English Hindi November 25, 2020

ਪੰਜਾਬ ਦਰਪਣ

ਭਾਜਪਾ ਆਪਣੀ ਹੋਂਦ ਬਚਾਉਣ ਲਈ ਪੰਜਾਬ ਚ ਦਲਿਤ ਪੱਤਾ ਖੇਡ ਰਹੀ ਹੈ : ਕਿਰਤੀ ਤੇ ਕਿਸਾਨ ਆਗੂ

October 24, 2020 04:08 PM

ਸੰਗਰੂਰ, 24 ਅਕਤੂਬਰ
ਅੱਜ ਸਵੇਰੇ ਰੇਲਵੇ ਸਟੇਸ਼ਨ ਤੇ ਜਦੋਂ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਦੀ ਰੋਸ ਰੈਲੀ ਸ਼ੁਰੂ ਹੋਈ ਤਾਂ ਪਤਾ ਲੱਗਿਆ ਕਿ ਭਾਜਪਾ ਵੱਲੋਂ ਅੰਬੇਦਕਰ ਨਗਰ ਵਿਚ ਡਾ ਬੀ ਆਰ ਅੰਬੇਦਕਰ ਦੇ ਬੁੱਤ ਕੋਲ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਤਾਂ ਆਗੂਆਂ ਨੇ ਭਾਜਪਾ ਦਵ ਪ੍ਰੋਗਰਾਮ ਤੱਕ ਰੋਸ਼ ਮਾਰਚ ਕਰਨ ਦਾ ਫੈਸਲਾ ਕੀਤਾ ।ਜਦੋਂ ਵੱਡੀ ਗਿਣਤੀ ਕਿਸਾਨ , ਔਰਤਾਂ, ਨੌਜਵਾਨ ਰੋਸ ਮਾਰਚ ਕਰਦਿਆਂ ਡਾ ਬੀ ਆਰ ਅੰਬੇਦਕਰ ਦੇ ਬੁੱਤ ਕੋਲ ਪਹੁੰਚੇ ਤਾਂ ਉਦੋਂ ਤਕ ਭਾਜਪਾ ਆਗੂ ਉਥੋਂ ਜਾ ਚੁੱਕੇ ਸੀ ।ਕਿਸਾਨ ਆਗੂਆਂ ਨੇ ਬੁੱਤ ਤੇ ਮਾਲਾ ਪਾ ਕੇ ਸਤਿਕਾਰ ਭੇਂਟ ਕੀਤਾ ।

ਉਸ ਤੋਂ ਬਾਅਦ ਸੰਬੋਧਨ ਕਰਦਿਆਂ ਬੀਕੇਯੂ ਡਕੌਂਦਾ ਦੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ, ਕੁੱਲ ਹਿੰਦ ਕਿਸਾਨ ਫ਼ੈਡਰੇਸ਼ਨ ਦੇ ਸੂਬਾ ਆਗੂ ਕਿਰਨਜੀਤ ਸੇਖੋਂ , ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ , ਬੀਕੇਯੂ ਰਾਜੇਵਾਲ ਦੇ ਸੂਬਾ ਆਗੂ ਨਰੰਜਣ ਸਿੰਘ ਦੋਹਲਾ, ਬੀਕੇਯੂ ਸਿੱਧੂਪੁਰ ਦੇ ਜ਼ਿਲਾ ਪ੍ਰਧਾਨ ਸੁਰਜੀਤ ਸਿੰਘ ਫਤਿਹਗੜ੍ਹ ਭਾਦਸੋਂ, ਕੁੱਲ ਹਿੰਦ ਕਿਸਾਨ ਸਭਾ (ਅਜੇ ਭਵਨ) ਦੇ ਨਿਰਮਲ ਸਿੰਘ ਬਟੜਿਆਣਾ, ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਭੀਮ ਸਿੰਘ ਆਲਮਪੁਰ , ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਬਲਵੀਰ ਸਿੰਘ ਜਲੂਰ , ਕੁੱਲ ਹਿੰਦ ਕਿਸਾਨ ਫੈੱਡਰੇਸ਼ਨ ਦੇ ਨਛੱਤਰ ਸਿੰਘ ਗੰਢੂਆਂ ਨੇ ਕਿਹਾ ਕਿ ਭਾਜਪਾ ਪੂਰੀ ਤਰ੍ਹਾਂ ਬੌਖਲਾ ਚੁੱਕੀ ਹੈ ਇਸ ਕਰਕੇ ਉਹ ਆਪਣੀ ਹੋਂਦ ਬਚਾਉਣ ਲਈ ਪੰਜਾਬ ਚ ਦਲਿਤ ਪੱਤਾ ਖੇਡ ਰਹੀ ਹੈ ।

ਭਾਜਪਾ ਨੇ ਸੰਵਿਧਾਨ ਨਾਲ ਖਿਲਵਾੜ ਕਰਦਿਆਂ ਖੇਤੀ ਵਿਰੋਧੀ ਕਾਨੂੰਨ ਬਣਾਏ ਹਨ ਜਿਹੜਾ ਕਿ ਸੂਬਾ ਸਰਕਾਰਾਂ ਦੇ ਅਧਿਕਾਰ ਖੇਤਰ ਵਿਚ ਸੀ , ਭਾਜਪਾ ਦੇ ਰਾਜ ਵਾਲੇ ਯੂਪੀ ਵਰਗੇ ਸੂਬਿਆਂ ਵਿੱਚ ਦਲਿਤਾਂ ਤੇ ਲਗਾਤਾਰ ਜੁਰਮ ਹੋ ਰਹੇ ਹਨ। ਪਰ ਪੰਜਾਬ ਵਿਚ ਭਾਜਪਾ ਆਪਣੀ ਹੋਂਦ ਬਚਾਉਣ ਦੇ ਲਈ ਆਪਣੇ ਆਪ ਨੂੰ ਦਲਿਤ ਪੱਖੀ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ । ਭਾਜਪਾ ਦੇ ਇਸ ਦੋਗਲੇ ਕਿਰਦਾਰ ਨੂੰ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਸਮਝਦੇ ਹਨ ਤੇ ਉਨ੍ਹਾਂ ਦੀ ਇਸ ਕੋਸ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ।

ਆਗੂਆਂ ਨੇ ਪ੍ਰਸ਼ਾਸਨ ਨੂੰ ਵੀ ਚਿਤਾਵਨੀ ਦਿੱਤੀ ਕਿ ਭਾਜਪਾ ਨੂੰ ਪ੍ਰੋਗਰਾਮ ਕਰਨ ਦੀ ਇਜਾਜ਼ਤ ਦੇ ਕੇ ਸੰਗਰੂਰ ਜ਼ਿਲ੍ਹੇ ਦਾ ਪੁਲੀਸ ਪ੍ਰਸ਼ਾਸਨ ਮਾਹੌਲ ਖਰਾਬ ਕਰਨ ਦਾ ਜ਼ਿੰਮੇਵਾਰ ਹੋਵੇਗਾ ।ਅੱਜ ਦੇ ਰੋਸ ਧਰਨੇ ਨੂੰ ਕਿਸਾਨ ਆਗੂ ਹਰਮੇਲ ਸਿੰਘ ਮਹਿਰੋਕ, ਗੁਰਮੀਤ ਸਿੰਘ ਭੱਟੀਵਾਲ , ਭਜਨ ਸਿੰਘ ਢੱਡਰੀਆਂ, ਬੀਰਬਲ ਸਿੰਘ ਲੇਹਲ ਕਲਾਂ, ਰਣ ਸਿੰਘ ਚੱਠਾ, ਜਰਨੈਲ ਸਿੰਘ ਜਨਾਲ, ਸੰਤਰਾਮ ਛਾਜਲੀ , ਹਰਜੀਤ ਸਿੰਘ ਮੰਗਵਾਲ ਨੇ ਵੀ ਸੰਬੋਧਨ ਕੀਤਾ ।

Have something to say? Post your comment

ਪੰਜਾਬ ਦਰਪਣ

CAPT AMARINDER HAILS CENTRE’S DECISION TO CALL KISAN UNIONS FOR FURTHER TALKS

Sukhbir lashes out against denial of democratic rights to farmers

ਕੈਪਟਨ ਨੇ ਕੇਂਦਰ ਸਰਕਾਰ ਵੱਲੋਂ ਕਿਸਾਨ ਯੂਨੀਅਨਾਂ ਨੂੰ ਸੱਦਾ ਦੇਣ ਦੇ ਫੈਸਲੇ ਦਾ ਕੀਤਾ ਸਵਾਗਤ

ਕਿਸਾਨਾਂ ਨੂੰ ਉਹਨਾਂ ਦਾ ਲੋਕਤੰਤਰੀ ਅਧਿਕਾਰ ਨਾ ਦੇਣਾ ਨਿੰਦਣਯੋਗ : ਸੁਖਬੀਰ ਸਿੰਘ ਬਾਦਲ

ਪੰਜਾਬ ਦੀਆਂ 30 ਕਿਸਾਨ-ਜਥੇਬੰਦੀਆਂ ਵੱਲੋਂ ਹਰਿਆਣਾ ਸਰਕਾਰ ਵੱਲੋਂ ਕਿਸਾਨ-ਆਗੂਆਂ ਦੀਆਂ ਗ੍ਰਿਫਤਾਰੀਆਂ ਤਾਨਾਸ਼ਾਹੀ ਕਰਾਰ

ਚੇਅਰਮੈਨ ਜ਼ਿਲ੍ਹਾ ਪਰਿਸ਼ਦ ਵੱਲੋਂ ਰੇਲ ਆਵਾਜਾਈ ਬਹਾਲ ਹੋਣ 'ਤੇ ਕਿਸਾਨਾਂ ਦਾ ਧੰਨਵਾਦ

Punjab saw 614 new corona cases

ਪੰਜਾਬ ਦੀ ਜਿੰਦ-ਜਾਨ ਕਿਸਾਨਾਂ ਦੇ ਹੱਕਾਂ ਲਈ 26 ਨਵੰਬਰ ਨੂੰ ਦਿੱਲੀ ਚਲੋ, ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਅਪੀਲ

ਕੱਥੂਨੰਗਲ ਟੋਲ ਪਲਾਜ਼ਾ 'ਤੇ ਧਰਨਾ ਪਚੰਨਵੇ ਦਿਨ ਵੀ ਰਿਹਾ ਜਾਰੀ

ਚੌਂਕੀ ਇੰਚਾਰਜ ਟਾਹਲੀ ਸਾਹਿਬ ਦਾ ਇਲਾਕੇ ਦੇ ਸਰਪੰਚਾਂ-ਪੰਚਾਂ ਕੀਤਾ ਸਨਮਾਨ