English Hindi October 22, 2020

ਪੰਜਾਬ ਦਰਪਣ

ਪਰਾਲੀ ਸਾੜਨ ਨਾਲ ਵਾਤਾਵਰਣ ਨੂੰ ਹੋ ਰਹੇ ਨੁਕਸਾਨ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਿੱਖਿਆ ਵਿਭਾਗ ਵੱਲੋਂ ਮੁਹਿੰਮ ’ਚ ਤੇਜ਼ੀ

October 12, 2020 05:21 PM

ਜੋਗਿੰਦਰ ਸਿੰਘ ਮਾਨ
ਮਾਨਸਾ , 12 ਅਕਤੂਬਰ

ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਪ੍ਰਦੂਸ਼ਣ ਦੇ ਮਾਰੂ ਪ੍ਰਭਾਵਾਂ ਅਤੇ ਵਾਤਾਵਰਣ ਦੀ ਸੰਭਾਲ ਬਾਰੇ ਲੋਕਾਂ ਨੂੰ ਸੁਚੇਤ ਕਰਨ ਲਈ ਦਿੱਤੇ ਗਏ ਜ਼ੋਰ ਦੇ ਮੱਦੇਨਜ਼ਰ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਪਰਾਲੀ ਸਾੜਨ ਨਾਲ ਚੌਗਿਰਦੇ ਨੂੰ ਹੋ ਰਹੇ ਨੁਕਸਾਨ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਆਪਣੀ ਮੁਹਿੰਮ ਤੇਜ ਕਰ ਦਿੱਤੀ ਹੈ।

ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਏਥੇ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਜਨਤਾ ਦੇ ਵਡੇਰੇ ਹਿੱਤਾਂ ਦੇ ਸੰਦਰਭ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਿਪਟਣ ਅਤੇ ਇਸ ਦੇ ਖਤਰਨਾਕ ਪ੍ਰਭਾਵਾਂ ਬਾਰੇ ਲੋਕਾਂ ਖਾਸ ਕਰ ਕਿਸਾਨਾਂ ਨੂੰ ਸੰਵੇਦਨਸ਼ੀਲ ਬਨਾਉਣ ਲਈ ਸੂਬੇ ਭਰ ਦੇ ਸਰਕਾਰੀ ਸਕੂਲਾਂ ਦੇ ਅਧਿਆਪਿਕਾਂ ਅਤੇ ਵਿਦਿਆਰਥੀਆਂ ਵੱਲੋਂ ਇਹ ‘ਜਾਗਰੂਕਤਾ ਮੁਹਿੰਮ’ ਆਰੰਭੀ ਗਈ ਹੈ। ਬੁਲਾਰੇ ਅਨੁਸਾਰ ਕੋਵਿਡ-19 ਕਾਰਨ ਸਕੂਲ ਬੰਦ ਹੋਣ ਦੇ ਬਾਵਜੂਦ ਇਹ ਮੁਹਿੰਮ ਪ੍ਰਭਾਵੀ ਤਰੀਕੇ ਨਾਲ ਚੱਲ ਰਹੀ ਹੈ।

ਬੁਲਾਰੇ ਦੇ ਅਨੁਸਾਰ ਫਸਲਾਂ ਦੀ ਰਹਿੰਦ ਖੂੰਹਦ ਸਾੜਨਾ ਹਵਾ ਪ੍ਰਦੂਸ਼ਣ ਦਾ ਮੁੱਖ ਸਰੋਤ ਹੈ। ਝੋਨੇ ਦੀ ਪਰਾਲੀ ਦੇ ਕਾਰਬਨ ਨਾਈਟ੍ਰੋਜਨ ਅਤੇ ਸਲਫਰ ਪੂਰੀ ਤਰ੍ਹਾਂ ਸੜ ਕੇ ਵਾਤਾਵਰਣ ਵਿੱਚ ਚਲਾ ਜਾਂਦਾ ਹੈ। ਇਸ ਦੇ ਨਤੀਜੇ ਵਜੋਂ ਧੂੰਏ ਦਾ ਨਿਕਾਸ ਹੁੰਦਾ ਹੈ ਅਤੇ ਇਹ ਹਵਾ ਵਿੱਚ ਮੌਜੂਦ ਗੈਸਾਂ ਵਿੱਚ ਮਿਲ ਜਾਂਦਾ ਹੈ। ਇਸ ਨਾਲ ਗੰਭਹਰ ਵਾਤਾਵਰਣ ਪ੍ਰਦੂਸ਼ਣ ਪੈਦਾ ਹੁੰਦਾ ਹੈ। ਮੌਤ ਹੋਣ ਦੇ ਦਸ ਕਾਰਨਾਂ ਵਿੱਚ ਹਵਾ ਪ੍ਰਦੂਸ਼ਣ ਇੱਕ ਪ੍ਰਮੁੱਖ ਕਾਰਨ ਹੈ। ਭਾਰਤ ਵਿੱਚ 25 ਫ਼ੀਸਦੀ ਮੌਤਾਂ ਦਾ ਕਾਰਨ ਹਵਾ ਪ੍ਰਦੂਸ਼ਣ ਹੈ।

ਪਰਾਲੀ ਸਾੜਨ ਨਾਲ ਵਾਤਾਵਰਣ ਨੂੰ ਹੋ ਰਹੇ ਨੁਕਸਾਨ ਅਤੇ ਪ੍ਰਦੂਸ਼ਣ ਦੇ ਨੁਕਸਾਨਦੇਹ ਪ੍ਰਭਾਵ ਬਾਰੇ ਅਧਿਆਪਿਕਾਂ ਅਤੇ ਵਿਦਿਆਰਥੀਆਂ ਵੱਲੋਂ ਪੋਸਟਰ ਤਿਆਰ ਕੀਤੇ ਜਾ ਰਹੇ ਹਨ। ਇਨ੍ਹਾਂ ਪੋਸਟਰਾਂ ਨੂੰ ਵੱਖ ਵੱਖ ਥਾਵਾਂ ’ਤੇ ਚਪਕਾਉਣ ਦੇ ਨਾਲ ਨਾਲ ਸੋਸ਼ਲ ਮੀਡੀਆ ’ਤੇ ਵੀ ਪਾਇਆ ਜਾ ਰਿਹਾ ਹੈ। ਇਨ੍ਹਾਂ ਪੋਸਟਰਾਂ ਨੂੰ ਬਨਾਉਣ ਵਿੱਚ ਆਈ.ਟੀ. ਦੇ ਅਧਿਆਪਿਕਾਂ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ। ਬੁਲਾਰੇ ਅਨੁਸਾਰ ਇਸ ‘ਜਾਗਰੂਕਤਾ ਮੁਹਿੰਮ’ ਦੌਰਾਨ ਸੋਸ਼ਲ ਮੀਡੀਆ ਦੀ ਪ੍ਰਭਾਵੀ ਤਰੀਕੇ ਨਾਲ ਵਰਤੋਂ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਅਧਿਆਪਿਕਾਂ ਵੱਲੋਂ ਪ੍ਰਦੂਸ਼ਣ ਦੀ ਸਮੱੱਸਿਆ ਬਾਰੇ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਸਾਵਧਾਨ ਕੀਤਾ ਜਾ ਰਿਹਾ ਹੈ।

ਬੁਲਾਰੇ ਦੇ ਅਨੁਸਾਰ ਇਸ ਮੁਹਿੰਮ ਦੇ ਚੰਗੇ ਨਤੀਜੇ ਨਿਕਲ ਰਹੇ ਹਨ ਅਤੇ ਲੋਕ ਸਿੱਖਿਆ ਵਿਭਾਗ ਦੇ ਪੋਸਟਰਾਂ ਤੋਂ ਪ੍ਰਭਾਵਿਤ ਹੋ ਰਹੇ ਹਨ। ਕਿਸਾਨ ਵੱਲੋਂ ਅਧਿਆਪਿਕਾਂ ਦੀ ਪੂਰੇ ਧਿਆਨ ਦੇ ਨਾਲ ਗੱਲ ਸੁਣੀ ਜਾ ਰਹੀ ਹੈ।

Have something to say? Post your comment

ਪੰਜਾਬ ਦਰਪਣ

Amarinder Govt cheating farmers over Bills brought in to negate central agriculture laws: Bhagwant Mann

नार्वीजन सिख समुदाय ने सरदारनी हरसिमरत कौर बादल को भेदभावपूर्ण प्रथाओं को समाप्त करवाने के लिए आभार व्यक्त किया

ਬਠਿੰਡਾ ਵਿੱਚ ਪਸਰਿਆ ਸੰਨਾਟਾ : ਪਹਿਲਾਂ ਪਤਨੀ, ਫਿਰ ਦੋ ਬੱਚਿਆਂ ਨੂੰ ਮਾਰ ਕੇ ਕੀਤੀ ਖੁਦਕੁਸ਼ੀ

ਉਘੇ ਗਾਇਕ ਕੇ਼ ਦੀਪ ਦਾ ਦੇਹਾਂਤ

ਖੇਤੀ ਬਿੱਲਾਂ ਦੇ ਨਾਂ 'ਤੇ ਕਿਸਾਨਾਂ ਨਾਲ ਦੂਹਰਾ ਧੋਖਾ ਕਰ ਰਹੀ ਹੈ ਅਮਰਿੰਦਰ ਸਰਕਾਰ-ਭਗਵੰਤ ਮਾਨ

ਬੀਕੇਯੂ ਉਗਰਾਹਾਂ ਨੇ ਝੰਡਾ ਮਾਰਚ ਕਰਕੇ ਸ਼ਹਿਰੀਆਂ ਨੂੰ ਦੁਸਹਿਰੇ 'ਤੇ ਮੋਦੀ-ਸ਼ਾਹ ਜੁੰਡਲੀ ਦੇ ਪੁਤਲੇ ਫੂਕਣ ਦਾ ਦਿੱਤਾ ਸੱਦਾ

ਸਮਾਓਂ ਵਿਖੇ ਬਾਬਾ ਲਖਮੀਰ ਦਾਸ ਦੇ ਡੇਰੇ 'ਤੇ ਦੁਸਹਿਰੇ ਵਾਲੇ ਦਿਨ ਮੇਲੇ ਲਈ 23 ਅਕਤੂਬਰ ਤੋ ਅਖੰਡ ਪਾਠ ਸੁਰੂ

कृषि बिलों के नाम पर किसानों के साथ दोहरा धोखा कर रही है अमरिन्दर सरकार -भगवंत मान

AAP seeks dismissal of cabinet minister Ashu in the paddy procurement scam

Deadline for receiving applications for National Awards extended