English Hindi December 01, 2020

ਚੰਡੀਗੜ੍ਹ ਆਸ-ਪਾਸ

ਮਹਿੰਦਰਾ ਐਂਡ ਮਹਿੰਦਰਾ ਵਲੋਂ ਕਰੋਨਾ ਯੋਧਿਆਂ ਲਈ 500 ਫੇਸ ਸ਼ੀਲਡ ਭੇਂਟ

October 19, 2020 07:19 PM
ਗਰੋਆ ਟਾਈਮਜ਼ ਸਰਵਿਸ
ਚੰਡੀਗੜ, 19 ਅਕਤੂਬਰ:- ਮਹਿੰਦਰਾ ਐਂਡ ਮਹਿੰਦਰਾ ਦੀ  ਸਵਰਾਜ ਡਵੀਜ਼ਨ ਮੋਹਾਲੀ ਵਲੋਂ ਕਰੋਨਾ ਯੋਧਿਆਂ ਲਈ ਵਿਸ਼ੇਸ਼ ਤੌਰ ਤੌਰ ਤੇ ਤਿਆਰ ਕਰਵਾਈਆਂ 500 ਫੇਸ ਸ਼ੀਲਡ ਅੱਜ ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਡੀ.ਕੇ. ਤਿਵਾੜੀ ਨੂੰ ਭੇਂਟ ਕੀਤੇ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ (ਸਵਰਾਜ ਡਵੀਜ਼ਨ) ਮਹਿੰਦਰਾ ਐਂਡ ਮਹਿੰਦਰਾ ਮੋਹਾਲੀ ਦੇ  ਸੀ.ਈ.ਓ. ਹਰੀਸ਼ ਚਵਾਨ ਦੀ ਅਗਵਾਈ ਵਿੱਚ  ਸਿਹਤ-ਸੰਭਾਲ ਵਰਕਰਾਂ ਅਤੇ ਮੁੱਢਲੀ ਕਤਾਰ ਦੇ ਕੋਵਿਡ ਯੋਧਿਆਂ ਨੂੰ ਸੁਰੱਖਿਆ ਸਾਜ਼ੋ-ਸਾਮਾਨ ਮੁਹੱਈਆ ਕਰਵਾਉਣ ਲਈ ਫੇਸ ਸ਼ੀਲਡਾਂ ਬਣਾਈਆਂ ਗਈਆਂ ਹਨ ।
ਬੁਲਾਰੇ ਨੇ ਦੱਸਿਆ ਕਿ (ਸਵਰਾਜ ਡਵੀਜ਼ਨ) ਮਹਿੰਦਰਾ ਐਂਡ ਮਹਿੰਦਰਾ ਮੋਹਾਲੀ ਹੁਣ ਤੱਕ ਪੰਜਾਬ ਸਰਕਾਰ ਦੇ ਅਧੀਨ ਵੱਖ-ਵੱਖ ਸੰਗਠਨਾਂ ਨੂੰ ਅਜਿਹੀਆਂ 22000 ਫੇਸ ਸ਼ੀਲਡਾਂ ਵੰਡ ਚੁੱਕੇ ਹਨ। ਅੱਜ ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਦੇ ਡਾਇਰੈਕਟੋਰੇਟ ਵਿਖੇ 500 ਅਜਿਹੀਆਂ ਫੇਸ ਸ਼ੀਲਡਾਂ ਸ੍ਰੀ ਰੰਜਨ ਮਿਸ਼ਰਾ, ਜਨਰਲ ਮੈਨੇਜਰ ਐਮ ਐਂਡ ਐਮ (ਸਵਰਾਜ ਡਵੀਜ਼ਨ) ਨੇ ਸ਼੍ਰੀ ਡੀ.ਕੇ.ਤਿਵਾਰੀ ਪ੍ਰਮੁੱਖ ਸਕੱਤਰ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਅਤੇ ਡਾ. ਅਵਨੀਸ਼ ਕੁਮਾਰ ਡਾਇਰੈਕਟਰ ਨੂੰ ਅੰਮਿ੍ਰਤਸਰ ਅਤੇ ਪਟਿਆਲਾ ਵਿਖੇ ਸਰਕਾਰੀ ਮੈਡੀਕਲ ਕਾਲਜਾਂ ਲਈ ਦਿੱਤੀਆਂ । ਸ੍ਰੀ ਤਿਵਾੜੀ ਨੇ ਮਹਿੰਦਰਾ ਅਤੇ ਮਹਿੰਦਰਾ ਦਾ ਕੋਵਿਡ ਯੋਧਿਆਂ ਲਈ ਯੋਗਦਾਨ ਲਈ ਧੰਨਵਾਦ ਕੀਤਾ।

Have something to say? Post your comment

ਚੰਡੀਗੜ੍ਹ ਆਸ-ਪਾਸ

ਮਾਲ ਵਿਭਾਗ ਦੀਆਂ ਲੋਕ ਪੱਖੀ ਪਹਿਲਕਦਮੀਆਂ ਨਿਰਵਿਘਨ ਸੇਵਾਵਾਂ ਪ੍ਰਦਾਨ ਕਰਨ ਨੂੰ ਯਕੀਨੀ ਬਣਾਉਣਗੀਆਂ

ਮੋਦੀ ਸਰਕਾਰ ਨੇ ਕਿਸਾਨੀ ਅੰਦੋਲਨ ਤੋਂ ਡਰਦਿਆਂ ‘ਜਾਹ ਜਵਾਨ, ਮਾਰ ਕਿਸਾਨ’ ਦਾ ਨਾਅਰਾ ਅਪਣਾਇਆ

ਮੋਦੀ ਸਰਕਾਰ ਅੜੀਅਲ ਰਵੱਈਆ ਛੱਡ ਕਿਸਾਨਾਂ ਦੀ ਇੱਛਾ ਅਨੁਸਾਰ ਪ੍ਰਦਰਸ਼ਨ ਕਰਨ ਦੀ ਥਾਂ ਦੇਵੇ

ਆਮ ਆਦਮੀ ਪਾਰਟੀ ਨੇ 4 ਦਸੰਬਰ ਤੋਂ ਕੀਤੀਆਂ ਜਾਣ ਵਾਲੀਆਂ ਤਿੰਨੇ ਰੈਲੀਆਂ ਮੁਲਤਵੀ, ਕਿਸਾਨਾਂ ਨਾਲ ਡਟੇ ਰਹਿਣਗੇ

Department of Gurmat Sangeet organized and international webinar on 400th birth anniversary of Guru Tegh Bahadur Sahib

ਗੁਰਮਤਿ ਸੰਗੀਤ ਵਿਭਾਗ ਵੱਲੋਂ ਅੰਤਰਰਾਸ਼ਟਰੀ ਵੈਬੀਨਾਰ ਦਾ ਆਯੋਜਨ

ਦਿਵਾਲੀ ਬੰਪਰ-2020 ਦੇ ਡੇਢ ਕਰੋੜ ਰੁਪਏ ਦੇ ਜੇਤੂ ਨੇ ਦਸਤਾਵੇਜ ਜਮ੍ਹਾਂ ਕਰਵਾਏ

ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਵਲੋਂ ਬਠਿੰਡਾ ਮਾਮਲੇ ਵਿਚ ਸਿਹਤ ਵਿਭਾਗ ਦੇ ਡਾਇਰੈਕਟਰ ਤੋਂ ਰਿਪੋਰਟ ਤਲਬ

ਸਿੱਖਿਆ ਵਿਭਾਗ ਵੱਲੋਂ ਆਨ ਲਾਈਨ ਸਾਇੰਸ ਫੇਸਟ ’ਚ ਹਿੱਸਾ ਲੈਣ ਵਾਸਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਨਿਰਦੇਸ਼ ਜਾਰੀ

ਮੋਦੀ ਅਤੇ ਕੈਪਟਨ ਦੇ ਫਿਕਸ ਮੈਚ ਕਾਰਨ ਪਿਸ ਰਿਹਾ ਹੈ ਪੰਜਾਬ ਦਾ ਕਿਸਾਨ