English Hindi December 01, 2020

ਪੰਜਾਬ ਦਰਪਣ

ਪਰਮਿੰਦਰ ਢੀਂਡਸਾ ਨੇ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਮਿਲਕੇ ਸ੍ਰੋਮਣੀ ਕਮੇਟੀ ਚੋਣਾਂ ਲੜਨ ਦਾ ਕੀਤਾ ਦਾਅਵਾ

October 24, 2020 04:18 PM
ਮਾਨਸਾ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਪਰਮਿੰਦਰ ਸਿੰਘ ਢੀਂਡਸਾ।

ਸੰਤ ਸਮਾਜ ਅਤੇ ਭਾਈ ਰਣਜੀਤ ਸਿੰਘ ਤੇ ਹੋਰਾਂ ਨੂੰ ਨਾਲ ਲੈਕੇ ਕੀਤੀ ਜਾਵੇ ਬਾਦਲਾਂ ਵਿਰੁੱਧ ਲਹਿਰ ਖੜ੍ਹੀ

ਜੋਗਿੰਦਰ ਸਿੰਘ ਮਾਨ
ਮਾਨਸਾ, 24 ਅਕਤੂਬਰ
ਸ੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਦਲਾਂ ਦਾ ਮੁਕੰਮਲ ਕਬਜ਼ਾ ਹਟਾਉਣ ਲਈ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਵਾਲੇ ਸ੍ਰੋਮਣੀ ਅਕਾਲੀ ਦਲ (ਟਕਸਾਲੀ) ਨਾਲ ਏਕਤਾ ਲਗਭਗ ਤਹਿ ਹੋ ਗਈ ਹੈ ਅਤੇ ਭਾਈ ਰਣਜੀਤ ਸਿੰਘ ਸਮੇਤ ਸੰਤ ਸਮਾਜ ਨਾਲ ਮਿਲਕੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜੀਆਂ ਜਾਣ ਦਾ ਮੁੱਢ ਬੱਝਣ ਲੱਗਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੁਖਦੇਵ ਸਿੰਘ ਢੀਂਡਸਾ ਵੱਲੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨਹੀਂ ਲੜੀ ਜਾਵੇਗੀ, ਪਰ ਉਨ੍ਹਾਂ ਅਗਵਾਈ ਹੇਠ ਇਹ ਚੋਣਾਂ ਲੜਕੇ ਅਕਾਲੀ ਦਲ (ਬਾਦਲ) ਨੂੰ ਲੋਕਾਂ ਦੇ ਸਹਿਯੋਗ ਨਾਲ ਭਜਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਸਿਧਾਂਤ ਤੋਂ ਥਿੜਕ ਗਈ ਹੈ, ਜਿਸ ਕਾਰਨ ਪੰਜਾਬ ਸਮੇਤ ਦੇਸ਼ ਅਤੇ ਵਿਦੇਸ਼ ਭਰ ਦੇ ਸਿੱਖ ਧਰਮ ਵਿੱਚ ਸ਼ਰਧਾ ਰੱਖਣ ਵਾਲੇ ਲੋਕ ਇਸ ਦੇ ਕਾਰਨਾਮਿਆਂ ਤੋਂ ਚਿਰਾਂ ਦੇ ਅੱਕੇ ਅਤੇ ਥੱਕੇ ਪਏ ਹਨ, ਜਿਸ ਕਰਕੇ ਸਿੱਖਾਂ ਦੀਆਂ ਅਸਲ ਭਾਵਨਾਵਾਂ ਤੋਂ ਲੋਕ ਦੂਰ ਜਾਣ ਲੱਗੇ ਸਨ, ਜਿੰਨਾਂ ਲਈ ਇਸ ਕਮੇਟੀ ਵੱਲੋਂ ਕਦੇ ਵੀ ਇਮਾਨਦਾਰੀ ਵਾਲਾ ਕੋਈ ਐਸਾ ਉਪਰਾਲਾ ਨਹੀਂ ਕੀਤਾ ਗਿਆ, ਜਿਸ ਨਾਲ ਉਨ੍ਹਾਂ ਦੀ ਘਰ ਵਾਪਸੀ ਹੋ ਸਕੇ। ਉਨ੍ਹਾਂ ਕਿਹਾ ਕਿ ਸ੍ਰੋਮਣੀ ਕਮੇਟੀ ਉਤੇ ਹਮੇਸ਼ਾ ਪੈਸੇ, ਨਸ਼ਿਆਂ, ਧੱਕੇਸ਼ਾਹੀਆਂ ਨਾਲ ਕਬਜ਼ਾ ਹੁੰਦਾ ਰਿਹਾ ਹੈ, ਜਿਸ ਨੇ ਆਪਸੀ ਭਾਈਚਾਰਕ ਏਕਤਾ ਨੂੰ ਵੀ ਨੁਕਸਾਨ ਪਹੁੰਚਾਇਆ ਹੈ।
ਸ੍ਰੀ ਢੀਂਡਸਾ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ (ਬਾਦਲ) ਨੇ ਇਸ ਕਮੇਟੀ ਉਤੇ ਕਬਜ਼ਾ ਕਾਇਮ ਰੱਖਣ ਲਈ ਆਪਣੇ ਹਰ ਸਟੈਂਡ ਦਾ ਗਲਾ ਮਰੋੜਿਆ ਹੈ, ਜਿਸ ਕਰਕੇ ਪਰਿਵਾਰਵਾਦ ਨੂੰ ਬੜਾਵਾ ਮਿਲਿਆ ਹੈ ਅਤੇ ਸ੍ਰੋਮਣੀ ਅਕਾਲੀ ਦਲ (ਬਾਦਲ) ਦੀ ਸਾਰੀ ਸ਼ਕਤੀ ਇੱਕੋ ਟੱਬਰ ਨੂੰ ਪ੍ਰਫੁੱਲਤ ਕਰਨ ਲਈ ਲੱਗੀ ਰਹੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ 5 ਵਾਰ ਮੁੱਖ ਮੰਤਰੀ ਬਣਾਕੇ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਤੋਂ ਬਹੁਤ ਆਸਾਂ ਲਾਈ ਰੱਖੀਆਂ, ਪਰ ਉਨ੍ਹਾਂ ਲਾਲਚਾਂ ਵਿੱਚ ਗੁੜੱਚ ਹੋਕੇ ਲੋਕਾਂ ਦੀਆਂ ਭਾਵਨਾਵਾਂ ਦੀ ਕਦੇ ਕਦਰ ਨਹੀਂ ਪਾਈ, ਇਥੋਂ ਤੱਕ ਕਿ ਆਪਣੇ ਨੇੜਲੇ ਮਿੱਤਰ ਚੋਟਲਾ ਪਰਿਵਾਰ ਨਾਲ ਦੋਸਤੀ ਨਿਭਾਉਣ ਲਈ ਪੰਜਾਬ ਦੇ ਹਿੱਤਾਂ ਦੀ ਹਮੇਸ਼ਾ ਬਲੀ ਦਿੱਤੀ ਜਾਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਦੋਹਾਂ ਪਰਿਵਾਰਾਂ ਨੇ 5-5 ਵਾਰ ਮੁੱਖ ਮੰਤਰੀ ਦੇ ਅਹੁਦੇ ਤਾਂ ਹਾਸਲ ਕਰ ਲਏ, ਪਰ ਦੋਨਾਂ ਸੂਬਿਆਂ ਦੇ ਲੋਕਾਂ ਨੂੰ ਆਪਣੀ ਚੌਦਰ ਕਾਇਮ ਰੱਖਣ ਲਈ ਲੜਾਈ ਅਤੇ ਉਲਝਾਈ ਰੱਖਿਆ।
ਇਸ ਮੌਕੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮਿੱਠੂ ਸਿੰਘ ਕਾਹਨੇਕੇ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਮਨਜੀਤ ਸਿੰਘ ਬੱਪੀਆਣਾ, ਸਾਬਕਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਕੌਰ ਸਿੰਘ ਖਾਰਾ, ਲਲਿਤ ਸ਼ਰਮਾਂ, ਗੁਰਸੇਵਕ ਸਿੰਘ ਝੁਨੀਰ, ਪਰਮਜੀਤ ਸਿੰਘ ਭੀਖੀ ਅਤੇ ਹਰਪ੍ਰੀਤ ਸਿੰਘ ਭੰਮਾ ਵੀ ਮੌਜੂਦ ਸਨ।

Have something to say? Post your comment

ਪੰਜਾਬ ਦਰਪਣ

आप किसानों की बात क्यों नहीं सुन रहे? पंजाब के मुख्यमंत्री ने केंद्र को पूछा

MUSEUM OF TREES - NEW ENVIRONMENTAL LANDMARK OF CHANDIGARH

ਵਿਧਾਇਕ ਕੁਲਦੀਪ ਸਿੰਘ ਵੈਦ ਨੇ ਕੀਤਾ 20 ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ

ਕੜਾਹ ਪ੍ਰਸ਼ਾਦ ਦਾ ਲੰਗਰ ਲਗਾਇਆ

म्यूजिय़म ऑफ ट्रीज़-चंडीगढ़ में वातावरण समर्थकीय एक नया मीलपत्थर

कैप्टन अमरिन्दर सिंह ने सुल्तानपुर लोधी और डेरा बाबा नानक में विभिन्न विकास प्रोजेक्टों का नींव पत्थर रखा

ਕੈਪਟਨ ਨੇ ਸੁਲਤਾਨਪੁਰ ਲੋਧੀ ਅਤੇ ਡੇਰਾ ਬਾਬਾ ਨਾਨਕ ਵਿਖੇ ਵੱਖ ਵੱਖ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ

संघर्ष कर रहे किसानों के लिए ‘संजीवनी बूटी’ बनी केजरीवाल सरकार की एंबुलेंस सेवाr

When Kejriwal government's ambulance service turned out to be 'life-saving herb' for farmer

दिल्ली के मुख्यमंत्री अरविंद केजरीवाल ने श्री गुरु नानक देव जी के प्रकाश पर्व के शुभ अवसर पर देशवासियों को दी बधाई