English Hindi November 25, 2020

ਪੰਜਾਬ ਦਰਪਣ

ਦੁਸਹਿਰੇ ਮੌਕੇ 40 ਸ਼ਹਿਰੀ ਕੇਂਦਰਾਂ ਵਿੱਚ ਪੁੱਜਣਗੇ ਵੱਡੀ ਗਿਣਤੀ ਲੋਕ : ਉਗਰਾਹਾਂ

October 23, 2020 09:01 PM

ਵਿਦੇਸ਼ੀ ਕੰਪਨੀਆਂ, ਕਾਰਪੋਰੇਟਾਂ ਤੇ ਬੀ.ਜੇ.ਪੀ. ਦੀ ਤਿੱਕੜੀ ਦੇ ਦਿਓ ਕੱਦ ਬੁੱਤਾਂ ਨੂੰ ਲਾਏ ਜਾਣਗੇ ਲਾਂਬੂ

ਰਣਦੀਪ ਸੰਗਤਪੁਰਾ
ਬਠਿੰਡਾ 23 ਅਕਤੂਬਰ
ਕਾਲੇ ਖੇਤੀ ਕਾਨੂੰਨਾਂ ਤੇ ਬਿਜਲੀ ਸੋਧ ਬਿੱਲ 2020 ਖਿਲਾਫ਼ ਚੱਲ ਰਹੇ ਸੰਘਰਸ਼ ਨੂੰ ਤੇਜ਼ ਤੇ ਵਿਸ਼ਾਲ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ 25 ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ 14 ਜ਼ਿਲਿਆਂ ਵਿੱਚ 40 ਸ਼ਹਿਰਾਂ ਤੇ ਕਸਬਿਆਂ ਵਿੱਚ ਪੇਂਡੂ ਤੇ ਸ਼ਹਿਰੀ ਜਨਤਾਂ ਵੱਲੋਂ ਮਿਲਕੇ ਬਦੀ ਦੀ ਮੂਰਤ ਬਣੇ ਵਿਦੇਸ਼ੀ ਕੰਪਨੀਆਂ, ਕਾਰਪੋਰੇਟਾਂ ਤੇ ਬੀ.ਜੇ.ਪੀ. ਦੀ ਤਿੱਕੜੀ ਦੇ ਦਿਓ ਕੱਦ ਬੁੱਤਾਂ ਨੂੰ ਸਾੜ ਕੇ ਰੋਹ ਭਰਪੂਰ ਪ੍ਰਦਰਸ਼ਨ ਕਰਨ ਸਮੇਂ ਲੱਖਾਂ ਮਰਦ ਔਰਤਾਂ ਵੱਲੋਂ ਸ਼ਮੂਲੀਅਤ ਕਰਨ ਦਾ ਦਾਅਵਾ ਕੀਤਾ ਗਿਆ ਜਿਸ ਵਿੱਚ ਔਰਤਾਂ ਤੇ ਨੌਜਵਾਨਾਂ ਦੀ ਉੱਭਰਵੀਂ ਸ਼ਮੂਲੀਅਤ ਹੋਵੇਗੀ।

ਇਹ ਦਾਅਵਾ ਅੱਜ ਟੀਚਰਜ ਹੋਮ ਬਠਿੰਡਾ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਵੱਲੋਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ ਗਿਆ।

ਉਹਨਾਂ ਦੱਸਿਆ ਕਿ ਬਠਿੰਡਾ ਦੇ 8, ਸੰਗਰੂਰ 9, ਮਾਨਸਾ 3, ਮੋਗਾ 4, ਬਰਨਾਲਾ 2, ਪਟਿਆਲਾ 3, ਅੰਮ੍ਰਿਤਸਰ 3, ਮੁਕਤਸਰ ਸਾਹਿਬ 2, ਫਰੀਦਕੋਟ, ਫਾਜ਼ਿਲਕਾ, ਜਲੰਧਰ, ਲੁਧਿਆਣਾ, ਫਿਰੋਜ਼ਪੁਰ ਅਤੇ ਗੁਰਦਾਪੁਰ ਜ਼ਿਲਿਆਂ ਦੇ 1-1 ਸ਼ਹਿਰੀ ਕੇਂਦਰਾਂ ਵਿੱਚ ਦੁਸਹਿਰੇ ਦੇ ਮੌਕੇ ਇਹ ਪ੍ਰਦਰਸ਼ਨ ਕੀਤੇ ਜਾਣਗੇ।

ਉਹਨਾਂ ਕਿਹਾ ਕਿ ਸੂਬਾ ਹੈੱਡਕੁਆਟਰ 'ਤੇ ਪੁੱਜੀਆਂ ਰਿਪੋਰਟਾਂ ਮੁਤਾਬਕ ਇਹਨਾਂ ਪ੍ਰਦਰਸ਼ਨਾਂ ਲਈ ਪੇਂਡੂ ਜਨਤਾਂ ਤੋਂ ਇਲਾਵਾ ਸ਼ਹਿਰੀ ਜਨਤਾ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਪੇਂਡੂਆਂ ਤੇ ਸ਼ਹਿਰੀਆਂ ਦੀ ਵਿਸ਼ਾਲ ਗਿਣਤੀ ਵਾਲੇ ਇਹ ਪ੍ਰਦਰਸ਼ਨ ਹੰਕਾਰੀ ਮੋਦੀ ਸਰਕਾਰ ਦੀਆਂ ਕਿਸਾਨ ਤੇ ਲੋਕ ਮਾਰੂ ਨੀਤੀਆਂ 'ਤੇ ਕਰਾਰੀ ਚੋਟ ਸਾਬਤ ਹੋਣਗੇ।

ਕਿਸਾਨ ਆਗੂਆਂ ਨੇ ਆਖਿਆ ਕਿ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸਹਿਯੋਗ ਦੀ ਬਦੌਲਤ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਕਿਸਾਨਾਂ ਮਜ਼ਦੂਰਾਂ, ਮੁਲਾਜ਼ਮਾਂ ਸ਼ਹਿਰੀ ਗਰੀਬਾਂ, ਦੁਕਾਨਦਾਰਾਂ ਤੇ ਹੋਰ ਕਾਰੋਬਾਰੀਆਂ ਵੱਲੋਂ ਮੰਡੀ ਕਿਲਿਆਂਵਾਲੀ (ਡੱਬਵਾਲੀ) ਵਿੱਚ ਇਸ ਤਿੱਕੜੀ ਦੇ ਬੁੱਤਾਂ ਨੂੰ ਸਾੜ ਕੇ ਕੀਤਾ ਜਾਣ ਵਾਲਾ ਪ੍ਰਦਰਸ਼ਨ ਵਿਸ਼ਾਲ ਏਕਤਾ ਤੇ ਅੰਤਰਰਾਜੀ ਸੰਘਰਸ਼ੀ ਸਾਂਝ ਦਾ ਵਿੱਲਖਣ ਨਮੂਨਾ ਸਾਬਤ ਹੋਵੇਗਾ।

ਕਿਸਾਨ ਆਗੂਆਂ ਨੇ ਪ੍ਰਾਈਵੇਟ ਥਰਮਲਾਂ ਨਾਲ ਅਕਾਲੀ ਭਾਜਪਾ ਸਰਕਾਰ ਵੱਲੋਂ ਕੀਤੇ ਲੋਕ ਵਿਰੋਧੀ ਸਮਝੌਤੇ ਰੱਦ ਕਰਕੇ ਸਰਕਾਰੀ ਥਰਮਲ ਚਲਾਏ ਜਾਣ ਦੀ ਮੰਗ ਉੱਪਰ ਜੋਰ ਦੇਣ ਲਈ ਬਣਾਵਾਲੀ ਥਰਮਲ ਨੂੰ ਜਾਂਦੀ ਕੋਇਲੇ ਦੀ ਸਪਲਾਈ ਠੱਪ ਕਰਨ ਲਈ ਇਸ ਪਲਾਟ ਨੂੰ ਜਾਂਦੀ ਰੇਲਵੇਂ ਲਾਈਨ 'ਤੇ ਅੱਜ ਤੋਂ ਜਾਮ ਸ਼ੁਰੂ ਕਰਨ ਦੀ ਜਾਣਕਾਰੀ ਦਿੰਦਿਆ ਕੱਲ ਤੋਂ ਰਾਜਪੁਰਾ ਥਰਮਲ ਨੂੰ ਜਾਂਦੀ ਲਾਈਨ ਉੱਪਰ ਵੀ ਧਰਨਾ ਦੇਣ ਦਾ ਐਲਾਨ ਕੀਤਾ।
ਉਹਨਾਂ ਦੱਸਿਆ ਕਿ ਇਹਨਾਂ ਥਰਮਲਾਂ ਦੇ ਨਜਦੀਕ ਹੀ ਰੇਲਵੇਂ ਲਾਈਨਾਂ ਤੇ ਧਰਨੇ ਦਿੱਤੇ ਜਾਣਗੇ ਤਾਂ ਜੋ ਇਹਨਾਂ ਪ੍ਰਾਈਵੇਟ ਥਰਮਲਾਂ ਨੂੰ ਹੁੰਦੀ ਕੋਇਲੇ ਦੀ ਸਪਲਾਈ ਠੱਪ ਕਰਨ ਰਾਹੀਂ ਪੰਜਾਬ ਸਰਕਾਰ ਨੂੰ ਸਰਕਾਰੀ ਥਰਮਲ ਪੂਰੇ ਲੋਡ ਉੱਤੇ ਚਲਾਉਣ ਲਈ ਮਜ਼ਬੂਰ ਕੀਤਾ ਜਾ ਸਕੇ।

ਉਹਨਾਂ ਦੱਸਿਆ ਕਿ 1 ਅਕਤੂਬਰ ਤੋਂ ਰਿੰਲਾਇਸ਼ ਤੇ ਐਸਾਰ ਕੰਪਨੀਆਂ ਦੇ ਪ੍ਰੈਟਰੋਲ ਪੰਪਾਂ ਅੱਗੇ ਚੱਲ ਰਹੇ ਧਰਨਿਆਂ ਕਾਰਨ ਪੰਪ ਡੀਲਰਾਂ ਵੱਲੋਂ ਉਹਨਾਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਜਥੇਬੰਦੀ ਕੋਲ ਭੇਜੇ ਪੱਤਰ ਉੱਪਰ ਵਿਚਾਰ ਕਰਨ ਲਈ ਕਿਸਾਨ ਆਗੂਆ ਨੇ 24 ਅਕਤੂਬਰ ਨੂੰ ਸਵੇਰੇ 10 ਵਜੇ ਇਹਨਾਂ ਡੀਲਰਾਂ ਨਾਲ ਟੀਚਰ ਹੋਮ ਬਠਿੰਡਾ ਵਿਖੇ ਮੀਟਿੰਗ ਕਰਨ ਦਾ ਵੀ ਐਲਾਨ ਕੀਤਾ।

ਉਹਨਾਂ ਦੱਸਿਆ ਕਿ 5 ਨਵੰਬਰ ਨੂੰ ਮੁਲਕ ਵਿਆਪੀ ਚੱਕਾ ਜਾਮ ਦੇ ਸੱਦੇ ਨੂੰ ਵੀ ਉਹ ਆਪਣੇ ਅਜ਼ਾਦ ਐਕਸ਼ਨ ਰਾਹੀਂ ਸਫ਼ਲ ਬਣਾਉਣਗੇ ਪਰ ਉਹਨਾਂ ਵੱਲੋਂ ਕੀਤੇ ਜਾਣ ਵਾਲੇ ਇਸ ਐਕਸ਼ਨ ਦਾ ਬਿਹਾਰ ਦੀਆਂ ਚੋਣਾਂ ਨਾਲ ਕੋਈ ਵੀ ਸੰਬੰਧ ਨਹੀਂ ਹੈ।

ਪ੍ਰੈਸ ਕਾਨਫਰੰਸ ਦੌਰਾਨ 25 ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ ਕੀਤੇ ਜਾਣ ਵਾਲੇ ਪ੍ਰਦਰਸ਼ਨਾਂ ਵਿੱਚ ਮਜ਼ਦੂਰਾਂ ਤੇ ਹੋਰ ਸ਼ਹਿਰੀ ਹਿੱਸਿਆ ਦੀ ਵੱਡੀ ਸਮੂਲੀਅਤ ਕਰਾਉਣ ਲਈ ਵੱਖ-ਵੱਖ ਥਾਂ 'ਤੇ ਵੱਖ-ਵੱਖ ਵਰਗਾਂ ਦੇ ਆਧਾਰਤ ਸਮਰਥਨ ਕਮੇਟੀਆਂ ਜਥੇਬੰਦ ਕਰਨ ਵਾਲੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਵੀ ਮੌਜੂਦ ਸਨ।

Have something to say? Post your comment

ਪੰਜਾਬ ਦਰਪਣ

CAPT AMARINDER HAILS CENTRE’S DECISION TO CALL KISAN UNIONS FOR FURTHER TALKS

Sukhbir lashes out against denial of democratic rights to farmers

ਕੈਪਟਨ ਨੇ ਕੇਂਦਰ ਸਰਕਾਰ ਵੱਲੋਂ ਕਿਸਾਨ ਯੂਨੀਅਨਾਂ ਨੂੰ ਸੱਦਾ ਦੇਣ ਦੇ ਫੈਸਲੇ ਦਾ ਕੀਤਾ ਸਵਾਗਤ

ਕਿਸਾਨਾਂ ਨੂੰ ਉਹਨਾਂ ਦਾ ਲੋਕਤੰਤਰੀ ਅਧਿਕਾਰ ਨਾ ਦੇਣਾ ਨਿੰਦਣਯੋਗ : ਸੁਖਬੀਰ ਸਿੰਘ ਬਾਦਲ

ਪੰਜਾਬ ਦੀਆਂ 30 ਕਿਸਾਨ-ਜਥੇਬੰਦੀਆਂ ਵੱਲੋਂ ਹਰਿਆਣਾ ਸਰਕਾਰ ਵੱਲੋਂ ਕਿਸਾਨ-ਆਗੂਆਂ ਦੀਆਂ ਗ੍ਰਿਫਤਾਰੀਆਂ ਤਾਨਾਸ਼ਾਹੀ ਕਰਾਰ

ਚੇਅਰਮੈਨ ਜ਼ਿਲ੍ਹਾ ਪਰਿਸ਼ਦ ਵੱਲੋਂ ਰੇਲ ਆਵਾਜਾਈ ਬਹਾਲ ਹੋਣ 'ਤੇ ਕਿਸਾਨਾਂ ਦਾ ਧੰਨਵਾਦ

Punjab saw 614 new corona cases

ਪੰਜਾਬ ਦੀ ਜਿੰਦ-ਜਾਨ ਕਿਸਾਨਾਂ ਦੇ ਹੱਕਾਂ ਲਈ 26 ਨਵੰਬਰ ਨੂੰ ਦਿੱਲੀ ਚਲੋ, ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਅਪੀਲ

ਕੱਥੂਨੰਗਲ ਟੋਲ ਪਲਾਜ਼ਾ 'ਤੇ ਧਰਨਾ ਪਚੰਨਵੇ ਦਿਨ ਵੀ ਰਿਹਾ ਜਾਰੀ

ਚੌਂਕੀ ਇੰਚਾਰਜ ਟਾਹਲੀ ਸਾਹਿਬ ਦਾ ਇਲਾਕੇ ਦੇ ਸਰਪੰਚਾਂ-ਪੰਚਾਂ ਕੀਤਾ ਸਨਮਾਨ