English Hindi October 22, 2020

ਚੰਡੀਗੜ੍ਹ ਆਸ-ਪਾਸ

1 ਹਫ਼ਤੇ 'ਚ ਪਟਿਆਲਾ ਪੁਲਿਸ ਨੇ ਨਜਾਇਜ਼ ਸ਼ਰਾਬ ਦੇ 19 ਤਸਕਰਾਂ ਵਿਰੁੱਧ ਸੀਆਰਪੀਸੀ ਦੀ ਧਾਰਾ 110 ਤਹਿਤ ਕਲੰਦਰੇ ਤਿਆਰ ਕਰਕੇ ਅਦਾਲਤ 'ਚ ਪੇਸ਼ ਕੀਤੇ

September 27, 2020 07:36 PM

ਗਰੋਆ ਟਾਈਮਜ਼ ਸਰਵਿਸ

ਪਟਿਆਲਾ, 27 ਸਤੰਬਰ:- ਪਟਿਆਲਾ ਪੁਲਿਸ ਨੇ ਨਾਜਾਇਜ ਸ਼ਰਾਬ ਤਿਆਰ ਕਰਨ ਅਤੇ ਅਜਿਹੀ ਸ਼ਰਾਬ ਦੀ ਤਸਕਰੀ ਕਰਨ ਵਾਲਿਆ ਵਿਰੁੱਧ ਸਖ਼ਤੀ ਕਰਦਿਆਂ  21 ਤੋਂ ਅੱਜ ਤੱਕ ਕਾਰਵਾਈ ਕਰਦਿਆਂ 19 ਮਾਮਲੇ ਦਰਜ ਕੀਤੇ ਹਨ। ਐਸ.ਐਸ.ਪੀ. ਸ੍ਰੀ ਵਿਕਰਮ ਜੀਤ ਦੁੱਗਲ ਨੇ ਦੱਸਿਆ ਕਿ ਪੁਲਿਸ ਨੇ ਛਾਪੇਮਾਰੀ ਕਰਕੇ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ਤੋਂ ਲਾਹਣ, ਸ਼ਰਾਬ ਠੇਕਾ ਦੇਸੀ (ਹਰਿਆਣਾ/ਪੰਜਾਬ) ਅਤੇ ਨਜਾਇਜ ਸ਼ਰਾਬ ਬ੍ਰਾਮਦ ਕੀਤੀ ਹੈ। ਉਨਾਂ ਦੱਸਿਆ ਕਿ ਇਸ ਹਫਤੇ 'ਚ 19 ਮਾਮਲੇ ਦਰਜ ਕਰਕੇ 1170 ਲੀਟਰ ਲਾਹਣ, 2783 ਬੋਤਲਾਂ ਸ਼ਰਾਬ ਠੇਕਾ ਦੇਸੀ ਹਰਿਆਣਾ, 60 ਬੋਤਲਾਂ ਸ਼ਰਾਬ ਠੇਕਾ ਦੇਸੀ ਪੰਜਾਬ, 23 ਬੋਤਲਾਂ ਨਜਾਇਜ਼ ਸ਼ਰਾਬ, 1 ਚਾਲੂ ਭੱਠੀ ਬ੍ਰਾਮਦ ਕਰਵਾ ਕੇ 14 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਸ੍ਰੀ ਦੁੱਗਲ ਨੇ ਦੱਸਿਆ ਕਿ ਇਸੇ ਤਰਾਂ ਨਜਾਇਜ ਸ਼ਰਾਬ ਤਿਆਰ ਕਰਨ ਅਤੇ ਤਸਕਰੀ ਕਰਨ ਵਾਲੇ ਸਮੱਗਲਰਾਂ ਨੂੰ ਨੱਥ ਪਾਉਣ ਲਈ ਵਿੱਢੀ ਸਪੈਸਲ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਪੁਲਿਸ ਨੇ ਇਸ ਹਫ਼ਤੇ ਦੌਰਾਨ 19 ਤਸਕਰਾਂ ਵਿਰੁੱਧ ਸੀਆਰਪੀਸੀ ਦੀ ਧਾਰਾ 110 ਤਹਿਤ ਕਲੰਦਰੇ ਤਿਆਰ ਕਰਕੇ ਵੱਖ-ਵੱਖ ਅਦਾਲਤਾਂ ਵਿਚ ਪੇਸ਼ ਕਰਕੇ ਨਜਾਇਜ਼ ਸ਼ਰਾਬ ਦੇ 27 ਤਸਕਰਾਂ ਨੂੰ ਨੇਕ ਚੱਲਣੀ 'ਤੇ ਪਾਬੰਦ ਕਰਵਾਇਆ ਹੈ। ਐਸ.ਐਸ.ਪੀ ਸ੍ਰੀ ਦੁੱਗਲ ਨੇ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਅੰਦਰ ਨਾਜਾਇਜ਼ ਸ਼ਰਾਬ ਦੇ ਧੰਦੇ ਵਿਚ ਸ਼ਾਮਲ ਕਿਸੇ ਦੋਸ਼ੀ ਨੂੰ ਬਖ਼ਸ਼ਿਆ ਨਹੀ ਜਾਵੇਗਾ ਅਤੇ ਅਜਿਹੇ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿਚ ਲਿਆਦੀ ਜਾਵੇਗੀ।

Have something to say? Post your comment

ਚੰਡੀਗੜ੍ਹ ਆਸ-ਪਾਸ

ਕਿਸਾਨਾਂ ਨੂੰ ਜ਼ਮੀਨ ਅਲਾਟਮੈਂਟ ਲਈ ਕਾਸ਼ਤ ਤੇ ਕਬਜ਼ੇ ਦੀ ਸ਼ਰਤ ਘਟਾ ਕੇ 10 ਸਾਲ ਕੀਤੀ

ਵਿਜੀਲੈਂਸ ਵੱਲੋਂ ਰਿਸ਼ਵਤ ਲੈਣ ਦੇ ਦੋਸ਼ 'ਚ ਦੋ ਥਾਣੇਦਾਰ ਵਿਰੁੱਧ ਕੇਸ ਦਰਜ

ਸਕੂਲ ਸਿੱਖਿਆ ਵਿਭਾਗ ਵੱਲੋਂ ਪੰਜਾਬੀ ਅਤੇ ਹਿੰਦੀ ਵਿਸ਼ਿਆਂ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਵਾਸਤੇ ਜ਼ਿਲਾ ਮੈਂਟਰ ਤਾਇਨਾਤ

ਮਹਿੰਦਰਾ ਐਂਡ ਮਹਿੰਦਰਾ ਵਲੋਂ ਕਰੋਨਾ ਯੋਧਿਆਂ ਲਈ 500 ਫੇਸ ਸ਼ੀਲਡ ਭੇਂਟ

ਟਰਾਈਸਿਟੀ : ਚੰਡੀਗੜ ਵਿੱਚ 54, ਪੰਚਕੂਲਾ 37 ਅਤੇ ਮੁਹਾਲੀ ਵਿੱਚ 43 ਮਿਲੇ ਨਵੇਂ ਕੋਰੋਨਾ ਪੀੜਤ

ਐਨਪੀਐਲ ਨੇ ‘ਸ਼ਗਨ ਸਕੀਮ’ ਤਹਿਤ ਸੱਤ ਹੋਰ ਪਰਿਵਾਰਾਂ ਨੂੰ ਪ੍ਰਦਾਨ ਕੀਤੀ ਵਿੱਤੀ ਸਹਾਇਤਾ

Patiala Police Arrest Two More Accomplices of Gaggi Lahoria in Car Snatching Case

ਸਿੱਖਿਆ ਵਿਭਾਗ ਨੇ ਸਕੂਲ ਛੱਡਣ ਦਾ ਸਰਟੀਫਿਕੇਟ ਦੇਣ ਦੀ ਵਿਧੀ ਨੂੰ ਸਰਲ ਬਣਾਇਆ

ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਪੈਨਸ਼ਨਾਂ ਦੇ ਫਾਰਮ ਭਰਨ ਦੀ ਪ੍ਰਕਿਰਿਆ ਸੁਖਾਲੀ ਬਨਾਉਣ ਲਈ ਨਵਾਂ ਆਨਲਾਈਨ ਸਾਫਟਵੇਅਰ ਤਿਆਰ

ਸਿੱਖਿਆ ਵਿਭਾਗ ਨੇ ਅਨੇਕਾਂ ਪਹਿਲਕਦਮੀਆਂ ਕਰਕੇ ਕੋਵਿਡ-19 ਦੀ ਚਣੌਤੀ ਨੂੰ ਇੱਕ ਮੌਕੇ ਵਿੱਚ ਤਬਦੀਲ ਕੀਤਾ