English Hindi December 01, 2020

ਖ਼ਬਰਾਂ ਦੇਸ਼–ਵਿਦੇਸ਼ ਦੀਆਂ

ਖੇਤੀ ਕਾਨੂੰਨਾਂ ਦੇ ਫੈਸਲੇ ਉਪਰ ਡਟਿਆ ਰਹਾਂਗਾ, ਵਿਰੋਧੀ ਧਿਰ ਵਿਚੋਲਿਆਂ ਦੇ ਨਾਲ : ਮੋਦੀ

October 23, 2020 03:29 PM

ਸਸਾਰਾਮ, , 23 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਿਹਾਰ ਵਿੱਚ ਆਪਣੀ ਪਲੇਠੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸਾਫ਼ ਕਰ ਦਿੱਤਾ ਕਿ ਦੇਸ਼ ਸੰਵਿਧਾਨ ਦੀ ਧਾਰਾ 370 ਤੇ ਖੇਤੀ ਸਬੰਧੀ ਤਿੰਨ ਨਵੇਂ ਕਾਨੂੰਨਾਂ ਬਾਰੇ ਫੈਸਲਿਆਂ ਤੋਂ ਪਿੱਛੇ ਨਹੀਂ ਹਟੇਗਾ।

ਜੇਡੀਯੂ ਪ੍ਰਧਾਨ ਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਹਾਜ਼ਰੀ ਵਿੱਚ ਰੋਹਤਾਸ ਵਿੱਚ ਚੋਣ ਰੈਲੀ ਦੌਰਾਨ ਸ੍ਰੀ ਮੋਦੀ ਨੇ ਇਨ੍ਹਾਂ ਦੋਵਾਂ ਮੁੱਦਿਆਂ 'ਤੇ ਕਾਂਗਰਸ ਸਮੇਤ ਵਿਰੋਧੀ ਧਿਰਾਂ ਦੇ ਰੁਖ਼ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਨੇ ਕਿਸਾਨਾਂ ਨੂੰ ਵਿਚੋਲਿਆਂ ਤੇ ਦਲਾਲਾਂ ਤੋਂ ਮੁਕਤ ਕਰਨ ਦਾ ਫੈਸਲਾ ਕੀਤਾ ਤਾਂ ਵਿਰੋਧੀ ਧਿਰਾਂ ਇਨ੍ਹਾਂ (ਦਲਾਲਾਂ) ਦੇ ਪੱਖ ਵਿੱਚ ਖੁੱਲ੍ਹ ਕੇ ਮੈਦਾਨ ਵਿੱਚ ਜਾ ਨਿੱਤਰੀਆਂ ।

ਉਨ੍ਹਾਂ ਵਿਰੋਧੀ ਧਿਰਾਂ 'ਤੇ ਚੁਟਕੀ ਲੈਂਦਿਆਂ ਕਿਹਾ, 'ਮੰਡੀ ਤੇ ਐੱਮਐੱਸਪੀ ਤਾਂ ਬਹਾਨਾ ਹੈ, ਅਸਲ ਵਿੱਚ ਦਲਾਲਾਂ ਤੇ ਵਿਚੋਲਿਆਂ ਨੂੰ ਬਚਾਨਾ ਹੈ।' ਪ੍ਰਧਾਨ ਮੰਤਰੀ ਨੇ ਕਿਹਾ, 'ਦੇਸ਼ ਲੰਮੇ ਸਮੇਂ ਤੋਂ ਜੰਮੂ ਤੇ ਕਸ਼ਮੀਰ 'ਚੋਂ ਧਾਰਾ 370 ਹਟਾਉਣ ਦੇ ਫੈਸਲੇ ਦੀ ਉਡੀਕ ਕਰ ਰਿਹਾ ਸੀ। ਇਹ ਫੈਸਲਾ ਐੱਨਡੀੲੇ ਦੀ ਸਰਕਾਰ ਨੇ ਲਿਆ।' ਸ੍ਰੀ ਮੋਦੀ ਨੇ ਬਿਹਾਰ ਦੇ ਲੋਕਾਂ ਨੂੰ ਲਾਲੂ ਸਰਕਾਰ ਦੇ 15 ਸਾਲਾਂ ਦੇ ਕਾਰਜਕਾਲ ਦੀ ਯਾਦ ਦਿਵਾਉਂਦਿਆਂ ਕਿਹਾ ਕਿ ਸੂਬੇ ਦੇ ਲੋਕ ਉਨ੍ਹਾਂ ਦਿਨਾਂ ਨੂੰ ਕਦੇ ਭੁੱਲ ਨਹੀਂ ਸਕਦੇ, ਜਦੋਂ ਸਰਕਾਰ ਦੀ ਨੱਕ ਹੇਠ ਦਿਨ-ਦਿਹਾੜੇ ਡਕੈਤੀ ਤੇ ਹੱਤਿਆਵਾਂ ਹੁੰਦੀਆਂ ਸਨ। ਰੰਗਦਾਰੀ ਵਸੂਲੀ ਜਾਂਦੀ ਸੀ।' ਉਨ੍ਹਾਂ ਕਿਹਾ ਕਿ ਜੇਡੀਯੂ-ਭਾਜਪਾ ਗੱਠਜੋੜ ਸਰਕਾਰ ਦੇ ਕਾਰਜਕਾਲ ਵਿੱਚ ਸੂਬੇ ਵਿੱਚ ਬਿਜਲੀ, ਪਾਣੀ ਤੇ ਸੜਕਾਂ ਜਿਹੀਆਂ ਬੁਨਿਆਦੀ ਸਹੂਲਤਾਂ ਮਿਲੀਆਂ ਹਨ।

-ਪੀਟੀਆਈ

Have something to say? Post your comment