English Hindi October 26, 2020

ਪੰਜਾਬ ਦਰਪਣ

ਬਰਨਾਲਾ ਟਰੈਕ 'ਤੇ 13ਵੇਂ ਦਿਨ ਵੀ ਕਿਸਾਨ ਮੋਰਚੇ ਦਾ ਹਾਈ ਜ਼ੋਸ

October 13, 2020 05:50 PM
ਬਰਨਾਲਾ ਸਟੇਸ਼ਨ ਮੋਰਚੇ ਤੋਂ ਮੋਦੀ ਹਕੂਮਤ ਖਿਲਾਫ਼ ਨਾਅਰੇ ਗਜਾਉਂਦੇ ਹੋਏ ਕਿਸਾਨ।-ਫੋਟੋ:ਬੱਲੀ

- ਜਮਹੂਰੀ ਅਧਿਕਾਰ ਸਭਾ ਨੇ ਕਿਸਾਨੀ ਰੇਲ ਰੋਕੋ ਮੋਰਚੇ 'ਚ ਸ਼ਮੂਲੀਅਤ ਕਰਕੇ ਭਰਿਆ ਜ਼ੋਸ

ਪਰਸ਼ੋਤਮ ਬੱਲੀ
ਬਰਨਾਲਾ, 13 ਅਕਤੂਬਰ

ਬਠਿੰਡਾ-ਦਿੱਲੀ ਰੇਲਵੇ ਟਰੈਕ 'ਤੇ ਬਰਨਾਲਾ ਸਟੇਸ਼ਨ 'ਤੇ ਡਟੇ ਕਿਸਾਨਾਂ ਦੇ ਧਰਨੇ ਨੂੰ ਅੱਜ ਉਦੋਂ ਹੋਰ ਬਲ ਮਿਲਿਆ ਜਦੋਂ ਜ਼ਮਹੂਰੀ ਅਧਿਕਾਰ ਸਭਾ ਬਰਨਾਲਾ ਨੇ ਬਕਾਇਦਾ ਕਾਫਲੇ ਬੰਨ• ਅੱਜ 13ਵੇਂ ਦਿਨ ਦੇ ਮੋਰਚੇ 'ਚ ਸ਼ਿਰਕਤ ਕੀਤੀ। ਇਸੇ ਤਰ•ਾਂ ਸ਼ਹਿਰ ਦੀ ਤਿੰਨ ਦਹਾਕਿਆਂ ਤੋਂ ਖੇਡ ਸਰਗਰਮੀਆਂ 'ਚ ਲੱਗੀ ਸ਼ਹੀਦ ਭਗਤ ਸਿੰਘ ਸਪੋਰਟਸ ਵੈਲਫੇਅਰ ਕਲੱਬ ਦੇ ਆਗੂਆਂ ਵੀ ਸ਼ਮੂਲੀਅਤ ਕਰਕੇ ਧਰਨਾਕਾਰੀਆਂ ਦੇ ਜੋਸ਼ ਨੂੰ ਹਾਈ ਕੀਤਾ।
ਜ਼ਮਹੂਰੀ ਸਭਾ ਦੇ ਜ਼ਿਲ•ਾ ਪ੍ਰਧਾਨ ਗੁਰਮੇਲ ਸਿੰਘ ਠੁੱਲੀਵਾਲ ਨੇ ਕਿਹਾ ਕਿ ਕੇਂਦਰੀ ਸਰਕਾਰ ਨੇ ਕਿਸਾਨ ਵਿਰੋਧੀ ਤੇ ਕਾਰਪੋਰੇਟ ਪੱਖੀ ਕਾਨੂੰਨ ਲਿਆ ਕੇ ਜਿੱਥੇ ਆਪਣੇ ਲੋਕ ਵਿਰੋਧੀ ਕਿਰਦਾਰ ਨੂੰ ਨੰਗਾ ਕਰ ਲਿਆ ਹੈ, ਉੱਥੇ ਇਸ ਵੰਗਾਰ ਨੂੰ ਕਬੂਲ ਕਰਕੇ ਕਿਸਾਨਾਂ ਵੱਡਾ ਇਤਿਹਾਸਕ ਕਾਰਜ ਜਿੰਮੇ ਲੈ ਲਿਆ ਹੈ। ਕਿਹਾ ਕਿ ਸਮਾਜ ਦੇ ਸਭ ਜਮਹੂਰੀ ਤੇ ਇਨਸਾਫ ਪਸੰਦ ਲੋਕਾਂ ਨੂੰ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ। ਕਾਫਲੇ 'ਚ ਸੋਹਣ ਸਿੰਘ ਮਾਝੀ, ਗੁਲਵੰਤ ਸਿੰਘ, ਪ੍ਰੇਮਪਾਲ ਕੌਰ, ਨਰਿੰਦਰ ਪਾਲ, ਹਰਚਰਨ ਸਿੰਘ ਚਹਿਲ, ਬਿੱਕਰ ਸਿੰਘ ਔਲਖ, ਪਰਮਜੀਤ ਕੌਰ ਸ਼ਹਿਣਾ, ਕਮਲਜੀਤ ਨੰਗਲ, ਸੁਖਵਿੰਦਰ ਠੀਕਰੀਵਾਲਾ ਆਦਿ ਸ਼ਾਮਿਲ ਸਨ। ਇਸੇ ਤਰ•ਾਂ ਸ਼ਹੀਦ ਭਗਤ ਸਿੰਘ ਸਪੋਰਟਸ ਵੈਲਫੇਅਰ ਕਲੱਬ ਦੇ ਆਗੂ ਹਰਚਰਨ ਚੰਨਾ, ਜ਼ੋਰਾ ਸਿੰਘ ਖਿਆਲੀ, ਬਲਜੀਤ ਸਿੰਘ ਮਾਨ ਆਦਿ ਆਗੂ ਟੀਮ ਮੈਂਬਰਾਂ ਸਮੇਤ ਸ਼ਾਮਿਲ ਹੋਏ। ਆਸ਼ਾ ਵਰਕਰ ਆਗੂ ਸੰਦੀਪ ਕੌਰ ਪੱਤੀ ਦੀ ਅਗਵਾਈ ਹੇਠ ਵਰਕਰਾਂ ਵੀ ਸ਼ਾਮਿਲ ਹੋਈਆਂ।
ਮੋਰਚੇ ਦੇ 13ਵੇਂ ਦਿਨ ਦੀ ਅਗਵਾਈ ਕਰ ਰਹੇ ਬੀ.ਕੇ.ਯੂ. ਡਕੌਂਦਾ ਦੇ ਸੂਬਾਈ ਆਗੂ ਬਲਵੰਤ ਸਿੰਘ ਉੱਪਲੀ, ਜ਼ਿਲ•ਾ ਸਕੱਤਰ ਗੁਰਦੇਵ ਸਿੰਘ ਮਾਂਗੇਵਾਲ, ਸਿੱਧੂਪੁਰ ਦੇ ਨਛੱਤਰ ਸਿੰਘ ਸਹੌਰ ਤੇ ਜਸਪਾਲ ਸਿੰਘ ਕਲਾਲਮਾਜਰਾ, ਰਾਜੇਵਾਲ ਦੇ ਨਿਰਭੈ ਸਿੰਘ ਗਿਆਨੀ ਤੇ ਨਿਰਭੈ ਸਿੰਘ ਛੀਨੀਵਾਲ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪਵਿੱਤਰ ਸਿੰਘ ਲਾਲੀ ਤੇ ਵਰਿੰਦਰ ਆਜ਼ਾਦ, ਕੁੱਲ ਹਿੰਦ ਕਿਸਾਨ ਸਭਾ ਸਾਂਬਰ ਦੇ ਉਜਾਗਰ ਸਿੰਘ ਬੀਹਲਾ, ਪੰਜਾਬ ਕਿਸਾਨ ਯੂਨੀਅਨ ਦੇ ਜੱਗਾ ਸਿੰਘ ਬਦਰਾ ਤੇ ਬਾਰਾ ਸਿੰਘ ਬਦਰਾ, ਬੀ.ਕੇ.ਯੂ. ਕਾਦੀਆਂ ਦੇ ਸ਼ਿਗਾਰਾ ਸਿੰਘ ਤੇ ਜਗਸੀਰ ਸਿੰਘ ਸੀਰਾ ਆਦਿ ਨੇ ਕਿਹਾ ਕਿ ਮੋਰਚੇ ਨੂੰ ਲੋਕਾਈ ਦਾ ਮਿਲ ਰਿਹਾ ਭਰਪੂਰ ਸਮਰਥਨ ਮੋਦੀ ਸਰਕਾਰ ਦੀਆਂ ਚੂਲਾਂ ਹਿਲਾ ਦੇਵੇਗਾ।

Have something to say? Post your comment

ਪੰਜਾਬ ਦਰਪਣ

SAD takes strong notice of sacrilege done by Dharamsot by comparing CM with Guru Nanak Dev ji

Punjab recorded 415 new corona cases On Sunday

शिरोमणी अकाली दल ने धर्मसोत द्वारा मुख्यमंत्री की तुलना श्री गुरु नानक देव जी के साथ करने पर बेअबदी का लिया गंभीर नोटिस

होशियारपुर जबरन बलात्कार मामले और कत्ल केस में चालान इसी हफ़्ते पेश होगा-कैप्टन अमरिन्दर सिंह

मुख्यमंत्री द्वारा पटियाला निवासियों को दशहरे का तोहफ़ा, खेल यूनिवर्सिटी और नए बस अड्डे का नींव पत्थर रखा

School education department directs to set up electoral literacy clubs in schools

स्कूल शिक्षा विभाग द्वारा स्कूलों में चुनावी साक्षरता क्लबों के गठन के निर्देश

‘आप ‘ ने युवा विंग पंजाब की कमांड युवा विधायक मीत हेयर को सौंपी

जंगल राज के लिए जिम्मेदार मुख्यमंत्री अमरिंदर सिंह को गृह मंत्रालय तुरंत छोड़ देना चाहिए- माणूके

ਸ਼੍ਰੋਮਣੀ ਅਕਾਲੀ ਦਲ ਨੇ ਧਰਮਸੋਤ ਵੱਲੋਂ ਮੁੱਖ ਮੰਤਰੀ ਦੀ ਤੁਲਨਾ ਗੁਰੂ ਨਾਨਕ ਦੇਵ ਜੀ ਨਾਲ ਕਰਨ ਦਾ ਲਿਆ ਗੰਭੀਰ ਨੋਟਿਸ