English Hindi October 22, 2020

ਪੰਜਾਬ ਦਰਪਣ

ਇੱਕ ਕਿਸਾਨ ਜਥੇਬੰਦੀ ਨੇ ਪੰਜਾਬ ਵਿਚ ਰੇਲਵੇ ਲਾਈਨਾਂ ਤੋਂ ਧਰਨੇ ਚੁੱਕਣ ਦਾ ਲਿਆ ਫੈਸਲਾ

October 13, 2020 03:48 PM
ਕਿਸਾਨਾਂ ਦੇ ਇਕੱਠ ਦੌਰਾਨ ਸੰਬੋਧਨ ਕਰਦੇ ਰਾਮ ਸਿੰਘ ਭੈਣੀ ਬਾਘਾ

ਜੋਗਿੰਦਰ ਸਿੰਘ ਮਾਨ
ਮਾਨਸਾ 13 ਅਕਤੂਬਰ
ਖੇਤੀ ਕਾਨੂੰਨਾਂ ਦੇ ਵਿਰੁੱਧ ਪੰਜਾਬ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਵਲੋਂ ਰੇਲਵੇ ਲਾਈਨਾਂ ਉਪਰ ਲਗਾਤਾਰ ਦਿੱਤੇ ਜਾ ਰਹੇ ਧਰਨਿਆਂ ਨੂੰ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਸ਼ਾਮ ਦੇ ਤਿੰਨ ਵਜੇ ਚੁੱਕਣ ਦਾ ਫੈਸਲਾ ਕੀਤਾ ਗਿਆ ਹੈ।ਇਹ ਫੈਸਲਾ ਫਿਲਹਾਲ ਇਕੱਲੀ ਜਥੇਬੰਦੀ ਦਾ ਦੱਸਿਆ ਜਾ ਰਿਹਾ ਹੈ, ਜਦੋਂ ਕਿ ਦੂਜੀਆਂ ਧਿਰਾਂ ਵਲੋਂ ਕਿਸਾਨੀ ਸੰਘਰਸ਼ ਸਬੰਧੀ ਚੰਡੀਗੜ੍ਹ ਵਿਖੇ ਕਿਸਾਨ ਭਵਨ ਵਿਚ ਕੀਤੀ ਜਾ ਰਹੀ ਮੀਟਿੰਗ ਦੌਰਾਨ ਵਿਚਾਰਕੇ ਹੀ ਕੋਈ ਫੈਸਲਾ ਲਿਆ ਜਾਵੇਗਾ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਜਥੇਬੰਦੀ ਦੀ ਸੂਬਾਈ ਕਮੇਟੀ ਦੇ ਫ਼ੈਸਲੇ ਅਨੁਸਾਰ ਹੀ ਅੱਜ ਰੇਲਵੇ ਲਾਈਨਾਂ ਤੋਂ ਧਰਨੇ ਉਠਾ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਫੈਸਲਾ ਕਿਸਾਨ ਹਿਤਾਂ ਲਈ ਕਾਫ਼ੀ ਸੋਚ ਵਿਚਾਰ ਕੇ ਹੀ ਲਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਬਾਕੀ ਸਾਰੇ ਸੰਘਰਸ਼ ਪਹਿਲਾਂ ਵਾਂਗ ਹੀ ਜਾਰੀ ਰਹਿਣਗੇ। ਉਨ੍ਹਾਂ ਦੱਸਿਆਂ ਕਿ ਰਿਲਾਇੰਸ ਦੇ ਪੰਪਾਂ, ਸਾਪਿੰਗ ਮਾਲ, ਥਰਮਲ ਪਲਾਂਟ, ਭਾਜਪਾ ਨੇਤਾਵਾਂ ਦੇ ਘਰਾਂ ਦਾ ਘਿਰਾਓ, ਟੌਲ ਪਲਾਜਿਆ ਉਪਰ ਧਰਨੇ ਅਤੇ ਘਿਰਾਓ ਪਹਿਲਾਂ ਵਾਂਗ ਹੀ ਜਾਰੀ ਰਹਿਣਗੇ ।
ਉਨ੍ਹਾਂ ਕਿਹਾ ਕਿ ਇਹ ਧਰਨੇ ਰੇਲਵੇ ਰਾਹੀਂ ਆਉਂਦੇ ਬਾਰਦਾਨੇ, ਕੋਲੇ, ਡੀਏਪੀ ਅਤੇ ਯੂਰੀਆ ਖਾਦ ਸਮੇਤ ਹੋਰ ਮੁਨੱਖੀ ਲੋੜਾਂ ਦੀ ਪੂਰਤੀ ਲਈ ਆਂਉਦੇ ਸਮਾਨ ਨੂੰ ਮੁੱਖ ਰੱਖਦਿਆਂ ਹੀ ਉਠਾਏ ਜਾ ਰਹੇ ਹਨ।

Have something to say? Post your comment

ਪੰਜਾਬ ਦਰਪਣ

ਅਕਾਲੀ ਦਲ ਦੀ ਸਰਕਾਰ ਬਣਨ ’ਤੇ ਮੋਦੀ ਦੇ ਕਿਸਾਨ ਵਿਰੋਧੀ ਐਕਟ ਪੰਜਾਬ ਵਿਚੋਂ ਖਾਰਜ ਕਰਾਂਗੇ : ਸੁਖਬੀਰ

Punjab reported 617 new corona cases

BJP working committee member and Bhagat community leader Kimti Bhagat joins SAD

‘ IF SAD FORMS GOVT , IT WILL REJECT MODI’S ANTI FARMER ACTS IN PUNJAB’ : SUKHBIR

Amarinder Govt cheating farmers over Bills brought in to negate central agriculture laws: Bhagwant Mann

नार्वीजन सिख समुदाय ने सरदारनी हरसिमरत कौर बादल को भेदभावपूर्ण प्रथाओं को समाप्त करवाने के लिए आभार व्यक्त किया

ਬਠਿੰਡਾ ਵਿੱਚ ਪਸਰਿਆ ਸੰਨਾਟਾ : ਪਹਿਲਾਂ ਪਤਨੀ, ਫਿਰ ਦੋ ਬੱਚਿਆਂ ਨੂੰ ਮਾਰ ਕੇ ਕੀਤੀ ਖੁਦਕੁਸ਼ੀ

ਉਘੇ ਗਾਇਕ ਕੇ਼ ਦੀਪ ਦਾ ਦੇਹਾਂਤ

ਖੇਤੀ ਬਿੱਲਾਂ ਦੇ ਨਾਂ 'ਤੇ ਕਿਸਾਨਾਂ ਨਾਲ ਦੂਹਰਾ ਧੋਖਾ ਕਰ ਰਹੀ ਹੈ ਅਮਰਿੰਦਰ ਸਰਕਾਰ-ਭਗਵੰਤ ਮਾਨ

ਬੀਕੇਯੂ ਉਗਰਾਹਾਂ ਨੇ ਝੰਡਾ ਮਾਰਚ ਕਰਕੇ ਸ਼ਹਿਰੀਆਂ ਨੂੰ ਦੁਸਹਿਰੇ 'ਤੇ ਮੋਦੀ-ਸ਼ਾਹ ਜੁੰਡਲੀ ਦੇ ਪੁਤਲੇ ਫੂਕਣ ਦਾ ਦਿੱਤਾ ਸੱਦਾ