English Hindi October 22, 2020

ਪੰਜਾਬ ਦਰਪਣ

ਆਈ.ਟੀ.ਆਈ. ਇੰਪਲਾਈਜ਼ ਐਸੋਸ਼ੀਏਸ਼ਨ ਸਰਕਲ ਬਰਨਾਲਾ ਦੀ ਹੋਈ ਮੀਟਿੰਗ

October 11, 2020 05:17 PM
ਬਰਨਾਲਾ ਵਿਖੇ ਮੀਟਿੰਗ ਉਪਰੰਤ ਜਾਣਕਾਰੀ ਦੇਣ ਸਮੇਂ ਬਿਜਲੀ ਕਾਮਿਆਂ ਦੀ ਆਗੂ ਟੀਮ।-ਫੋਟੋ:ਬੱਲੀ

ਪਰਸ਼ੋਤਮ ਬੱਲੀ
ਬਰਨਾਲਾ, 11 ਅਕਤੂਬਰ
ਆਈ.ਟੀ.ਆਈ. ਇੰਪਲਾਈਜ਼ ਐਸੋਸ਼ੀਏਸ਼ਨ ਸਰਕਲ ਬਰਨਾਲਾ ਦੀ ਮੀਟਿੰਗ ਪ੍ਰਧਾਨ ਚੇਤ ਸਿੰਘ ਜਲੂਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਮੂਹ ਆਈ.ਟੀ.ਆਈ. ਹੋਲਡਰ ਮੁਲਾਜ਼ਮਾਂ ਨੇ ਭਾਗ ਲਿਆ।
ਮੀਟਿੰਗ ਦੌਰਾਨ ਐਸੋਸ਼ੀਏਸ਼ਨ ਦੇ ਸੂਬਾ ਜਨਰਲ ਸਕੱਤਰ ਜਰਨੈਲ ਸਿੰਘ ਚੀਮਾਂ ਨੇ ਕਿਹਾ ਕਿ ਮਹਿਕਮੇ ਅੰਦਰ ਆਈ.ਟੀ.ਆਈ. ਹੋਲਡਰਾਂ ਨਾਲ ਧੱਕਾ ਹੁੰਦਾ ਆ ਰਿਹਾ ਹੈ। ਲਾਈਨਮੈਨ 28-28 ਸਾਲ ਦੀ ਸੇਵਾ ਉਪਰੰਤ ਬਿਨਾਂ ਕਿਸੇ ਤਰੱਕੀ ਪ੍ਰਾਪਤ ਕੀਤੇ ਸੇਵਾ ਮੁਕਤ ਹੋ ਰਹੇ ਹਨ। ਜਲਦੀ ਪ੍ਰਮੋਸ਼ਨਾਂ ਦੀ ਮੰਗ ਕੀਤੀ। ਸਰਕਲ ਬਰਨਾਲਾ ਜ.ਸ. ਇੰਜ. ਗੁਰਲਾਭ ਸਿੰਘ ਮੌੜ ਨੇ ਕਿਹਾ ਨਵੇਂ ਸਹਾਇਕ ਲਾਈਨਮੈਨਾਂ ਦਾ ਪਰਖ ਸਮਾਂ 3 ਸਾਲ ਤੋਂ ਘਟਾ ਕੇ 2 ਸਾਲ ਕਰਨਾ ਚਾਹੀਦਾ ਹੈ। ਨਵੇਂ ਮੁਲਾਜ਼ਮਾਂ ਨੂੰ ਘਰੇਲੂ ਬਿਜਲੀ ਖਪਤ 'ਚ ਯੂਨਿਟਾਂ ਦੀ ਮੁਆਫ਼ੀ ਦੀ ਸਹੂਲਤ ਮਿਲਣੀ ਚਾਹੀਦੀ ਹੈ। ਪੁਰਾਣੀ ਪੈਨਸ਼ਨ ਸਕੀਮ ਬਹਾਲੀ ਦੀ ਮੰਗ ਵੀ ਕੀਤੀ।
ਸਰਪ੍ਰਸਤ ਭਾਨ ਸਿੰਘ ਜੱਸੀ ਨੇ ਕਿਸਾਨੀ ਸੰਘਰਸ਼ ਦਾ ਸਮਰਥਨ ਕਰਦਿਆਂ ਨਵੇਂ ਕਿਸਾਨ ਵਿਰੋਧੀ ਖੇਤੀ ਕਾਨੂੰਨ ਵਾਪਸ ਲੈਣ ਅਤੇ ਹਾਥਰਸ ਜ਼ਬਰ ਜਨਾਹ ਤੇ ਕਤਲ ਕਾਂਡ ਦੇ ਮੁਲਜ਼ਮਾਂ ਅਤੇ ਸ਼ਹਿ ਦੇਣ ਵਾਲਿਆਂ ਲਈ ਮਿਸਾਲੀ ਸਜਾਵਾਂ ਦੀ ਮੰਗ ਵੀ ਕੀਤੀ। ਖਜ਼ਾਨਚੀ ਪਰਗਟ ਸਿੰਘ ਨੇ ਮੁਲਾਜ਼ਮ ਹੱਕਾਂ ਲਈ ਤਿੱਖੇ ਸੰਘਰਸ਼ ਦੀ ਲੋੜ 'ਤੇ ਜ਼ੋਰ ਦਿੱਤਾ। ਇਸ ਮੌਕੇ ਸੁਖਵਿੰਦਰ ਸਿੰਘ ਜੇ.ਈ., ਮਨਜੀਤ ਸਿੰਘ, ਰਣਜੀਤ ਕੁਮਾਰ ਚੀਮਾ, ਇੰਜ. ਸੁਖਵਿੰਦਰ ਸਿੰਘ ਭੈਣੀ, ਸੁਖਪਾਲ ਸਿੰਘ, ਪ੍ਰਗਟ ਸਿੰਘ ਤਪਾ ਆਦਿ ਹਾਜ਼ਰ ਸਨ।
. ਇੰਪਲਾਈਜ਼ ਐਸੋਸ਼ੀਏਸ਼ਨ ਸਰਕਲ ਬਰਨਾਲਾ ਦੀ ਮੀਟਿੰਗ ਪ੍ਰਧਾਨ ਚੇਤ ਸਿੰਘ ਜਲੂਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਮੂਹ ਆਈ.ਟੀ.ਆਈ. ਹੋਲਡਰ ਮੁਲਾਜ਼ਮਾਂ ਨੇ ਭਾਗ ਲਿਆ।
ਮੀਟਿੰਗ ਦੌਰਾਨ ਐਸੋਸ਼ੀਏਸ਼ਨ ਦੇ ਸੂਬਾ ਜਨਰਲ ਸਕੱਤਰ ਜਰਨੈਲ ਸਿੰਘ ਚੀਮਾਂ ਨੇ ਕਿਹਾ ਕਿ ਮਹਿਕਮੇ ਅੰਦਰ ਆਈ.ਟੀ.ਆਈ. ਹੋਲਡਰਾਂ ਨਾਲ ਧੱਕਾ ਹੁੰਦਾ ਆ ਰਿਹਾ ਹੈ। ਲਾਈਨਮੈਨ 28-28 ਸਾਲ ਦੀ ਸੇਵਾ ਉਪਰੰਤ ਬਿਨਾਂ ਕਿਸੇ ਤਰੱਕੀ ਪ੍ਰਾਪਤ ਕੀਤੇ ਸੇਵਾ ਮੁਕਤ ਹੋ ਰਹੇ ਹਨ। ਜਲਦੀ ਪ੍ਰਮੋਸ਼ਨਾਂ ਦੀ ਮੰਗ ਕੀਤੀ। ਸਰਕਲ ਬਰਨਾਲਾ ਜ.ਸ. ਇੰਜ. ਗੁਰਲਾਭ ਸਿੰਘ ਮੌੜ ਨੇ ਕਿਹਾ ਨਵੇਂ ਸਹਾਇਕ ਲਾਈਨਮੈਨਾਂ ਦਾ ਪਰਖ ਸਮਾਂ 3 ਸਾਲ ਤੋਂ ਘਟਾ ਕੇ 2 ਸਾਲ ਕਰਨਾ ਚਾਹੀਦਾ ਹੈ। ਨਵੇਂ ਮੁਲਾਜ਼ਮਾਂ ਨੂੰ ਘਰੇਲੂ ਬਿਜਲੀ ਖਪਤ 'ਚ ਯੂਨਿਟਾਂ ਦੀ ਮੁਆਫ਼ੀ ਦੀ ਸਹੂਲਤ ਮਿਲਣੀ ਚਾਹੀਦੀ ਹੈ। ਪੁਰਾਣੀ ਪੈਨਸ਼ਨ ਸਕੀਮ ਬਹਾਲੀ ਦੀ ਮੰਗ ਵੀ ਕੀਤੀ।
ਸਰਪ੍ਰਸਤ ਭਾਨ ਸਿੰਘ ਜੱਸੀ ਨੇ ਕਿਸਾਨੀ ਸੰਘਰਸ਼ ਦਾ ਸਮਰਥਨ ਕਰਦਿਆਂ ਨਵੇਂ ਕਿਸਾਨ ਵਿਰੋਧੀ ਖੇਤੀ ਕਾਨੂੰਨ ਵਾਪਸ ਲੈਣ ਅਤੇ ਹਾਥਰਸ ਜ਼ਬਰ ਜਨਾਹ ਤੇ ਕਤਲ ਕਾਂਡ ਦੇ ਮੁਲਜ਼ਮਾਂ ਅਤੇ ਸ਼ਹਿ ਦੇਣ ਵਾਲਿਆਂ ਲਈ ਮਿਸਾਲੀ ਸਜਾਵਾਂ ਦੀ ਮੰਗ ਵੀ ਕੀਤੀ। ਖਜ਼ਾਨਚੀ ਪਰਗਟ ਸਿੰਘ ਨੇ ਮੁਲਾਜ਼ਮ ਹੱਕਾਂ ਲਈ ਤਿੱਖੇ ਸੰਘਰਸ਼ ਦੀ ਲੋੜ 'ਤੇ ਜ਼ੋਰ ਦਿੱਤਾ। ਇਸ ਮੌਕੇ ਸੁਖਵਿੰਦਰ ਸਿੰਘ ਜੇ.ਈ., ਮਨਜੀਤ ਸਿੰਘ, ਰਣਜੀਤ ਕੁਮਾਰ ਚੀਮਾ, ਇੰਜ. ਸੁਖਵਿੰਦਰ ਸਿੰਘ ਭੈਣੀ, ਸੁਖਪਾਲ ਸਿੰਘ, ਪ੍ਰਗਟ ਸਿੰਘ ਤਪਾ ਆਦਿ ਹਾਜ਼ਰ ਸਨ।

Have something to say? Post your comment

ਪੰਜਾਬ ਦਰਪਣ

ਸ਼੍ਰੋਮਣੀ ਕਮੇਟੀ ਦੇ ਸਥਾਪਨਾ ਦੇ ਇਤਿਹਾਸ ਨੂੰ ਰੂਪਮਾਨ ਕਰਦੀ ਚਿੱਤਰ ਪ੍ਰਦਰਸ਼ਨੀ ਬਣੇਗੀ ਖਿੱਚ ਦਾ ਕੇਂਦਰ

ਸ਼ਹੀਦ ਭਾਈ ਅਵਤਾਰ ਸਿੰਘ ਪਾਰੋਵਾਲ ਤੇ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ’ਚ ਸੁਸ਼ੋਭਿਤ

ਅਧਿਆਪਕਾਂ ਤੋਂ ਆਈ.ਸੀ.ਟੀ. ਰਾਸ਼ਟਰੀ ਅਵਾਰਡ ਲਈ ਅਰਜ਼ੀਆਂ ਪ੍ਰਾਪਤ ਕਰਨ ਵਾਸਤੇ ਆਖਰੀ ਤਰੀਕ ਵਾਧਾ

ਕਿਸਾਨਾਂ ਨੇ ਰੇਲਵੇ ਲਾਈਨਾਂ ਤੋਂ ਟੈਂਟ ਪੁੱਟੇ, ਧਰਨੇ ਚੁੱਕੇ

ਬਾਈਵੇਂ ਦਿਨ ਵੀ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ 62 ਥਾਈਂ ਧਰਨੇ ਜਾਰੀ

ਨੌਜਵਾਨ ਭਾਰਤ ਸਭਾ ਤੇ ਪੀਐਸਯੂ(ਲਲਕਾਰ) ਵੱਲੋ 16 ਨਵੰਬਰ ਨੂੰ ਸਰਾਭਾ ਵਿਖੇ ਸੂਬਾ ਪੱਧਰੀ ਕਾਨਫਰੰਸ

ਝੋਨੇ ਖ਼ਰੀਦ ਘੁਟਾਲੇ 'ਚ 'ਆਪ' ਨੇ ਮੰਤਰੀ ਆਸ਼ੂ ਦੀ ਬਰਖ਼ਾਸਤਗੀ ਮੰਗੀ

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਲਹਿਲ ਖੁਰਦ ਦੇ ਰਿਲਾਇੰਸ ਪੰਪ ਨੂੰ ਬਾਈਵੇਂ ਦਿਨ ਵੀ ਘੇਰਾ ਪਾਈ ਰੱਖਿਆ

ਭਾਜਪਾ ਦੀ ਦਲਿਤ ਇਨਸਾਫ਼ ਯਾਤਰਾ ਪੁਲੀਸ ਨੇ ਰੋਕੀ, ਕਈ ਆਗੂ ਹਿਰਾਸਤ ਵਿੱਚ ਲਏ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਰੇਲ ਅੰਦੋਲਨ 29 ਅਕਤੂਬਰ ਤੱਕ ਜਾਰੀ ਰਹੇਗਾ