English Hindi October 21, 2020

ਪੰਜਾਬ ਦਰਪਣ

ਪਿੰਡ ਜੋਧਪੁਰ ਦੇ ਸੈਲਫ ਹੈਲਪ ਗਰੁੱਪਾਂ ਲਈ ਵਰਦਾਨ ਬਣਿਆ ਅਜੀਵਿਕਾ ਮਿਸ਼ਨ

October 13, 2020 05:36 PM
ਪਿੰਡ ਜੋਧਪੁਰ ਦੇ ਸੈਲਫ ਹੈਲਪ ਗਰੁੱਪਾਂ ਦੀਆਂ ਮਹਿਲਾਵਾਂ ਆਪਣੇ ਹੱਥੀਂ ਤਿਆਰ ਉਤਪਾਦ ਦਿਖਾਉਂਦੀਆਂ ਹੋਈਆਂ।-ਫੋਟੋ:ਬੱਲੀ

ਮਾਸਕ, ਘਰਾਂ ਦਾ ਸਾਜ਼ੋ-ਸਮਾਨ ਤੇ ਵਿਰਾਸਤੀ ਵਸਤਾਂ ਕੀਤੀਆਂ ਜਾਂਦੀਆਂ ਹਨ ਤਿਆਰ

ਪਰਸ਼ੋਤਮ ਬੱਲੀ
ਬਰਨਾਲਾ, 13 ਅਕਤੂਬਰ
ਪੰਜਾਬ ਰਾਜ ਦਿਹਾਤੀ ਅਜੀਵਿਕਾ ਮਿਸ਼ਨ ਤਹਿਤ ਜ਼ਿਲ•ਾ ਬਰਨਾਲਾ ਵਿੱਚ ਬਣੇ ਕਰੀਬ 347 ਸਵੈ ਸੇਵੀ ਗਰੁੱਪਾਂ ਵੱਲੋਂ ਜਿੱਥੇ ਬੜੀ ਸ਼ਿੱਦਤ ਨਾਲ ਬਣੇ ਵੱਖ-ਵੱਖ ਉਤਪਾਦਾਂ ਨੂੰ ਸੂਬੇ ਭਰ 'ਚ ਅਤੇ ਸੂਬੇ ਤੋਂ ਬਾਹਰ ਪਹੁੰਚਾ ਕੇ ਨਾਮ ਕਮਾਇਆ ਜਾ ਰਿਹਾ ਹੈ, ਉਥੇ ਪਿੰਡ ਜੋਧਪੁਰ ਦੇ ਸੈਲਫ ਹੈਲਪ ਗਰੁੱਪਾਂ ਦੀਆਂ ਮਹਿਲਾਵਾਂ ਸਥਾਨਕ ਉਤਪਾਦ ਹੱਥੀਂ ਤਿਆਰ ਕਰ ਕੇ ਆਪਣੇ ਪੈਰਾਂ 'ਤੇ ਖੜ•ੀਆਂ ਹੋਈਆਂ ਹਨ।
ਇਨ•ਾਂ ਗਰੁੱਪਾਂ ਨੇ ਜ਼ਿਲ•ਾ ਪ੍ਰਸ਼ਾਸਨ ਦੇ ਸਹਿਯੋਗ ਲਈ ਜਿੱਥੇ ਹਜ਼ਾਰਾਂ ਮਾਸਕ ਬਣਾਏ ਹਨ, ਉਥੇ ਇਹ ਬੀਬੀਆਂ ਦਰੀਆਂ ਬੁਣਨ, ਚਾਦਰਾਂ ਕੱਢਣ, ਪੱਖੀਆਂ ਬਣਾਉਣ, ਘਰਾਂ ਦਾ ਸਾਜ਼ੋ-ਸਾਮਾਨ ਬਣਾਉਣ ਤੋਂ ਲੈ ਕੇ Àੁੱਨ ਦੀਆਂ ਕੋਟੀਆਂ, ਸਵਾਟਰਾਂ ਤੇ ਹੋਰ ਅਜਿਹਾ ਸਾਮਾਨ ਤਿਆਰ ਕਰ ਰਹੀਆਂ ਹਨ, ਜਿਸ ਦੀ ਵਿਕਰੀ ਬਹੁਤ ਹੀ ਵਾਜਬ ਕੀਮਤਾਂ 'ਤੇ ਕੀਤੀ ਜਾ ਰਹੀ ਹੈ। ਇਸ ਉਦਮ ਨਾਲ ਜਿੱਥੇ ਇਹ ਔਰਤਾਂ ਆਪਣੇ ਪੈਰਾਂ 'ਤੇ ਖੜ•ੀਆਂ ਹੋਈਆਂ ਹਨ, ਉਥੇ ਸਥਾਨਕ ਉਤਪਾਦਾਂ ਨੂੰ ਹੁਲਾਰਾ ਦੇ ਰਹੀਆਂ ਹਨ ਅਤੇ ਪੰਜਾਬੀ ਵਿਰਸੇ ਦੀ ਸੰਭਾਲ ਕਰ ਰਹੀਆਂ ਹਨ।
ਪਿੰਡ ਜੋਧਪੁਰ ਵਿਚ ਬਾਬਾ ਹਿੰਮਤ ਸਿੰਘ ਗਰੁੱਪ, ਬਾਬਾ ਵਿਸ਼ਵਕਰਮਾ ਗਰੁੱਪ, ਬਾਬਾ ਭਾਈ ਮੂਲ ਚੰਦ ਗਰੁੱਪ, ਗੁਰੂ ਨਾਨਕ ਦੇਵ ਜੀ ਗਰੁੱਪ, ਸ਼ਹੀਦ ਭਗਤ ਸਿੰਘ ਗਰੁੱਪ, ਗੁਰੂ ਗੋਬਿੰਦ ਸਿੰਘ ਗਰੁੱਪ, ਭਗਤ ਰਵੀਦਾਸ ਗਰੁੱਪ, ਮਾਤਾ ਗੁਜਰੀ ਜੀ ਗਰੁੱਪ ਸਣੇ 8 ਗਰੁੱਪ ਅਜੀਵਿਕਾ ਮਿਸ਼ਨ ਅਧੀਨ ਕੰਮ ਕਰ ਰਹੇ ਹਨ।
ਬਾਬਾ ਹਿੰਮਤ ਸਿੰਘ ਗਰੁੱਪ ਦੀ ਅਗਵਾਈ ਕਰ ਰਹੀ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਹ ਹੱਥੀਂ ਤਿਆਰ ਕੀਤੇ ਸਾਮਾਨ ਦੀਆਂ ਵੱੱਖ-ਵੱਖ ਥਾਈਂ ਸਟਾਲਾਂ ਲਾਉਂਦੇ ਹਨ ਅਤੇ ਚੰਗੀ ਕਮਾਈ ਕਰ ਰਹੇ ਹਨ। ਜ਼ਿਲ•ਾ ਫੰਕਸ਼ਨਲ ਮੈਨੇਜਰ ਅਮਨਦੀਪ ਸਿੰਘ ਨੇ ਦੱਸਿਆ ਕਿ ਜੋਧਪੁਰ ਦੇ ਗਰੁੱਪਾਂ ਵੱਲੋਂ ਤਿਆਰ ਵਿਰਾਸਤੀ ਸਾਮਾਨ ਬਹੁਤ ਮਿਆਰੀ ਅਤੇ ਵਾਜਬ ਕੀਮਤਾਂ 'ਤੇ ਹੁੰਦਾ ਹੈ।

Have something to say? Post your comment

ਪੰਜਾਬ ਦਰਪਣ

ਪੂਰੇ ਪੰਜਾਬ ਨੂੰ ਬੇਵਕੂਫ਼ ਬਣਾ ਰਹੀ ਹੈ ਕੈਪਟਨ ਸਰਕਾਰ- ਹਰਪਾਲ ਸਿੰਘ ਚੀਮਾ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਲਈ ਤਿੰਨ ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦਾ ਐਲਾਨ

Punjab reported 520 new corona cases

सुखजिन्दर सिंह रंधावा ने विधानसभा में लाए गए कृषि बिलों पर बहस के दौरान केंद्र सरकार को लगाई लताड़

आपनी किसानी बचाने के लिए एकजुट हुआ पंजाब

ਸੀਨੀਅਰ ਪੱਤਰਕਾਰ ਦਵਿੰਦਰ ਜੀਤ ਸਿੰਘ ਦਰਸ਼ੀ ਨੂੰ ਸਦਮਾ ਪਿਤਾ ਦਾ ਦੇਹਾਂਤ, ਸੰਸਕਾਰ ਭਲਕੇ

SAD terms unanimous passage of three farm Bills as big victory for farmers and khet mazdoor

RANDHAWA LAMBASTS UNION GOVERNMENT DURING DEBATE ON AGRICULTURAL BILLS IN VIDHAN SABHA

ਕਿਸਾਨ ਅੰਦੋਲਨ; ਸੰਘਰਸ਼ ਦੇ ਬਲਬੂਤੇ ਪੰਜਾਬ ਸਰਕਾਰ ਝੁਕੀ, ਮੋਦੀ ਸਰਕਾਰ ਨੂੰ ਝੁਕਾਵਾਂਗੇ-ਕਿਸਾਨ ਆਗੂ

काले कृषि कानून औपचारिक तौर पर रद्द करके पंजाब मुल्क का पहला राज्य बनकर उभरा