English Hindi October 26, 2020

ਦੁੱਖ ਸੁੱਖ ਪਰਦੇਸਾਂ ਦੇ

ਪਰਵਾਸੀ ਕਾਮਗਾਰ ਯੂਨੀਅਨ ਵੱਲੋ ਆਕਲੈਂਡ ਵਿੱਚ ਭਾਰਤ ਦੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਰੋਸ ਪ੍ਰਦਰਸ਼ਨ

October 11, 2020 08:29 AM

ਚੰਡੀਗੜ੍ਹ, 11 ਅਕਤੂਬਰ (ਨਰਿੰਦਰ ਸਿੰਗਲਾ):- ਪ੍ਰਾਪਤ ਹੋਈ ਇਕ ਰਿਪੋਰਟ ਅਨੁਸਾਰ ਭਾਰਤ ਵਿੱਚ ਬਣੇ ਨਵੇਂ ਖੇਤੀ ਕਾਨੂੰਨਾਂ ਖਿਲਾਫ ਕਿਸਾਨੀ ਘੋਲ ਨੂੰ ਵਿਦੇਸ਼ਾਂ ਵਿੱਚੋਂ ਵੀ ਭਰਵੀ ਹਮਾਇਤ ਮਿਲ ਰਹੀ ਹੈ। ਪਰਵਾਸੀ ਕਾਮਗਾਰ ਯੂਨੀਅਨ ਵੱਲੋ ਨਿਓੂਜੀਲੈਂਡ ਦੇ ਆਕਲੈਂਡ ਵਿੱਚ ਭਾਰਤੀ ਕੋੌਂਸਲੇਟ ਦੇ ਦਫਤਰ ਸਾਹਮਣੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੁਜਾਹਰੇ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਆਨਲਾਈਨ ਸੰਬੋਧਨ ਕੀਤਾ।

ਕਿਰਤੀ ਕਿਸਾਨ ਯੂਨੀਅਨ ਦੇ ਆਗੂ ਨੇ ਕਿਹਾ ਕਿ ਪੰਜਾਬ ਸਮੇਤ ਦੇਸ਼ ਭਰ ਵਿੱਚ ਲੋਕ ਇਤਿਹਾਸਕ ਘੋਲ ਲੜ ਰਹੇ ਨੇ। ਇਹ ਕਾਨੂੰਨ ਸਿਰਫ ਕਿਸਾਨਾਂ ਖਿਲਾਫ ਨਹੀ ਬਲਕਿ ਸਮੁੱਚੇ ਲੋਕਾਂ ਖਿਲਾਫ ਹੈ।ਜਿਸਨੇ ਕਿਸਾਨ ਮਜ਼ਦੂਰ ਮੁਲਾਜਿਮ ਛੋਟਾ ਵਪਾਰੀ ਦੁਕਾਨਦਾਰ ਸਭ ਨੂੰ ਬਰਬਾਦ ਕਰ ਦੇਣਗੇ।

ਕਿਸਾਨ ਆਗੂ ਨੇ ਕਿਹਾ ਕਿ ਇਹ ਘੋਲ ਮਹਿਜ ਕਿਸਾਨੀ ਦੀ ਆਰਥਿਕ ਮੰਗਾਂ ਤੱਕ ਨਹੀ ਇਸਦਾ ਕਿਰਦਾਰ ਸਰਮਾਏਦਾਰੀ ਤੇ ਫਾਸ਼ੀਵਾਦੀ ਵਿਰੋਧੀ ਵੀ ਹੈ।ਓੁਹਨਾਂ ਕਿਹਾ ਕੇ ਕਾਰਪੋਰੇਟ ਦੀ ਲੁੱਟ ਭਾਵੇਂ ਓੁਹ ਪੈਟਰੋਲ ਪੰਪ, ਸ਼ੌਪਿੰਗ ਮਾਲ, ਸੀਲੋ, ਟੋਲ ਪਲਾਜੇ ਬੰਦ ਕੀਤੇ ਹੋਏ ਨੇ।ਇਸੇ ਤਰਾਂ ਫਾਸੀਵਾਦੀ ਤਾਨਾਸ਼ਾਹੀ ਲਾਗੂ ਕਰਨ ਦੀ ਚਾਹਵਾਨ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਵਿੱਚ ਹੋਂਦ ਖਤਰੇ ਚ ਆ ਚੁੱਕੀ ਹੈ।ਓੁਹਨਾਂ ਕਿਹਾ ਕੇ ਕਰੋਨਾ ਦੀ ਆੜ ਵਿੱਚ ਲੋਕਾਂ ਦੇ ਇਕੱਠੇ ਹੋਣ ਤੇ ਕੈਪਟਨ ਮੋਦੀ ਵੱਲੋਂ ਮੜੀਆਂ ਪਾਬੰਦੀਆਂ ਵੀ ਇਸ ਘੋਲ ਨੇ ਘੱਟੇ ਰੋਲ ਕੇ ਜਮਹੂਰੀ ਸਪੇਸ ਮੁੜ ਬਹਾਲ ਕੀਤੀ ਹੈ।ਓੁਹਨਾਂ ਕਿਹਾ ਕੇ ਓੁੱਤਰੀ ਭਾਰਤ ਚ ਮੋਦੀ ਸਰਕਾਰ ਬੁਰੀ ਤਰਾ ਓੁਲਝ ਚੁੱਕੀ ਹੈ।ਖੇਤੀ ਕਾਨੂੰਨ ਤੇ ਹਾਥਰਸ ਵਿੱਚ ਦਲਿਤ ਲੜਕੀਆਂ ਨਾਲ ਵਾਪਰੀਆਂ ਘਟਨਾਵਾਂ ਮੋਦੀ ਯੋਗੀ ਦੇ ਗਲੇ ਦੀ ਹੱਡੀ ਬਣ ਚੁੱਕੀਆਂ ਹਨ।

ਇਸ ਮੌਕੇ ਪਰਵਾਸੀ ਕਾਮਗਾਰ ਯੂਨੀਅਨ ਦੇ ਭਾਰਤੀ ਕਲੋਟੀ ਤੇ ਅਨੂੰ ਕਲੋਟੀ ਨੇ ਕਿਹਾ ਮੋਦੀ ਸਰਕਾਰ ਲੋਕਾਂ ਦੀ ਦੁਸ਼ਮਣ ਸਰਕਾਰ ਹੈ।ਜਿਸ ਖਿਲਾਫ ਸਮੁੱਚੇ ਲੋਕਾਂ ਨੂੰ ਸੜਕਾਂ ਤੇ ਨਿੱਤਰਣਾ ਚਾਹੀਦਾ ਹੈ।ਇਸ ਮੌਕੇ ਲੋਕਾਂ ਨੇ ਮੋਦੀ ਯੋਗੀ ਸਰਕਾਰ ਖਿਲਾਫ ਜੋਰਦਾਰ ਨਾਹਰੇਬਾਜੀ ਕੀਤੀ ਤੇ ਹਰ ਹੱਕੀ ਸੰਘਰਸ਼ ਦੀ ਡਟਵੀ ਹਮਾਇਤ ਕਰਨ ਦਾ ਅੇੈਲਾਨ ਕੀਤਾ ਗਿਆ।

Have something to say? Post your comment