English Hindi October 26, 2020

ਦੁੱਖ ਸੁੱਖ ਪਰਦੇਸਾਂ ਦੇ

ਪ੍ਰਸਿੱਧ ਪੰਜਾਬੀ ਲੇਖਕ ਡਾ. ਨਾਹਰ ਸਿੰਘ ਨੂੰ ਸਦਮਾ: ਜਵਾਨ ਧੀ ਦੀ ਟੋਰੰਟੋ ‘ਚ ਮੌਤ

September 29, 2020 02:10 PM

ਸਾਂਝੇ ਮਿੱਤਰ ਕੰਵਲਜੀਤ ਰਾਹੀਂ ਟੋਰੰਟੋ ਤੋਂ

ਅੱਤ ਦੁੱਖ ਭਰੀ ਖ਼ਬਰ ਮਿਲੀ ਹੈ ਕਿ ਪੰਜਾਬੀ ਲੇਖਕ, ਖੋਜੀ ਵਿਦਵਾਨ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਬਕਾ ਸੀਨੀਅਰ ਪ੍ਰੋਫੈਸਰ ਡਾ. ਨਾਹਰ ਸਿੰਘ ਦੀ ਬੇਟੀ, ਅਚਾਨਕ ਅਲਵਿਦਾ ਕਹਿ ਗਈ।
ਛੋਟੀ ਉਮਰ `ਚ ਧੀ-ਪੁੱਤ ਦਾ ਤੁਰ ਜਾਣਾ ਤੇ ਉਂਝ ਹੀ ਲੱਕ ਤੋੜਵਾਂ ਹੁੰਦਾ ਹੈ ਪਰ ਜਦੋਂ ਉਹ ਧੀ-ਪੁੱਤ ਆਪਣੇ ਛੋਟੇ ਛੋਟੇ ਬੱਚੇ ਤੁਹਾਡੀ ਝੋਲ਼ੀ ਪਾ ਕੇ ਤੁਰ ਜਾਵੇ ਤਾਂ ਇਹ ਦੁੱਖ ਹਜ਼ਾਰ ਗੁਣਾਂ ਵਧ ਹੋ ਜਾਂਦਾ ਹੈ।
ਡਾ. ਨਾਹਰ ਸਿੰਘ ਜੀ ਦੇ ਦੱਸਣ ਮੁਤਾਬਿਕ ਸਸਕਾਰ ਕੱਲ੍ਹ ਨੂੰ 12 ਤੋਂ 2 ਵਜੇ ਤੱਕ ਬਰੈਂਪਟਨ ਕਰੀਮੇਟੋਰੀਅਮ ਵਿਖੇ ਹੋਵੇਗਾ ਅਤੇ ਭੋਗ ਡਿਕਸੀ ਰੋਡ ਗੁਰਦਵਾਰਾ ਸਾਹਿਬ ਪਵੇਗਾ।
ਅੱਜਕਲ੍ਹ ਦੇ ਮਹੌਲ ਚ ਕਿਸੇ ਗ਼ਲਤ-ਫ਼ਹਿਮੀ ਤੋਂ ਬਚਣ ਲਈ ਮੈਂ ਪੂਰੀ ਜ਼ਿੰਮੇਂਵਾਰੀ ਨਾਲ਼ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਮੌਤ ਦਾ ਕਾਰਨ ਕਰੋਨਾ ਬਿਲਕੁਲ ਨਹੀਂ ਸੀ, ਬਸ ਅਚਾਨਕ ਹੋਣੀ ਵਾਪਰੀ ਹੈ।
ਡਾ. ਨਾਹਰ ਸਿੰਘ ਸਾਡੇ ਸਾਹਿਤਕ ਪਰਿਵਾਰ ਦੇ ਸਤਿਕਾਰਯੋਗ ਸਾਥੀ ਹਨ।
⚫️
ਵੱਡੇ ਸਦਮੇ ਦੀ ਘੜੀ
ਸ਼ਬਦ ਹਾਰ ਜਾਂਦੇ ਨੇ।

ਬੇਹੱਦ ਦੁੱਖ ਚ
ਸ਼ਮਸ਼ੇਰ ਸਿੰਘ ਸੰਧੂ
ਗੁਰਭਜਨ ਗਿੱਲ ਤੇ ਹੋਰ ਮਿੱਤਰ ਦੋਸਤ

Have something to say? Post your comment