English Hindi October 26, 2020

ਖ਼ਬਰਾਂ ਦੇਸ਼–ਵਿਦੇਸ਼ ਦੀਆਂ

ਰਾਜ ਸਭਾ ਨੇ 10 ਦਿਨਾਂ ਵਿੱਚ ਪਾਸ ਕੀਤੇ 25 ਬਿੱਲ,ਅਣਮਿਥੇ ਸਮੇਂ ਲਈ ਉਠੀ

September 23, 2020 03:41 PM

ਨਵੀਂ ਦਿੱਲੀ, 23 ਸਤੰਬਰ
ਮੌਨਸੂਨ ਸੈਸ਼ਨ ਨਿਰਧਾਰਤ ਸਮੇਂ ਤੋਂ ਅੱਠ ਦਿਨ ਪਹਿਲਾਂ ਹੀ ਰਾਜ ਸਭਾ ਸੰਸਦ ਮੈਂਬਰਾਂ ਦਰਮਿਆਨ ਕਰੋਨਾਵਾਇਰਸ ਦੇ ਫੈਲਣ ਦੀ ਚਿੰਤਾ ਦੇ ਮੱਦੇਨਜ਼ਰ ਬੁੱਧਵਾਰ ਨੂੰ ਅਣਮਿੱਥੇ ਸਮੇਂ ਲਈ ਉਠਾ ਦਿੱਤੀ ਗਈ। ਰਾਜ ਸਭਾ ਦੇ ਚੇਅਰਮੈਨ ਐੱਮ. ਵੈਂਕਈਆ ਨਾਇਡੂ ਨੇ ਕਿਹਾ ਕਿ ਸਦਨ ਵਿਚ 18 ਬੈਠਕਾਂ ਹੋਣੀਆਂ ਸਨ ਪਰ ਇਹ ਸਿਰਫ 10 ਹੀ ਬੈਠਕਾਂ ਹੀ ਹੋਈਆਂ ਹਨ।

10 ਦਿਨਾਂ ਦਾ ਸੈਸ਼ਨ ਵਿੱਚ ਤਕਰੀਬਨ 25 ਬਿੱਲ ਪਾਸ ਕੀਤੇ ਗਏ ਸਨ ਅਤੇ ਛੇ ਪੇਸ਼ ਕੀਤੇ ਗਏ। ਐਤਵਾਰ ਨੂੰ ਖੇਤੀ ਬਿੱਲਾਂ ਨੂੰ ਪਾਸ ਕਰਨ ਸਮੇਂ ਸਦਨ ਵਿੱਚ ਹੰਗਾਮੇ ਤੋਂ ਬਾਅਦ ਅੱਠ ਮੈਂਬਰਾਂ ਨੂੰ ਮੁਅੱਤਲ ਕੀਤੇ ਜਾਣ ਤੋਂ ਬਾਅਦ ਵਿਰੋਧੀ ਧਿਰ ਦੇ ਮੈਂਬਰ ਸਦਨ ਦਾ ਬਾਈਕਾਟ ਕਰ ਰਹੇ ਸਨ। ਮੌਨਸੂਨ ਸੈਸ਼ਨ 14 ਸਤੰਬਰ ਤੋਂ ਸ਼ੁਰੂ ਹੋਇਆ ਸੀ।

ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ, 'ਜਦੋਂ ਦੇਸ਼ ਦੇ 50 ਕਰੋੜ ਮਜ਼ਦੂਰਾਂ ਦੇ ਹਿੱਤਾਂ ਲਈ ਬਿੱਲ ਲਾਇਆ ਜਾ ਰਿਹਾ ਹੈ ਉਦੋਂ ਵਿਰੋਧੀ ਧਿਰ ਸਦਨ 'ਚੋਂ ਗ਼ੈਰਹਾਜ਼ਰ ਹੈ ਕਿਉਂਕਿ ਉਹ ਜਨਤਾ ਤੋਂ ਦੂਰ ਹਨ। ਆਜ਼ਾਦੀ ਦੇ 73 ਸਾਲਾਂ ਬਾਅਦ ਮਜ਼ਦੂਰਾਂ ਨੂੰ ਅਧਿਕਾਰ ਮਿਲ ਰਿਹਾ ਹੈ ਜਿਸ ਲਈ ਉਹ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਇਨ੍ਹਾਂ ਬਿੱਲਾਂ 'ਚ ਉਨ੍ਹਾਂ ਦੀ ਤਨਖਾਹ, ਸਮਾਜਕ ਤੇ ਸਿਹਤ ਸੁਰੱਖਿਆ ਦੀ ਪ੍ਰਭਾਵ ਹੈ।' ਰਾਜ ਸਭਾ 'ਚ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ, 'ਪ੍ਰਵਾਸੀ ਮਜ਼ਦੂਰ ਨੂੰ ਸਾਲ 'ਚ ਇਕ ਬਾਰ ਘਰ ਜਾਣ ਲਈ ਪ੍ਰਵਾਸ ਭੱਤਾ ਮਿਲੇਗਾ। ਪ੍ਰਵਾਸੀ ਮਜ਼ਦੂਰਾਂ ਨੂੰ ਮਾਲਿਕਾਂ ਦੁਆਰਾ ਦਿੱਤਾ ਜਾਵੇਗਾ।' ਇਸ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ, 'ਮਜ਼ਦੂਰ ਜਿਸ ਨਿਆ ਦੀ ਉਡੀਕ ਕਰ ਰਹੇ ਸਨ ਉਹ ਹੁਣ ਮਿਲ ਰਿਹਾ ਹੈ। ਤਨਖਾਹ ਸੁਰੱਖਿਆ, ਸਮਾਜਕ ਸੁਰੱਖਿਆ, ਸਿਹਤ ਸੁਰੱਖਿਆ ਤਿੰਨਾਂ ਦੀ ਗਾਰੰਟੀ ਦੇਣ ਵਾਲਾ ਇਹ ਬਿੱਲ ਹੈ: ਕਿੱਤਾਮੁਖੀ ਸੁਰੱਖਿਆ, ਸਿਹਤ ਤੇ ਵਰਕਿੰਗ ਜਾਬਤਾ, 2020 ਤੇ ਉਦਯੋਗ ਸਬੰਧੀ ਜਾਬਤਾ 2020 ਤੇ ਸਮਾਜਕ ਸੁਰੱਖਿਆ ਜਾਬਤਾ, 2020.
- ਏਜੰਸੀਆਂ

Have something to say? Post your comment