English Hindi October 28, 2020

ਖ਼ਬਰਾਂ ਦੇਸ਼–ਵਿਦੇਸ਼ ਦੀਆਂ

ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਐਨਡੀਏ ਨਾਲ ਤੋੜ-ਵਿਛੋੜੇ ਦਾ ਐਲਾਨ

September 26, 2020 11:01 PM

ਗਰੋਆ ਟਾਈਮਜ਼ ਸਰਵਿਸ
ਚੰਡੀਗੜ, 26 ਸਤੰਬਰ
ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕਰ ਦਿੱਤਾ ਹੈ ਕਿ ਕੇਂਦਰ ਸਰਕਾਰ ਦੀਆਂ ਕਿਸਾਨ ਤੇ ਪੰਜਾਬੀ ਪ੍ਰਤੀ ਨੀਤੀਆਂ ਦੇ ਚਲਦਿਆਂ ਹੁਣ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਦਾ ਹਿੱਸਾ ਨਹੀਂ ਰਹਿ ਸਕਦਾ। ਅੱਜ ਹੋਈ ਕੋਰ ਕਮੇਟੀ 'ਚ ਸੁਖਬੀਰ ਸਿੰਘ ਬਾਦਲ ਵਲੋਂ ਇਹ ਐਲਾਨ ਕੀਤਾ ਗਿਆ। ਉਨਾਂ ਇਸ ਤੋੜ-ਵਿਛੋੜੇ ਦਾ ਅੈਲਾਨ ਕਰ ਦਿੱਤਾ ਹੈ।

ਇਥੇ ਦੇਰ ਸ਼ਾਮ ਤੱਕ ਹੋਈ ਕੋਰ ਕਮੇਟੀ ਦੀ ਮੀਟਿੰਗ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਬਿੱਲ ਸਬੰਧੀ ਉਨਾਂ ਦੀ ਪਾਰਟੀ ਨਾਲ ਸਲਾਹ ਮਸ਼ਵਰਾ ਵੀ ਨਹੀਂ ਕੀਤਾ। ਸੰਸਦ ਵਿੱਚ ਇਹ ਬਿੱਲ ਪਾਸ ਕਰਾਉਣ ਸਮੇਂ ਜੋ ਕੁਝ ਵਾਪਰਿਆ, ਉਹ ਸੱਭ ਨੂੰ ਪਤਾ ਹੈ। ਇਥੋਂ ਤੱਕ ਕਿ ਜੰਮੂ-ਕਸ਼ਮੀਰ ਵਿੱਚ ਪੰਜਾਬੀ ਭਾਸ਼ਾ ਸਬੰਧੀ ਵੀ ਉਨਾਂ ਦੀ ਸੁਣੀ ਨਹੀਂ ਗਈ। ਹਾਲਾਤ ਅਜਿਹੇ ਪੈਦਾ ਕਰ ਦਿੱਤੇ ਕਿ ਮੋਦੀ ਸਰਕਾਰ ਹੀ ਨਹੀਂ, ਐਨਡੀਏ ਦਾ ਸਾਥ ਵੀ ਛੱਡਣਾ ਪੈ ਗਿਆ ਹੈ।

Have something to say? Post your comment