English Hindi October 28, 2020

ਖ਼ਬਰਾਂ ਦੇਸ਼–ਵਿਦੇਸ਼ ਦੀਆਂ

ਇੰਡੀਆ ਗੇਟ ਦੇ ਨੇੜਲੇ ਇਲਾਕਿਆਂ 'ਚ ਇਕੱਠੇ ਹੋਣ 'ਤੇ ਪਾਬੰਦੀ, ਧਾਰਾ 144 ਲਾਈ

October 02, 2020 10:05 AM

ਨਵੀਂ ਦਿੱਲੀ, 1 ਅਕਤੂਬਰ
ਇੰਡੀਆ ਗੇਟ ਦੇ ਨੇੜਲੇ ਇਲਾਕਿਆਂ 'ਚ ਧਾਰਾ 144 ਲਗਾ ਦਿੱਤੀ ਹੈ। ਇੱਥੇ ਕਿਸੇ ਤਰ੍ਹਾਂ ਦੇ ਸਮਾਗਮ ਜਾਂ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਹੋਵੇਗੀ। ਦਿੱਲੀ ਪੁਲਸ ਦੇ ਡੀ.ਸੀ.ਪੀ. ਵਲੋਂ ਇਹ ਆਦੇਸ਼ ਜਾਰੀ ਕੀਤਾ ਗਿਆ ਹੈ।

ਦਿੱਲੀ ਪੁਲਸ ਨੇ ਕਿਹਾ ਹੈ ਕਿ 3 ਸਤੰਬਰ ਦੇ ਦਿੱਲੀ ਆਫਤ ਪ੍ਰਬੰਧਨ ਅਥਾਰਟੀ (ਡੀ.ਡੀ.ਐੱਮ.ਏ.) ਦੇ ਆਦੇਸ਼ ਦੇ ਤਹਿਤ ਜੰਤਰ ਮੰਤਰ 'ਤੇ 100 ਲੋਕਾਂ ਦੇ ਇਕੱਠ ਦੀ ਮਨਜ਼ੂਰੀ ਹੈ ਹਾਲਾਂਕਿ ਇਸ ਦੇ ਲਈ ਸਬੰਧਤ ਵਿਭਾਗ ਤੋਂ ਮਨਜ਼ੂਰੀ ਲੈਣੀ ਹੋਵੇਗੀ।

ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਸੜਕਾਂ 'ਤੇ ਹਨ। ਸੋਮਵਾਰ ਨੂੰ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ ਇੰਡੀਆ ਗੇਟ ਦੇ ਕੋਲ ਪੰਜਾਬ ਯੂਥ ਕਾਂਗਰਸ ਦੇ ਅਹੁਦੇਦਾਰਾਂ, ਜੋ ਕਿਸਾਨ ਸਨ, ਨੇ ਟ੍ਰੈਕਟਰ 'ਚ ਅੱਗ ਲਗਾ ਦਿੱਤੀ ਸੀ। ਉਥੇ ਹੀ ਹਾਥਰਸ 'ਚ ਇੱਕ ਕੁੜੀ ਨਾਲ ਕਥਿਤ ਰੇਪ ਅਤੇ ਉਸ ਦੀ ਹੱਤਿਆ ਨੂੰ ਲੈ ਕੇ ਵੀ ਲੋਕਾਂ 'ਚ ਗੁੱਸਾ ਹੈ। ਅਜਿਹਾ ਮੰਨਿਆ ਜਾ ਰਿਹਾ ਸੀ ਕਿ ਲੋਕ ਦਿੱਲੀ 'ਚ ਇਨ੍ਹਾਂ ਮਾਮਲਿਆਂ ਨੂੰ ਲੈ ਕੇ ਪ੍ਰਦਰਸ਼ਨ ਕਰ ਸਕਦੇ ਹਨ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ, ਵਿਧਾਇਕ ਅਤੇ ਨਿਗਮ ਸੇਵਾਦਾਰ ਮੈਬਰਾਂ ਨੇ 2 ਅਕਤੂਬਰ ਨੂੰ ਹਾਥਰਸ ਦੀ ਦਲਿਤ ਕੁੜੀ ਨਾਲ ਕੁਕਰਮ ਦੇ ਵਿਰੋਧ 'ਚ ਜੰਤਰ ਮੰਤਰ 'ਤੇ ਪ੍ਰਦਰਸ਼ਨ ਕਰਨ ਦਾ ਐਲਾਨ ਵੀ ਕੀਤਾ ਹੈ। - ਏਜੰਸੀ

Have something to say? Post your comment