English Hindi October 28, 2020

ਪੰਜਾਬ ਦਰਪਣ

ਕਿਸਾਨ ਜਥੇਬੰਦੀਆਂ ਵਲੋਂ ਭਾਜਪਾ ਪ੍ਰਧਾਨ ਦਾ ਵਿਰੋਧ, ਪੁਲੀਸ ਵਲੋਂ ਧੱਕਾਮੁੱਕੀ

October 12, 2020 04:55 PM
ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨ

ਪਰਸ਼ੋਤਮ ਬੱਲੀ
ਬਰਨਾਲਾ/ਜਲੰਧਰ, 12 ਅਕਤੂਬਰ
ਖੇਤੀ ਨਾਲ ਸਬੰਧਿਤ ਸਮਾਜ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੰਦੋਲਨ ਕਰ ਰਹੀਆਂ 30 ਕਿਸਾਨ ਜਥੇਬੰਦੀਆਂ ਵਲੋਂ ਕੀਤੇ ਐਲਾਨ ਤਹਿਤ ਅੱਜ ਕਿਰਤੀ ਕਿਸਾਨ ਯੂਨੀਅਨ, ਬੀ.ਕੇ.ਯੂ. (ਰਾਜੇਵਾਲ), ਕਿਸਾਨ ਸੰਘਰਸ਼ ਕਮੇਟੀ ਦੁਆਬਾ ਅਤੇ ਬੀ.ਕੇ.ਯੂ. (ਕਾਦੀਆਂ) ਵਲੋਂ ਭਾਜਪਾ ਦੇ ਸੂਬਾਈ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਵਿਜੈ ਰਿਜ਼ੋਰਟ ਮਕਸੂਦਾਂ ਜਲੰਧਰ ਵਿਖੇ ਆਮਦ ਦਾ ਡੱਟ ਕੇ ਵਿਰੋਧ ਕੀਤਾ ਗਿਆ। ਰੋਹ ਭਰਪੂਰ ਮੁਜ਼ਾਹਰਾ ਕਰਦੇ ਹੋਏ ਰਿਜੋਰਟ ਵੱਲ ਵੱਧ ਰਹੇ ਕਿਸਾਨਾਂ ਨਾਲ ਪੁਲਿਸ ਫੋਰਸ ਨੇ ਕਾਫ਼ੀ ਧੱਕਾਮੁੱਕੀ ਕੀਤੀ ਲੇਕਿਨ ਰਿਪੋਰਟ ਨੇੜੇ ਪੁੱਜਣ ਵਿੱਚ ਕਿਸਾਨ ਸਫ਼ਲ ਰਹੇ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਕਾਰਕੁੰਨਾਂ ਨੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕੀਤੀ। ਖ਼ਬਰ ਲਿਖੇ ਜਾਣ ਤੱਕ ਭਾਜਪਾ ਪ੍ਰਧਾਨ ਦਾ ਵਿਰੋਧ ਕਿਸਾਨ ਜਥੇਬੰਦੀਆਂ ਵਲੋਂ ਜਾਰੀ ਹੈ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਸੰਤੋਖ ਸਿੰਘ ਸੰਧੂ, ਬੀਕੇਯੂ ਰਾਜੇਵਾਲ ਦੇ ਕਸ਼ਮੀਰ ਸਿੰਘ ਜੰਡਿਆਲਾ, ਕਿਸਾਨ ਸੰਘਰਸ਼ ਕਮੇਟੀ ਦੁਆਬਾ ਦੇ ਸਤਨਾਮ ਸਿੰਘ ਸਾਹਨੀ, ਬੀਕੇਯੂ ਕਾਦੀਆਂ ਦੇ ਜਸਬੀਰ ਸਿੰਘ ਲਿੱਟਾਂ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਆਦਿ ਨੇ ਸੰਬੋਧਨ ਕੀਤਾ।

Have something to say? Post your comment

ਪੰਜਾਬ ਦਰਪਣ

ਮੋਦੀ ਵੱਲੋਂ ਪੰਜਾਬ ਦੀ ਬਾਂਹ ਮਰੋੜਨ ਦੀ ਇੱਕ ਹੋਰ ਕੋਸ਼ਿਸ਼ ਹੈ ਆਰਡੀਐਫ ਰੋਕਣਾ- ਹਰਪਾਲ ਸਿੰਘ ਚੀਮਾ

Sukhbir says centre should not victimize Punjab farmers for agitating against the central agri-laws

ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਲਈ ਪੇਪਰ 29 ਨਵੰਬਰ ਨੂੰ

ਹਰੀਨੌਂ 'ਚ ਪੰਚਾਇਤ ਤੇ ਕਲੱਬਾਂ ਨਸ਼ਾ ਵੇਚਣ ਵਾਲਿਆਂ ਵਿਰੁੱਧ ਮੈਦਾਨ 'ਚ ਉੱਤਰੀਆ

ਕੈਪਟਨ ਦੀ ਨਾਲਾਇਕੀ ਕਾਰਨ ਸਾਰੇ ਵਰਗਾਂ ਦੇ ਹਿਤ ਦਾਅ 'ਤੇ ਲੱਗੇ- ਕੁਲਤਾਰ ਸਿੰਘ ਸੰਧਵਾਂ

ਖਰੀਦ ਏਜੰਸੀਆਂ ਦੇ ਮੁਲਾਜ਼ਮਾਂ ਨੇ ਕਿਸਾਨ ਸੰਘਰਸ਼ ਨੂੰ ਭੇਂਟ ਕੀਤੀ ਪੰਜਾਹ ਹਜਾਰ ਦੀ ਵਿੱਤੀ ਸਹਾਇਤਾ

ਰੇਲ ਰੋਕੋ ਅੰਦੋਲਨ ਦੇ ਅਠਾਈਵੇਂ ਦਿਨ ਵੀ ਪੂਰੇ ਜੋਸ਼ ਨਾਲ ਲੱਗਦੇ ਰਹੇ ਨਾਅਰੇ

ਡਾ. ਅਮਰ ਸਿੰਘ ਮੈਂਬਰ ਪਾਰਲੀਮੈਂਟ ਧੂੰਦਾਂ ਵਿੱਖੇ 6 ਨਵੰਬਰ ਦਿਵਿਆਂਗ ਆਸ਼ਰਮ ਦਾ ਉਦਘਾਟਨ ਕਰਨਗੇ

ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਵਲੋਂ ਭਾਜਪਾ ਨੂੰ ਤਾੜਨਾ

ਹੱਕ ਮੰਗਦੇ ਬੇਰੁਜਗਾਰਾਂ ਅਧਿਆਪਕਾਂ ਖਿਲਾਫ ਝੂਠੇ ਪਰਚੇ ਦਰਜ ਕਰਨ ਦੀ ਨਿਖੇਧੀ