English Hindi October 22, 2020

ਦੁੱਖ ਸੁੱਖ ਪਰਦੇਸਾਂ ਦੇ

ਕੈਲਗਰੀ‫ ‬ਵਿੱਚ‫ ‬ਕਿਸਾਨਾਂ‫ ‬ਦੇ‫ ‬ਹੱਕ‫ ‬ਵਿੱਚ‫ ‬ਪ੍ਰਭਾਵਸ਼ਾਲੀ‫ ‬ਤੇ‫ ‬ਭਰਵੀਂ‫ ‬ਰੈਲੀ‫!‬

September 27, 2020 08:27 AM

ਰਾਹੀਂ - ਰਣਦੀਪ ਸੰਗਤਪੁਰਾ
ਕੈਲਗਰੀ , 27‫ਸਤੰਬਰ
ਪ੍ਰੌਗਰੈਸਿਵ‫ ‬ਕਲਚਰਲ‫ ‬ਐਸੋਸੀਏਸ਼ਨ‫ ‬ਕੈਲਗਰੀ‫ ‬ਅਤੇ‫ ‬ਸਿੱਖ‫ ‬ਵਿਰਸਾ‫ ‬ਇੰਟਰਨੈਸ਼ਨਲ‫ ‬ਕੈਲਗਰੀ‫ ‬ਦੇ‫ ‬ਸੱਦੇ‫ ‬'ਤੇ‫ ‬ਪ੍ਰੇਰੀਵਿੰਡਜ਼‫ ‬ਪਾਰਕ‫ ‬ਨਾਰਥ‫ ‬ਈਸਟ‫ ‬ਕੈਲਗਰੀ‫ ‬ਦੇ‫ ‬ਬਾਹਰ‫ ‬ਭਾਰਤ‫ ‬ਸਰਕਾਰ‫ ‬ਵਲੋਂ‫ ‬ਕਿਸਾਨ‫ ‬ਵਿਰੋਧੀ‫ ‬ਪਾਸ‫ ‬ਕੀਤੇ‫ ‬ਗਏ‫ ‬ਤਿੰਨ‫ ‬ਆਰਡੀਨੈਂਸਾਂ‫ ‬ਖਿਲਾਫ‫25 ਸਤੰਬਰ ਨੂੰ ‬ਇੱਕ‫ ‬ਭਰਵੀਂ‫ ‬ਰੈਲੀ‫ ‬ਕੀਤੀ‫ ‬ਗਈ। ਇਹ‫ ‬ਰੈਲੀ‫ ‬ਭਾਰਤ, ‫‫ ‬ਖਾਸਕਰ‫ ‬ਪੰਜਾਬ‫ ‬ਵਿੱਚ‫ ‬ਕਿਸਾਨ, ਮਜਦੂਰ‫ ‬ਤੇ‫ ‬ਲੋਕ‫ ‬ਪੱਖੀ‫ ‬ਇਨਕਲਾਬੀ‫ ‬ਜਥੇਬੰਦੀਆਂ‫ ‬ਵਲੋਂ‫ ‬ਕਿਸਾਨਾਂ‫ ‬ਦੀਆਂ‫ ‬ਮੰਗਾਂ‫ ‬ਤੇ‫ ‬ਆਰਡੀਨੈਂਸਾਂ‫ ‬ਦੇ‫ ‬ਵਿਰੋਧ‫ ‬ਵਿੱਚ‫ ‬25‫ ‬ਸਤੰਬਰ‫ ‬ਨੂੰ‫ ‬ਦਿੱਤੇ‫ ‬ਗਏ ਪੰਜਾਬ‫ ‬ਬੰਦ‫ ‬ਤੇ‫ ‬ਰੇਲ‫ ‬ਰੋਕੋ‫ ‬ਦੇ‫ ‬ਸੱਦੇ‫ ‬ਦਾ‫ ‬ਸਮਰਥਨ‫ ‬ਕਰਨ‫ ‬ਲਈ‫ ‬ਸੀ।

ਬੇਸ਼ਕ‫ ‬ਕੋਵਿਡ‫ ‬ਕਾਰਨ‫ ‬ਬਹੁਤੇ‫ ‬ਇਕੱਠ‫ ‬ਦੀ‫ ‬ਆਸ‫ ‬ਨਹੀਂ‫ ‬ਸੀ, ਪਰ‫ ‬ਵੱਡੀ‫ ‬ਗਿਣਤੀ‫ ‬ਵਿੱਚ‫ ‬ਪਹੁੰਚੇ‫ ‬ਲੋਕਾਂ‫ ‬ਦੀ‫ ‬ਸ਼ਮੂਲੀਅਤ‫ ‬ਦੱਸਦੀ‫ ‬ਸੀ‫ ‬ਕਿ‫ ‬ਲੋਕਾਂ‫ ‬ਵਿੱਚ‫ ‬ਕਿਸਾਨਾਂ‫ ‬ਦੀਆਂ‫ ‬ਮੰਗਾਂ‫ ‬ਪ੍ਰਤੀ‫ ‬ਹਮਦਰਦੀ‫ ‬ਤੇ‫ ‬ਸਰਕਾਰ‫ ‬ਪ੍ਰਤੀ‫ ‬ਪੂਰਾ‫ ‬ਰੋਹ‫ ‬ਸੀ। ਇਸ‫ ‬ਮੌਕੇ‫ ‬ਤੇ‫ ‬ਰੈਲੀ‫ ‬ਦੇ‫ ‬ਮੁੱਖ‫ ‬ਪ੍ਰਬੰਧਕ‫ ‬ਮਾਸਟਰ‫ ‬ਭਜਨ‫ ‬ਸਿੰਘ‫ ‬ਨੇ‫ ‬ਰੈਲੀ‫ ‬ਨੂੰ‫ ‬ਸੰਬੋਧਨ‫ ‬ਕਰਦੇ‫ ‬ਹੋਏ‫ ‬ਕਿਹਾ‫ ‬ਭਾਰਤ‫ ‬ਸਰਕਾਰ‫ ‬ਵਲੋਂ‫ ‬ਪਾਸ‫ ‬ਕੀਤੇ‫ ‬ਤਿੰਨ‫ ‬ਨਵੇਂ‫ ‬ਖੇਤੀ‫ ‬ਆਰਡੀਨੈਂਸਾਂ‫ ‬ਦੇ‫ ‬ਲਾਗੂ‫ ‬ਹੋਣ‫ ‬ਨਾਲ‫ ‬ਖੇਤੀ‫ ‬ਸੈਕਟਰ‫ ‬ਤੇ‫ ‬ਵੀ‫ ‬ਵੱਡੀਆਂ‫ ‬ਕਾਰਪੋਰੇਸ਼ਨਾਂ‫ ‬ਦਾ‫ ‬ਕਬਜਾ‫ ‬ਹੋ‫ ‬ਜਾਵੇਗਾ। ਸਰਕਾਰ‫ ‬ਵਲੋਂ‫ ‬ਫਸਲਾਂ‫ ‬ਦਾ‫ ‬ਤਹਿ‫ ‬ਕੀਤਾ‫ ‬ਜਾਂਦਾ‫ ‬ਘੱਟੋ‫-‬ਘੱਟ‫ ‬ਸਮਰਥਨ‫ ‬ਮੁੱਲ‫ ‬ਵੀ‫ ‬ਹੌਲੀ‫-‬ਹੌਲੀ‫ ‬ਖਤਮ‫ ‬ਹੋ‫ ‬ਜਾਵੇਗਾ। ਛੋਟੇ‫ ‬ਤੇ‫ ‬ਮੱਧ‫ ‬ਵਰਗੀ‫ ‬ਕਿਸਾਨਾਂ‫ ‬ਨੂੰ‫ ‬ਖੇਤੀ‫ ‬ਤੋਂ‫ ‬ਬਾਹਰ‫ ‬ਹੋਣਾ‫ ‬ਪਵੇਗਾ‫ ‬ਤੇ‫ ‬ਜਮੀਨਾਂ‫ ‬ਦੀ‫ ‬ਮਾਲਕੀ‫ ‬ਵੀ‫ ‬ਵੱਡੇ‫ ‬ਘਰਾਣਿਆਂ‫ ‬ਕੋਲ‫ ‬ਚਲੀ‫ ‬ਜਾਵੇਗੀ।

ਕੈਲਗਰੀ‫ ‬ਦੀ‫ ‬ਉਘੀ‫ ‬ਕਵਿਤਰੀ‫ ‬ਤੇ‫ ‬ਕਈ‫ ‬ਕਿਤਾਬਾਂ‫ ‬ਦੀ‫ ‬ਲੇਖਿਕਾ‫ ‬ਸੁਰਿੰਦਰ‫ ‬ਗੀਤ‫ ‬ਵਲੋਂ‫ ‬ਕਿਸਾਨਾਂ‫ ‬ਤੇ‫ ‬ਮਜਦੂਰਾਂ‫ ‬ਦੇ‫ ‬ਹੱਕ‫ ‬ਵਿੱਚ‫ ‬ਇੱਕ‫ ‬ਕਵਿਤਾ‫ ‬ਪੜ੍ਹੀ। ਇਸ‫ ‬ਮੌਕੇ‫ ‬ਤੇ‫ ‬ਨੌਜਵਾਨ‫ ‬ਪ੍ਰਭਰੂਪ‫ ‬ਸਿੰਘ‫ ‬ਮਾਂਗਟ‫ ‬ਵਲੋਂ‫ ‬'ਪਗੜੀ‫ ‬ਸੰਭਾਲ‫ ‬ਜੱਟਾ‫ …‬.' ਗੀਤ‫ ‬ਪੇਸ਼‫ ‬ਕੀਤਾ।‫ ‬ਕਮਲਪ੍ਰੀਤ‫ ‬ਪੰਧੇਰ‫ ‬ਦੀ‫ ‬ਅਗਵਾਈ‫ ‬ਵਿੱਚ‫ ‬ਪ੍ਰੌਗਰੈਸਿਵ‫ ‬ਕਲਾ‫ ‬ਮੰਚ‫ ‬ਕੈਲਗਰੀ‫ ‬ਦੀ‫ ‬ਟੀਮ‫ ‬ਵਲੋਂ‫ ‬ਗਿੱਲ‫ ‬ਹਰਦੀਪ‫ ‬ਦੇ‫ ‬ਗਾਏ‫ ‬ਤੇ‫ ‬ਸੁੱਖ‫ ‬ਬਰਾੜ‫ ‬ਦੇ‫ ‬ਲਿਖੇ‫ ‬ਗੀਤ‫ ‬'ਉਠ‫ ‬ਜਾਗ‫ ‬ਪੰਜਾਬ‫ ‬ਸਿਆਂ, ਸੁੱਤਿਆਂ‫ ‬ਚੋਰ‫ ‬ਘਰਾਂ‫ ‬ਵਿੱਚ‫ ‬ਵੜ‫ ‬ਗਏ‫ …‬' ਤੇ‫ ‬ਕੋਰੀਓਗਰਾਫੀ‫ ‬ਪੇਸ਼‫ ‬ਕੀਤੀ, ਜਿਸਨੂੰ‫ ‬ਲੋਕ‫ ‬ਨੇ‫ ‬ਖੂਬ‫ ‬ਸਰਾਹਿਆ। ਪ੍ਰਬੰਧਕਾਂ‫ ‬ਵਲੋਂ‫ ‬ਦਿੱਤੇ‫ ‬ਸੱਦੇ‫ ‬ਅਨੁਸਾਰ‫ ‬ਮੁਜ਼ਾਹਰਾਕਾਰੀ‫ ‬ਕਿਸਾਨੀ‫ ‬ਦੇ‫ ‬ਪ੍ਰਤੀਕ‫ ‬ਹਰੇ‫ ‬ਤੇ‫ ‬ਪੀਲੇ‫ ‬ਰੰਗ‫ ‬ਦੇ‫ ‬ਕੱਪੜੇ, ਦਸਤਾਰਾਂ‫ ‬ਜਾਂ‫ ‬ਚੁੰਨੀਆਂ‫ ‬ਪਾ‫ ‬ਕੇ‫ ‬ਆਏ‫ ‬ਹੋਏ‫ ‬ਸਨ। ਸਾਰੇ‫ ‬ਮੁਜ਼ਾਹਰੇ‫ ‬ਦੌਰਾਨ‫ ‬ਲੋਕਾਂ‫ ‬ਵਲੋਂ‫ ‬ਕਿਸਾਨਾਂ‫ ‬ਦੇ‫ ‬ਹੱਕ‫ ‬ਵਿੱਚ‫ ‬ਅਤੇ‫ ‬ਮੋਦੀ‫ ‬ਸਰਕਾਰ‫ ‬ਦੇ‫ ‬ਵਿਰੋਧ‫ ‬ਵਿੱਚ‫ ‬ਰੋਹ‫ ‬ਭਰੇ‫ ‬ਨਾਹਰੇ‫ ‬ਲਗਦੇ।

ਗੁਰਦਿਆਲ‫ ‬ਸਿੰਘ‫ ‬ਖੈਹਰਾ‫ ‬ਨੇ ‬ਸੰਬੋਧਨ‫ ‬ਕਰਦਿਆਂ‫ ‬ਲੋਕਾਂ‫ ‬ਨੂੰ‫ ‬ਲੀਡਰਾਂ‫ ‬ਤੋਂ‫ ‬ਸੁਚੇਤ‫ ‬ਕੀਤਾ‫ ‬ਕਿ‫ ‬ਇਹ‫ ‬ਹੀ‫ ‬ਤੁਹਾਡੇ‫ ‬ਮੋਰਚੇ‫ ‬ਫੇਲ਼੍ਹ‫ ‬ਕਰਦੇ‫ ‬ਹਨ, ਇਨ੍ਹਾਂ‫ ‬ਤੋਂ‫ ‬ਬਚ‫ ‬ਕੇ‫ ‬ਰਹੋ।ਕੈਲਗਰੀ‫ ‬ਵੁਮੈਨ‫ ‬ਕਲਚਰਲ‫ ‬ਐਸੋਸੀਏਸ਼ਨ‫ ‬ਵਲੋਂ‫ ‬ਡਾ‫. ‬ਬਲਵਿੰਦਰ‫ ‬ਕੌਰ‫ ‬ਬਰਾੜ‫ ‬ਨੇ‫ ‬ਕਿਸਾਨ‫ ‬ਬਿੱਲਾਂ‫ ‬ਦੇ‫ ‬ਪੈਣ‫ ‬ਵਾਲੇ‫ ‬ਮਾਰੂ‫ ‬ਪ੍ਰਭਾਵਾਂ‫ ‬ਬਾਰੇ‫ ‬ਵਿਚਾਰ‫ ‬ਸਾਂਝੇ‫ ‬ਕੀਤੇ। ਮੈਡਮ‫ ‬ਬਰਾੜ‫ ‬ਤੇ‫ ‬ਮੈਡਮ‫ ‬ਗੁਰਚਰਨ‫ ‬ਕੌਰ‫ ‬ਥਿੰਦ‫ ‬ਆਪਣੀ‫ ‬ਜਥੇਬੰਦੀ‫ ‬ਦੀਆਂ‫ ‬ਔਰਤਾਂ‫ ‬ਨਾਲ‫ ‬ਮੁਜਾਹਰੇ‫ ‬ਵਿੱਚ‫ ‬ਸ਼ਾਮਿਲ‫ ‬ਸਨ। ਸਿੱਖ‫ ‬ਵਿਰਸਾ‫ ‬ਇੰਟਰਨੈਸ਼ਨਲ‫ ‬ਤੋਂ‫ ‬ਹਰਚਰਨ‫ ‬ਸਿੰਘ‫ ‬ਪ੍ਰਹਾਰ‫ ‬ਨੇ ‬ਆਏ‫ ‬ਹੋਏ‫ ‬ਲੋਕਾਂ, ਮੀਡੀਆ, ਜਥੇਬੰਦੀਆਂ‫ ‬ਦਾ‫ ‬ਧੰਨਵਾਦ‫ ‬ਕੀਤਾ, ਜੋ‫ ‬ਬਹੁਤ‫ ‬ਘੱਟ‫ ‬ਸਮੇਂ‫ ‬ਦੇ‫ ‬ਨੋਟਿਸ‫ ‬ਤੇ‫ ‬ਵੱਡੀ‫ ‬ਗਿਣਤੀ‫ ‬ਵਿੱਚ‫ ‬ਪਹੁੰਚੇ। ਉਨ੍ਹਾਂ‫ ‬ਲੋਕਾਂ‫ ‬ਨੂੰ‫ ‬ਚਿਤਾਵਨੀ‫ ‬ਦਿੱਤੀ‫ ‬ਕਿ‫ ‬ਲੀਡਰ‫ ‬ਹੀ‫ ‬ਸਾਡੀ‫ ‬ਬੇੜੀ‫ ‬ਡੋਬਦੇ‫ ‬ਹਨ, ਇਨ੍ਹਾਂ‫ ‬ਦੀਆਂ‫ ‬ਚਾਲਾਂ‫ ‬ਤੋਂ‫ ‬ਸਾਵਧਾਨ‫ ‬ਰਹੋ।ਉਨ੍ਹਾਂ‫ ‬ਲੋਕਲ‫ ‬ਦੇਸੀ‫ ‬ਲੀਡਰਾਂ‫ ‬ਬਾਰੇ‫ ‬ਬੋਲਦਿਆਂ‫ ‬ਕਿਹਾ‫ ‬ਕਿ‫ ‬ਇਹ‫ ‬ਲੀਡਰ‫ ‬ਲੋਕ‫ ‬ਮਸਲਿਆਂ‫ ‬ਤੇ‫ ‬ਨਾ‫ ‬ਕਦੇ‫ ‬ਬੋਲਦੇ‫ ‬ਹਨ‫ ‬ਤੇ‫ ‬ਨਾ‫ ‬ਹੀ‫ ‬ਲੋਕਾਂ‫ ‬ਨਾਲ‫ ‬ਖੜਦੇ‫ ‬ਹਨ। ਅੱਜ‫ ‬ਵੀ‫ ‬ਜਦੋਂ‫ ‬ਲੋਕ‫ ‬ਇਤਨੀ‫ ‬ਵੱਡੀ‫ ‬ਗਿਣਤੀ‫ ‬ਵਿੱਚ‫ ‬ਆਏ‫ ‬ਹਨ‫ ‬ਤਾਂ‫ ‬ਕਿਸੇ‫ ‬ਵੀ‫ ‬ਐਮ‫ ‬ਐਲ‫ ‬ਏ, ਐਮ‫ ‬ਪੀ, ਕੌਂਸਲਰ, ਕਿਸੇ‫ ‬ਗੁਰਦੁਆਰੇ‫ ‬ਦੇ‫ ‬ਪ੍ਰਧਾਨ, ਕਿਸੇ‫ ‬ਜਥੇਬੰਦੀ‫ ‬ਦੇ‫ ‬ਕਿਸੇ‫ ‬ਲੀਡਰ‫ ‬ਦਾ‫ ‬ਸ਼ਾਮਿਲ‫ ‬ਨਾ‫ ‬ਹੋਣਾ‫ ‬ਦੱਸਦਾ‫ ‬ਹੈ‫ ‬ਕਿ‫ ‬ਇਹ‫ ‬ਲੋਕਾਂ‫ ‬ਤੋਂ‫ ‬ਟੁੱਟੇ‫ ‬ਹੋਏ‫ ‬ਹਨ, ਸਿਰਫ‫ ‬ਤੁਹਾਡੀ‫ ‬ਵੋਟਾਂ‫ ‬ਲਈ‫ ‬ਹੀ‫ ‬ਤੁਹਾਨੂੰ‫ ‬ਵਰਤਦੇ‫ ‬ਹਨ।

‬ਕੈਲਗਰੀ‫ ‬ਨਾਰਥ‫ ‬ਈਸਟ‫ ‬ਦੇ‫ ‬ਪ੍ਰੇਰੀਵਿੰਡਜ਼‫ ‬ਪਾਰਕ‫ ‬ਵਿੱਚ‫ ‬ਇਸ‫ ‬ਮੁਜ਼ਾਹਰੇ‫ ‬ਦੇ‫ ‬ਅਖੀਰ‫ ‬ਵਿੱਚ‫ ‬ਕਿਸਾਨਾਂ‫ ‬ਦੇ‫ ‬ਹੱਕ‫ ‬ਤੇ‫ ‬ਮੋਦੀ‫ ‬ਸਰਕਾਰ‫ ‬ਦੇ‫ ‬ਵਿਰੋਧ‫ ‬ਵਿੱਚ‫ ‬ਚੁੱਕੇ‫ ‬ਹੋਏ‫ ‬ਬੈਨਰਾਂ‫ ‬ਤੇ‫ ‬ਤਖਤੀਆਂ‫ ‬ਨਾਲ‫ ‬ਪ੍ਰਦਰਸ਼ਨਕਾਰੀਆਂ‫ ‬ਨੇ‫ ‬ਪ੍ਰੇਰੀਵਿੰਡ‫ ‬ਦੇ‫ ‬ਬਾਹਰ‫ ‬ਰੋਡ‫ ‬ਦੇ‫ ‬ਨਾਲ‫-‬ਨਾਲ‫ ‬ਨਾਹਰੇਬਾਜੀ‫ ‬ਕਰਦੇ‫ ‬ਹੋਏ‫ ‬ਰੋਸ‫ ‬ਮਾਰਚ‫ ‬ਵੀ‫ ‬ਕੀਤਾ। ਪ੍ਰਬੰਧਕਾਂ‫ ‬ਵਲੋਂ‫ ‬ਮੀਡੀਆ‫ ‬ਕਵਰੇਜ‫ ‬ਲਈ‫ ‬ਆਏ‫ ‬ਰਿਸ਼ੀ‫ ‬ਨਾਗ (‬ਰੈਡ‫ ‬ਐੈਫ‫ ‬ਐਮ‫ ‬ਰੇਡੀਉ )‬, ਅਵਨੀਤ‫ ‬ਤੇਜਾ‫ ‬ਤੇ‫ ‬ਸ਼ਵੀ‫ ‬ਸਿੰਘ‫ (‬ਪ੍ਰਾਈਮ‫ ‬ਏਸ਼ੀਆ‫ ‬ਟੀਵੀ‫)‬, ਜਸਜੀਤ‫ ‬ਧਾਮੀ‫ (‬ਅਜੀਤ‫ ‬ਅਖਬਾਰ‫)‬, ਬਲਜਿੰਦਰ‫ ‬ਸੰਘਾ‫ (‬ਮੈਪਲ‫ ‬ਮੀਡੀਆ‫)‬, ਡੈਨ‫ ‬ਸਿੱਧੁ‫ (‬ਲੋਕ‫ ‬ਸੱਥ‫) ‬ਦਾ‫ ‬ਖਾਸਕਰ‫ ‬ਧੰਨਵਾਦ‫ ‬ਕੀਤਾ।

Have something to say? Post your comment