English Hindi October 26, 2020

ਖ਼ਬਰਾਂ ਦੇਸ਼–ਵਿਦੇਸ਼ ਦੀਆਂ

ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦਾ ਦੇਹਾਂਤ

October 09, 2020 08:26 AM

ਜੋਗਿੰਦਰ ਸਿੰਘ ਮਾਨ
ਲੋਕ ਜਨ ਸ਼ਕਤੀ ਪਾਰਟੀ ਦੇ ਕੌਮੀ ਆਗੂ ਸ੍ਰੀ ਰਾਮ ਵਿਲਾਸ ਪਾਸਵਾਨ ਅਤੇ ਐਨਡੀਏ ਸਰਕਾਰ ਵਿਚ ਕੇਂਦਰੀ ਮੰਤਰੀ ਨਹੀਂ ਰਹੇ । ਉਹ 74 ਸਾਲਾਂ ਦੇ ਸਨ ਅਤੇ ਦਿੱਲੀ ਦੇ ਐਸਕਾਰਟਸ ਹਸਪਤਾਲ ਵਿਖੇ ਦਾਖਲ ਸਨ।

ਸ੍ਰੀ ਪਾਸਵਾਨ 74 ਸਾਲਾਂ ਦੇ ਸਨ। ਪਾਸਵਾਨ ਦੇ ਪੁੱਤਰ ਚਿਰਾਗ ਪਾਸਵਾਨ ਨੇ ਇਕ ਟਵੀਟ ਕੀਤਾ, 'ਪਾਪਾ...ਹੁਣ ਤੁਸੀਂ ਇਸ ਦੁਨੀਆ ਵਿੱਚ ਨਹੀਂ ਹੋ, ਪਰ ਮੈਂ ਜਾਣਦਾਂ ਕਿ ਤੁਸੀਂ ਜਿੱਥੇ ਵੀ ਹੋ, ਹਮੇਸ਼ਾ ਮੇਰੇ ਨਾਲ ਰਹੋਗੇ। ਪਾਪਾ ਤੁਹਾਨੂੰ ਮਿਸ ਕਰਾਂਗਾ।' ਪਾਸਵਾਨ ਪੰਜ ਦਹਾਕਿਆਂ ਤੋਂ ਵੀ ਵੱਧ ਸਮਾਂ ਸਿਆਸਤ 'ਚ ਸਰਗਰਮ ਰਹੇ। ਦੇਸ਼ ਦੇ ਦਲਿਤ ਆਗੂਆਂ 'ਚੋਂ ਇਕ ਪਾਸਵਾਨ ਪਿਛਲੇ ਕੁਝ ਹਫ਼ਤਿਆਂ ਤੋਂ ਸਿਹਤ ਨਾਸਾਜ਼ ਹੋਣ ਕਰਕੇ ਹਸਪਤਾਲ ਵਿੱਚ ਦਾਖ਼ਲ ਸਨ। ਉਨ੍ਹਾਂ ਦਾ ਸ਼ਨਿੱਚਰਵਾਰ ਸ਼ਾਮ ਨੂੰ ਦਿਲ ਦਾ ਅਪਰੇਸ਼ਨ ਹੋਇਆ ਸੀ। ਪਾਸਵਾਨ ਰਾਜ ਸਭਾ ਮੈਂਬਰ ਸਨ ਤੇ ਉਨ੍ਹਾਂ ਕੋਲ ਖਪਤਕਾਰ ਮਾਮਲਿਆਂ, ਖੁਰਾਕ ਤੇ ਜਨਤਕ ਵੰਡ ਦਾ ਚਾਰਜ ਸੀ। ਇਸ ਦੌਰਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਪਾਸਵਾਨ ਦੇ ਅਕਾਲ ਚਲਾਣੇ 'ਤੇ ਦੁਖ ਦਾ ਇਜ਼ਹਾਰ ਕੀਤਾ ਹੈ।

Have something to say? Post your comment