English Hindi October 22, 2020

ਪੰਜਾਬ ਦਰਪਣ

ਚੰਡੀਗੜ੍ਹ ਯੂਨੀਵਰਸਿਟੀ ਦੇ ਨੌਜਵਾਨ ਖੋਜਾਰਥੀਆਂ ਦੁਆਰਾ ਵੱਖ-ਵੱਖ ਖੇਤਰਾਂ `ਚ ਦਰਜ ਕਰਵਾਏ ਗਏ ਪੇਟੈਂਟ

October 13, 2020 05:27 PM
ਖੋਜ ਖੇਤਰ `ਚ ਚੰਡੀਗੜ੍ਹ ਯੂਨੀਵਰਸਿਟੀ ਦੀ ਪ੍ਰਾਪਤੀ ਸਬੰਧੀ ਕਿਤਾਬਚਾ ਜਾਰੀ ਕਰਦੇ ਹੋੲ`ਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਅਤੇ ਨਾਲ ਡੀਨ ਰੀਸਰਚ ਡਾ. ਸੰਜੀਤ ਸਿੰਘ।

ਗਰੋਆ ਟਾਈਮਜ਼ ਸਰਵਿਸ
ਚੰਡੀਗੜ, 13 ਅਕਤੂਬਰ

ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਸੱਭ ਤੋਂ ਵੱਧ ਪੇਟੈਂਟ ਦਰਜ ਕਰਵਾਕੇ ਖੋਜ ਖੇਤਰ `ਚ ਦੇਸ਼ ਭਰ `ਚੋਂ ਅੱਵਲ ਰਹੀ ਹੈ। ਇਹ ਜਾਣਕਾਰੀ ਅੱਜ ਚੰਡੀਗੜ ਦੀ ਪ੍ਰੈਸ ਕਲੱਬ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਅਤੇ ਖੋਜ ਖੇਤਰ `ਚ ਚੰਡੀਗੜ੍ਹ ਯੂਨੀਵਰਸਿਟੀ ਦੀ ਪ੍ਰਾਪਤੀ ਸਬੰਧੀ ਕਿਤਾਬਚਾ ਜਾਰੀ ਕਰਦੇ ਹੋੲ`ਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਅਤੇ ਨਾਲ ਡੀਨ ਰੀਸਰਚ ਡਾ. ਸੰਜੀਤ ਸਿੰਘ ਨੇ ਦਿੱਤੀ।

ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ `ਚ ਬਾਇਓਟੈਕ ਦੀ ਵਿਦਿਆਰਥਣ ਅਨੁ ਸ਼ਰਮਾ ਨੇ ਆਪਣੇ ਪੇਟੈਂਟ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਯੂਨੀਵਰਸਿਟੀ `ਚ ਸਥਾਪਿਤ ਟੇ੍ਰਨਿੰਗ ਸੈਂਟਰ ਅਤੇ ਫੈਕਲਟੀ ਦੇ ਮਾਰਗ ਦਰਸ਼ਨ ਨਾਲ ਵਿਦਿਆਰਥੀਆਂ ਨੂੰ ਆਪਣੇ ਵਿਚਾਰ ਹਕੀਕਤ `ਚ ਬਦਲਣ `ਚ ਸਹਿਯੋਗ ਮਿਲਿਆ ਹੈ।

ਉਨ੍ਹਾਂ ਦੱਸਿਆ ਕਿ ਉਸ ਵੱਲੋਂ ਕਿਸਾਨਾਂ ਦੀ ਸਮੱਸਿਆਵਾਂ ਦੇ ਸਥਾਈ ਹੱਲ ਦੇ ਮੱਦੇਨਜ਼ਰ ਆਟੋਮੈਟਿਕ ਇਰੀਗੇਸ਼ਨ ਸਿਸਟਮ ਵਿਕਸਿਤ ਕੀਤਾ ਗਿਆ ਹੈ, ਜਿਸ ਦੇ ਮਾਧਿਅਮ ਨਾਲ ਸੰਚਾਈ ਸਬੰਧੀ ਕਾਰਜਾਂ `ਚ ਕਿਸਾਨਾਂ ਨੂੰ ਸਹਿਯੋਗ ਮਿਲੇਗਾ।ਉਨ੍ਹਾਂ ਦੱਸਿਆ ਕਿ ਇਹ ਸਿਸਟਮ ਫਸਲ ਦੇ ਲਈ ਪਾਣੀ ਅਤੇ ਸਮੇਂ ਦਾ ਪ੍ਰਬੰਧਨ ਕਰੇਗਾ, ਕਿਉਂਕਿ ਹਰ ਫ਼ਸਲ ਲਈ ਪਾਣੀ ਦੀ ਜ਼ਰੂਰਤਾਂ ਅਲੱਗ ਅਲੱਗ ਹਨ, ਜੋ ਆਟੋਮੈਟਿਕ ਤਰੀਕੇ ਨਾਲ ਇਰੀਗੇਸ਼ਨ ਦਾ ਪ੍ਰਬੰਧ ਕਰੇਗਾ।

ਯੂਨੀਵਰਸਿਟੀ `ਚ ਆਟੋਮੋਬਾਇਲ ਇੰਜੀਨੀਅਰਿੰਗ ਦੇ ਵਿਦਿਆਰਥੀ ਖੁ਼ਸ਼ਵਿੰਦਰਪਾਲ ਸਿੰਘ ਵੱਲੋਂ ਟੈਕਨੀਕਲ ਰਿਲਾਏਬਲ ਇਨੋਵੇਸ਼ਨ ਐਪ ਵਿਕਸਿਤ ਕੀਤਾ ਹੈ, ਜਿਸ ਦੇ ਮਾਧਿਅਮ ਨਾਲ ਸਿਰਫ਼ ਫਿ਼ੰਗਰ ਪ੍ਰਿੰਟ ਦੀ ਵਰਤੋਂ ਨਾਲ ਦੋ ਪਹੀਆ ਵਾਹਲਾਂ ਨੂੰ ਆਸਾਨੀ ਨਾਲ ਸਟਾਰਟ ਕੀਤਾ ਜਾ ਸਕਦਾ ਹੈ। ਇਸ ਦੀ ਵਰਤੋਂ ਮੋਬਾਇਲ ਫੋਨ ਨਾਲ ਵਰਤਿਆ ਜਾ ਸਕਦਾ ਹੈ, ਜਿਸ ਦੀ ਜ਼ਿਆਦਾਤਰ ਫਿੰਗਰ ਪ੍ਰਿੰਟ ਸਮਰਥਾ ਇੱਕ ਹਜ਼ਾਰ ਫਿੰਗਰਪ੍ਰਿੰਟ ਹੈ।ਇਸ ਨਾਲ ਇੱਕ ਪਾਸੇ ਜਿੱਥੇ ਬਿਨ੍ਹਾਂ ਚਾਬੀ ਦੀ ਵਰਤੋਂ ਕੀਤੇ ਦੋ ਪਹੀਆ ਵਾਹਨ ਸਟਾਰਟ ਹੋ ਸਕਦੇ ਹਨ, ਉਥੇ ਹੀ ਇਨ੍ਹਾਂ ਨੂੰ ਟਰੈਕ ਕਰਨ ਦੀ ਸਹੂਲਤ ਵੀ ਮਿਲੇਗੀ।

ਖੁ਼ਸ਼ਵਿੰਦਰਪਾਲ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ `ਚ ਵੱਖ-ਵੱਖ ਇੰਡਸਟਰੀ ਦੇ ਮਾਹਰਾਂ ਦੁਆਰਾਂ ਕੀਤਾ ਜਾਂਦਾ ਮਾਰਗ ਦਰਸ਼ਨ ਵਿਦਿਆਰਥੀਆਂ ਲਈ ਬਹੁਤ ਲਾਭਦਾਇਕ ਸਿੱਧ ਹੋ ਰਿਹਾ ਹੈ, ਕਿਉਂਕਿ ਇਸ ਨਾਲ ਵਿਦਿਆਰਥੀਆਂ ਨੂੰ ਇੰਡਸਟਰੀ ਦੀਆਂ ਮੌਜੂਦਾ ਲੋੜਾਂ ਅਤੇ ਅਹਿਮ ਪਹਿਲੂਆਂ ਬਾਰੇ ਬਿਹਤਰ ਗਿਆਨ ਮਿਲਦਾ ਹੈ।

ਚੰਡੀਗੜ੍ਹ ਯੂਨੀਵਰਸਿਟੀ `ਚ ਮਕੈਨੀਕਲ ਇੰਜੀਨੀਅਰਿੰਗ ਦੇ ਵਿਦਿਆਰਥੀ ਪ੍ਰਣਬ ਐਮ ਨੇ ਡਾਇਓਮੋਮੇਜ਼ਿਕਸ ਪ੍ਰਾਜੈਕਟ ਬਣਾਇਆ ਹੈ, ਜੋ ਸਾਡੀ ਰੋਜ਼ਾਨਾ ਦੀ ਜ਼ਿੰਦਗੀ `ਚ ਵਰਤੋਂ ਹੋ ਰਹੀ ਮਨੁੱਖੀ ਸ਼ਕਤੀ ਨੂੰ ਊਰਜਾ `ਚ ਬਦਲੇਗਾ। ਇਸ ਦਾ ਸੱਭ ਤੋਂ ਵੱਡਾ ਲਾਭ ਇਹ ਹੈ ਕਿ ਇਸ ਨਾਲ ਬਿਜਲੀ ਦੇ ਉਤਪਾਦਨ ਦੇ ਨਾਲ ਸਟੋਰੇਜ਼ ਵੀ ਹੋਵੇਗੀ, ਜਿਸ ਨੂੰ ਕਿਸੇ ਵੀ ਸਮੇਂ ਉਪਯੋਗ `ਚ ਲਿਆਂਦਾ ਜਾ ਸਕਦਾ ਹੈ, ਜਿਵੇਂ ਮੋਬਾਇਲ ਜਾਂ ਹੋਰ ਉਪਕਰਨਾਂ ਨੂੰ ਚਾਰਜ ਕਰਨ ਲਈ।

ਯੂਨੀਵਰਸਿਟੀ ਫੈਕਲਟੀ ਦੇ ਮਾਰਗ ਦਰਸ਼ਨ ਨੇ ਜਿੱਥੇ ਸਾਡੇ ਸਪਨਿਆਂ ਨੂੰ ਪੂਰਾ ਕਰਨ `ਚ ਅਹਿਮ ਭੂਮਿਕਾ ਨਿਭਾਈ ਹੈ ਉਥੇ ਹੀ ਯੂਨੀਵਰਸਿਟੀ ਦੀ ਵਿਦਿਅਕ ਪ੍ਰਣਾਲੀ, ਵੱਖ-ਵੱਖ ਵਰਕਸ਼ਾਪਾਂ, ਵੈਬਿਨਾਰ, ਸੈਮੀਨਾਰ ਅਤੇ ਉਦਯੋਗਿਕ ਦੌਰਿਆਂ ਨੇ ਸਾਡੇ ਹੁਨਰ ਨੂੰ ਹੋਰ ਵਿਕਸਿਤ ਕੀਤਾ ਹੈ, ਇਹ ਸ਼ਬਦ ਚੰਡੀਗੜ੍ਹ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦੇ ਵਿਦਿਆਰਥੀ ਜੈ ਚਚੜਾ ਨੇ ਪੱਤਰਕਾਰਾਂ ਨਾਲ ਸਾਂਝੇ ਕੀਤੇ।ਜੈ ਨੇ ਇਲੈਕਟ੍ਰਿਕ ਵਾਹਨ ਅਤੇ ਪੈਟ ਟ੍ਰੈਕਰ ਵਿਕਸਿਤ ਕੀਤਾ ਹੈ।ਜਸਟ ਚਾਰਜ ਨਾਮ ਦੀ ਸਾਈਕਲ 500 ਕਿਲੋਗ੍ਰਾਮ ਦਾ ਲੋਡ ਚੁੱਕ ਸਕਦੀ ਹੈ ਅਤੇ ਇੱਕ ਵਾਰ ਚਾਰਜ ਕਰਨ ਨਾਲ 60 ਕਿਲੋਮੀਟਰ ਦੀ ਦੂਰੀ ਤਹਿ ਕਰ ਸਕਣ ਦੇ ਯੋਗ ਹੋਵੇਗੀ, ਜਿਸ `ਤੇ ਮਾਮੂਲੀ ਕੀਮਤ ਅਦਾ ਕਰਕੇ ਯਾਨੀ 10 ਰੁਪਏ ਪ੍ਰਤੀਘੰਟਾ `ਤੇ ਕਰਕੇ ਯੂਨੀਵਰਸਿਟੀ ਦੇ ਵਿਦਿਆਰਥੀ ਇਸ ਵਾਹਨ ਦੀ ਵਰਤੋਂ ਕਰ ਸਕਦੇ ਹਨ।ਉਥੇ ਹੀ ਜੈ ਦੁਆਰਾ ਬਣਾਇਆ ਪੈਟ ਟੈ੍ਰਕਰ ਪਾਲਤੂ ਜਾਨਵਰਾਂ ਦੀ ਹਰਕਤ, ਸਿਹਤ ਆਦਿ ਨੂੰ ਟਰੈਕ ਕਰੇਗਾ, ਜਿਸ ਨਾਲ ਜਾਨਵਰਾਂ ਦੀ ਸਿਹਤ ਸਬੰਧੀ ਪੂਰੀ ਜਾਣਕਾਰੀ ਸਾਨੂੰ ਪ੍ਰਾਪਤ ਹੋਵੇਗੀ।

ਭਾਰਤ ਸਰਕਾਰ ਦੇ ਪੇਟੈਂਟ ਜਨਰਲ ਕੰਟਰੋਲਰ ਵਿਭਾਗ ਵੱਲੋਂ ਜਾਰੀ ਕੀਤੀ ਸਾਲਾਨਾ ਰਿਪੋਰਟ `ਚ ਪੰਜਾਬ 12ਵੇਂ ਤੋਂ 8ਵੇਂ ਸਥਾਨ `ਤੇ ਪੁੱਜਾਇਨਫਰਮੇਸ਼ਨ ਟਕਨਾਲੋਜੀ ਖੇਤਰ `ਚ ਰਿਕਾਰਡਤੋੜ ਪੇਟੈਂਟ ਫਾਈਲ ਕਰਕੇ ਆਈ.ਟੀ ਇੰਡਸਟਰੀ ਨੂੰ ਦਿੱਤੀ ਟੱਕਰਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੇ ਖੋਜ ਕਾਰਜਾਂ ਦੇ ਬੌਧਿਕ ਸੰਪਤੀ ਅਧਿਕਾਰ ਸੁਰੱਖਿਅਤ ਕਰਨ ਲਈ ਸੱਭ ਤੋਂ ਵੱਧ ਪੇਟੈਂਟ ਦਰਜ ਕਰਵਾ ਕੇ ਦੇਸ਼ ਭਰ `ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।ਇਸ ਖੇਤਰ `ਚ ਦੇਸ਼ ਦੀਆਂ ਵਕਾਰੀ ਸੰਸਥਾਵਾਂ ਨੂੰ ਪਿੱਛੇ ਛੱਡਦਿਆਂ ਚੰਡੀਗੜ੍ਹ ਯੂਨੀਵਰਸਿਟੀ 336 ਪੇਟੈਂਟ ਦਰਜ ਕਰਵਾ ਕੇ ਅੱਵਲ ਸਥਾਨ `ਤੇ ਰਹੀ ਹੈ।ਬੌਧਿਕ ਸੰਪਤੀ ਅਧਿਕਾਰਾਂ ਦੀ ਸੁਰੱਖਿਆ ਵਾਸਤੇ ਭਾਰਤ ਸਰਕਾਰ ਦੇ ਪੇਟੈਂਟ ਜਨਰਲ ਕੰਟਰੋਲਰ ਵਿਭਾਗ ਵੱਲੋਂ ਜਾਰੀ ਕੀਤੀ ਸਾਲ 2020 ਦੀ ਰਿਪੋਰਟ ਅਨੁਸਾਰ ਆਈ.ਟੀ ਦੇ ਖੇਤਰ `ਚ ਵੀ ਰਿਕਾਰਡਤੋੜ ਪੇਟੈਂਟ ਦਰਜ ਕਰਵਾ ਕੇ ਚੰਡੀਗੜ੍ਹ ਯੂਨੀਵਰਸਿਟੀ ਮੋਹਰਲੀ ਕਤਾਰ `ਚ ਸ਼ਾਮਲ ਹੋਈ ਹੈ।ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਅਤੇ ਸੀ.ਜੀ.ਸੀ ਲਾਂਡਰਾਂ ਵੱਲੋਂ ਪੰਜਾਬ ਦੇ 67.6 ਪੇਟਂੈਟ ਇਕੱਲਿਆਂ ਹੀ ਦਰਜ ਕਰਵਾਉਣ ਨਾਲ ਪੰਜਾਬ ਰਾਜ ਰਾਸ਼ਟਰੀ ਪੱਧਰ `ਤੇ 12ਵੇਂ ਸਥਾਨ ਤੋਂ 8ਵੇਂ ਸਥਾਨ `ਤੇ ਪਹੁੰਚ ਗਿਆ ਹੈ।ਉਨ੍ਹਾਂ ਇਸ ਨੂੰ ਪੰਜਾਬ ਲਈ ਇਤਿਹਾਸਿਕ ਪ੍ਰਾਪਤੀ ਦੱਸਦਿਆਂ ਕਿਹਾ ਕਿ ਸੂਬੇ ਨੇ ਇੱਕ ਸਾਲ ਵਿੱਚ 33 ਫ਼ੀਸਦੀ ਦੀ ਦਰ ਨਾਲ ਪੇਟੈਂਟ ਫਾਈਲ ਕਰਕੇ ਖੋਜ ਖੇਤਰ ਵਿੱਚ ਬੇਮਿਸਾਲ ਉਪਲਬਧੀ ਦਰਜ ਕਰਵਾਈ ਹੈ।ਸ. ਸੰਧੂ ਨੇ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਵੱਖ-ਵੱਖ ਖੇਤਰਾਂ ਸਬੰਧੀ ਦਰਪੇਸ਼ ਸਮੱਸਿਆਵਾਂ ਦੇ ਠੋਸ ਹੱਲ ਲਈ ਕੀਤੇ ਖੋਜ ਕਾਰਜਾਂ ਦੇ ਬੌਧਿਕ ਸੰਪਤੀ ਅਧਿਕਾਰਾਂ ਦੀ ਸੁਰੱਖਿਆ ਕਰਦਿਆਂ ਇਹ ਪ੍ਰਾਪਤੀ ਹਾਸਲ ਹੋਈ ਹੈ।ਉਨ੍ਹਾਂ ਕਿਹਾ ਕਿ ਖੇਤੀਬਾੜੀ, ਸਿਹਤ, ਸੁਰੱਖਿਆ, ਆਈ.ਟੀ, ਆਟੋਮੇਸ਼ਨ ਅਤੇ ਪਾਣੀਆਂ ਨਾਲ ਸਬੰਧਿਤ ਵੱਖ-ਵੱਖ ਸਮੱਸਿਆਵਾਂ ਦੇ ਸਥਾਈ ਹੱਲ ਲੱਭਣ ਲਈ `ਵਰਸਿਟੀ ਵੱਲੋਂ ਯੋਜਨਾਬੱਧ ਤਰੀਕੇ ਨਾਲ ਖੋਜ ਕਾਰਜ ਆਰੰਭੇ ਗਏ ਹਨ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ `ਵਰਸਿਟੀ ਵੱਲੋਂ ਹੁਣ ਤੱਕ ਆਈ.ਟੀ ਖੇਤਰ `ਚ 148, ਆਟੋਮੇਸ਼ਨ ਖੇਤਰ `ਚ 85, ਸਿਹਤ ਸਬੰਧੀ 27, ਖੇਤੀਬਾੜੀ `ਚ 31, ਸੁਰੱਖਿਆ ਸਬੰਧੀ 95, ਮੈਨੂਫੈਕਚਰਿੰਗ ਸਬੰਧੀ 203, ਡੁਮੈਸਟਿਕ `ਚ 113, ਪਾਣੀ ਸਬੰਧੀ 20 ਅਤੇ 57 ਪੇਟੈਂਟ ਹੋਰਨਾਂ ਖੇਤਰਾਂ ਸਬੰਧੀ ਦਰਜ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ 336 ਪੇਟੈਂਟਾਂ ਦੇ ਅੰਕੜੇ ਨੂੰ ਪਾਰ ਕਰਦਿਆਂ ਹੁਣ ਤੱਕ 779 ਤੋਂ ਵੱਧ ਪੇਟੈਂਟ ਦਰਜ ਕਰਵਾਏ ਜਾ ਚੁੱਕੇ ਹਨ ਅਤੇ ਉਨ੍ਹਾਂ ਉਮੀਦ ਜਤਾਈ ਕਿ ਅਗਲੇ ਸਾਲ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰਦਰਸ਼ਨ ਹੋਰ ਵੀ ਸ਼ਾਨਦਾਰ ਰਹੇਗਾ, ਜਿਸ ਨਾਲ ਪੰਜਾਬ ਖੋਜ ਖੇਤਰ `ਚ ਚੰਗੇ ਸਥਾਨ `ਤੇ ਕਾਬਜ਼ ਹੋਵੇਗਾ।ਇਸ ਮੌਕੇ ਉਨ੍ਹਾਂ ਨਾਲ ਚੰਡੀਗੜ੍ਹ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਸਤਬੀਰ ਸਿੰਘ ਸਹਿਗਲ ਅਤੇ ਡੀਨ ਰੀਸਰਚ ਡਾ. ਸੰਜੀਤ ਸਿੰਘ ਵਿਸ਼ੇਸ਼ ਤੌਰ `ਤੇ ਮੌਜੂਦ ਸਨ।ਸ. ਸੰਧੂ ਨੇ ਦੱਸਿਆ ਕਿ ਦੇਸ਼ ਦੀਆਂ 27 ਆਈ.ਆਈ.ਟੀਜ਼ ਵੱਲੋਂ ਸੰਯੁਕਤ ਤੌਰ `ਤੇ 557 ਪੇਟਂੈਟ ਦਰਜ ਕਰਵਾਏ ਗਏ ਹਨ ਜਦਕਿ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਇਕੱਲਿਆਂ ਹੀ 336 ਪੇਟੈਂਟ ਦਰਜ ਕਰਵਾਏ ਗਏ ਹਨ।ਸ. ਸੰਧੂ ਨੇ ਕਿਹਾ ਕਿ `ਮਿਸ਼ਨ ਇਨੋਵੇਟਿਵ ਪੰਜਾਬ` ਤਹਿਤ ਸੂਬਾ ਇਨੋਵੇਸ਼ਨ ਦੇ ਖੇਤਰ `ਚ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ, ਜਿਸ ਦਾ ਪ੍ਰਮਾਣ ਭਾਰਤ ਸਰਕਾਰ ਦੇ ਪੇਟੈਂਟ ਜਨਰਲ ਕੰਟਰੋਲਰ ਆਫਿ਼ਸ, ਡਿਜ਼ਾਇਨ ਐਂਡ ਟਰੇਡ ਮਾਰਕ ਵੱਲੋਂ ਜਾਰੀ ਕੀਤੀ ਸਾਲਾਨਾ ਰਿਪੋਰਟ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਖੋਜ ਖੇਤਰ `ਚ ਪੰਜਾਬ ਨੇ ਪਿਛਲੇ ਸਾਲ ਦੇ ਮੁਕਾਬਲੇ ਚਾਰ ਅੰਕਾਂ ਦੀ ਛਲਾਂਗ ਲਗਾਉਂਦਿਆਂ 12ਵੇਂ ਸਥਾਨ ਤੋਂ 8ਵੇਂ ਸਥਾਨ `ਤੇ ਕਬਜ਼ਾ ਕੀਤਾ ਹੈ।ਉਨ੍ਹਾਂ ਦੱਸਿਆ ਕਿ ਜਾਰੀ ਹੋਈ ਰੀਪੋਰਟ `ਚ ਪੰਜਾਬ ਵੱਲੋਂ ਕੁੱਲ 660 ਪੇਟੈਂਟ ਦਰਜ ਕਰਵਾਏ ਗਏ ਅਤੇ ਜਿਨ੍ਹਾਂ ਵਿਚੋਂ 336 ਪੇਟੈਂਟ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਦਰਜ ਕਰਵਾਕੇ ਵੱਡਾ ਯੋਗਦਾਨ ਪਾਇਆ ਗਿਆ ਹੈ।ਉਨ੍ਹਾਂ ਦੱਸਿਆ ਕਿ ਪੰਜਾਬ ਵੱਲੋਂ ਦਰਜ ਕਰਵਾਏ ਕੁੱਲ ਪੇਟੈਂਟਾਂ ਵਿੱਚ 67.6 ਫ਼ੀਸਦੀ ਯੋਗਦਾਨ ਕੇਵਲ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਅਤੇ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਲਾਂਡਰਾਂ ਵੱਲੋਂ ਪਾਇਆ ਗਿਆ ਹੈ ਜਦਕਿ 32.4 ਫ਼ੀਸਦੀ ਪੇਟੈਂਟ ਪੰਜਾਬ ਦੇ ਬਾਕੀ ਦੇ ਵਿਦਿਅਕ ਅਦਾਰਿਆਂ ਅਤੇ ਉਦਯੋਗਾਂ ਵੱਲੋਂ ਦਰਜ ਕਰਵਾਏ ਗਏ ਹਨ।ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਅਪਣਾਏ ਵਿਦਿਅਕ ਢਾਂਚੇ ਦੀ ਗੱਲ ਕਰਦਿਆਂ ਸ. ਸੰਧੂ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਤਕਨੀਕੀ ਯੁੱਗ ਦੇ ਹਾਣੀ ਬਣਾਉਣ ਦੇ ਮਕਸਦ ਨਾਲ ਉਨ੍ਹਾਂ ਨੂੰ ਅਤਿ ਆਧੁਨਿਕ ਲੈਬਾਂ ਅਤੇ ਖੋਜ ਕੇਂਦਰਾਂ ਜ਼ਰੀਏ ਨਵੀਂਆਂ ਕਾਂਢਾਂ ਦੇ ਨਿਰਮਾਣ ਲਈ ਉਤਸ਼ਾਹਿਤ ਕਰਨ ਵੱਲ ਲਗਾਤਾਰ ਯਤਨਸ਼ੀਲ ਹੈ।ਉਨ੍ਹਾਂ ਦੱਸਿਆ ਕਿ ਕੈਂਪਸ `ਚ ਉਦਯੋਗ ਜਗਤ ਦੀਆਂ ਬਹੁਕੌਮੀ ਕੰਪਨੀਆਂ ਵੱਲੋਂ ਵਿਸ਼ਵ ਪੱਧਰੀ ਖੋਜ ਸਹੂਲਤਾਂ ਦੇ ਨਾਲ 30 ਤੋਂ ਜ਼ਿਆਦਾ ਅਤਿ-ਆਧੁਨਿਕ ਖੋਜ ਕੇਂਦਰ, ਇੰਡਸਟਰੀ ਗਠਜੋੜਾਂ ਤਹਿਤ ਸਥਾਪਿਤ 14 ਲੈਬਾਰਟਰੀਆਂ, ਹੌਸਪਿਟਾਲਿਟੀ ਵਿਦਿਆਰਥੀਆਂ ਲਈ 5 ਟ੍ਰੇਨਿੰਗ ਸੈਂਟਰ ਸਥਾਪਿਤ ਕੀਤੇ ਗਏ ਹਨ ਜਦਕਿ 50 ਤੋਂ ਜ਼ਿਆਦਾ ਵਿਭਾਗੀ ਖੋਜ ਗੁਰੱਪਾਂ ਦੇ ਨਾਲ-ਨਾਲ 300 ਤੋਂ ਜ਼ਿਆਦਾ ਉਦਯੋਗਿਕ ਮਾਹਿਰਾਂ ਦੁਆਰਾ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕੀਤਾ=ਅਲਤਬਸ ਜਾਂਦਾ ਹੈ।ਉਨ੍ਹਾਂ ਦੱਸਿਆ ਕਿ `ਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਖੋਜ ਕਾਰਜਾਂ ਵੱਲ ਉਤਸ਼ਾਹਿਤ ਕਰਨ ਲਈ 6.50 ਕਰੋੜ ਦਾ ਬਜ਼ਟ ਰਾਖਵਾਂ ਰੱਖਿਆ ਗਿਆ ਹੈ।ਸ. ਸੰਧੂ ਨੇ ਦੱਸਿਆ ਕਿ ਕੈਂਪਸ ਵਿਖੇ ਭਾਰਤ ਸਰਕਾਰ ਵੱਲੋਂ ਆਈ.ਈ.ਡੀ.ਸੀ (ਇਨੋਵੇਸ਼ਨ ਐਂਡ ਇੰਟਰਪਨਿਯੌਰ ਡਿਵੈਲਪਮਂੈਟ ਸੈੱਲ) ਅਤੇ ਟੀ.ਬੀ.ਆਈ (ਟੈਕਨਾਲੋਜੀ ਬਿਜਨੈਸ ਇਨਕੁਬੇਟਰ) ਸਥਾਪਿਤ ਕੀਤਾ ਗਿਆ ਹੈ, ਜਿੱਥੇ ਵਿਦਿਆਰਥੀਆਂ ਨੂੰ ਖੋਜ, ਡਿਵੈਲਪਮਂੈਟ ਅਤੇ ਪੇਟੈਂਟ ਦਰਜ ਕਰਵਾਉਣ ਸਬੰਧੀ ਸਿਖਲਾਈ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਸਮੁੱਚੀ ਪ੍ਰੀਕਿਰਿਆ ਸਬੰਧੀ ਜਾਣੂ ਕਰਵਾਇਆ ਜਾਂਦਾ ਹੈ।ਸ. ਸੰਧੂ ਨੇ ਦੱਸਿਆ ਕਿ ਕਿਸੇ ਵੀ ਦੇਸ਼ ਦੀ ਆਰਥਿਕਤਾ ਉਸ ਵਿੱਚ ਹੋਣ ਵਾਲੀ ਖੋਜ ਤੇ ਨਵੀਨਤਕ ਤਕਨਾਲੋਜੀ ਦੇ ਉਤਪਾਦਨ `ਤੇ ਨਿਰਭਰ ਕਰਦੀ ਹੈ।ਉਨ੍ਹਾਂ ਕਿਹਾ ਕਿ ਆਤਮ ਨਿਰਭਰ ਭਾਰਤ ਅਤੇ ਮੇਕ ਇੰਨ ਇੰਡੀਆ ਦੇ ਸੁਪਨੇ ਨੂੰ ਸਾਕਾਰ ਕਰਨ `ਚ ਚੰਡੀਗੜ੍ਹ ਯੂਨੀਵਰਸਿਟੀ ਅਹਿਮ ਯੋਗਦਾਨ ਪਾ ਰਹੀ ਹੈ।ਸ. ਸੰਧੂ ਨੇ ਕਿਹਾ ਕਿ ਪਿਛਲੇ ਸਾਲਾਂ ਵਿੱਚ ਇਨੋਵੇਸ਼ਨ ਦੇ ਖੇਤਰ `ਚ ਭਾਰਤ ਨੇ ਤੇਜ਼ੀ ਨਾਲ ਤਰੱਕੀ ਕੀਤੀ ਹੈ, ਜਿਸ ਦੇ ਨਤੀਜੇ ਨਿਰਸੰਦੇਹ ਵਿਖਾਈ ਦੇ ਰਹੇ ਹਨ।ਉਨ੍ਹਾਂ ਦੱਸਿਆ ਕਿ ਵਿਸ਼ਵ ਬੌਧਿਕ ਸੰਪਤੀ ਸੰਸਥਾ ਅਤੇ ਕਰਨੇਲ ਯੂਨੀਵਰਸਿਟੀ ਵੱਲੋਂ ਹਰ ਸਾਲ ਜਾਰੀ ਕੀਤੇ ਜਾਂਦੇ ਗਲੋਬਲ ਇਨੋਵੇਸ਼ਨ ਇੰਡੈਕਸ (ਜੀ.ਆਈ.ਆਈ)-2020 ਵਿੱਚ ਭਾਰਤ ਪਿਛਲੇ ਸਾਲ ਦੇ ਮੁਕਾਬਲੇ ਚਾਰ ਅੰਕਾਂ ਦੀ ਛਲਾਂਗ ਲਗਾਕੇ 52ਵੇਂ ਸਥਾਨ ਤੋਂ 48ਵੇਂ ਸਥਾਨ `ਤੇ ਕਾਬਜ਼ ਹੋ ਗਿਆ ਹੈ, ਜਿਸ ਨਾਲ ਭਾਰਤ ਹੁਣ ਇਨੋਵੇਸ਼ਨ ਦੇ ਖੇਤਰ `ਚ ਚੋਟੀ ਦੇ 50 ਅਗਾਂਵਧੂ ਦੇਸ਼ਾਂ ਵਿੱਚ ਸ਼ੁਮਾਰ ਹੋ ਗਿਆ ਹੈ।ਇਸ ਮੌਕੇ ਪੰਜਾਬ ਦੀਆਂ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਨੂੰ ਸੰਯੁਕਤ ਰੂਪ `ਚ ਖੋਜ ਕਾਰਜਾਂ ਨੂੰ ਅੱਗੇ ਵਧਾਉਣ ਲਈ ਇੱਕ ਮੰਚ `ਤੇ ਆਉਣ ਦਾ ਸੱਦਾ ਦਿੰਦਿਆ ਸ. ਸੰਧੂ ਨੇ ਕਿਹਾ ਕਿ ਪੰਜਾਬ ਨੂੰ ਦਰਪੇਸ਼ ਆ ਰਹੀਆਂ ਚਣੌਤੀਆਂ `ਚੋਂ ਉਭਾਰਣ ਲਈ ਖੋਜ ਕਾਰਜਾਂ ਅਤੇ ਇਨੋਵੇਸ਼ਨ ਦੀ ਜ਼ਰੂਰਤ ਹੈ।ਵੇਲਾ ਵਹਾ ਚੁੱਕੀ ਤਕਨਾਲੋਜੀ ਅਤੇ ਢਾਂਚੇ ਨਾਲ ਪੰਜਾਬ ਨੂੰ ਆਰਥਿਕ ਸੰਕਟ `ਚ ਉਭਾਰਣਾ ਮੁਸ਼ਕਿਲ ਹੋਵੇਗਾ, ਇਸ ਲਈ ਜ਼ਰੂਰੀ ਹੈ ਕਿ ਪੰਜਾਬ ਸਰਕਾਰ ਵਿਦਿਅਕ ਸੰਸਥਾਵਾਂ ਨੂੰ ਖੋਜ ਕਾਰਜਾਂ ਲਈ ਮੰਚ ਸਥਾਪਿਤ ਕਰੇ ਅਤੇ ਇੱਕ ਵਿਸ਼ਵ ਪੱਧਰੀ ਢਾਂਚਾ ਤਿਆਰ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਦਾ ਆਉਣ ਵਾਲੇ ਪੰਜ ਸਾਲਾਂ ਵਿੱਚ ਟੀਚਾ ਰਹੇਗਾ ਕਿ ਮਿਸ਼ਨ ਇਨੋਵੇਟਿਵ ਪੰਜਾਬ ਤਹਿਤ ਸੂਬੇ ਨੂੰ ਖੋਜ ਕਾਰਜਾਂ `ਚ ਪਹਿਲੇ ਸਥਾਨ `ਤੇ ਲਿਆਂਦਾ ਜਾਵੇ ਅਤੇ ਆਤਮ ਨਿਰਭਰ ਭਾਰਤ ਅਤੇ ਮੇਕ ਇੰਡੀਆ ਬਣਾਉਣ `ਚ ਵਢਮੁੱਲਾ ਯੋਗਦਾਨ ਪਾਇਆ ਜਾਵੇ।

Have something to say? Post your comment

ਪੰਜਾਬ ਦਰਪਣ

ਖੇਤੀ ਬਿੱਲਾਂ ਦੇ ਨਾਂ 'ਤੇ ਕਿਸਾਨਾਂ ਨਾਲ ਦੂਹਰਾ ਧੋਖਾ ਕਰ ਰਹੀ ਹੈ ਅਮਰਿੰਦਰ ਸਰਕਾਰ-ਭਗਵੰਤ ਮਾਨ

ਬੀਕੇਯੂ ਉਗਰਾਹਾਂ ਨੇ ਝੰਡਾ ਮਾਰਚ ਕਰਕੇ ਸ਼ਹਿਰੀਆਂ ਨੂੰ ਦੁਸਹਿਰੇ 'ਤੇ ਮੋਦੀ-ਸ਼ਾਹ ਜੁੰਡਲੀ ਦੇ ਪੁਤਲੇ ਫੂਕਣ ਦਾ ਦਿੱਤਾ ਸੱਦਾ

ਸਮਾਓਂ ਵਿਖੇ ਬਾਬਾ ਲਖਮੀਰ ਦਾਸ ਦੇ ਡੇਰੇ 'ਤੇ ਦੁਸਹਿਰੇ ਵਾਲੇ ਦਿਨ ਮੇਲੇ ਲਈ 23 ਅਕਤੂਬਰ ਤੋ ਅਖੰਡ ਪਾਠ ਸੁਰੂ

कृषि बिलों के नाम पर किसानों के साथ दोहरा धोखा कर रही है अमरिन्दर सरकार -भगवंत मान

AAP seeks dismissal of cabinet minister Ashu in the paddy procurement scam

Deadline for receiving applications for National Awards extended

अध्यापकों से आई.सी.टी. राष्ट्रीय अवार्ड के लिए आवेदन प्राप्त करने के लिए आखिरी तारीख़ बढ़ाई गई

ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ 'ਬੇਟੀ ਬਚਾਓ, ਬੇਟੀ ਪੜਾਓ' ਅਧੀਨ ਸਮਾਗਮ

धान खरीद घोटाले में ‘आप’ ने मंत्री आशु की बर्खास्तगी मांगी

ਬਰਨਾਲਾ ਰੇਲਵੇ ਸਟੇਸ਼ਨ ਦੀ ਪਟੜੀ ਤੋਂ ਪਲੇਟ ਫਾਰਮ 'ਤੇ ਕਿਸਾਨਾਂ ਗੱਡੇ ਤੰਬੂ