English Hindi December 01, 2020

ਚੰਡੀਗੜ੍ਹ ਆਸ-ਪਾਸ

ਸਿੱਖਿਆ ਵਿਭਾਗ ਨੇ ਸਕੂਲ ਛੱਡਣ ਦਾ ਸਰਟੀਫਿਕੇਟ ਦੇਣ ਦੀ ਵਿਧੀ ਨੂੰ ਸਰਲ ਬਣਾਇਆ

October 14, 2020 09:30 PM

ਗਰੋਆ ਟਾਈਮਜ਼ ਸਰਵਿਸ

ਚੰਡੀਗੜ੍ਹ, 14 ਅਕਤੂਬਰ:- ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ ਸਕੂਲ ਛੱਡਣ ਦਾ ਸਰਟੀਫਿਕੇਟ ਮੁਹਈਆ ਕਰਵਾਉਣ ਦੀ ਵਿਧੀ ਨੂੰ ਸੁਖਾਲਾ ਬਣਾ ਦਿੱਤਾ ਹੈ ਜਿਸ ਕਰਕੇ ਵਿਦਿਆਰਥੀਆਂ ਨੂੰ ਹੁਣ ਇਹ ਸਰਟੀਫਿਕੇਟ ਪ੍ਰਾਪਤ ਕਰਨ ਲਈ ਵਾਰ ਵਾਰ ਸਕੂਲਾਂ ਦੇ ਗੇੜੇ ਨਹੀਂ ਮਾਰਨੇ ਪੈਣਗੇ।

ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਕੂਲ ਛੱਡਣ ਦਾ ਸਰਟੀਫਿਕੇਟ ਦੇਣ ਦੀ ਵਿਧੀ ਨੂੰ ਸੁਖਾਲਾ ਬਨਾਉਣ ਲਈ ਵਿਭਾਗ ਨੇ ਇੱਕ ਆਨਲਾਈਨ ਪੋਰਟਲ ਤਿਆਰ ਕੀਤਾ ਹੈ। ਸਕੂਲ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਵੱਲੋਂ ਜਾਰੀ ਕੀਤੇ ਗਏ ਪੱਤਰ ਵਿੱਚ ਨਿਰਦੇਸ਼ ਦਿੱਤੇ ਗਏ ਹਨ ਕਿ ਸਬੰਧਿਤ ਜ਼ਿਲ੍ਹਾ ਸਿੱਖਿਆ ਅਫਸਰ ਦੇ ਦਫਤਰ ਦਾ ਸਪੁਰਡੈਂਟ ਇਸ ਨਵੇਂ ਤਿਆਰ ਕੀਤੇ ਪੋਰਟਲ 'ਤੇ ਲਾਗ ਇੰਨ ਕਰਕੇ ਸਕੂਲ ਤੋਂ ਆਨ ਲਾਈਨ ਪ੍ਰਾਪਤ ਟ੍ਰਾਂਸਫਰ ਸਰਟੀਫਿਕੇਟ ਦੀ ਕਾਪੀ ਦਾ ਪਿੰਟ ਲੈ ਕੇ ਦੋ ਘੰਟੇ ਦੇ ਅੰਦਰ ਜ਼ਿਲ੍ਹਾ ਸਿੱਖਿਆ ਅਫਸਰ ਤੋਂ ਹਸਤਾਖਰ ਕਰਵਾ ਕੇ ਸਬੰਧਿਤ ਨੂੰ ਦੇਵੇਗਾ। ਜ਼ਿਲ੍ਹਾ ਸਿੱਖਿਆ ਅਫਸਰ ਦੇ ਦਫਤਰ ਵਿੱਚ ਮੌਜ਼ੂਦ ਨਾ ਹੋਣ ਦੀ ਸੂਰਤ ਵਿੱਚ ਉਸ ਦੇ ਆਉਣ ਤੋਂ ਬਾਅਦ ਤਰੁੰਤ ਬਾਅਦ ਇਸ ਨੂੰ ਜਾਰੀ ਕਰਵਾਉਣਗੇ। ਬੁਲਾਰੇ ਅੁਸਾਰ ਸੁਪਰਡੈਂਟ ਦੇ ਦਫਤਰ ਵਿੱਚ ਹਾਜ਼ਰ ਨਾ ਹੋਣ ਦੀ ਸੂਰਤ ਵਿੱਚ ਉਸ ਦੀ ਜ਼ਿਮੇਂਵਾਰੀ ਦਫਤਰ ਵਿੱਚ ਹਾਜ਼ਰ ਸੀਨੀਅਰ ਕਰਮਚਾਰੀ ਨਿਭਾਏਗਾ।

ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪੋਰਟਲ 'ਤੇ ਸਰਟੀਫਿਕੇਟ ਅਪਲੋਡ ਕਰਨ ਤੋਂ ਪਹਿਲਾਂ ਸਬੰਧਿਤ ਵਿਦਿਆਰਥੀ ਦੇ ਵੇਰਵਿਆਂ ਦਾ ਮਿਲਾਨ ਚੰਗੀ ਤਰ੍ਹਾਂ ਸਕੂਲ ਦੇ ਦਾਖਲਾ ਖਾਰਜ ਰਜਿਸਟਰ ਨਾਲ ਕਰਨ। ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਇਸ ਸਬੰਧ ਵਿੱਚ ਕਿਸੇ ਵੀ ਸਕੂਲ ਦਾ ਰਿਕਾਰਡ ਦਫਤਰ ਵਿੱਚ ਨਾ ਮੰਗਵਾਉਣ ਅਤੇ ਨਾ ਹੀ ਇਸ ਮੰਤਵ ਲਈ ਕੋਈ ਅਧਿਆਪਕ/ਕਰਮਚਾਰੀ ਸਬੰਧਿਤ ਜ਼ਿਲ੍ਹਾ ਸਿੱਖਿਆ ਅਫਸਰ ਦੇ ਦਫਤਰ ਵਿੱਚ ਸੱਦਿਆ ਜਾਵੇਗਾ।

Have something to say? Post your comment

ਚੰਡੀਗੜ੍ਹ ਆਸ-ਪਾਸ

ਮਾਲ ਵਿਭਾਗ ਦੀਆਂ ਲੋਕ ਪੱਖੀ ਪਹਿਲਕਦਮੀਆਂ ਨਿਰਵਿਘਨ ਸੇਵਾਵਾਂ ਪ੍ਰਦਾਨ ਕਰਨ ਨੂੰ ਯਕੀਨੀ ਬਣਾਉਣਗੀਆਂ

ਮੋਦੀ ਸਰਕਾਰ ਨੇ ਕਿਸਾਨੀ ਅੰਦੋਲਨ ਤੋਂ ਡਰਦਿਆਂ ‘ਜਾਹ ਜਵਾਨ, ਮਾਰ ਕਿਸਾਨ’ ਦਾ ਨਾਅਰਾ ਅਪਣਾਇਆ

ਮੋਦੀ ਸਰਕਾਰ ਅੜੀਅਲ ਰਵੱਈਆ ਛੱਡ ਕਿਸਾਨਾਂ ਦੀ ਇੱਛਾ ਅਨੁਸਾਰ ਪ੍ਰਦਰਸ਼ਨ ਕਰਨ ਦੀ ਥਾਂ ਦੇਵੇ

ਆਮ ਆਦਮੀ ਪਾਰਟੀ ਨੇ 4 ਦਸੰਬਰ ਤੋਂ ਕੀਤੀਆਂ ਜਾਣ ਵਾਲੀਆਂ ਤਿੰਨੇ ਰੈਲੀਆਂ ਮੁਲਤਵੀ, ਕਿਸਾਨਾਂ ਨਾਲ ਡਟੇ ਰਹਿਣਗੇ

Department of Gurmat Sangeet organized and international webinar on 400th birth anniversary of Guru Tegh Bahadur Sahib

ਗੁਰਮਤਿ ਸੰਗੀਤ ਵਿਭਾਗ ਵੱਲੋਂ ਅੰਤਰਰਾਸ਼ਟਰੀ ਵੈਬੀਨਾਰ ਦਾ ਆਯੋਜਨ

ਦਿਵਾਲੀ ਬੰਪਰ-2020 ਦੇ ਡੇਢ ਕਰੋੜ ਰੁਪਏ ਦੇ ਜੇਤੂ ਨੇ ਦਸਤਾਵੇਜ ਜਮ੍ਹਾਂ ਕਰਵਾਏ

ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਵਲੋਂ ਬਠਿੰਡਾ ਮਾਮਲੇ ਵਿਚ ਸਿਹਤ ਵਿਭਾਗ ਦੇ ਡਾਇਰੈਕਟਰ ਤੋਂ ਰਿਪੋਰਟ ਤਲਬ

ਸਿੱਖਿਆ ਵਿਭਾਗ ਵੱਲੋਂ ਆਨ ਲਾਈਨ ਸਾਇੰਸ ਫੇਸਟ ’ਚ ਹਿੱਸਾ ਲੈਣ ਵਾਸਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਨਿਰਦੇਸ਼ ਜਾਰੀ

ਮੋਦੀ ਅਤੇ ਕੈਪਟਨ ਦੇ ਫਿਕਸ ਮੈਚ ਕਾਰਨ ਪਿਸ ਰਿਹਾ ਹੈ ਪੰਜਾਬ ਦਾ ਕਿਸਾਨ