English Hindi October 24, 2020

ਖ਼ਬਰਾਂ ਦੇਸ਼–ਵਿਦੇਸ਼ ਦੀਆਂ

ਤਿੰਨੇ ਕਿਸਾਨ ਬਿੱਲ ਕਿਸਾਨਾਂ ਦੇ ਭਲੇ ਲਈ, ਕਾਂਗਰਸ ਕਰ ਰਹੀ ਨਿਰੀ ਸਿਆਸਤ : ਨੱਢਾ

September 16, 2020 02:01 PM

ਨਵੀਂ ਦਿੱਲੀ, 16 ਸਤੰਬਰ
ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਢਾ ਨੇ ਅੱਜ ਦਾਅਵਾ ਕੀਤਾ ਹੈ ਕਿ ਮੋਦੀ ਸਰਕਾਰ ਵੱਲੋਂ ਸੰਸਦ ਵਿੱਚ ਲਿਆਂਦੇ ਤਿੰਨੇ ਖੇਤੀ ਬਿੱਲ ਕਿਸਾਨਾਂ ਦੇ ਭਲੇ ਲਈ ਸਨ। । ਨੱਢਾ ਨੇ ਕਿਹਾ ਕਿ ਇਹ ਤਿੰਨੋਂ ਬਿੱਲ ਖੇਤੀ ਖੇਤਰ ਵਿਚ ਨਿਵੇਸ਼ ਵਧਾਉਣ ਲਈ ਬਹੁਤ ਲਾਭਕਾਰੀ ਹਨ।ਮੋਦੀ ਸਰਕਾਰ ਅਜਿਹਾ ਕਰਕੇ ਕਿਸਾਨਾਂ ਅਤੇ ਮਜ਼ਦੂਰਾਂ ਲਈ ਕੰਮ ਕਰ ਰਹੀ ਹੈ। ਕਾਂਗਰਸ ਤਿੰਨੋਂ ਬਿੱਲਾਂ ਦਾ ਵਿਰੋਧ ਕਰ ਰਹੀ ਹੈ। ਉਸ ਕੋਲ ਸਿਆਸਤ ਕਰਨ ਤੋਂ ਸਿਵਾਏ ਕੁਝ ਨਹੀਂ ਹੈ।

ਨੱਢਾ ਨੇ ਕਿਹਾ ਕਿ ਇਹ ਬਿੱਲ ਕਾਨੂੰਨ ਬਣਨ ਬਾਅਦ ਕਿਸਾਨ ਅਨਾਜ ਮੰਡੀ ਤੋਂ ਬਾਹਰ ਵੀ ਫ਼ਸਲ ਵੇਚ ਸਕਣਗੇ ਅਤੇ ਰੇਟ ਖ਼ੁਦ ਤੈਅ ਕਰ ਸਕਦੇ ਹਨ। ਨੱਢਾ ਕਿਹਾ ਕਿ ਜ਼ਰੂਰੀ ਵਸਤੂ ਐਕਟ ਦੀ ਗੱਲ ਕੀਤੀ ਜਾਵੇ ਤਾਂ ਇਹ 1955 ਦਾ ਹੈ। ਉਸ ਸਮੇਂ ਉਪਜ ਘੱਟ ਸੀ, ਜੋ ਹੁਣ ਬਹੁਤ ਵੱਧ ਗਈ ਹੈ। ਪ੍ਰਾਈਵੇਟ ਸੈਕਟਰ ਵੀ ਨਿਵੇਸ਼ ਕਰ ਸਕੇਗਾ। ਇਸ ਤਰ੍ਹਾਂ ਨਾਲ ਖੇਤੀ ਉਪਜ ਵਪਾਰ ਅਤੇ ਵਣਜ ਬਿੱਲ ਜ਼ਰੀਏ ਕਿਸਾਨਾਂ ਨੂੰ ਸਹੂਲਤਾਂ ਦੇਣ ਦੀ ਕੋਸ਼ਿਸ਼ ਹੈ ਤਾਂ ਕਿ ਕਿਸਾਨ ਆਪਣਾ ਉਤਪਾਦ ਆਪਣੀ ਮਰਜ਼ੀ ਨਾਲ ਦੇਸ਼ ਵਿੱਚ ਜਿਥੇ ਵੀ ਚਾਹੇ, ਵੇਚ ਸਕੇ। ਅਜੇ ਅਨਾਜ ਮੰਡੀ ਜ਼ਰੀਏ ਹੀ ਵੇਚਿਆ ਜਾਂਦਾ ਹੈ।

ਇਸ ਤਰ੍ਹਾਂ ਕੀਮਤ ਦਾ ਭਰੋਸਾ ਅਤੇ ਖੇਤੀਬਾੜੀ ਸੇਵਾਵਾਂ 'ਤੇ ਕਿਸਾਨ ਸਮਝੌਤਾ ਬਿੱਲ ਕਾਨਟ੍ਰੈਕਟ ਫਾਰਮਿੰਗ 'ਤੇ ਆਧਾਰਿਤ ਹੈ। ਇਹ ਇਸ ਲਈ ਜ਼ਰੂਰੀ ਹੈ ਕਿਉਂਕਿ ਸਾਰੇ ਲੋਕ ਖ਼ੁਦ ਖੇਤੀ ਨਹੀਂ ਕਰਦੇ। ਇਸ ਲਈ ਇਸ 'ਚ ਲਿਖਤੀ ਐਗਰੀਮੈਂਟ ਦੀ ਵਿਵਸਥਾ ਕੀਤੀ ਗਈ ਹੈ। ਐਗਰੀਮੈਂਟ ਉਤਪਾਦ 'ਤੇ ਆਧਾਰਿਤ ਹੋਵੇਗਾ ਨਾ ਕਿ ਜ਼ਮੀਨ ਉਪਰ । ਜੇਕਰ ਕਾਨਟ੍ਰੈਕਟ ਖੇਤੀ ਕਰਨ ਵਾਲਾ ਜ਼ਮੀਨ 'ਤੇ ਕੋਈ ਨਿਵੇਸ਼ ਵੀ ਕਰਦਾ ਹੈ ਤਾਂ ਅਜਿਹੀ ਸਥਿਤੀ ਵਿਚ ਜ਼ਮੀਨ ਦਾ ਮਾਲਕਾਨਾ ਕਿਸਾਨ ਕੋਲ ਹੀ ਰਹੇਗਾ। ਨਾਲ ਹੀ ਕਿਸਾਨ ਨੂੰ ਹੁਣ ਹੜ੍ਹ ਜਾਂ ਦੂਜੀ ਕਿਸੇ ਆਫ਼ਤ ਤੋਂ ਘਬਰਾਉਣ ਦੀ ਲੋੜ ਨਹੀਂ ਹੈ।
- ਏਜੰਸੀ

Have something to say? Post your comment