English Hindi October 22, 2020

ਪੰਜਾਬ ਦਰਪਣ

ਖੇਤੀਬਾੜੀ ਟਿਊਬਵੈੱਲਾਂ ਲਈ ਨਿਰਵਿਘਨ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ ਕਿਸਾਨਾਂ ਘੇਰਿਆ ਐਕਸੀਅਨ ਦਫ਼ਤਰ

October 12, 2020 05:27 PM
ਪਾਵਰਕਾਮ ਐਕਸੀਅਨ ਦਫ਼ਤਰ ਬਰਨਾਲਾ ਅੱਗੇ ਘਿਰਾਓ ਧਰਨੇ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ ਮਰਦ-ਔਰਤਾਂ। -ਫੋਟੋ:ਬੱਲੀ

ਪਰਸ਼ੋਤਮ ਬੱਲੀ
ਬਰਨਾਲਾ, 12 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਖੇਤੀ ਲਈ ਨਾਕਸ ਬਿਜਲੀ ਸਪਲਾਈ ਤੋਂ ਖਫ਼ਾ ਕਿਸਾਨਾਂ ਐਕਸੀਅਨ ਦਫ਼ਤਰ ਬਰਨਾਲਾ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ•ਾ ਆਗੂ ਜਰਨੈਲ ਸਿੰਘ ਬਦਰਾ, ਬਲਾਕ ਬਰਨਾਲਾ ਪ੍ਰਧਾਨ ਬਲੌਰ ਸਿੰਘ ਛੰਨਾਂ, ਜਰਨੈਲ ਸਿੰਘ ਜਵੰਧਾ ਪਿੰਡੀ, ਕਵਲਜੀਤ ਕੌਰ ਬਰਨਾਲਾ, ਸੰਦੀਪ ਸਿੰਘ ਚੀਮਾਂ ਨੇ ਕਿਹਾ ਕਿ ਝੋਨੇ ਦੀ ਪਛੇਤੀ ਫਸਲ ਨੂੰ ਆਖਰੀ ਪਾਣੀ, ਇਸੇ ਤਰ•ਾਂ ਪੱਕੀ ਫਸਲ ਦੀ ਵਾਢੀ ਉਪਰੰਤ ਅਗਲੇਰੀ ਕਣਕ ਦੀ ਬਿਜਾਈ ਸਬੰਧੀ ਰੌਣੀ ਤੋਂ ਇਲਾਵਾ ਹਰੇ ਚਾਰੇ ਦੀ ਬਿਜਾਈ ਦਾ ਸਮਾਂ ਹੋਣ ਕਰਕੇ ਖੇਤੀ ਲਈ ਪਾਣੀ ਦੀ ਲੋੜ ਹੈ ਪ੍ਰੰਤੂ ਸਰਕਾਰਾਂ ਦੀ ਸ਼ਹਿ 'ਤੇ ਖੇਤੀ ਕਾਨੂੰਨਾਂ ਦੇ ਵਿਰੋਧ ਲਈ ਰੇਲਵੇ ਲਾਈਨਾਂ, ਸੜਕਾਂ ਤੇ ਕਾਰਪੋਰੇਟਸ ਅਦਾਰਿਆਂ ਦੇ ਪੰਪਾਂ/ਸਟੋਰਾਂ ਅੱਗੇ ਡਟੇ ਕਿਸਾਨਾਂ ਦੇ ਸੰਰਘਸ਼ ਨੂੰ ਲੀਹੋਂ ਲਾਹੁਣ ਦੀ ਕਥਿਤ ਸਾਜਿਸ਼ 'ਚ ਸ਼ਾਮਿਲ ਹੁੰਦਿਆਂ ਪਾਵਰਕਾਮ ਪ੍ਰਬੰਧਕ ਕੋਇਲੇ ਦੀ ਘਾਟ ਦਾ ਬਹਾਨਾ ਲਗਾ ਕੇ ਨਿਰਵਿਘਨ ਲੋੜੀਂਦੀ ਬਿਜਲੀ ਸਪਲਾਈ ਕਿਸਾਨੀ ਨੂੰ ਨਹੀਂ ਦਿੱਤੀ ਜਾ ਰਹੀ। ਆਗੂਆਂ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਕਿ ਕਿਸਾਨ ਹੁਣ ਆਪਣੇ ਨਾਲ ਹੁੰਦੀ ਧੱਕੇਸ਼ਾਹੀ ਨੂੰ ਚੁੱਪ-ਚਾਪ ਬਰਦਾਸ਼ਤ ਨਹੀਂ ਕਰਨਗੇ। ਜਿਉਂ-ਜਿਉਂ ਸਰਕਾਰੀ ਜ਼ਬਰ ਵਧੇਗਾ ਤਾਂ ਹਾਕਮਾਂ ਨੂੰ 'ਕਿਸਾਨ ਕ੍ਰੋਧ' ਦੀ ਜਵਾਲਾ ਦਾ ਸੇਕ ਵੀ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ। ਬੁਲਾਰਿਆਂ ਹਾਥਰਸ ਘਟਨਾ ਦੀ ਪੀੜਤਾ ਦੇ ਪਰਿਵਾਰ ਲਈ ਇਨਸਾਫ਼ ਅਤੇ ਬੁੱਧੀਜੀਵੀ ਤੇ ਪੱਤਰਕਾਰਾਂ ਆਦਿ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਵੀ ਕੀਤੀ। ਇਸ ਮੌਕੇ ਦਰਸ਼ਨ ਸਿੰਘ, ਜਗਤਾਰ ਸਿੰਘ, ਮਾਨ ਸਿੰਘ, ਰਣਜੀਤ ਕੌਰ, ਅਮਰਜੀਤ, ਅੰਗਰੇਜ਼ ਕੌਰ, ਰਣਜੀਤ ਤੇ ਰਾਜਵਿੰਦਰ ਵੀ ਹਾਜ਼ਰ ਸਨ।

Have something to say? Post your comment

ਪੰਜਾਬ ਦਰਪਣ

DGP presides over state level function to mark the 61th police commemoration day at pap campus Jalandhar

Farmer bodies in Punjab announced the easing of their agitation by allowing goods trains

ਕੈਪਟਨ ਅਮਰਿੰਦਰ ਸਿੰਘ ਵੱਲੋਂ ਮਾਲ ਗੱਡੀਆਂ 'ਤੇ ਰੋਕ ਹਟਾਉਣ ਲਈ ਕਿਸਾਨ ਜਥੇਬੰਦੀਆਂ ਦੇ ਫੈਸਲੇ ਦਾ ਸੁਆਗਤ

ਪੰਜਾਬ ’ਚ ਪਹਿਲਾਂ ਹੀ ਰਾਸ਼ਟਰਪਤੀ ਰਾਜ ਚਲ ਰਿਹੈ : ਬਿਕਰਮ ਸਿੰਘ ਮਜੀਠੀਆ

पंजाब विधानसभा में पास बिलों पर सुखबीर द्वारा साधी चुप्पी के पीछे कोई बड़ी साजि़श: सुनील जाखड़

ਸਪੀਕਰ ਵਿਰੁੱਧ ਨਹੀਂ ਵਰਤੀ ਭੱਦੀ ਸ਼ਬਦਾਵਲੀ- ਹਰਪਾਲ ਸਿੰਘ ਚੀਮਾ

Punjab reported 499 new corona cases

ਚੰਡੀਗੜ੍ਹ ਯੂਨੀਵਰਸਿਟੀ ਨੇ `ਭਾਰਤ-ਚੀਨ ਸਬੰਧਾਂ ਦੇ ਭਵਿੱਖ` ਵਿਸ਼ੇ `ਤੇ ਕਰਵਾਈ ਗਈ ਵਰਚੂਅਲ ਮੀਟ

ਕਿਸਾਨ ਜਥੇਬੰਦੀਆਂ ਨੇ ਕੀਤਾ ਡੀ ਸੀ ਸੰਗਰੂਰ ਦਾ ਦਫ਼ਤਰ ਘਿਰਾਉ

ਪੰਜਾਬ ਵਿਧਾਨ ਸਭਾ ਵਿੱਚ ਪਾਸ ਬਿੱਲਾਂ ਉਤੇ ਸੁਖਬੀਰ ਵੱਲੋਂ ਧਾਰੀ ਚੁੱਪ ਪਿੱਛੇ ਕੋਈ ਵੱਡੀ ਸਾਜ਼ਿਸ਼: ਸੁਨੀਲ ਜਾਖੜ