English Hindi October 24, 2020

ਪੰਜਾਬ ਦਰਪਣ

ਭਾਕਿਯੂ ਉਗਰਾਹਾਂ ਨੇ ਲਹਿਲ ਖੁਰਦ ਵਿਖੇ ਰਿਲਾਇੰਸ ਦੇ ਪੈਟਰੋਲ ਪੰਪ ਨੂੰ ਚੌਧਵੇਂ ਦਿਨ ਵੀ ਘੇਰੀ ਰੱਖਿਆ।

October 14, 2020 01:12 PM

ਲਹਿਰਾਗਾਗਾ 14 ਅਕਤੂਬਰ (ਰਣਦੀਪ ਸੰਗਤਪੁਰਾ ) ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀ ਨਾਲ ਸਬੰਧਤ ਲਿਆਂਦੇ ਗਏ ਤਿੰਨੇ ਕਾਨੂੰਨਾਂ ਅਤੇ ਬਿਜਲੀ ਸੋਧ ਬਿੱਲ 2020 ਦੇ ਖਿਲਾਫ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਲਹਿਰਾਗਾਗਾ ਵੱਲੋਂ ਲਹਿਲ ਖੁਰਦ ਵਿਖੇ ਰੰਲਾਇਸ ਦੇ ਪੈਟਰੋਲ ਪੰਪ ਉੱਤੇ ਲਾਇਆ ਵਿਸ਼ਾਲ ਧਰਨਾ ਬਲਾਕ ਦੀ ਸਮੁੱਚੀ ਕਮੇਟੀ ਦੀ ਅਗਵਾਈ ਹੇਠ ਚੌਧਵੇਂ ਦਿਨ ਵੀ ਜਾਰੀ ਰੱਖਿਆਂ।

ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਬਲਾਕ ਆਗੂਆਂ ਲੀਲਾ ਸਿੰਘ ਚੋਟੀਆਂ, ਬਹਾਦਰ ਸਿੰਘ ਭੁਟਾਲ, ਸੂਬਾ ਸਿੰਘ ਸੰਗਤਪੁਰਾ, ਰਾਮ ਸਿੰਘ ਨੰਗਲਾ ਅਤੇ ਮਾਸਟਰ ਗੁਰਚਰਨ ਸਿੰਘ ਖੋਖਰ ਆਦਿ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਵਿੱਚ ਤੇਜ਼ੀ ਨਾਲ ਵਧ ਰਹੇ ਮੌਜੂਦਾ ਕਿਸਾਨ ਜਥੇਬੰਦੀਆਂ ਦੇ ਸਾਂਝੇ ਘੋਲ ਨੇ ਕਾਰਪੋਰੇਟ ਘਰਾਣੇ ਅਤੇ ਭਾਜਪਾ ਗੱਠਜੋੜ ਨੂੰ ਆਪਣੇ ਨਿਸ਼ਾਨੇ 'ਤੇ ਲਿਆ ਹੋਇਆ ਹੈ।ਇਸ ਕਰਕੇ ਹੀ ਮੋਦੀ ਸਰਕਾਰ ਦੁਆਰਾ ਭਾਜਪਾ ਦੇ ਮੰਤਰੀਆਂ, ਐਮ ਪੀ, ਐਮ ਐਲ ਏ ਅਤੇ ਸਾਰੇ ਕਾਰਕੁੰਨਾ ਨੂੰ ਕਾਲੇ ਖੇਤੀ ਵਿਰੋਧੀ ਕਾਨੂੰਨਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਸੱਦਾ ਦਿੱਤਾ ਹੈ।ਸੰਘਰਸ਼ੀ ਲੋਕਾ ਨੇ ਵੀ ਇਸ ਚੈਲੰਜ ਨੂੰ ਕਬੂਲਦਿਆਂ ਮੋਦੀ ਸਰਕਾਰ ਦੇ ਅੰਨੇ ਭਗਤਾਂ ਨੂੰ ਘੇਰ ਘੇਰ ਕੇ ਲਾਜਵਾਬ ਕੀਤਾ ਜਾਵੇ।ਇਹ ਕਾਲੇ ਕਾਨੂੰਨ ਪੂਰੀ ਖੇਤੀ ਮੰਡੀ ਨੂੰ ਦੇਸੀ-ਵਿਦੇਸੀ ਕਾਰਪੋਰੇਟਾ ਦੇ ਹਵਾਲੇ ਕਰਕੇ ਕਿਸਾਨਾਂ ਦੀ ਵਾਹੀਯੋਗ ਜ਼ਮੀਨ ਖੋਹ ਕੇ ਵੱਡੇ-ਵੱਡੇ ਕਾਰਪੋਰੇਟ ਖੇਤੀ ਫਾਰਮ ਉਸਾਰਨਾ ਚਾਹੁੰਦੀ ਹੈ।

ਇਸ ਤਰ੍ਹਾਂ ਛੋਟੀ ਅਤੇ ਦਰਮਿਆਨੀ ਕਿਸਾਨੀ ਨੂੰ ਬਿੱਲਕੁੱਲ ਤਬਾਹ ਕਰਕੇ ਕਿਸਾਨਾਂ ਨੂੰ ਘਸਿਆਰੇ ਬਣਾ ਕੇ ਫੈਕਟਰੀਆਂ 'ਚ ਦਿਹਾੜੀਆਂ ਕਰਨ ਲਈ ਮਜਬੂਰ ਕਰਨਾ ਚਾਹੁੰਦੀ ਹੈ ਤਾਂ ਕਿ ਵੱਡੇ ਘਰਾਣਿਆ ਨੂੰ ਸਸਤੀ ਲੇਬਰ ਮੁਹੱਈਆ ਕਰਵਾਈ ਜਾਵੇ।ਇਸ ਕਰਕੇ ਕਿਸਾਨਾਂ ਦੀ ਜ਼ੋਰਦਾਰ ਮੰਗ ਹੈ ਕਿ ਖੇਤੀ ਨਾਲ ਸਬੰਧਤ ਤਿੰਨੇ ਕਾਨੂੰਨ ਅਤੇ ਬਿਜਲੀ ਸੋਧ ਬਿੱਲ 2020 ਨੂੰ ਰੱਦ ਕੀਤਾ ਜਾਵੇ।ਕਰਜ਼ਾ ਮੋੜਨ ਤੋਂ ਅਸਮਰਥ ਕਿਸਾਨਾਂ ਅਤੇ ਮਜ਼ਦੂਰਾਂ ਸਿਰ ਚੜਿਆ ਸਾਰਾ ਕਰਜ਼ਾ ਖਤਮ ਕੀਤਾ ਜਾਵੇ।ਚਲਦੇ ਧਰਨੇ ਵਿੱਚ ਬਲਾਕ ਕਮੇਟੀ ਨੇ ਫ਼ੈਸਲਾ ਕੀਤਾ ਕਿ ਪਿੰਡਾਂ ਵਿੱਚ ਸੰਘਰਸ਼ ਵੱਡੀ ਪੱਧਰ ਤੇ ਭੱਖ ਚੁੱਕਿਆ ਹੈ।ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਸ਼ਹਿਰਾਂ ਵੱਲ ਸੇਧਿਤ ਕੀਤਾ ਜਾਵੇ।ਉਪਰੋਕਤ ਬੁਲਾਰਿਆਂ ਤੋਂ ਇਲਾਵਾ ਅੱਜ ਦੇ ਧਰਨੇ ਨੂੰ ਹਰਜੀਤ ਭੁਟਾਲ, ਬੂਟਾ ਭਟਾਲ, ਧਰਮਾਂ ਹਰਿਆਉ ਅਤੇ ਨਵੇਂ ਨੌਜਵਾਨ ਮੁੰਡੇ-ਕੁੜੀਆਂ ਨੇ ਵੀ ਸੰਬੋਧਨ ਕੀਤਾ।

Have something to say? Post your comment

ਪੰਜਾਬ ਦਰਪਣ

ਪਰਮਿੰਦਰ ਢੀਂਡਸਾ ਨੇ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਮਿਲਕੇ ਸ੍ਰੋਮਣੀ ਕਮੇਟੀ ਚੋਣਾਂ ਲੜਨ ਦਾ ਕੀਤਾ ਦਾਅਵਾ

ਭਾਜਪਾ ਆਪਣੀ ਹੋਂਦ ਬਚਾਉਣ ਲਈ ਪੰਜਾਬ ਚ ਦਲਿਤ ਪੱਤਾ ਖੇਡ ਰਹੀ ਹੈ : ਕਿਰਤੀ ਤੇ ਕਿਸਾਨ ਆਗੂ

ਕੈਪਟਨ ਐਮਐਸਪੀ ਦੀ ਗਰੰਟੀ ਦੇਵੇ ਜਾ ਗੱਦੀ ਛੱਡੇ - ਮੀਤ ਹੇਅਰ

PUNJAB CM LAUNCHES UEIP PHASE-II

ED summoned Raninder Singh in connection with a FEMA violation case on October 27

ਮੁੱਖ ਮੰਤਰੀ ਵੱਲੋਂ ਸ਼ਰਤਾਂ ਨਾਲ ਖੇਤੀਬਾੜੀ ਤੇ ਮਿਸ਼ਰਤ ਵਰਤੋਂ ਵਾਲੀ ਜ਼ਮੀਨ ਵਿੱਚ ਉਦਯੋਗਿਕ ਵਿਕਾਸ ਕਰਨ ਦੀ ਹਰੀ ਝੰਡੀ

CM OKAYS INDUSTRIAL DEVELOPMENT IN AGRICULTURAL & MIXED USE LAND SUBJECT TO CONDITIONS

मुख्यमंत्री ने पंजाब के किसानों को केंद्र के साथ मिलीभगत कर धोखा दिया: सरदार सुखबीर सिंह बादल

ਦੁਸਹਿਰੇ ਮੌਕੇ 40 ਸ਼ਹਿਰੀ ਕੇਂਦਰਾਂ ਵਿੱਚ ਪੁੱਜਣਗੇ ਵੱਡੀ ਗਿਣਤੀ ਲੋਕ : ਉਗਰਾਹਾਂ

भाजपा को बहुत बड़ा झटका पंजाब के चार विधानसभा निर्वाचन क्षेत्रों से सैंकडों नेता पार्टी छोड़कर सरदार सुखबीर सिंह बादल की उपस्थिति में पार्टी में शामिल हो गए