English Hindi October 26, 2020

ਪੰਜਾਬ ਦਰਪਣ

ਸ਼ਹੀਦ ਕਿਸਾਨ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ 10ਵੀਂ ਬਰਸੀ ਵੱਖ-ਵੱਖ ਕਿਸਾਨ ਮੋਰਚਿਆਂ ਵਿਚ ਮਨਾਈ

October 11, 2020 05:22 PM
ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ ਬਰਸੀ ਮੌਕੇ ਇਕ ਸਮਾਗਮ ਨੂੰ ਸੰਬੋਧਨ ਕਰਦੇ ਬੂਟਾ ਸਿੰਘ ਬੁਰਜ ਗਿੱਲ ।

ਜੋਗਿੰਦਰ ਸਿੰਘ ਮਾਨ
ਮਾਨਸਾ, 11 ਅਕਤੂਬਰ

ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ( ਡਕੌਂਦਾ) ਵੱਲੋਂ ਵੱਖ-ਵੱਖ ਥਾਵਾਂ ਉਪਰ ਦਿੱਤੇ ਧਰਨਿਆਂ ਵਿਚ ਹੀ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ ਦਸਵੀਂ ਬਰਸੀ ਮਨਾਈ ਗਈ।ਇਹ ਬਰਸੀ ਮਾਨਸਾ, ਬੁਢਲਾਡਾ, ਬਰੇਟਾ ਸਮੇਤ ਹੋਰ ਲੱਗਭਗ ਇੱਕ ਦਰਜਨ ਥਾਵਾਂ ਉਪਰ ਮਨਾਉਣ ਦਾ ਜਥੇਬੰਦੀ ਵੱਲੋਂ ਦਾਅਵਾ ਕੀਤਾ ਗਿਆ।
ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਕਿਹਾ ਕਿ ਅੱਜ ਤੋ ਦਸ ਸਾਲ ਪਹਿਲਾਂ ਜ਼ਮੀਨ ਬਚਾਓ ਮੋਰਚੇ ਵਿਚ ਮਿੱਟੀ ਨਾਲ ਮਿੱਟੀ ਹੋਣ ਵਾਲੇ ਗਰੀਬ ਕਿਸਾਨ ਦੀ ਕੁਰਕ ਹੁੰਦੀ ਜ਼ਮੀਨ ਬਚਾਉਣ ਲਈ ਆਪਣੀ ਜਾਨ ਦੀ ਬਾਜ਼ੀ ਲਾ ਦਿੱਤੀ ਸੀ, ਕਿਉਂਕਿ ਕਰਜ਼ਿਆਂ ਨਾਲ ਖੁੰਗਲ ਹੋਈ ਪੰਜਾਬ ਦੀ ਕਿਸਾਨੀ ਦੇ ਜ਼ਮੀਨ ਬਚਾਓ ਮੋਰਚੇ ਨੂੰ ਆਪਣੇ ਖੂਨ-ਪਸੀਨੇ ਨਾਲ ਸਿੰਜਿਆ। ਜ਼ਮੀਨ ਬਚਾਓ ਮੋਰਚੇ ਦਾ ਉਹ ਪਹਿਲਾ ਸ਼ਹੀਦ ਸੀ, ਜਿਸ ਨੇ ਇੱਕ ਗਰੀਬ ਕਿਸਾਨ ਦੀ ਜ਼ਮੀਨ ਸ਼ਾਹੂਕਾਰ-ਗੁੰਡਾ ਗੱਠਜੋੜ ਦੇ ਜਕੜ-ਪੰਜੇ ਵਿਚ ਜਾਣ ਤੋਂ ਰੋਕਣ ਲਈ ਦਸ ਸਾਲ ਪਹਿਲਾਂ ਅੱਜ ਦੇ ਦਿਨ ਮਾਨਸਾ ਜ਼ਿਲ੍ਹੇ ਦੇ ਪਿੰਡ ਬੀਰੋਕੇ ਵਿਚ ਜਾਨ ਕੁਰਬਾਨ ਕਰ ਦਿੱਤੀ ਸੀ।

11 ਅਕਤੂਬਰ 2010 ਵਾਲੇ ਦਿਨ ਬੁਢਲਾਡਾ ਮੰਡੀ ਦੇ ਦੋ ਸ਼ਾਹੂਕਾਰ ਅਤੇ ਇਨ੍ਹਾਂ ਦੇ ਜੋਟੀਦਾਰ ਲਾਮ-ਲਸ਼ਕਰ ਸਮੇਤ ਪਿੰਡ ਬੀਰੋਕੇ ਖੁਰਦ ਦੇ ਕਿਸਾਨ ਭੋਲਾ ਸਿੰਘ ਦੀ ਜ਼ਮੀਨ ਕੁਰਕ ਕਰਵਾਕੇ ਕਾਬਜ਼ ਹੋਣ ਪਹੁੰਚੇ ਸਨ, ਉਨ੍ਹਾਂ ਦੇ ਹੱਥ ਵਿਚ ਕੋਰਟ ਤੋਂ ਪ੍ਰਾਪਤ ਕੁਰਕੀ ਦਾ ਹੁਕਮ ਸੀ ਅਤੇ ਹੱਕ ਵਿਚ ਨਾਇਬ ਤਹਿਸੀਲਦਾਰ ਸੀ , ਜਿਸ ਨੇ ਜ਼ਮੀਨ ਦੀ ਕੁਰਕੀ ਲਈ ਬੋਲੀ ਕਰਵਾਉਣ ਦੀ ਕੋਸ਼ਿਸ਼ ਕੀਤੀ।
ਇਸ ਕੁਰਕੀ ਅਤੇ ਬੋਲੀ ਦਾ ਵਿਰੋਧ ਕਰਨ ਲਈ ਸਵੇਰ ਤੋਂ ਹੀ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੀ ਬਲਾਕ ਇਕਾਈ ਦੀ ਅਗਵਾਈ ਵਿਚ ਜੁਝਾਰੂ ਕਿਸਾਨਾਂ ਦਾ ਜਥਾ ਡੰਡੇ ਅਤੇ ਝੰਡੇ ਲੈ ਕੇ ਪਹੁੰਚਿਆ ਹੋਇਆ ਸੀ।ਇੱਕ ਵਾਰ ਤਾਂ ਪਟਵਾਰੀ ਅਤੇ ਕਾਨੂੰਨਗੋ ‘ਹਾਲਤ ਵਿਗੜਨ ਦੇ ਮੱਦੇਨਜ਼ਰ ਕੁਰਕੀ ਦੀ ਕਾਰਵਾਈ ਮੁਲਤਵੀ ਕਰਨ’ ਦੀ ਕਾਰਵਾਈ ਪਾ ਕੇ ਚਲੇ ਗਏ। ਜਥੇ ਦੇ ਬਹੁਤੇ ਕਿਸਾਨ ਵੀ ਵਾਪਸ ਪਰਤ ਗਏ ਅਤੇ ਬਾਕੀ ਚਾਹ-ਪਾਣੀ ਪੀ ਕੇ ਜਾਣ ਦੀ ਤਿਆਰੀ ਵਿਚ ਸਨ। ਇਸੇ ਦੌਰਾਨ ਨਾਇਬ ਤਹਿਸੀਲਦਾਰ ਦੇ ਪਿੰਡ ਦੀ ਧਰਮਸ਼ਾਲਾ ਵਿਚ ਪਹੁੰਚਣ ਦੀ ਖ਼ਬਰ ਮਿਲਣ ਤੇ ਪਿੰਡ ਵਿਚ ਮੌਜੂਦ ਬਾਕੀ ਕਿਸਾਨ ਜਥੇ ਨੇ ਕੁਰਕੀ ਖ਼ਿਲਾਫ਼ ਮੋਰਚਾ ਸੰਭਾਲ ਲਿਆ ਅਤੇ ਤਹਿਸੀਲਦਾਰ ਦਾ ਘਿਰਾਓ ਕਰ ਕੇ ਆੜਤੀਆਂ ਅਤੇ ਉਨ੍ਹਾਂ ਦੇ ਜੋਟੀਦਾਰਾਂ ਨੂੰ ਧਰਮਸ਼ਾਲਾ ਅੰਦਰ ਵੜਨ ਤੋਂ ਰੋਕ ਦਿੱਤਾ।
ਬਾਅਦ ਵਿਚ ਆੜਤੀਆਂ ਵਲੋਂ ਇੱਕ ਨੇ ਗੋਲੀ ਚਲਾ ਦਿੱਤੀ ਅਤੇ ਇਸ ਦੌਰਾਨ ਇੱਕ ਗੋਲੀ ਪ੍ਰਿਥੀਪਾਲ ਦੀ ਛਾਤੀ ਵਿਚ ਵੱਜੀ ਸੀ ਜੋ ਮੌਕੇ ਤੇ ਹੀ ਸ਼ਹੀਦ ਹੋ ਗਿਆ ਸੀ।
ਉਨ੍ਹਾਂ ਕਿਹਾ ਕਿ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਆਪਣੀ ਜਮੀਨ ਅਤੇ ਪੰਜਾਬ ਦਾ ਮੰਡੀਕਰਨ ਤੇ ਖੇਤੀਬਾੜੀ ਸਬੰਧੀ ਕਾਲੇ ਕਨੂੰਨਾਂ ਨੂੰ , ਜਿੰਨਾ ਸਮਾਂ ਰੱਦ ਨਹੀਂ ਕਰਵਾ ਲੈਂਦੇ ਸੰਘਰਸ਼ ਜਾਰੀ ਰਹੇਗਾ।
ਇਸ ਮੌਕੇ ਜਿਲਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ, ਦਰਸ਼ਨ ਸਿੰਘ ਗੁਰਨੇ ਕਲਾ, ਸੱਤਪਾਲ ਸਿੰਘ ਵਰੇ , ਭੁਪਿੰਦਰ ਸਿੰਘ ਗੁਰਨੇ ਕਲਾ , ਪ੍ਰਸੋਤਮ ਸਿੰਘ ਗਿੱਲ , ਜਸਕਰਨ ਸਿੰਘ, ਚਿਮਨ ਲਾਲ ਕਾਕਾ ਅਤੇ ਉੱਘੇ ਕਲਾਕਾਰ ਕੰਵਲ ਗਰੇਵਾਲ ਨੇ ਸੰਬੋਧਨ ਕੀਤਾ।

Have something to say? Post your comment

ਪੰਜਾਬ ਦਰਪਣ

SAD takes strong notice of sacrilege done by Dharamsot by comparing CM with Guru Nanak Dev ji

Punjab recorded 415 new corona cases On Sunday

शिरोमणी अकाली दल ने धर्मसोत द्वारा मुख्यमंत्री की तुलना श्री गुरु नानक देव जी के साथ करने पर बेअबदी का लिया गंभीर नोटिस

होशियारपुर जबरन बलात्कार मामले और कत्ल केस में चालान इसी हफ़्ते पेश होगा-कैप्टन अमरिन्दर सिंह

मुख्यमंत्री द्वारा पटियाला निवासियों को दशहरे का तोहफ़ा, खेल यूनिवर्सिटी और नए बस अड्डे का नींव पत्थर रखा

School education department directs to set up electoral literacy clubs in schools

स्कूल शिक्षा विभाग द्वारा स्कूलों में चुनावी साक्षरता क्लबों के गठन के निर्देश

‘आप ‘ ने युवा विंग पंजाब की कमांड युवा विधायक मीत हेयर को सौंपी

जंगल राज के लिए जिम्मेदार मुख्यमंत्री अमरिंदर सिंह को गृह मंत्रालय तुरंत छोड़ देना चाहिए- माणूके

ਸ਼੍ਰੋਮਣੀ ਅਕਾਲੀ ਦਲ ਨੇ ਧਰਮਸੋਤ ਵੱਲੋਂ ਮੁੱਖ ਮੰਤਰੀ ਦੀ ਤੁਲਨਾ ਗੁਰੂ ਨਾਨਕ ਦੇਵ ਜੀ ਨਾਲ ਕਰਨ ਦਾ ਲਿਆ ਗੰਭੀਰ ਨੋਟਿਸ