English Hindi October 22, 2020

ਪੰਜਾਬ ਦਰਪਣ

ਉੱਘੇ ਲੇਖਕ ਕੁਲਵਿੰਦਰ ਵਿਰਕ ਅਤੇ ਉਨ੍ਹਾਂ ਦੀ ਪਤਨੀ ਨੇ ਅੱਖਾਂ ਦਾਨ ਕਰਕੇ ਮਨਾਇਆ ਜਨਮ-ਦਿਨ

October 11, 2020 06:24 PM

ਭਾਰਤ ਭੂਸ਼ਨ ਆਜ਼ਾਦ
ਕੋਟਕਪੂਰਾ, 11 ਅਕਤੂਬਰ

ਪੰਜਾਬੀ ਦੇ ਉੱਘੇ ਲੇਖਕ ਅਤੇ ਸ਼ਬਦ-ਸਾਂਝ ਮੰਚ ਕੋਟਕਪੂਰਾ ਦੇ ਜਨਰਲ ਸਕੱਤਰ ਸ੍ਰੀ ਕੁਲਵਿੰਦਰ ਵਿਰਕ ਅਤੇ ਉਨ੍ਹਾਂ ਦੀ ਜੀਵਨ ਸਾਥਣ ਹਰਪ੍ਰੀਤ ਵਿਰਕ ਨੇ ਸਮਾਜ-ਸੇਵਾ ਦੇ ਖੇਤਰ ਵਿੱਚ ਇੱਕ ਹੋਰ ਪਿਰਤ ਪਾਉਂਦਿਆਂ ਆਪਣਾ ਜਨਮ-ਦਿਨ ਅੱਖਾਂ ਦਾਨ ਕਰਕੇ ਮਨਾਇਆ । ਇਸ ਸਬੰਧੀ ਗੱਲਬਾਤ ਕਰਦਿਆਂ ਚਨਾਬ ਗਰੁੱਪ ਆਫ਼ ਐਜੂਕੇਸ਼ਨ ਦੇ ਅੈੱਮ. ਡੀ. ਅਤੇ ਉੱਘੇ ਸਮਾਜ ਸੇਵੀ ਬਲਜੀਤ ਸਿੰਘ ਖੀਵਾ ਨੇ ਦੱਸਿਆ ਕਿ ਕੁਲਵਿੰਦਰ ਵਿਰਕ ਜਿੱਥੇ ਪੰਜਾਬੀ ਦੇ ਇੱਕ ਸਮਰੱਥ ਲੇਖਕ ਹਨ, ਉੱਥੇ ਹੀ ਉਹ ਸਮਾਜ-ਸੇਵਾ ਦੇ ਖੇਤਰ ਵਿੱਚ ਵੀ ਆਪਣਾ ਭਰਪੂਰ ਯੋਗਦਾਨ ਪਾ ਰਹੇ ਹਨ । ਆਪਣੇ ਜਨਮ ਦਿਨ ਮੌਕੇ ਉਨ੍ਹਾਂ ਅਤੇ ਉਨ੍ਹਾਂ ਦੀ ਪਤਨੀ ਦੁਆਰਾ ਅੱਖਾਂ ਦਾਨ ਕਰਨਾ ਇਸ ਗੱਲ ਦਾ ਪ੍ਰਤੀਕ ਹੈ ਕਿ ਸਿਰਫ ਇਕ ਲੇਖਕ ਹੀ ਨਹੀਂ ਬਲਕਿ ਸ੍ਰੀ ਵਿਰਕ ਇੱਕ ਜਾਗਰੂਕ ਨਾਗਰਿਕ ਵੀ ਹਨ, ਜੋ ਸਮਾਜ ਅਤੇ ਲੋੜਵੰਦਾਂ ਦੀਆਂ ਜ਼ਰੂਰਤਾਂ ਦਾ ਵੀ ਖ਼ਿਆਲ ਰੱਖਦੇ ਹਨ। ਸਮਾਜ ਦੇ ਹੋਰ ਲੋਕਾਂ ਨੂੰ ਵੀ ਉਨ੍ਹਾਂ ਦੇ ਇਸ ਕਾਰਜ ਤੋਂ ਪ੍ਰੇਰਨਾ ਲੈਂਦੇ ਹੋਏ ਆਪਣੀ ਮੌਤ ਤੋਂ ਬਾਅਦ ਆਪਣੇ ਸਰੀਰ ਦੇ ਅੰਗ ਦਾਨ ਕਰਕੇ ਹੋਰਾਂ ਦੀ ਜ਼ਿੰਦਗੀ ਵਿਚ ਖੁਸ਼ੀਆਂ ਲਿਆਉਣ ਦੇ ਯਤਨ ਕਰਨੇ ਚਾਹੀਦੇ ਹਨ । ਇਸ ਮੌਕੇ ਫਿਜਿਓਥਰੈਪਿਸਟ ਡਾ. ਪੁਸ਼ਪਦੀਪ ਸਿੰਘ ਨੇ ਕਿਹਾ ਕਿ ਅੱਖਾਂ ਨੂੰ ਦਾਨ ਕਰਨ ਵਾਲੇ ਬਹੁਤ ਹੀ ਘੱਟ ਲੋਕ ਅੱਗੇ ਆ ਰਹੇ ਹਨ, ਜਦਕਿ ਸਾਡੇ ਦੇਸ਼ ਵਿੱਚ ਲੋੜਵੰਦਾਂ ਦੀ ਸੰਖਿਆ ਕਿਤੇ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਦੀ ਮੌਤ ਤੇ ਛੇ ਘੰਟੇ ਦੇ ਅੰਦਰ-ਅੰਦਰ ਬਿਨਾਂ ਕਿਸੇ ਜ਼ਖਮ ਜਾਂ ਨਿਸ਼ਾਨ ਦੇ ਡਾਕਟਰਾਂ ਦੀ ਮਾਹਿਰ ਟੀਮ ਦੁਆਰਾ ਮ੍ਰਿਤਕ ਦੀਆਂ ਅੱਖਾਂ ਕੱਢ ਕੇ ਕਿਸੇ ਹੋਰ ਲੋੜਵੰਦ ਵਿਅਕਤੀ ਨੂੰ ਲਗਾ ਦਿੱਤੀਆਂ ਜਾਂਦੀਆਂ ਹਨ, ਜਿਸ ਨਾਲ ਕਿਸੇ ਇੱਕ ਨੇਤਰਦਾਨੀ ਦੁਆਰਾ ਨੇਤਰ-ਦਾਨ ਕਰਨ ਨਾਲ ਘੱਟੋ-ਘੱਟ ਦੋ ਜ਼ਿੰਦਗੀਆਂ ਹੋਰ ਰੁਸ਼ਨਾਈਆਂ ਜਾ ਸਕਦੀਆਂ ਹਨ । ਉੱਘੇ ਸਮਾਜ ਸੇਵੀ ਉਦੇ ਰੰਦੇਵ ਅਤੇ ਸ਼ਬਦ ਸਾਂਝ ਮੰਚ ਦੇ ਪ੍ਰਧਾਨ ਪ੍ਰੀਤ ਭਗਵਾਨ ਸਿੰਘ ਨੇ ਕਿਹਾ ਕਿ ਸਾਨੂੰ ਆਪਣੇ ਜਨਮ-ਦਿਨ, ਵਿਆਹ ਦੀ ਵਰ੍ਹੇਗੰਢ ਅਤੇ ਹੋਰ ਅਜਿਹੇ ਮੌਕਿਆਂ ਉੱਪਰ ਫਜ਼ੂਲ ਸ਼ੋਸ਼ੇਬਾਜ਼ੀ ਨੂੰ ਛੱਡ ਕੇ ਸ਼ਾਇਰ ਕੁਲਵਿੰਦਰ ਵਿਰਕ ਦੁਆਰਾ ਕੀਤੇ ਗਏ ਅਜਿਹੇ ਕਾਰਜਾਂ ਤੋਂ ਸੇਧ ਲੈ ਕੇ ਸਮਾਜ ਦੀਆਂ ਜ਼ਰੂਰਤਾਂ ਨੂੰ ਮੁੱਖ ਰੱਖ ਕੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਆਪਣੇ ਮਨੁੱਖ ਹੋਣ ਦਾ ਫਰਜ਼ ਅਦਾ ਕੀਤਾ ਜਾ ਸਕੇ । ਇਸ ਮੌਕੇ ਹੋਰਨਾਂ ਤੋ ਇਲਾਵਾ ਸ੍ਰੀ ਵਿਰਕ ਦੀ ਬੇਟੀ ਪੂਰਨਿਮਾ ਅਤੇ ਚਨਾਬ ਗਰੁੱਪ ਆਫ਼ ਐਜੂਕੇਸ਼ਨ ਦਾ ਸਮੂਹ ਸਟਾਫ ਵੀ ਹਾਜ਼ਰ ਸੀ ।

Have something to say? Post your comment

ਪੰਜਾਬ ਦਰਪਣ

ਸ਼੍ਰੋਮਣੀ ਕਮੇਟੀ ਦੇ ਸਥਾਪਨਾ ਦੇ ਇਤਿਹਾਸ ਨੂੰ ਰੂਪਮਾਨ ਕਰਦੀ ਚਿੱਤਰ ਪ੍ਰਦਰਸ਼ਨੀ ਬਣੇਗੀ ਖਿੱਚ ਦਾ ਕੇਂਦਰ

ਸ਼ਹੀਦ ਭਾਈ ਅਵਤਾਰ ਸਿੰਘ ਪਾਰੋਵਾਲ ਤੇ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ’ਚ ਸੁਸ਼ੋਭਿਤ

ਅਧਿਆਪਕਾਂ ਤੋਂ ਆਈ.ਸੀ.ਟੀ. ਰਾਸ਼ਟਰੀ ਅਵਾਰਡ ਲਈ ਅਰਜ਼ੀਆਂ ਪ੍ਰਾਪਤ ਕਰਨ ਵਾਸਤੇ ਆਖਰੀ ਤਰੀਕ ਵਾਧਾ

ਕਿਸਾਨਾਂ ਨੇ ਰੇਲਵੇ ਲਾਈਨਾਂ ਤੋਂ ਟੈਂਟ ਪੁੱਟੇ, ਧਰਨੇ ਚੁੱਕੇ

ਬਾਈਵੇਂ ਦਿਨ ਵੀ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ 62 ਥਾਈਂ ਧਰਨੇ ਜਾਰੀ

ਨੌਜਵਾਨ ਭਾਰਤ ਸਭਾ ਤੇ ਪੀਐਸਯੂ(ਲਲਕਾਰ) ਵੱਲੋ 16 ਨਵੰਬਰ ਨੂੰ ਸਰਾਭਾ ਵਿਖੇ ਸੂਬਾ ਪੱਧਰੀ ਕਾਨਫਰੰਸ

ਝੋਨੇ ਖ਼ਰੀਦ ਘੁਟਾਲੇ 'ਚ 'ਆਪ' ਨੇ ਮੰਤਰੀ ਆਸ਼ੂ ਦੀ ਬਰਖ਼ਾਸਤਗੀ ਮੰਗੀ

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਲਹਿਲ ਖੁਰਦ ਦੇ ਰਿਲਾਇੰਸ ਪੰਪ ਨੂੰ ਬਾਈਵੇਂ ਦਿਨ ਵੀ ਘੇਰਾ ਪਾਈ ਰੱਖਿਆ

ਭਾਜਪਾ ਦੀ ਦਲਿਤ ਇਨਸਾਫ਼ ਯਾਤਰਾ ਪੁਲੀਸ ਨੇ ਰੋਕੀ, ਕਈ ਆਗੂ ਹਿਰਾਸਤ ਵਿੱਚ ਲਏ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਰੇਲ ਅੰਦੋਲਨ 29 ਅਕਤੂਬਰ ਤੱਕ ਜਾਰੀ ਰਹੇਗਾ