English Hindi October 24, 2020

ਪੰਜਾਬ ਦਰਪਣ

ਡਾਇਰੈਕਟਰ ਖੁਰਾਕ ਸਿਵਲ ਸਪਲਾਈਜ਼ ਵੱਲੋਂ ਝੋਨੇ ਦੀ ਖਰੀਦ ਸਬੰਧੀ ਬਰਨਾਲਾ ਅਨਾਜ ਮੰਡੀ ਦਾ ਦੌਰਾ

October 11, 2020 05:28 PM
ਦਾਣਾ ਮੰਡੀ ਬਰਨਾਲਾ ਵਿਖੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਖ਼ੁਰਾਕ ਸਿਵਲ ਸਪਲਾਈਜ਼ ਵਿਭਾਗ ਡਾਇਰੈਕਟਰ ਸ਼੍ਰੀਮਤੀ ਅਨਿੰਦਤਾ ਮਿਤਰਾ ਤੇ ਹੋਰ।-ਫੋਟੋ:ਬੱਲੀ

ਪਰਸ਼ੋਤਮ ਬੱਲੀ
ਬਰਨਾਲਾ, 11 ਅਕਤੂਬਰ
ਡਾਇਰੈਕਟਰ ਖ਼ੁਰਾਕ ਸਿਵਲ ਸਪਲਾਈਜ ਅਤੇ ਖਪਤਕਾਰ ਮਾਮਲੇ ਵਿਭਾਗ, ਪੰਜਾਬ ਸ਼੍ਰੀਮਤੀ ਅਨਿੰਦਤਾ ਮਿਤਰਾ ਵੱਲੋਂ ਡਿਪਟੀ ਡਾਇਰੈਕਟਰ (ਫੀਲਡ), ਪਟਿਆਲਾ ਮੁਨੀਸ਼ ਨਰੂਲਾ ਸਹਿਤ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਹਿੱਤ ਬਰਨਾਲਾ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ।
ਸ਼੍ਰੀਮਤੀ ਮਿਤਰਾ ਵੱਲੋਂ ਕਿਸਾਨਾਂ ਨੂੰ ਮੰਡੀਆਂ 'ਚ ਸੁੱਕਾ ਝੋਨਾ ਲਿਆਉਣ ਦੀ ਅਪੀਲ ਕਰਦਿਆਂ ਪੰਜਾਬ ਸਰਕਾਰ ਵੱਲੋਂ ਉਨ•ਾਂ ਦੀ ਦਾਣਾ-ਦਾਣਾ ਫ਼ਸਲ ਖਰੀਦ ਕੀਤੇ ਜਾਣ ਦਾ ਭਰੋਸਾ ਦਿਵਾਇਆ। ਜ਼ਿਲ•ਾ ਮੰਡੀ ਅਫ਼ਸਰ ਬਰਨਾਲਾ, ਕਿਸਾਨਾਂ ਅਤੇ ਆੜ•ਤੀਆਂ ਨਾਲ ਗੱਲਬਾਤ ਕਰਕੇ ਖਰੀਦ ਪ੍ਰਬੰਧਾਂ ਦੀ ਪੁਖ਼ਤਗੀ ਅਤੇ ਕੋਵਿਡ ਸਾਵਧਾਨੀਆਂ ਸੰਬੰਧੀ ਜਾਣਕਾਰੀ ਹਾਸ਼ਲ ਕੀਤੀ। ਇਸ ਮੌਕੇ ਆੜ•ਤੀਆਂ ਦੇ ਨੁਮਾਇੰਦਿਆਂ ਵੱਲੋਂ ਮੰਡੀ ਬੋਰਡ ਵੱਲੋਂ ਜਾਰੀ ਪਾਸ ਸਿਸਟਮ ਨੂੰ ਗਰਾਊਂਡ ਪੱਧਰ 'ਤੇ ਲਾਗੂ ਕਰਨ ਦੀ ਜ਼ਰੂਰਤ ਬਾਰੇ ਦੱਸਣ 'ਤੇ ਸ਼੍ਰੀਮਤੀ ਮਿਤਰਾ ਵੱਲੋਂ ਜ਼ਿਲ•ਾ ਮੰਡੀ ਅਫ਼ਸਰ ਨੂੰ ਹਦਾਇਤ ਕੀਤੀ ਗਈ ਕਿ ਜ਼ਿਲ•ੇ ਦੀ ਹਰੇਕ ਖਰੀਦ ਮੰਡੀ ਪੱਧਰ 'ਤੇ ਮੰਡੀ ਬੋਰਡ ਵੱਲੋਂ ਆੜ•ਤੀਆਂ ਨਾਲ ਹਫ਼ਤਾਵਾਰ ਮੀਟਿੰਗ ਕੀਤੀ ਜਾਵੇ ਅਤੇ ਅਗਲੇ ਹਫ਼ਤੇ ਦੇ ਅੰਦਾਜ਼ਨ ਆਮਦ ਅਨੁਸਾਰ ਆੜ•ਤੀਆਂ ਨੂੰ ਪਾਸ ਜਾਰੀ ਕੀਤੇ ਜਾਣ।
ਉਨ•ਾਂ ਮੰਡੀ ਵਿਚ ਆਮਦ ਹੋਈ ਝੋਨੇ ਦੀ ਫ਼ਸਲ ਦਾ ਨਿਰੀਖਣ ਕੀਤਾ ਅਤੇ ਝੋਨੇ 'ਚ ਨਮੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਹੀ ਹੋਣ ਕਾਰਨ ਨਿਰੀਖਕ ਪਨਗਰੇਨ ਬਰਨਾਲਾ ਵੱਲੋਂ ਬੋਲੀ ਦਰਜ ਕੀਤੀ ਗਈ। ਇਸ ਮੌਕੇ ਉਨ•ਾਂ ਇਹ ਵੀ ਦੱਸਿਆ ਕਿ ਸਮੂਹ ਏਜੰਸੀਆਂ ਵੱਲੋਂ ਝੋਨੇ ਦੀ ਖਰੀਦ ਕੀਤੀ ਫ਼ਸਲ ਦੀ ਅਦਾਇਗੀ 12 ਅਕਤੂਬਰ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ।
ਜ਼ਿਲ•ਾ ਖ਼ੁਰਾਕ ਸਪਲਾਈਜ਼ ਕੰਟਰੋਲਰ ਸ਼੍ਰੀਮਤੀ ਅਤਿੰਦਰ ਕੌਰ ਨੇ ਜਾਣੂ ਕਰਵਾਇਆ ਕਿ ਜ਼ਿਲ•ਾ ਬਰਨਾਲਾ ਵਿਚ ਪਹਿਲਾਂ ਤੋਂ ਕੁੱਲ 98 ਮੰਡੀਆਂ ਹਨ ਅਤੇ ਇਸ ਸਾਲ ਕੋਵਿਡ-19 ਦੇ ਚਲਦੇ 202 ਰਾਇਸ ਮਿਲਾਂ ਨੂੰ ਮੰਡੀ ਯਾਰਡ ਘੋਸ਼ਿਤ ਕੀਤਾ ਗਿਆ ਹੈ, ਜਿਨ•ਾਂ ਵਿੱਚ ਅੰਦਾਜ਼ਨ 845760 ਮੀਟਰਕ ਟਨ ਝੋਨੇ ਦੀ ਫ਼ਸਲ ਆਉਣ ਦੀ ਸੰਭਾਵਨਾ ਹੈ। ਉਨ•ਾਂ ਇਹ ਵੀ ਦੱਸਿਆ ਕਿ ਜ਼ਿਲ•ੇ ਦੀਆਂ ਅਨਾਜ ਮੰਡੀਆਂ 'ਚ ਅੱਜ ਤੱਕ ਕੁੱਲ 1556 ਮੀਟਰਕ ਟਨ ਝੋਨੇ ਦੀ ਆਮਦ ਹੋਈ ਹੈ ਜਿਸ ਵਿੱਚੋਂ ਬਰਨਾਲਾ ਮੁੱਖ ਯਾਰਡ ਵਿਚ 445 ਮੀਟਰਕ ਟਨ ਦੀ ਆਮਦ ਹੋਈ ਹੈ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਬਰਨਾਲਾ ਅਸ਼ੋਕ ਕੁਮਾਰ ਵੀ ਹਾਜ਼ਰ ਸਨ।

Have something to say? Post your comment

ਪੰਜਾਬ ਦਰਪਣ

ਪਰਮਿੰਦਰ ਢੀਂਡਸਾ ਨੇ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਮਿਲਕੇ ਸ੍ਰੋਮਣੀ ਕਮੇਟੀ ਚੋਣਾਂ ਲੜਨ ਦਾ ਕੀਤਾ ਦਾਅਵਾ

ਭਾਜਪਾ ਆਪਣੀ ਹੋਂਦ ਬਚਾਉਣ ਲਈ ਪੰਜਾਬ ਚ ਦਲਿਤ ਪੱਤਾ ਖੇਡ ਰਹੀ ਹੈ : ਕਿਰਤੀ ਤੇ ਕਿਸਾਨ ਆਗੂ

ਕੈਪਟਨ ਐਮਐਸਪੀ ਦੀ ਗਰੰਟੀ ਦੇਵੇ ਜਾ ਗੱਦੀ ਛੱਡੇ - ਮੀਤ ਹੇਅਰ

PUNJAB CM LAUNCHES UEIP PHASE-II

ED summoned Raninder Singh in connection with a FEMA violation case on October 27

ਮੁੱਖ ਮੰਤਰੀ ਵੱਲੋਂ ਸ਼ਰਤਾਂ ਨਾਲ ਖੇਤੀਬਾੜੀ ਤੇ ਮਿਸ਼ਰਤ ਵਰਤੋਂ ਵਾਲੀ ਜ਼ਮੀਨ ਵਿੱਚ ਉਦਯੋਗਿਕ ਵਿਕਾਸ ਕਰਨ ਦੀ ਹਰੀ ਝੰਡੀ

CM OKAYS INDUSTRIAL DEVELOPMENT IN AGRICULTURAL & MIXED USE LAND SUBJECT TO CONDITIONS

मुख्यमंत्री ने पंजाब के किसानों को केंद्र के साथ मिलीभगत कर धोखा दिया: सरदार सुखबीर सिंह बादल

ਦੁਸਹਿਰੇ ਮੌਕੇ 40 ਸ਼ਹਿਰੀ ਕੇਂਦਰਾਂ ਵਿੱਚ ਪੁੱਜਣਗੇ ਵੱਡੀ ਗਿਣਤੀ ਲੋਕ : ਉਗਰਾਹਾਂ

भाजपा को बहुत बड़ा झटका पंजाब के चार विधानसभा निर्वाचन क्षेत्रों से सैंकडों नेता पार्टी छोड़कर सरदार सुखबीर सिंह बादल की उपस्थिति में पार्टी में शामिल हो गए