English Hindi October 22, 2020

ਪੰਜਾਬ ਦਰਪਣ

ਐਸ.ਡੀ.ਓ. ਸੀਵਰੇਜ ਬੋਰਡ ਦਫ਼ਤਰ ਅੱਗੇ ਮੁਲਾਜ਼ਮਾਂ ਦਿੱਤਾ ਰੋਸ ਧਰਨਾ

October 12, 2020 05:54 PM
ਸੀਵਰੇਜ ਬੋਰਡ ਐਸ.ਡੀ.ਓ. ਬਰਨਾਲਾ ਦਫ਼ਤਰ ਅੱਗੇ ਡਟੇ ਮੁਲਾਜ਼ਮ। -ਫੋਟੋ:ਬੱਲੀ

ਪਰਸ਼ੋਤਮ ਬੱਲੀ
ਬਰਨਾਲਾ, 12 ਅਕਤੂਬਰ
ਪੀ.ਡਬਲਿਊ.ਡੀ. ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਬ੍ਰਾਂਚ ਏ ਬਰਨਾਲਾ ਵੱਲੋਂ ਐਸ.ਡੀ.ਓ. ਸੀਵਰੇਜ ਬੋਰਡ ਦਫ਼ਤਰ ਅੱਗੇ ਵਰਕਰਾਂ ਦੀਆਂ ਹੱਕੀ ਮੰਗੀ ਦੀ ਪੂਰਤੀ ਲਈ ਰੋਸ ਧਰਨਾ ਦਿੱਤਾ।
ਬ੍ਰਾਂਚ ਪ੍ਰਧਾਨ ਤਾਰ ਸਿੰਘ ਗਿੱਲ, ਸੂਬਾਈ ਆਗੂ ਤੇ ਜੋਨ ਜਨਰਲ ਸਕੱਤਰ ਦਰਸ਼ਨ ਚੀਮਾਂ, ਜਗਵਿੰਦਰਪਾਲ ਹੰਡਿਆਇਆ ਤੇ ਗੁਰਜੰਟ ਕੈਰੇ ਨੇ ਕਿਹਾ ਕਿ ਸੀਵਰੇਜ ਬੋਰਡ ਦੇ ਉਪ ਮੰਡਲ ਇੰਜੀਨੀਅਰ ਦਫ਼ਤਰ ਦੀ ਕਥਿਤ ਮਿਲੀਭੁਗਤ ਨਾਲ ਬੋਰਡ ਅੰਦਰ ਨਜਾਇਜ਼ ਕਬਜ਼ੇ ਹੋ ਰਹੇ ਹਨ। ਮੇਨ ਵਾਟਰਵਰਕਸ 'ਤੇ ਤਾਇਨਾਤ ਕਰਮਚਾਰੀਆਂ ਲਈ ਬੈਠਣ ਲਈ ਵੀ ਕੋਈ ਕਮਰਾ ਨਹੀਂ ਹੈ ਜਦੋਂਕਿ ਇੱਕ ਕੰਪਨੀ ਦੇ ਮੁਲਾਜ਼ਮਾਂ ਤੇ ਠੇਕੇਦਾਰਾਂ ਦੀ ਸਹੂਲਤ ਲਈ ਬੇਲੋੜੇ ਵਾਧੂ ਕਮਰੇ ਸੌਂਪੇ ਹੋਏ ਹਨ। ਅਧਿਕਾਰੀ ਜਾਣਦੇ ਹੋਏ ਵੀ ਅੱਖਾਂ ਮੀਚੀ ਬੈਠੇ ਹਨ। ਸੂਚਿਤ ਕੀਤੇ ਜਾਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋ ਰਹੀ। ਇਸ ਤੋਂ ਇਲਾਵਾ ਆਗੂਆਂ ਮੰਗ ਕੀਤੀ ਕਿ ਵਰਕਰਾਂ ਦੀਆਂ ਰੁਕੀਆਂ ਤੇ ਕੱਟੀਆਂ ਤਨਖਾਹਾਂ ਦਿੱਤੀਆਂ ਜਾਣ। ਈ.ਐਸ.ਆਈ. ਕਾਰਡ ਵੀ ਜਾਰੀ ਕੀਤੇ ਜਾਣ। ਦੋਪਾਸੀ ਗੱਲਬਾਤ ਕਰਕੇ ਮਸਲਿਆਂ ਦਾ ਹੱਲ ਨਾ ਹੋਣ 'ਤੇ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਠੇਕਾ ਕਾਮਿਆਂ ਨੂੰ ਰੈਗੂਲਰ ਕਰਨ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਡੀ.ਏ. ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ ਸਮੇਤ ਖੇਤੀ ਵਿਰੋਧੀ ਕਾਨੂੰਨਾਂ ਦੀ ਵਾਪਸੀ ਦੀ ਵੀ ਮੰਗ ਕੀਤੀ।

ਇਸ ਮੌਕੇ ਬ੍ਰਾਂਚ ਜਨਰਲ ਸਕੱਤਰ ਗੁਰਪ੍ਰੀਤ ਮਾਨ ਨੇ ਮੰਚ ਸੰਚਾਲਨਾ ਕੀਤੀ, ਜਦੋਂਕਿ ਨਰਿੰਦਰ ਕੁਮਾਰ, ਗੋਬਿੰਦਰ ਸਿੱਧੂ, ਵਿਵੇਕ ਕੁਮਾਰ, ਮਨਜੀਤ ਸ਼ਹਿਣਾ, ਸੁਰਿੰਦਰ ਸ਼ਰਮਾ, ਮੁਖਤਿਆਰ ਭੱਟੀ, ਬਿੰਦਰ ਸਿੰਘ, ਈਸ਼ਰ ਸਿੰਘ ਚੀਮਾਂ, ਕਰਮ ਸਿੰਘ, ਹਰਪਾਲ ਸਹੌਰ, ਹਰੀਚੰਦ, ਅਸ਼ੋਕ ਕੁਮਾਰ, ਬੇਅੰਤ ਸਿੰਘ ਤੇ ਬਲਜਿੰਦਰ ਦੀਵਾਨਾ ਆਦਿ ਨੇ ਵੀ ਸ਼ਮੂਲੀਅਤ ਕੀਤੀ।

Have something to say? Post your comment

ਪੰਜਾਬ ਦਰਪਣ

ਬੀਕੇਯੂ ਉਗਰਾਹਾਂ ਨੇ ਝੰਡਾ ਮਾਰਚ ਕਰਕੇ ਸ਼ਹਿਰੀਆਂ ਨੂੰ ਦੁਸਹਿਰੇ 'ਤੇ ਮੋਦੀ-ਸ਼ਾਹ ਜੁੰਡਲੀ ਦੇ ਪੁਤਲੇ ਫੂਕਣ ਦਾ ਦਿੱਤਾ ਸੱਦਾ

ਸਮਾਓਂ ਵਿਖੇ ਬਾਬਾ ਲਖਮੀਰ ਦਾਸ ਦੇ ਡੇਰੇ 'ਤੇ ਦੁਸਹਿਰੇ ਵਾਲੇ ਦਿਨ ਮੇਲੇ ਲਈ 23 ਅਕਤੂਬਰ ਤੋ ਅਖੰਡ ਪਾਠ ਸੁਰੂ

कृषि बिलों के नाम पर किसानों के साथ दोहरा धोखा कर रही है अमरिन्दर सरकार -भगवंत मान

AAP seeks dismissal of cabinet minister Ashu in the paddy procurement scam

Deadline for receiving applications for National Awards extended

अध्यापकों से आई.सी.टी. राष्ट्रीय अवार्ड के लिए आवेदन प्राप्त करने के लिए आखिरी तारीख़ बढ़ाई गई

ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ 'ਬੇਟੀ ਬਚਾਓ, ਬੇਟੀ ਪੜਾਓ' ਅਧੀਨ ਸਮਾਗਮ

धान खरीद घोटाले में ‘आप’ ने मंत्री आशु की बर्खास्तगी मांगी

ਬਰਨਾਲਾ ਰੇਲਵੇ ਸਟੇਸ਼ਨ ਦੀ ਪਟੜੀ ਤੋਂ ਪਲੇਟ ਫਾਰਮ 'ਤੇ ਕਿਸਾਨਾਂ ਗੱਡੇ ਤੰਬੂ

ਏਡੀਸੀ ਦੀ ਅਗਵਾਈ 'ਚ ਜ਼ਿਲਾ ਸੰਕਟ ਪ੍ਰਬੰਧਨ ਗਰੁੱਪ ਦੀ ਮੀਟਿੰਗ