English Hindi October 21, 2020

ਖ਼ਬਰਾਂ ਦੇਸ਼–ਵਿਦੇਸ਼ ਦੀਆਂ

ਹਰਸਿਮਰਤ ਕੌਰ ਬਾਦਲ ਨੇ ਕਿਸਾਨ ਹਿੱਤਾਂ ਦੀ ਰਾਖੀ ਲਈ ਮੰਤਰੀ ਮੰਡਲ ਤੋਂ ਅਸਤੀਫਾ ਦਿੱਤਾ

September 18, 2020 06:43 AM

-ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਭੀ ਕਿਸਾਨਾਂ ਵਿਰੋਧੀ ਫੈਸਲੇ ਵਿਚ ਭਾਈਵਾਲ ਨਹੀਂ ਬਣ ਸਕਦਾ

"ਅਕਾਲੀ ਦਲ ਵਿਚ ਕਿਸਾਨਾਂ ਦਾ ਵਿਸ਼ਵਾਸ ਸਾਡੇ ਲਈ ਬੇਹੱਦ ਪਵਿੱਤਰ"

ਚੰਡ੍ਹੀਗੜ੍ਹ /ਨਵੀਂ ਦਿੱਲੀ , 17 ਸਤੰਬਰ

ਸੀਨੀਅਰ ਅਕਾਲੀ ਆਗੂ ਤੇ ਕੇਂਦਰੀ ਖਾਦ ਪ੍ਰੋਸੈਸਿੰਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਇਹ ਕਹਿੰਦਿਆਂ ਮੰਤਰੀ ਮੰਡਲ ਨੂੰ ਛੱਡ ਦਿੱਤਾ ਕਿ ਉਹ ਤੇ ਉਹਨਾਂ ਦੀ ਪਾਰਟੀ ਕਿਸੇ ਭੀ ਕਿਸਾਨ ਵਿਰੋਧੀ ਫੈਸਲੇ ਵਿਚ ਭਾਈਵਾਲ ਨਹੀਂ ਬਣ ਸਕਦੇ
"ਮੇਰਾ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੀ ਉਸ ਪਵਿੱਤਰ ਸੋਚ , ਸ਼ਾਨਾ ਮੱਤੀ ਵਿਰਾਸਤ ਅਤੇ ਸਮਰਪਣ ਭਾਵਨਾ ਦਾ ਪ੍ਰਤੀਕ ਹੈ ਜਿਸ ਅਨੁਸਾਰ ਅਕਾਲੀ ਦਲ ਕਿਸਾਨਾਂ ਦੇ ਹਿਤਾਂ ਲਈ ਲੜਾਈ ਵਿਚ ਕਿਸੇ ਭੀ ਹੱਦ ਤਕ ਜਾਣ ਤੋਂ ਕਦੇ ਪਿਛਾਂਹ ਨਹੀਂ ਹਟਿਆ ਤੇ ਨਾ ਹਟੇਗਾ [
ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਆਪਣੇ ਚਾਰ ਸਫ਼ਿਆਂ ਦੇ ਅਸਤੀਫੇ ਵਿਚ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਉਤੇ ਫਖਰ ਹੈ ਕਿ ਅੱਜ ਉਹ ਅਕਾਲੀ ਦਲ ਦੀ ਇਸ ਨਿਵੇਕਲੀ ਵਿਰਾਸਤ ਨੂੰ ਹੋਰ ਅੱਗੇ ਵਧਾਉਣ ਵਿਚ ਆਪਣਾ ਰੋਲ ਨਿਭਾ ਹਨ [
" ਮੈਨੂੰ ਇਸ ਗੱਲ ਉਤੇ ਭੀ ਬਹੁਤ ਮਾਣ ਹੈ ਕਿ ਸਾਡੇ ਕਿਸਾਨਾਂ ਹਮੇਸ਼ਾ ਹੀ ਸਭ ਤੋਂ ਵੱਧ ਉਮੀਦ ਸ਼੍ਰੋਮਣੀ ਅਕਾਲੀ ਦਲ ਉਤੇ ਹੀ ਰੱਖਦੇ ਆਏ ਹਨ ਅਤੇ ਪਾਰਟੀ ਨੇ ਉਹਨਾਂ ਦੀਆਂ ਇਹਨਾਂ ਉਮੀਦਾਂ ਤੇ ਇਸ ਵਿਸ਼ਵਾਸ ਉੱਤੇ ਹਮੇਸ਼ ਪੂਰੀ ਉਤਰੀ ਹੈ [ ਜਪੋ ਕੁਜ ਮਰਜ਼ੀ ਹੋ ਜਾਏ , ਅਸੀਂ ਪਾਰਟੀ ਦੀ ਇਸ ਵਿਰਾਸਤ ਨੂੰ ਅਤੇ ਕਿਸਾਨਾਂ ਦੇ ਇਸ ਭਰੋਸੇ ਕੋਈ ਠੇਸ ਨਹੀਂ ਪਹੁੰਚਣ ਦਿਆਂਗੇ [ ਕਿਸਾਨਾਂ ਦਾ ਸ਼੍ਰੋਮਣੀ ਅਕਾਲੀ ਦਲ ਵਿਚ ਭਰੋਸਾ ਸਾਡੇ ਲਈ ਬੇਹੱਦ ਪਵਿੱਤਰ ਹੈ ਤੇ ਇਸ ਉਤੇ ਹਮੇਸ਼ਾ ਊਰਾ ਉਤਰਿਆ ਜਾਏਗਾ "
ਉਹਨਾਂ ਅੱਗੇ ਚਲ ਇਹ ਭੀ ਕਿਹਾ ਕਿ ਉਹਨਾਂ ਦਾ ਫੈਸਲਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਰਗੀ ਇਤਿਹਾਸਕ ਸ਼ਕਸੀਅਤ ਵਲੂੰ ਪਰਚੀ ਬਖਸ਼ੇ ਕਿਸਾਨਾਂ ਪੱਖੀ ਤੇ ਪੰਥਿਕ ਵਿਰਸੇ ਤੋਂ ਪ੍ਰੇਰਿਤ ਹੈ ਜਿਸ ਅਨੁਸਾਰ ਉਹ ਦੇਸ਼ ਦੇ ਹਿੱਤਾਂ ਦੇ ਕਿਸੇ ਲੜਾਈ ਤੋਂ ਭੀ ਪਿਛੇ ਨਹੀਂ ਹਟੇ ਤੇ ਇਸ ਮਾਰਗ ਤੇ ਵੱਡੇ ਤੋਂ ਵੱਡੇ ਲਾਲਚਾਂ ਨੂੰ ਠੋਕਰ ਮਾਰੀ ਹੈ [ ਦੇਸ ਦੇ ਹਿਤਾਂ ਦੀ ਲੜਾਈ ਭਾਵੇਂ ਐਮਰਜੈਂਸੀ ਵਿਰੁੱਧ ਹੋਏ ਜਾ ਦੇਸ਼ ਅੰਦਰ ਫ਼ੇਡਰਲ ਢਾਂਚੇ ਦੀ ਸਥਾਪਨਾ ਲਈ , ਫੋਜੀ ਸੁਰਖਿਆ ਦੇ ਹੋਏ ਜਾ ਖਾਦ ਸੁਰਖਿਆ ਦੀ , ਸਰਦਾਰ ਬਾਦਲ ਨੇ ਹਮੇਸ਼ਾ ਅਡਿੱਗ ਰਹੀ ਕੇ ਸੰਘਰਸ਼ ਕਰਨਾ ਸਿਖਾਇਆ ਹੈ .. ਮੈਂ ਅੱਜ ਉਸ ਵਿਰਾਸਤ ਉੱਤੇ ਹੀ ਪਹਿਰਾ ਦੇ ਰਹੀ ਹਾਂ "
ਬਾਦ ਵਿਚ ਇਕ ਬਿਆਨ/ ਪੱਤਰਕਾਰਾਂ ਨਾਲ ਗੱਲਬਾਤ ਵਿਚ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਉਹਨਾਂ ਆਪਣੇ ਕਦਮ ਨੂੰ ਕੋਈ ਕੁਰਬਾਨੀ ਨਹੀਂ ਸਮਝਦੇ [ ਇਹ ਤਾਂ ਕਿਸੇ ਭੀ ਸਵੈਮਾਣ ਵਾਲੇ ਕਿਸਾਨਾਂ ਪੱਖੀ ਅਕਾਲੀ ਲਈ ਇਕ ਸੁਭਾਵਕ ਕਦਮ ਹੈ , ਕੁਰਬਾਨੀ ਤਾਂ ਅਸਲ ਵਿਚ ਕਿਸਾਨਾਂ ਵੀਰ ਤੇ ਬਜ਼ੁਰਗ ਦਿੰਦੇ ਹਨ[ ਮੈਂ ਤਾਂ ਉਹਨਾਂ ਦੀ ਬੇਟੀ ਤੇ ਭੈਣ ਵੱਜੋਂ ਕੇਵਲ ਉਹਨਾਂ ਦੇ ਨਾਲ ਖੜੀ ਹਾਂ "

ਬੀਬਾ ਬਾਦਲ ਨੇ ਆਪਣੇ ਅਸਤੀਫੇ ਵਿਚ ਅੱਗੇ ਚਲ ਕਿਹਾ ਕਿ ਉਹਨਾਂ ਦਾ ਫੈਸਲਾ ਕੇਂਦਰ ਵੱਲੋਂਕਿਸਾਨਾਂ ਨੂੰ ਵਿਸ਼ਵਾਸ ਵਿਚ ਲੈਣ ਅਤੇ ਅਤੇ ਉਹਨਾਂ ਦੇ ਤੌਖਲੇ ਦੂਰ ਕਰਨ ਤੋਂ ਬਿਨਾ ਹੀ ਬਿੱਲ ਲਿਆਉਣ ਦੇ ਫੈਸਲੇ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਕਿਸਾਨ ਵਿਰੋਧੀ ਬਿੱਲ ਦਾ ਵਿਰੋਧ ਕਰਨ ਦੇ ਨਤੀਜੇ ਵੱਜੋਂ ਚੁੱਕਿਆ ਕਦਮ ਹੈ [

ਉਹਨਾਂ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਕੇ ਉਹ ਉਹਨਾਂ ਦੇ ਅਸਤੀਫੇ ਨੂੰ ਤੁਰੰਤ ਪਰ ਵਾਂ ਕਰ ਲੈਣ

ਬੀਬਾ ਬਾਦਲ ਨੇ ਕਿਹਾ ਕਿ ਕਿਸਾਨਾਂ ਵਸਤਾਂ ਦੀ ਖਰੀਦ ਸਬੰਧੀ ਆਰਡੀਨੈਂਸ ਲਿਆਉਣ ਤੋਂ ਪਹਿਲਾਂ , ਲਿਆਉਣ ਦੇ ਦੌਰਾਨ ਤੇ ਉਸ ਤੋਂ ਬਾਅਦ ਵਿਚ ਉਹਨਾਂ ਨੇ ਬਾਰ ਬਾਰ ਕੇਂਦਰ ਸਰਕਾਰ ਨੂੰ ਕਿਹਾ ਸੀ ਕਿ ਇਸ ਸਬੰਧੀ ਕਿਸਾਨਾਂ ਨੂੰ ਵਿਸ਼ਵਾਸ ਵਿਚ ਲਿਆ ਜਾਏ[ "ਪਰ ਮੈਨੂੰ ਇਹ ਪ੍ਰਭਾਵ ਦਿੱਤਾ ਗਿਆ ਸੀ ਕਿ ਆਰਡੀਨੈਂਸ ਤਾ ਅਰਜ਼ੀ ਕਦਮ ਹੈ ਜੋ ਆਪਣੇ ਖਤਮ ਹੋ ਜਾਏਗਾ ਅਤੇ ਬਿੱਲ ਲਿਆ ਕੇ ਕਨੂੰਨ ਬਣਾਉਣ ਸਮੇ ਕਿਸਾਨਾਂ ਦੇ ਤੌਖਲੇ ਦੂਰ ਕਰ ਦਿੱਤੇ ਜਾਣਗੇ [ ਇਸ ਸਬੰਧ ਵਿਚ ਮੈਂ ਖੁਦ ਤੇ ਮੇਰੀ ਪਾਰਟੀ ਨੇ ਬਾਰ ਬਾਰ ਪੁਰ ਜ਼ੋਰ ਆਵਾਜ਼ ਉਠਾਈ [ ਪਰ ਮੈਨੂੰ ਇਹ ਗੱਲ ਬੇਹੱਦ ਤਕਲੀਫ ਨਾਲ ਕਹਿਣੀ ਪੈ ਰਹੀ ਹੈ ਕਿ ਸਰਕਾਰ ਨੇ ਇਸ ਸਭ ਦੇ ਬਾਵਜੂਦ ਕਿਸਾਨਾਂ ਨੂੰ ਭਰੋਸੇ ਵਿਚ ਨਹੀਂ ਲਿਆ ਤੇ ਨਾ ਹੀ ਉਹਨਾਂ ਦੇ ਤੌਖਲੇ ਦੂਰ ਕੀਤੇ।

ਬੀਬਾ ਬਾਦਲ ਨੇ ਅੱਗੇ ਚੱਲ ਕੇ ਕਿਹਾ ਕਿ ਐਨ ਡੀ ਏ ਸਰਕਾਰ ਵਿਚ ਉਹਨਾਂ ਦਾ ਸਮਾਂ ਪੰਜਾਬ , ਸਿੱਖ ਕੌਮ ਤੇ ਕਿਸਾਨ ਭਾਈਚਾਰੇ ਲਈ ਸੇਵਾ ਪੱਖੋਂ ਬੇਹੱਦ ਸੰਤੁਸ਼ਟੀ ਵਾਲਾ ਅਤੇ ਯਾਦਗਾਰੀ ਰਿਹਾ ਹੈ ਕੋਇਕੀ ਇਸ ਸਮੇ ਵਿਚ ਕੇਂਦਰ ਸਰਕਾਰ ਤੋਂ ਅਸੀ ਸਿੱਖ ਕੌਮ ਨਾਲ ਦਹਾਕਿਆਂ ਤੋਂ ਹੋ ਰਹੇ ਜ਼ੁਲਮ ਨੂੰ ਖਤਮ ਕਰਵਾਉਣ ਵੱਲ ਅਹਿਮ ਕਦਮ ਉੱਠਵਾ ਸਕੇ [ ਉਹਨਾਂ ਕਿਹਾ ਕਿ ੧੯੮੪ ਵਿਚ ਹਜ਼ਾਰਾਂ ਮਸੂਮ ਸਿਖਾਂ ਦੇ ਵਹਿਸ਼ੀਆਨਾ ਕਤਲੇਆਮ ਲਈ ਜ਼ਿੰਮੇਵਾਰ ਕਾਂਗਰਸੀ ਦਰਿੰਦਿਆਂ ਨੂੰ ਕਟਹਿਰੇ ਵਿਚ ਖੜੇ ਕਰਨ ਦਾ ਅਮਲ ਸ਼ੁਰੂ ਹੋਇਆ ਸੱਜਣ ਕੁਮਾਰ ਵਰਗੇ ਸਲਾਖਾਂ ਪਿੱਛੇ ਸੁੱਟੇ ਗਏ ਤੇ ਜਗਦੀਸ਼ ਟਾਈਟਲਰ ਸਮੇਤ ਹੋਰ ਕਈਆਂ ਦੁਆਲੇ ਕ਼ਾਨੂਨ ਦਾ ਸ਼ਿਕੰਜਾ ਕੱਸਿਆ ਜਾ ਰਿਹਾ ਹੈ [[ ਉਹਨਾਂ ਕਿਹਾ ਵਿਦੇਸ਼ਾਂ ਵਿਚ ਰਹਿੰਦੇ ਸਿਖਾਂ ਦੀ ਕਾਲੀ ਸੂਚੀ ਖਤਮ ਕਰਵਾਉਣਾ , ਅਫ਼ਗ਼ਾਨਿਸਤਾਨ ਵਿਚ ਫਸੇ ਸਿਖਾਂ ਦੀ ਤਕਲੀਫ ਦੂਰ ਕਰਨਾ , ਪਾਵਨ ਲੰਗਰ ਤੋਂ ਜੀ ਐੱਸ ਟੀ ਮੁਆਫ ਕਰਵਾਉਣਾ , ਸੱਚਖੰਡ ਸ੍ਰੀ ਹਰਮੰਦਰ ਸਹੀ ਲਈ ਵਿਦੇਸ਼ ਮੁਦਰਾ ਕਨੂੰਨ ਤੋਂ ਛੋਟਾ ਦੁਆ ਕੇ ਬਾਹਰਲੀਆਂ ਸੰਗਤਾਂ ਵੱਲੋਂ ਦਾਨ ਦੇਣਾ ਦੀ ਇਜਾਜ਼ਤ ਦੁਆਉਣਾ ਕੀ ਅਜਿਹੇ ਕਦਮ ਹਨ ਜੋ ਅਸੀ ਇਸ ਸਰਕਾਰ ਦੌਰਾਨ ਕੌਮ ਲਈ ਕਰ ਸਕੇ ।
ਉਹਨਾਂ ਕਿਹਾ ਕੇ ਕੌਮ ਲਈ ਸਭ ਤੋਂ ਅਹਿਮ ਤੇ ਇਤਿਹਾਸਿਕ ਘੜੀ ਸ਼੍ਰੀ ਕਰਤਾਰ ਪੁਰ ਸਾਹਿਬ ਲਈ ਲਾਂਘੇ ਨੂੰ ਖੁਲਵਾਉਣ ਸੀ ਜਿਸ ਲਈ ਮੈਂ ਅਕਾਲ ਪੁਰਖ ਤੇ ਗੁਰੂ ਸਾਹਿਬਾਨ ਦਾ ਕੋਟ ਕੋਟ ਧਨਵਾਦ ਕਰਦੀ ਹਾਂ ..ਉਹਨਾਂ ਕੀਆ ਸਿੱਖ ਕੌਮ ਲਈ ਚੁੱਕੇ ਇਹਨਾਂ ਕਦਮ ਲਈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਿਣੀ ਹਨ।
ਬੀਬਾ ਬਾਦਲ ਨੇ ਅੱਗੇ ਚੱਲ ਕੇ ਲਿਖਿਆ ਕਿ ਐੱਨ ਦੀ ਏ ਸਰਕਾਰ ਦੌਰਾਨ ਹੀ ਪੰਜਾਬ ਨੂੰ ਅਹਿਮ ਪ੍ਰਾਪਤੀਆਂ ਹੋਈਆਂ ਜਿਵੇਂ ਕਿ ਅੰਤਰ ਰਾਸ਼ਟਰੀ ਹਵਾਈ ਅੱਡਾ ਤੇ ਬਠਿੰਡਾ ਤੇ ਆਦਮ ਪੁਰ ਵਿਖੇ ਡੋਮੇਸਟਿਕ ਹਵਾਈ ਅੱਡੇ , ਹਜ਼ੂਰ ਸਾਹਿਬ ਨੰਦੇੜ ਸਾਹਿਬ ਦੇ ਦਰਸ਼ਨ ਲਈ ਆਉਦਾਂ ਸ਼ੁਰੂ ਕਰਨਾ ਭੀ ਕੌਮ ਲਈ ਅਹਿਮ ਪ੍ਰਾਪਤੀਆਂ ਹਨ ।
ਇਸ ਦੇ ਨਾਲ ਨਾਲ ਉਹਨਾਂ ਕਿਹਾ ਕੇ ਪੰਜਾਬ ਨੂੰ ਅਨੇਕਾਂ ਵਿਕਾਸ ਪ੍ਰੋਜੈਕਟ ਐੱਨ ਦੀ ਸਰਕਾਰ ਵੱਲੋਂ ਦਿੱਤੇ ਗਏ ਜਿਸ ਨਾਲ ਸੂਬੇ ਵਿਚ ਵਿਸ਼ਵ ਪੱਧਰੀ ਚੌਂਹ ਮਾਰਗੀ ਸੜਕਾਂ ਦਾ ਜਾਲ ਵਿਛਿਆ , ਬਠਿੰਡਾ ਵਿਚ ਏਮਜ਼ , ਅਮ੍ਰਿਸਤਰ ਵਿਚ ਆਈ ਆਈ ਐੱਮ ਤੇ ਪੀ ਗਈ ਐੱਮ ਰ ਐਚ ਈ , ਵਰਗੇ ਪ੍ਰੋਜੈਕਟ ਲੱਗੇ [ ਉਹਨਾਂ ਕਿਹਾ ਕੇ ਬਠਿੰਡੇ ਵਿਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਮ ਤੇ ਤੇਲ ਰਿਫਾਇਨਰੀ ਵੀ ਐੱਨਡੀਏ ਸਰਕਾਰ ਦੀ ਹੀ ਪੰਜਾਬ ਨੂੰ ਦੇਣ ਹੈ ।

Have something to say? Post your comment