English Hindi October 21, 2020

ਦੁੱਖ ਸੁੱਖ ਪਰਦੇਸਾਂ ਦੇ

ਟਰੰਪ ਤੇ ਉਨਾਂ ਦੀ ਪਤਨੀ ਹੋਏ ਕੋਰੋਨਾ ਪੀੜਤ, ਦੋਵੇਂ ਏਕਾਂਤਵਾਸ ਵਿੱਚ ਗਏ, ਚੋਣ ਪ੍ਰਚਾਰ 'ਤੇ ਪਿਆ ਮਾੜਾ ਅਸਰ

October 02, 2020 03:08 PM

ਵਾਸ਼ਿੰਗਟਨ, 2 ਅਕਤੂਬਰ
ਕੋਰੋਨਾਵਾਇਰਸਨ ਦਾ ਮਜ਼ਾਕ ਉਡਾਉਣ ਅਤੇ ਮੂੰਹ ਉਪਰ ਮਾਸਕ ਨਾ ਪਹਿਨਣ ਵਾਲੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨਾ ਦੀ ਪਤਨੀ ਮੇਨਾਲੀਆ ਦੇ ਵੀ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋ ਗਈ ਹੈ। ਅੱਜ ਸ਼ੁੱਕਰਵਾਰ ਸਵੇਰੇ ਟਰੰਪ ਦੀ ਪਤਨੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ ।

ਟਰੰਪ ਤੇ ਉਨਾਂ ਦੀ ਪਤਨੀ ਮੇਨਾਲੀਆ ਹੁਣ ਏਕਾਂਤਵਾਸ ਵਿੱਚ ਸਨ। ਉਨਾ ਦੇ ਚੋਣ ਪ੍ਰਚਾਰ ਪ੍ਰੋਗਰਾਮ ਉਪਰ ਮਾੜਾ ਅਸਰ ਪਿਆ ਹੈ। ਉਨਾਂ ਨੇ ਫਲੋਰਿਡਾ ਚੋਣ ਪ੍ਰਚਾਰ ਲਈ ਜਾਣਾ ਸੀ ਜੋ ਪ੍ਰੋਗਰਾਮ ਰੱਦ ਹੋ ਗਿਆ ਹੈ । ਇਕ ਪਾਸੇ ਉਨਾਂ ਲਈ ਦੁਆਵਾਂ ਹੋ ਰਹੀਆਂ ਸਨ, ਦੂਜੇ ਪਾਸੇ ਵਿਰੋਧੀ ਉਨਾਂ ਦਾ ਖੂਬ ਮਜਾਕ ਉਡਾ ਰਹੇ ਸਨ।

ਵ੍ਹਾਈਟ ਹਾਊਸ ਵਿਚ ਟਰੰਪ ਦੀ ਨਿੱਜੀ ਸਲਾਹਕਾਰ ਹੋਪ ਹਿਕਸ ਵੀ ਸ਼ੁੱਕਰਵਾਰ ਨੂੰ ਹੀ ਕੋਰੋਨਾ ਦੀ ਚਪੇਟ ਵਿਚ ਆਈ ਸੀ। ਇਸ ਦੇ ਬਾਅਦ ਟਰੰਪ ਨੇ ਟਵੀਟ ਕਰ ਕੇ ਲਿਖਿਆ ਸੀ ਕਿ ਹੋਪ ਹਿਕਸ ਦੇ ਕੋਰੋਨਾ ਦੀ ਚਪੇਟ ਵਿਚ ਆਉਣ ਦੇ ਬਾਅਦ ਮੈਂ ਅਤੇ ਮੇਲਾਨੀਆ ਨੇ ਵੀ ਟੈਸਟ ਕਰਵਾਇਆ ਹੈ। ਹੁਣ ਅਗਲੇ 14 ਦਿਨਾਂ ਤੱਕ ਟਰੰਪ ਅਤੇ ਮੇਲਾਨੀਆ ਨੂੰ ਇਕਾਂਤਵਾਸ ਹੀ ਰਹਿਣਾ ਹੋਵੇਗਾ। ਇਕ ਹਫਤੇ ਦੇ ਬਾਅਦ ਉਹਨਾਂ ਦਾ ਮੁੜ ਕੋਰੋਨਾ ਟੈਸਟ ਕੀਤਾ ਜਾਵੇਗਾ।
-ਏਜੰਸੀਆਂ

Have something to say? Post your comment