English Hindi October 22, 2020

ਚੰਡੀਗੜ੍ਹ ਆਸ-ਪਾਸ

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਸੰਤ ਹਿੰਡੋਲ ਰਾਗ 'ਤੇ ਰਾਸ਼ਟਰੀ ਵੈਬੀਨਾਰ

October 08, 2020 08:58 PM

ਗਰੋਆ ਟਾਈਮਜ਼ ਸਰਵਿਸ

ਪਟਿਆਲਾ, 8 ਅਕਤੂਬਰ:- ਪੰਜਾਬ ਸਰਕਾਰ ਵੱਲੋਂ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਚਲਾਈ ਜਾ ਰਹੀ ਵਿਸ਼ਾਲ ਲੜੀ ਤਹਿਤ ਪੰਜਾਬੀ ਯੂਨੀਵਰਸਿਟੀ ਦੇ ਗੁਰਮਤਿ ਸੰਗੀਤ ਵਿਭਾਗ ਨੇ ''ਰਾਗ ਬਸੰਤ ਹਿੰਡੋਲ : ਗੁਰੂ ਤੇਗ਼ ਬਹਾਦਰ ਬਾਣੀ ਸੰਦਰਭ'' ਵਿਸ਼ੇ 'ਤੇ ਆਧਾਰਿਤ ਇਸ ਵੈਬੀਨਾਰ ਕਰਵਾਇਆ।
ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬੀ ਐੱਸ ਘੁੰਮਣ ਦੀ ਅਗਵਾਈ ਵਿਚ ਕਰਵਾਏ ਇਸ ਵੈਬੀਨਾਰ ਬਾਰੇ ਜਾਣਕਾਰੀ ਦਿੰਦਿਆਂ ਗੁਰਮਤਿ ਸੰਗੀਤ ਵਿਭਾਗ ਦੇ ਇੰਚਾਰਜ ਡਾ. ਕੰਵਲਜੀਤ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਨੌਵੇਂ ਪਾਤਸ਼ਾਹ ਦੁਆਰਾ ਬਾਣੀ ਲਈ ਪ੍ਰਯੋਗ ਕੀਤੇ ਗਏ ਸਮੂਹ ਰਾਗਾਂ ਦੀ ਗੁਰਮਤਿ ਸੰਗੀਤ ਪ੍ਰਸੰਗ ਤੋਂ ਚਰਚਾ ਲਈ ਸਮਾਗਮਾਂ ਦੀ ਇਕ ਲੜੀ ਵਿਉਂਤੀ ਗਈ ਹੈ, ਜਿਸ ਦੇ ਅੰਤਰਗਤ ਤਿੰਨ ਵੈਬੀਨਾਰ ਆਯੋਜਿਤ ਕੀਤੇ ਜਾ ਚੁੱਕੇ ਹਨ। ਇਨ੍ਹਾਂ ਸਮਾਗਮਾਂ ਵਿਚ ਨਾ ਕੇਵਲ ਭਾਰਤ ਸਗੋਂ ਯੂਰਪ, ਅਮਰੀਕਾ ਅਤੇ ਕੈਨੇਡਾ ਵਿਚ ਵੱਸਦੇ ਵਿਦਵਾਨ, ਸਰੋਤੇ ਅਤੇ ਕੀਰਤਨੀਏ ਸ਼ਿਰਕਤ ਕਰ ਰਹੇ ਹਨ।
ਡਾ. ਕੰਵਲਜੀਤ ਸਿੰਘ ਨੇ ਦੱਸਿਆ ਕਿ 'ਰਾਗ ਬਸੰਤ ਹਿੰਡੋਲ : ਗੁਰੂ ਤੇਗ਼ ਬਹਾਦਰ ਬਾਣੀ ਸੰਦਰਭ' ਵਿਸ਼ੇ 'ਤੇ ਆਧਾਰਿਤ ਇਸ ਵੈਬੀਨਾਰ ਵਿਚ ਵਿਸ਼ਵ ਪ੍ਰਸਿੱਧ ਸੰਗੀਤ-ਵਿਗਿਆਨੀ ਡਾ. ਹਰਵਿੰਦਰ ਸਿੰਘ ਚੰਡੀਗੜ੍ਹ, ਪੰਡਤ ਦੇਵਿੰਦਰ ਵਰਮਾ ਦਿੱਲੀ, ਡਾ. ਅਰਸ਼ਪ੍ਰੀਤ ਸਿੰਘ ਰਿਦਮ, ਡਾ. ਪਰਮਵੀਰ ਸਿੰਘ ਅਤੇ ਭੁਪਿੰਦਰਪਾਲ ਸਿੰਘ ਦੁਆਰਾ ਖੋਜ ਭਰਪੂਰ ਜਾਣਕਾਰੀ ਸਾਂਝੀ ਕੀਤੀ ਗਈ।
ਪੰਡਤ ਦੇਵਿੰਦਰ ਵਰਮਾ ਨੇ ਦੱਸਿਆ ਕਿ ਰਾਗ ਬਸੰਤ ਦੇ ਵਿਭਿੰਨ ਸਰੂਪ ਹਿੰਦੁਸਤਾਨੀ ਸੰਗੀਤ ਵਿਚ ਪ੍ਰਯੋਗ ਕੀਤੇ ਜਾ ਰਹੇ ਪਰ ਸੰਯੁਕਤ ਰੂਪ ਵਿਚ ਰਾਗ ਬਸੰਤ-ਹਿੰਡੋਲ ਦਾ ਪ੍ਰਯੋਗ ਕੇਵਲ ਗੁਰਮਤਿ ਸੰਗੀਤ ਪਰੰਪਰਾ ਵਿਚ ਕੀਤਾ ਜਾ ਰਿਹਾ ਹੈ, ਇਸ ਪ੍ਰਕਾਰ ਇਹ ਗੁਰਮਤਿ ਸੰਗੀਤ ਦਾ ਮੌਲਿਕ ਰਾਗ ਹੈ। ਡਾ. ਹਰਵਿੰਦਰ ਸਿੰਘ ਦੇ ਰਾਗ ਬਸੰਤ ਦੀ ਚਰਚਾ ਕਰਦੇ ਹੋਏ ਸਿੱਖ ਕੀਰਤਨਕਾਰਾਂ ਵੱਲੋਂ ਪੂਰਵੀ ਅਤੇ ਮਾਰਵਾ ਥਾਟ ਦੇ ਬਸੰਤ ਦੀ ਚਰਚਾ ਕੀਤੀ। ਉਨ੍ਹਾਂ ਦੱਸਿਆ ਬਸੰਤ ਹਿੰਡੋਲ ਮਨੁੱਖੀ ਮਨ ਨੂੰ ਖੇੜਾ ਪ੍ਰਦਾਨ ਕਰਦਾ ਹੈ।
ਡਾ. ਯਸ਼ਪਾਲ ਸ਼ਰਮਾ ਦੁਆਰਾ ਰਾਗ ਬਸੰਤ ਦੇ ਸਕੇਲ ਨੂੰ ਪੂਰੀਆ ਧਨਾਸਰੀ, ਸ੍ਰੀ, ਜੈਤਸਰੀ, ਪੂਰਵੀ, ਮਾਰਵਾ ਅਤੇ ਕਰਨਾਟਕੀ ਸੰਗੀਤ ਦੇ ਰਾਗ ਹਿੰਡੋਲਮ ਰਾਗ ਦੇ ਸੰਦਰਭ ਵਿਚ ਹੋਰ ਖੋਜ ਕਰਨ ਲਈ ਰਾਗ ਰੁਸ਼ਨਾਇਆ। ਡਾ. ਨਿਵੇਦਿਤਾ ਸਿੰਘ ਨੇ ਦੱਸਿਆ ਕਿ ਗੁਰੂ ਘਰ ਵਿਚ ਪ੍ਰਯੋਗ ਕੀਤੇ ਜਾ ਰਹੇ ਸ਼ੁੱਧ ਬਸੰਤ ਨੂੰ ਹਵੇਲੀ ਅਤੇ ਹਿੰਦੁਸਤਾਨੀ ਸੰਗੀਤ ਵਿਚ ਆਦਿ ਬਸੰਤ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਰਿਹਾ ਹੈ।
ਵਾਈਸ-ਚਾਂਸਲਰ ਡਾ. ਬੀ ਐੱਸ ਘੁੰਮਣ ਨੇ ਵੈਬੀਨਾਰ ਵਿਚ ਵਿਸ਼ਾਲ ਗਿਣਤੀ ਵਿਚ ਸ਼ਾਮਿਲ ਸਰੋਤਿਆਂ ਅਤੇ ਵਿਦਵਾਨਾਂ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉੱਚਕੋਟੀ ਦੀ ਵਿਸ਼ੇਸ਼ੱਗਤਾ ਰੱਖਣ ਵਾਲੇ ਸੰਗੀਤਕਾਰਾਂ ਨੂੰ ਚਾਹੀਦਾ ਹੈ ਕਿ ਸਾਧਾਰਨ ਪਾਠਕਾਂ ਅਤੇ ਸਰੋਤਿਆਂ ਲਈ ਵਿਸ਼ੇਸ਼ ਪ੍ਰਕਾਸ਼ਨਾਵਾਂ ਸਿਰਜਣ ਤਾਂ ਜੋ ਇਸ ਦਾ ਲਾਹਾ ਸਮਾਜ ਦਾ ਹਰ ਵਰਗ ਉਠਾ ਸਕੇ। ਉਨ੍ਹਾਂ ਪੰਜਾਬੀ ਯੂਨੀਵਰਸਿਟੀ ਵੱਲੋਂ ਇਸ ਕਾਰਜ ਲਈ ਪੰਜਾਬੀ ਯੂਨੀਵਰਸਿਟੀ ਵਿਖੇ ਉਪਲਬਧ ਸਹੂਲਤਾਂ ਸਾਰੇ ਗੁਣੀਜਨਾਂ ਲਈ ਉਪਲਬਧ ਕਰਵਾਉਣ ਦਾ ਐਲਾਨ ਕੀਤਾ।
ਡਾ. ਪੰਕਜ ਮਾਲਾ ਚੰਡੀਗੜ੍ਹ ਵੱਲੋਂ ਵਾਈਸ-ਚਾਂਸਲਰ ਸਾਹਿਬ ਵੱਲੋਂ ਦਿੱਤੇ ਸੁਝਾਅ ਦੀ ਪ੍ਰੋੜ੍ਹਤਾ ਕਰਦਿਆਂ ਕਿਹਾ ਕਿ ਇਸ ਨਾਲ ਸੰਗੀਤ ਦੇ ਪ੍ਰਚਾਰ ਪ੍ਰਸਾਰ ਨੂੰ ਵੱਡਾ ਹੁੰਗਾਰਾ ਮਿਲੇਗਾ। ਇਸ ਮੌਕੇ ਡਾ. ਜਸਵੰਤ ਸਿੰਘ ਕੈਨੇਡਾ, ਡਾ. ਕੁਨਾਲ ਇੰਗਲੇ ਮੁੰਬਈ, ਪ੍ਰੋ. ਕਾਲੇ ਅਮਰਾਵਤੀ, ਪ੍ਰੋ. ਜੋਤੀ ਸ਼ਰਮਾ, ਪ੍ਰੋ. ਸਵਰਲੀਨ ਕੌਰ, ਪ੍ਰੋ. ਨਰਿੰਦਰਜੀਤ ਕੌਰ, ਪ੍ਰੋ. ਦਲਜੀਤ ਸਿੰਘ ਮੁਖੀ ਗੁਰੂ ਤੇਗ਼ ਬਹਾਦਰ ਚੇਅਰ ਪ੍ਰੋ. ਰਾਜਿੰਦਰ ਕੌਰ ਹੈਦਰਾਬਾਦ, ਸ. ਸਵਰਨ ਸਿੰਘ ਨੂਰ ਆਸਾਮ, ਸਿਖ ਚਿੰਤਕ ਡਾ. ਪਰਮਜੀਤ ਸਿੰਘ ਮਾਨਸਾ, ਵਿਸ਼ੇਸ਼ ਰੂਪ ਵਿਚ ਸ਼ਾਮਿਲ ਹੋਏ।

Have something to say? Post your comment

ਚੰਡੀਗੜ੍ਹ ਆਸ-ਪਾਸ

ਕਿਸਾਨਾਂ ਨੂੰ ਜ਼ਮੀਨ ਅਲਾਟਮੈਂਟ ਲਈ ਕਾਸ਼ਤ ਤੇ ਕਬਜ਼ੇ ਦੀ ਸ਼ਰਤ ਘਟਾ ਕੇ 10 ਸਾਲ ਕੀਤੀ

ਵਿਜੀਲੈਂਸ ਵੱਲੋਂ ਰਿਸ਼ਵਤ ਲੈਣ ਦੇ ਦੋਸ਼ 'ਚ ਦੋ ਥਾਣੇਦਾਰ ਵਿਰੁੱਧ ਕੇਸ ਦਰਜ

ਸਕੂਲ ਸਿੱਖਿਆ ਵਿਭਾਗ ਵੱਲੋਂ ਪੰਜਾਬੀ ਅਤੇ ਹਿੰਦੀ ਵਿਸ਼ਿਆਂ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਵਾਸਤੇ ਜ਼ਿਲਾ ਮੈਂਟਰ ਤਾਇਨਾਤ

ਮਹਿੰਦਰਾ ਐਂਡ ਮਹਿੰਦਰਾ ਵਲੋਂ ਕਰੋਨਾ ਯੋਧਿਆਂ ਲਈ 500 ਫੇਸ ਸ਼ੀਲਡ ਭੇਂਟ

ਟਰਾਈਸਿਟੀ : ਚੰਡੀਗੜ ਵਿੱਚ 54, ਪੰਚਕੂਲਾ 37 ਅਤੇ ਮੁਹਾਲੀ ਵਿੱਚ 43 ਮਿਲੇ ਨਵੇਂ ਕੋਰੋਨਾ ਪੀੜਤ

ਐਨਪੀਐਲ ਨੇ ‘ਸ਼ਗਨ ਸਕੀਮ’ ਤਹਿਤ ਸੱਤ ਹੋਰ ਪਰਿਵਾਰਾਂ ਨੂੰ ਪ੍ਰਦਾਨ ਕੀਤੀ ਵਿੱਤੀ ਸਹਾਇਤਾ

Patiala Police Arrest Two More Accomplices of Gaggi Lahoria in Car Snatching Case

ਸਿੱਖਿਆ ਵਿਭਾਗ ਨੇ ਸਕੂਲ ਛੱਡਣ ਦਾ ਸਰਟੀਫਿਕੇਟ ਦੇਣ ਦੀ ਵਿਧੀ ਨੂੰ ਸਰਲ ਬਣਾਇਆ

ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਪੈਨਸ਼ਨਾਂ ਦੇ ਫਾਰਮ ਭਰਨ ਦੀ ਪ੍ਰਕਿਰਿਆ ਸੁਖਾਲੀ ਬਨਾਉਣ ਲਈ ਨਵਾਂ ਆਨਲਾਈਨ ਸਾਫਟਵੇਅਰ ਤਿਆਰ

ਸਿੱਖਿਆ ਵਿਭਾਗ ਨੇ ਅਨੇਕਾਂ ਪਹਿਲਕਦਮੀਆਂ ਕਰਕੇ ਕੋਵਿਡ-19 ਦੀ ਚਣੌਤੀ ਨੂੰ ਇੱਕ ਮੌਕੇ ਵਿੱਚ ਤਬਦੀਲ ਕੀਤਾ