English Hindi October 20, 2020

ਪੰਜਾਬ ਦਰਪਣ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲਾ ਗੁਰਦਾਸਪੁਰ ਵਲੋਂ ਟੋਲ ਪਲਾਜ਼ਾ 'ਤੇ ਧਰਨਾ ਬਾਹਰਵੇ ਦਿਨ ਵੀ ਜਾਰੀ

October 12, 2020 05:49 PM

ਮਜੀਠਾ, 12 ਅਕਤੂਬਰ ( ਜਗਤਾਰ ਸਿੰਘ ਛਿੱਤ ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲਾ ਗੁਰਦਾਸਪੁਰ ਵਲੋਂ 30 ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਕੱਥੂਨੰਗਲ ਟੋਲ ਪਲਾਜ਼ਾ 'ਤੇ ਧਰਨਾ ਜਿਲਾ ਪਰਧਾਨ ਲਖਵਿੰਦਰ ਸਿੰਘ ਮੰਜਿਆਂ ਵਾਲੀ ਦੀ ਅਗਵਾਈ ਵਿਚ ਅੱਜ ਬਾਹਰਵੇ ਦਿਨ ਵੀ ਜਾਰੀ ਰਿਹਾ।

ਇਸ ਮੋਕੇ ਅਜੀਤ ਸਿੰਘ ਖੋਖਰ ਦਲਜੀਤ ਸਿੰਘ ਚਿਤੋੜਗੜ ਸਕੱਤਰ ਸਿੰਘ ਭੇਟ ਪੱਤਣ ਰਛਪਾਲ ਸਿੰਘ ਟਰਪੲਈ ਗੁਰਸੇਵਕ ਸਿੰਘ ਰਜੋਆ ਗੁਰਚਰਨ ਸਿੰਘ ਖੋਖਰ ਅਵਤਾਰ ਸਿੰਘ ਗੁਰਵਿੰਦਰ ਸਿੰਘ ਕਸਮੀਰ ਕੌਰ ਬਲਰਾਜ ਕੌਰ ਵਰਿਆਮ ਨੰਗਲ ਨਮਪਰੀਤ ਕੌਰ ਜੋਗਿੰਦਰ ਸਿੰਘ ਹਰਪਾਲ਼ ਸਿੰਘ ਆਦਿ ਆਗੂਆ ਨੇ ਬੋਲਦਿਆਂ ਕਿਹਾ ਕਿ ਜਿਨ੍ਹਾਂ ਚਿਰ ਸਰਕਾਰ ਕਿਸਾਨ ਮਾਰੂ ਆਰਡੀਨੈਂਸ ਅਤੇ ਬਿਜਲੀ ਸੋਧ ਐਕਟ ਨੂੰ ਰਦ ਨਹੀਂ ਕਰਦੀ ਉਨ੍ਹਾਂ ਚਿਰ ਸੰਘਰਸ਼ ਜਾਰੀ ਰਹੇਗਾ ਧਰਨੇ ਵਿੱਚ ਪਿਛਲੇ ਦਿਨੀਂ ਹੰਸਾ ਸਿੰਘ ਬਿਆਸ ਵਲੋਂ ਇਹ ਲਹੂ ਕਿਸਦਾ ਨਾਟਕ ਵੀ ਖੇਡਿਆ ਗਿਆ ਹਾਥਰਸ (ਯੂਪੀ) ਦੀ ਦਲਿਤ ਲੜਕੀ ਮਨੀਸ਼ਾ ਨਾਲ ਭਾਜਪਾਈ ਮੁੱਖ ਮੰਤਰੀ ਯੋਗੀ ਦੇ ਪਾਲਤੂ ਗੁੰਡਿਆਂ ਵੱਲੋਂ ਬਲਾਤਕਾਰ ਮਗਰੋਂ ਉਸਦਾ ਵਹਿਸ਼ੀਆਨਾ ਤਰੀਕੇ ਨਾਲ ਕਤਲ ਕਰਨ, ਗੁੰਡਿਆਂ ‘ਤੇ ਬਲਾਤਕਾਰ ਦਾ ਪਰਚਾ ਦਰਜ ਕਰਨ ਤੋਂ ਇਨਕਾਰ ਅਤੇ ਉਲਟਾ ਪੀੜਤ ਪਰਵਾਰ ਨੂੰ ਘਰ ਅੰਦਰ ਨਜ਼ਰਬੰਦ ਕਰਨ ਤੋਂ ਇਲਾਵਾ ਉਹਨਾਂ ਦੀ ਖਬਰਸਾਰ ਲੈਣ ਆਏ ਕੇਰਲਾ ਤੇ ਯੂਪੀ ਦੇ ਤਿੰਨ ਪੱਤਰਕਾਰਾਂ ਉੱਤੇ ਗੈਰਜ਼ਮਾਨਤੀ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜੇਲ੍ਹ ‘ਚ ਡਕਣ ਦੇ ਵਿਰੁੱਧ ਰੋਸ ਵਜੋਂ ਆਦਿਤਿਆ ਯੋਗੀ ਦਾ ਪੁਤਲਾ ਸਾੜਿਆ ਗਿਆ ਤੇ ਗੁੰਡਿਆਂ ਤੇ ਬਲਾਤਕਾਰ ਤੇ ਕਤਲ ਦਾ ਪਰਚਾ ਦਰਜ ਕਰਨ, ਪੀੜਤ ਪਰਿਵਾਰ ਦੀ ਨਜਰਬੰਦੀ ਖਤਮ ਕਰਨ ਅਤੇ ਪਤਰਕਾਰਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਗਈ।

Have something to say? Post your comment

ਪੰਜਾਬ ਦਰਪਣ

ਪੀਆਰਟੀਸੀ ਠੇਕਾ ਕਾਮੇ ਹੱਕ ਪ੍ਰਾਪਤੀ ਲਈ ਹੋਏ ਲਾਮਬੰਦ

ਐਮ.ਐਸ.ਪੀ. 'ਤੇ ਖ਼ੁਦ ਦਾਣਾ-ਦਾਣਾ ਖ਼ਰੀਦਣ ਦਾ ਗਰੰਟੀ ਕਰੇ ਪੰਜਾਬ ਸਰਕਾਰ-ਅਮਨ ਅਰੋੜਾ

ਕਿਸਾਨਾਂ ਨਾਲ ਬੇਇਨਸਾਫੀ ਅੱਗੇ ਸਿਰ ਝੁਕਾਉਣ ਦੀ ਬਜਾਏ ਅਸਤੀਫਾ ਦੇਣ ਜਾਂ ਬਰਖ਼ਾਸਤ ਹੋਣ ਲਈ ਤਿਆਰ ਹਾਂ-ਕੈਪਟਨ

READY TO QUIT OR BE DISMISSED RATHER THAN BOW TO INJUSTICE TO FARMERS, SAYS CM

ਮੁੱਖ ਮੰਤਰੀ ਵੱਲੋਂ ਖੇਤੀ ਕਾਨੂੰਨਾਂ ਅਤੇ ਬਿਜਲੀ ਸੋਧ ਬਿੱਲ ਨੂੰ ਨਾਮਨਜ਼ੂਰ ਕਰਦੇ ਮਤੇ ਦਾ ਖਰੜਾ ਵਿਧਾਨ ਸਭਾ ਵਿੱਚ ਪੇਸ਼

ਅਪਡੇਟ :ਕੀ ਹੋ ਰਿਹਾ ਇਸ ਵੇਲੇ ਵਿਧਾਨ ਸਭਾ ਦੇ ਅੰਦਰ

ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਹੋਣ ਵਾਲੇ ਬਿੱਲ ਪੰਜਾਬ ਸਰਕਾਰ ਨੇ ਸਦਨ ਦੇ ਦੂਜੇ ਦਿਨ ਦੀ ਕਾਰਵਾਈ ਤੋਂ ਪਹਿਲਾਂ ਨਹੀਂ ਕੀਤੇ ਸਾਂਝੇ

MLAs of Aam Aadmi Party spent the night in the state legislative assembly building

ਆਪ ਵਿਧਾਇਕਾਂ ਨੇ ਵਿਧਾਨ ਸਭਾ ਅੰਦਰ ਗੁਜ਼ਾਰੀ ਰਾਤ, ਸੈਸ਼ਨ ਦੇ ਪਹਿਲੇ ਦਿਨ ਕਾਂਗਰਸ ਦੇ ਬਿੱਲ ਉਪਰ ਜਾਰੀ ਰਹੀਆਂ ਕਿਆਸ- ਅਰਾਈਆਂ

ਆਪ ਵਿਧਾਇਕਾਂ ਨੇ ਵਿਧਾਨ ਸਭਾ ਅੰਦਰ ਗੁਜ਼ਾਰੀ ਰਾਤ, ਸੈਸ਼ਨ ਦੇ ਪਹਿਲੇ ਦਿਨ ਕਾਂਗਰਸ ਦੇ ਬਿੱਲ ਉਪਰ ਜਾਰੀ ਰਹੀਆਂ ਕਿਆਸ- ਅਰਾਈਆਂ