English Hindi October 24, 2020

ਖ਼ਬਰਾਂ ਦੇਸ਼–ਵਿਦੇਸ਼ ਦੀਆਂ

ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਵਿਰੋਧੀ ਧਿਰ ਗਠਜੋੜ ਨੇ ਤੇਜਸਵੀ ਯਾਦਵ ਨੂੰ ਆਪਣਾ ਨੇਤਾ ਚੁਣਿਆ,ਸੀਟਾਂ ਦੀ ਹੋਈ ਵੰਡ

October 03, 2020 08:54 PM

ਪਟਨਾ, 3 ਅਕਤੂਬਰ
ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਵਿਰੋਧੀ ਧਿਰ ਦੇ ਨੇਤਾਵਾਂ ਨੇ ਅੱਜ ਪਟਨਾ ਵਿੱਚ ਮਹਾ ਗੱਠਜੋੜ ਦੀ ਤਰਫੋਂ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਰਾਜਦ, ਕਾਂਗਰਸ, ਖੱਬੀਆਂ ਪਾਰਟੀਆਂ ਅਤੇ ਵੀਆਈਪੀ ਪਾਰਟੀ ਦੇ ਆਗੂ ਸਟੇਜ 'ਤੇ ਮੌਜੂਦ ਸਨ। ਆਰਜੇਡੀ ਦੇ ਤੇਜਸਵੀ ਯਾਦਵ ਦੇ ਨਾਲ ਉਨ੍ਹਾਂ ਦੇ ਭਰਾ ਤੇਜ ਪ੍ਰਤਾਪ ਯਾਦਵ ਅਤੇ ਰਾਜ ਸਭਾ ਮੈਂਬਰ ਮਨੋਜ ਝਾਅ ਵੀ ਸਨ। ਇਸ ਮੌਕੇ ਗਠਜੋੜ ਨੇ ਤੇਜਸਵੀ ਯਾਦਵ ਨੂੰ ਆਪਣਾ ਨੇਤਾ ਚੁਣ ਲਿਆ।

ਸ੍ਰੀ ਯਾਦਵ ਨੇ ਸੀਟਾਂ ਦੀ ਗਿਣਤੀ ਦਾ ਐਲਾਨ ਕਰਦਿਆਂ ਕਿਹਾ, "ਸੀਪੀਐੱਮ-4, ਸੀਪੀਆਈ-6, ਸੀਪੀਆਈ-ਮਾਲੇ -19, ਕਾਂਗਰਸ -70 ਅਤੇ ਲੋਕ ਸਭਾ ਉਪ-ਚੋਣਾਂ (ਵਾਲਮੀਕਿਨਗਰ), ਆਰਜੇਡੀ ਦੀਆਂ 144 ਸੀਟਾਂ ਹਨ। ਗਠਜੋੜ ਦੀਆਂ ਕੁੱਝ ਪਾਰਟੀਆਂ ਨੂੰ ਆਰਜੇਡੀ ਆਪਣੇ ਕੋਟੋ ਵਿੱਚੋਂ ਸੀਟਾਂ ਦੇਵੇਗੀ ਤੇ ਅਨੁਮਾਨ ਹੈ ਕਿ ਆਰਜੇਡੀ 135 ਸੀਟਾਂ 'ਤੇ ਚੋਣ ਲੜ ਸਕਦੀ ਹੈ।

ਐਨ ਪਹਿਲਾਂ ਰਾਜ ਵਿੱਚ ਬਸਪਾ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਉਸ ਦੀ ਪ੍ਰਦੇਸ਼ ਇਕਾਈ ਦਾ ਪ੍ਰਧਾਨ ਭਰਤ ਬਿੰਦ ਆਰਜੇਡੀ ਵਿੱਚ ਸ਼ਾਮਲ ਹੋ ਗਿਆ। ਆਰਜੇਡੀ ਦੇ ਨੇਤਾ ਤੇਜਸਵੀ ਯਾਦਵ ਨੇ ਬਿੰਦ ਨੂੰ ਪਾਰਟੀ ਮੈਂਬਰਸ਼ਿਪ ਵੀ ਦੇ ਦਿੱਤੀ। ਵਰਨਣਯੋਗ ਹੈ ਕਿ ਮਾਇਆਵਤੀ ਦੀ ਬਸਪਾ ਇਸ ਵੇਲੇ ਆਰਐੱਲਐੱਸਪੀ ਦੇ ਉਪੇਂਦਰ ਕੁਸ਼ਵਾਹਾ ਦੀ ਅਗਵਾਈ ਵਾਲੇ ਤਿੰਨ-ਪਾਰਟੀਆਂ ਦੇ ਗੱਠਜੋੜ ਦਾ ਹਿੱਸਾ ਹੈ।
ਏਜੰਸੀਆਂ

Have something to say? Post your comment