English Hindi October 24, 2020

ਪੰਜਾਬ ਦਰਪਣ

ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨੂੰ ਤਿਉਹਾਰੀ ਮੌਸਮ 'ਚ ਮਿਲੇਗੀ 10,000 ਰੁਪਏ ਤੱਕ ਬਿਨਾ ਵਿਆਜ ਰਕਮ

October 12, 2020 07:27 PM

ਨਵੀਂ ਦਿੱਲੀ, 12 ਅਕਤੂਬਰ
ਕੇਂਦਰ ਸਰਕਾਰ ਨੇ ਆਰਥਿਕਤਾ 'ਚ ਖਪਤਕਾਰ ਮੰਗ ਨੂੰ ਉਤਸ਼ਾਹਤ ਕਰਨ ਲਈ ਦੀਵਾਲੀ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਲਈ ਵੱਡੇ ਤੋਹਫ਼ੇ ਦਾ ਐਲਾਨ ਕੀਤਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਸੋਮਵਾਰ ਨੂੰ ਇਕ ਵਿਸ਼ੇਸ਼ ਤਿਉਹਾਰੀ ਅਡਵਾਂਸ ਸਕੀਮ ਦੀ ਘੋਸ਼ਣਾ ਕੀਤੀ ਗਈ ਹੈ, ਜਿਸ ਤਹਿਤ ਕੇਂਦਰ ਸਰਕਾਰ ਦੇ ਸਾਰੇ ਮੁਲਾਜ਼ਮ ਤਿਉਹਾਰੀ ਮੌਸਮ 'ਚ ਖਰਚ ਲਈ 10, 000 ਰੁਪਏ ਤੱਕ ਦੀ ਰਕਮ ਅਗਾਊਂ ਲੈ ਸਕਣਗੇ। ਇਸ ਵਿਸ਼ੇਸ਼ ਸਕੀਮ ਦੀ ਖ਼ਾਸ ਗੱਲ ਇਹ ਹੈ ਕਿ ਇਸ ਲਈ ਉਨ੍ਹਾਂ ਨੂੰ ਵਿਆਜ ਦੇ ਰੂਪ 'ਚ ਕੋਈ ਵਾਧੂ ਰਕਮ ਨਹੀਂ ਭਰਨੀ ਪਵੇਗੀ।

ਇਸ ਸਕੀਮ ਤਹਿਤ ਲਈ ਰਾਸ਼ੀ ਦਾ ਇਸਤੇਮਾਲ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨੂੰ 31 ਮਾਰਚ 2021 ਤੱਕ ਖਰਚ ਕਰਨਾ ਹੋਵੇਗਾ।

ਇਹ ਰਕਮ ਪ੍ਰੀਪੇਡ ਰੁਪੈ ਕਾਰਡ ਜ਼ਰੀਏ ਦਿੱਤੀ ਜਾਵੇਗੀ, ਜਿਸ ਦੀ ਵਰਤੋਂ ਪੁਆਇੰਟ ਆਫ਼ ਸੇਲ ਮਸ਼ੀਨ (ਪੀ. ਓ. ਐੱਸ.) 'ਤੇ ਕੀਤੀ ਜਾ ਸਕੇਗੀ ਅਤੇ ਇਹ ਪੈਸੇ ਏ. ਟੀ. ਐੱਮ. ਜ਼ਰੀਏ ਨਹੀਂ ਕਢਾਏ ਜਾ ਸਕਦੇ, ਯਾਨੀ ਇਹ ਸਿਰਫ ਇਲੈਕਟ੍ਰਾਨਿਕ ਰੂਪ 'ਚ ਹੀ ਖਰਚ ਕੀਤੇ ਜਾ ਸਕਦੇ ਹਨ। ਸਰਕਾਰ ਨੇ ਕਿਹਾ ਹੈ ਕਿ ਇਹ ਰਕਮ 10 ਮਹੀਨਾਵਾਰ ਕਿਸ਼ਤਾਂ 'ਚ ਵਾਪਸ ਕਰਨੀ ਹੋਵੇਗੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਪ੍ਰੀਪੇਡ ਰੁਪੈ ਕਾਰਡ 31 ਮਾਰਚ 2021 ਤੱਕ ਚਾਲੂ ਰਹੇਗਾ।

ਉਨ੍ਹਾਂ ਕਿਹਾ ਕਿ 6ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫਾਰਸ਼ ਸਵੀਕਾਰ ਕਰਨ ਤੋਂ ਬਾਅਦ ਇਸ ਸਕੀਮ ਨੂੰ ਬੰਦ ਕਰ ਦਿੱਤਾ ਗਿਆ ਸੀ, ਜੋ ਦੁਬਾਰਾ ਇਕ ਵਾਰ ਲਈ ਸ਼ੁਰੂ ਕੀਤੀ ਗਈ ਹੈ। ਸੀਤਾਰਮਨ ਨੇ ਅੱਗੇ ਕਿਹਾ ਕਿ ਪਿਛਲੀ ਵਿਸ਼ੇਸ਼ ਫੈਸਟੀਵਲ ਐਡਵਾਂਸ ਸਕੀਮ ਤਹਿਤ ਸਿਰਫ ਗੈਰ-ਗਜ਼ਟਿਡ ਅਧਿਕਾਰੀ ਹੀ ਇਸ ਸਕੀਮ ਦਾ ਲਾਭ ਲੈ ਸਕਦੇ ਸਨ ਪਰ ਇਸ ਵਾਰ ਕੇਂਦਰ ਸਰਕਾਰ ਦੇ ਸਾਰੇ ਕਰਮਚਾਰੀ ਇਸ ਦਾ ਫਾਇਦਾ ਲੈ ਸਕਣਗੇ।
- ਏਜੰਸੀਆਂ

Have something to say? Post your comment

ਪੰਜਾਬ ਦਰਪਣ

ਪਰਮਿੰਦਰ ਢੀਂਡਸਾ ਨੇ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਮਿਲਕੇ ਸ੍ਰੋਮਣੀ ਕਮੇਟੀ ਚੋਣਾਂ ਲੜਨ ਦਾ ਕੀਤਾ ਦਾਅਵਾ

ਭਾਜਪਾ ਆਪਣੀ ਹੋਂਦ ਬਚਾਉਣ ਲਈ ਪੰਜਾਬ ਚ ਦਲਿਤ ਪੱਤਾ ਖੇਡ ਰਹੀ ਹੈ : ਕਿਰਤੀ ਤੇ ਕਿਸਾਨ ਆਗੂ

ਕੈਪਟਨ ਐਮਐਸਪੀ ਦੀ ਗਰੰਟੀ ਦੇਵੇ ਜਾ ਗੱਦੀ ਛੱਡੇ - ਮੀਤ ਹੇਅਰ

PUNJAB CM LAUNCHES UEIP PHASE-II

ED summoned Raninder Singh in connection with a FEMA violation case on October 27

ਮੁੱਖ ਮੰਤਰੀ ਵੱਲੋਂ ਸ਼ਰਤਾਂ ਨਾਲ ਖੇਤੀਬਾੜੀ ਤੇ ਮਿਸ਼ਰਤ ਵਰਤੋਂ ਵਾਲੀ ਜ਼ਮੀਨ ਵਿੱਚ ਉਦਯੋਗਿਕ ਵਿਕਾਸ ਕਰਨ ਦੀ ਹਰੀ ਝੰਡੀ

CM OKAYS INDUSTRIAL DEVELOPMENT IN AGRICULTURAL & MIXED USE LAND SUBJECT TO CONDITIONS

मुख्यमंत्री ने पंजाब के किसानों को केंद्र के साथ मिलीभगत कर धोखा दिया: सरदार सुखबीर सिंह बादल

ਦੁਸਹਿਰੇ ਮੌਕੇ 40 ਸ਼ਹਿਰੀ ਕੇਂਦਰਾਂ ਵਿੱਚ ਪੁੱਜਣਗੇ ਵੱਡੀ ਗਿਣਤੀ ਲੋਕ : ਉਗਰਾਹਾਂ

भाजपा को बहुत बड़ा झटका पंजाब के चार विधानसभा निर्वाचन क्षेत्रों से सैंकडों नेता पार्टी छोड़कर सरदार सुखबीर सिंह बादल की उपस्थिति में पार्टी में शामिल हो गए