English Hindi October 21, 2020

ਖ਼ਬਰਾਂ ਦੇਸ਼–ਵਿਦੇਸ਼ ਦੀਆਂ

ਵੱਡੀ ਰਾਹਤ : ਦੋ ਕਰੋੜ ਤੱਕ ਦੇ ਕਰਜਿਆਂ ਉਪਰ ਨਹੀਂ ਲੱਗੇਗਾ ਵਿਆਜ ਉਪਰ ਵਿਆਜ

October 03, 2020 09:05 PM

ਨਵੀਂ ਦਿੱਲੀ, 3 ਅਕਤੂਬਰ
ਕੇਂਦਰ ਸਰਕਾਰ ਨੇ ਦੋ ਕਰੋੜ ਰੁਪਏ ਤੱਕ ਦੇ ਕਰਜ਼ਿਆਂ 'ਤੇ ਕਰੋਨਾਵਾਇਰਸ ਮਹਾਮਾਰੀ ਕਾਰਨ ਛੇ ਮਹੀਨਿਆਂ ਲਈ ਮਿਸ਼ਰਤ ਵਿਆਜ (ਵਿਆਜ 'ਤੇ ਵਿਆਜ) ਮੁਆਫ਼ ਕਰਨ ਦੀ ਸੁਪਰੀਮ ਕੋਰਟ 'ਚ ਸਹਿਮਤੀ ਪ੍ਰਗਟਾਈ ਹੈ।

ਸਰਕਾਰ ਨੇ ਕਿਹਾ ਹੈ ਕਿ ਊਹ ਇਸ ਬਾਰੇ ਢੁੱਕਵੀਂ ਗ੍ਰਾਂਟ ਲਈ ਸੰਸਦ ਤੋਂ ਪ੍ਰਵਾਨਗੀ ਲਏਗੀ। ਕੇਂਦਰੀ ਵਿੱਤ ਮੰਤਰਾਲੇ ਵੱਲੋਂ ਦਾਖ਼ਲ ਹਲਫ਼ਨਾਮੇ 'ਚ ਕਿਹਾ ਗਿਆ ਹੈ ਕਿ ਖਾਸ ਸ਼੍ਰੇਣੀਆਂ ਦੇ ਕਰਜ਼ਦਾਰਾਂ ਨੂੰ ਇਹ ਰਾਹਤ ਮਿਲੇਗੀ। ਇਨ੍ਹਾਂ 'ਚ ਦੋ ਕਰੋੜ ਰੁਪਏ ਤੱਕ ਦੇ ਐੱਮਐੱਸਐੱਮਈ ਅਤੇ ਨਿੱਜੀ ਕਰਜ਼ੇ ਲੈਣ ਵਾਲੇ ਸ਼ਾਮਲ ਹਨ।
- ਡੈਸਕ

Have something to say? Post your comment