English Hindi October 26, 2020

ਪੰਜਾਬ ਦਰਪਣ

ਜਿਓ ਦਾ ਦਫ਼ਤਰ ਘੇਰ ਕੇ ਕੀਤੀ ਨਾਅਰੇਬਾਜ਼ੀ, ਮੋਰ ਕੰਪਨੀ ਦੇ ਸ਼ਾਪਿੰਗ ਮਾਲ ਅੱਗੇ ਫੂਕੀ ਮੋਦੀ ਸਰਕਾਰ ਦੀ ਅਰਥੀ

October 12, 2020 04:48 PM

ਸੰਗਰੂਰ, 12 ਅਕਤੂਬਰ (ਰਣਦੀਪ ਸੰਗਤਪੁਰਾ) : ਕਿਸਾਨ ਜਥੇਬੰਦੀਆਂ ਦੇ ਅੰਦੋਲਨ ਦੇ12 ਵੇਂ ਦਿਨ ਅੱਜ ਰੇਲਵੇ ਸਟੇਸ਼ਨ ਤੋਂ ਮੋਰ ਕੰਪਨੀ ਦੇ ਸ਼ਾਪਿੰਗ ਮਾਲ ਤੱਕ ਰੋਸ ਮਾਰਚ ਕਰਕੇ ਮੋਦੀ ਸਰਕਾਰ ਦੀ ਅਰਥੀ ਫੂਕੀ ਗਈ ਤੇ ਉਸ ਤੋਂ ਬਾਅਦ ਰੇਲਵੇ ਸਟੇਸ਼ਨ ਨੇੜੇ ਸਥਿਤ ਜੀਓ ਕੰਪਨੀ ਦੇ ਦਫ਼ਤਰ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ ।

ਅੱਜ ਦੇ ਰੋਸ ਪ੍ਰਦਰਸ਼ਨ ਵਿੱਚ ਜਥੇਬੰਦੀਆਂ ਵੱਲੋਂ ਸ਼ੈਲਰਾਂ ਤੇ ਮੰਡੀਆਂ ਵਿੱਚ ਬਾਹਰਲੇ ਸੂਬਿਆਂ ਤੇ ਦੂਜੇ ਜ਼ਿਲ੍ਹਿਆਂ ਤੋਂ ਆ ਰਹੇ ਝੋਨੇ ਸਬੰਧੀ ਕਿਹਾ ਕਿ ਪੰਜਾਬ ਸਰਕਾਰ ਦੀ ਸ਼ਹਿ ਤੇ ਸ਼ੈਲਰ ਮਾਲਕ ਅਫ਼ਸਰਸ਼ਾਹੀ ਤੇ ਲੀਡਰਾਂ ਦਾ ਗੱਠਜੋੜ ਸਸਤੇ ਰੇਟ ਬਾਹਰੋਂ ਝੋਨਾ ਲਿਆ ਕੇ ਹੱਥ ਰੰਗ ਰਿਹਾ ਹੈ ਜੇਕਰ ਸ਼ੈਲਰਾਂ ਵਿਚ ਝੋਨਾ ਬਾਹਰੋਂ ਆ ਗਿਆ ਤਾਂ ਇੱਥੇ ਦੇ ਕਿਸਾਨਾਂ ਨੂੰ ਝੋਨਾ ਵੇਚਣ ਚ ਦਿੱਕਤ ਆਵੇਗੀ ਬਾਹਰੋਂ ਆ ਰਹੇ ਝੋਨੇ ਤੇ ਫੌਰੀ ਰੋਕ ਲਾ ਕੇ" ਝੋਨਾ ਮਾਫੀਆ ਤੇ ਕਾਰਵਾਈ ਕੀਤੀ ਜਾਵੇ।

ਜਥੇਬੰਦੀਆਂ ਵੱਲੋਂ ਐਲਾਨ ਕੀਤਾ ਕਿ ਬਾਹਰੋਂ ਆਏ ਝੋਨੇ ਦੇ ਟਰੱਕਾਂ ਦਾ ਘਿਰਾਓ ਕੀਤਾ ਜਾਵੇਗਾ। ਅੱਜ ਦੇ ਧਰਨੇ ਨੂੰ ਕੁੱਲਹਿੰਦ ਕਿਸਾਨ ਸਭਾ (ਅਜੇ ਭਵਨ) ਦੇ ਸੂਬਾ ਆਗੂ ਹਰਦੇਵ ਸਿੰਘ ਬਖਸ਼ੀਵਾਲਾ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਬਲਵੀਰ ਸਿੰਘ ਜਲੂਰ, ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਸਰਬਜੀਤ ਸਿੰਘ, ਕੁੱਲ ਹਿੰਦ ਕਿਸਾਨ ਫੈੱਡਰੇਸ਼ਨ ਦੇ ਨਿਰੰਜਨ ਸਿੰਘ ਸਫੀਪੁਰ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਕਨਵੀਨਰ ਜਗਸੀਰ ਨਮੋਲ, ਬੀ ਕੇ ਯੂ ਸਿੱਧੂਪੁਰ ਦੇ ਜ਼ਿਲ੍ਹਾ ਸਕੱਤਰ ਰਣ ਸਿੰਘ ਚੱਠਾ, ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਲੌਂਗੋਵਾਲ, ਬੀਕੇਯੂ ਡਕੌਂਦਾ ਦੇ ਬਲਾਕ ਪ੍ਰਧਾਨ ਸ਼ਿਆਮ ਦਾਸ ਕਾਂਝਲੀ, ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ, ਕੁੱਲਹਿੰਦ ਕਿਸਾਨ ਸਭਾ ਦੇ ਨਛੱਤਰ ਸਿੰਘ ਗੰਢੂਆਂ, ਕਿਸਾਨ ਆਗੁੂ ਜਰਨੈਲ ਸਿੰਘ ਜਹਾਂਗੀਰ ਨੇ ਦੱਸਿਆ ਕਿ ਮੋਦੀ ਸਰਕਾਰ ਨੇ ਖੇਤੀ ਵਿਰੋਧੀ ਕਾਲੇ ਕਾਨੂੰਨ ਬਣਾ ਕੇ ਖੇਤੀ ਕਿੱਤੇ ਦੀ ਤਬਾਹੀ ਦੀ ਇਬਾਰਤ ਲਿਖ ਦਿੱਤੀ ਹੈ। ਪਰ ਪੰਜਾਬ ਸਰਕਾਰ ਦੀ ਸ਼ਹਿ ਤੇ ਸੂਬੇ ਚ ਝੋਨਾ ਮਾਫੀਆ ਨੇ ਪਹਿਲਾਂ ਹੀ ਪੈਰ ਪਸਾਰ ਲਏ ਹਨ ਤੇ ਇਨਾ ਕਾਨੂੰਨਾਂ ਦਾ ਲਾਹਾ ਲੈਂਦਿਆਂ ਵੱਡੀ ਪੱਧਰ ਤੇ ਦੂਜੇ ਸੂਬਿਆਂ ਤੋਂ ਝੋਨਾ ਪੰਜਾਬ ਚ ਆ ਰਿਹਾ ਹੈ ਜੋ ਐੱਮ ਐੱਸ ਪੀ ਤੇ ਵਿਕੇਗਾ ਪਰ ਕਿਸਾਨਾਂ ਦੇ ਝੋਨੇ ਨੂੰ ਮੰਡੀਆਂ ਚ ਰੋਲਿਆ ਜਾਵੇਗਾ।

ਸਰਕਾਰ ਇਸ ਤੇ ਫੌਰੀ ਨੱਥ ਪਾਵੇ ਨਹੀਂ ਤਾਂ ਪੰਜਾਬ ਦੀ ਸਰਕਾਰ ਨੂੰ ਵੀ ਸੰਘਰਸ਼ ਦਾ ਸੇਕ ਝੱਲਣਾ ਪਵੇਗਾ ।ਅੱਜ ਦੇ ਰੋਸ ਪ੍ਰਦਰਸ਼ਨ ਨੂੰ ਬੀਬੀ ਸੁਖਪਾਲ ਕੌਰ ਛਾਂਜਲੀ, ਮਲਕੀਤ ਸਿੰਘ ਲਖਮੀਰਵਾਲਾ, ਸੁਰਿੰਦਰ ਸਿੰਘ ਲੌਂਗੋਵਾਲ , ਹਰਮੇਲ ਸਿੰਘ ਮਹਿਰੋਕ, ਬੀਰਬਲ ਸਿੰਘ ਲੇਹਲ ਕਲਾਂ, ਜਰਨੈਲ ਸਿੰਘ ਜਨਾਲ, ਨਿਰਮਲ ਸਿੰਘ ਬਟਰਿਆਣਾ, ਬਲਜੀਤ ਸਿੰਘ ਜੌਲੀਆਂ, ਭੀਮ ਸਿੰਘ ਆਲਮਪੁਰ , ਅਤੇ ਡੀਟੀਐਫ ਵੱਲੋਂ ਰਘਬੀਰ ਸਿੰਘ ਭਵਾਨੀਗੜ੍ਹ , ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਨਾਮਦੇਵ ਭੁਟਾਲ ਨੇ ਵੀ ਸੰਬੋਧਨ ਕੀਤਾ । ਮੈਡੀਕਲ ਪ੍ਰੈਕਟੀਸ਼ਨਰ ਯੂਨੀਅਨ ਵਲੋਂ ਮੈਡੀਕਲ ਕੈਂਪ ਵੀ ਲਾਇਆ ਗਿਆ ।

Have something to say? Post your comment

ਪੰਜਾਬ ਦਰਪਣ

SAD takes strong notice of sacrilege done by Dharamsot by comparing CM with Guru Nanak Dev ji

Punjab recorded 415 new corona cases On Sunday

शिरोमणी अकाली दल ने धर्मसोत द्वारा मुख्यमंत्री की तुलना श्री गुरु नानक देव जी के साथ करने पर बेअबदी का लिया गंभीर नोटिस

होशियारपुर जबरन बलात्कार मामले और कत्ल केस में चालान इसी हफ़्ते पेश होगा-कैप्टन अमरिन्दर सिंह

मुख्यमंत्री द्वारा पटियाला निवासियों को दशहरे का तोहफ़ा, खेल यूनिवर्सिटी और नए बस अड्डे का नींव पत्थर रखा

School education department directs to set up electoral literacy clubs in schools

स्कूल शिक्षा विभाग द्वारा स्कूलों में चुनावी साक्षरता क्लबों के गठन के निर्देश

‘आप ‘ ने युवा विंग पंजाब की कमांड युवा विधायक मीत हेयर को सौंपी

जंगल राज के लिए जिम्मेदार मुख्यमंत्री अमरिंदर सिंह को गृह मंत्रालय तुरंत छोड़ देना चाहिए- माणूके

ਸ਼੍ਰੋਮਣੀ ਅਕਾਲੀ ਦਲ ਨੇ ਧਰਮਸੋਤ ਵੱਲੋਂ ਮੁੱਖ ਮੰਤਰੀ ਦੀ ਤੁਲਨਾ ਗੁਰੂ ਨਾਨਕ ਦੇਵ ਜੀ ਨਾਲ ਕਰਨ ਦਾ ਲਿਆ ਗੰਭੀਰ ਨੋਟਿਸ