English Hindi October 21, 2020

ਦੁੱਖ ਸੁੱਖ ਪਰਦੇਸਾਂ ਦੇ

ਰਾਜਨਾਥ ਸਿੰਘ ਰੂਸ ਤੋਂ ਪਰਤਦੇ ਸਮੇਂ ਈਰਾਨ ਪਹੁੰਚੇ, ਹਮਰੁਤਬਾ ਨਾਲ ਗੱਲਬਾਤ ਨੂੰ ਲਾਭਕਾਰੀ ਦੱਸਿਆ

September 06, 2020 01:24 PM

ਨਵੀਂ ਦਿੱਲੀ/ਤਹਿਰਾਨ, 6 ਸਤੰਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਰੂਸ ਦੀ ਯਾਤਰਾ ਤੋਂ ਦੇਸ਼ ਪਰਤਦੇ ਸਮੇਂ ਕੱਲ੍ਹ ਈਰਾਨ ਪੁੱਜੇ। ਈਰਾਨ ਦੀ ਰਾਜਧਾਨੀ ਤਹਿਰਾਨ 'ਚ ਆਪਣੇ ਈਰਾਨੀ ਹਮ ਰੁਤਬਾ ਬ੍ਰਿਗੇਡੀਅਰ ਜਨਰਲ ਅਮੀਰ ਹਾਤਮੀ ਨਾਲ ਮੁਲਾਕਾਤ ਕੀਤੀ ਅਤੇ ਇਸ ਦੌਰਾਨ ਦੋਹਾਂ ਦੇਸ਼ਾਂ ਵਿਚਾਲੇ ਦੁਵੱਲੇ ਸਹਿਯੋਗ 'ਤੇ ਚਰਚਾ ਹੋਈ। ਰਾਜਨਾਥ ਸਿੰਘ ਨੇ ਟਵਿੱਟਰ 'ਤੇ ਟਵੀਟ ਕਰ ਕੇ ਇਸ ਮੁਲਾਕਾਤ ਨੂੰ ਸਫਲ ਦੱਸਿਆ ਹੈ।

ਰੂਸ 'ਚ ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਦੇ ਮੈਂਬਰ ਦੇਸ਼ਾਂ ਨਾਲ ਰੱਖਿਆ ਮੰਤਰੀਆਂ ਦੀ ਬੈਠਕ 'ਚ ਹਿੱਸਾ ਲੈਣ ਮਗਰੋਂ ਸ਼ਨੀਵਾਰ ਨੂੰ ਰਾਜਨਾਥ ਈਰਾਨ ਪੁੱਜੇ ਸਨ। ਈਰਾਨੀ ਰੱਖਿਆ ਮੰਤਰੀ ਨੇ ਹੀ ਰਾਜਨਾਥ ਸਿੰਘ ਨੂੰ ਤਹਿਰਾਨ ਵਿਚ ਰੁਕਣ ਅਤੇ ਗੱਲਬਾਤ ਦੀ ਬੇਨਤੀ ਕੀਤੀ ਸੀ।

ਦੋਹਾਂ ਦੇਸ਼ਾਂ ਦੇ ਰੱਖਿਆ ਮੰਤਰੀਆਂ ਵਿਚਾਲੇ ਗਰਮਜ਼ੋਸ਼ੀ ਦੇ ਮਾਹੌਲ ਵਿਚ ਗੱਲਬਾਤ ਹੋਈ। ਦੋਹਾਂ ਨੇਤਾਵਾਂ ਨੇ ਭਾਰਤ ਅਤੇ ਈਰਾਨ ਵਿਚਾਲੇ ਪੁਰਾਣੇ ਸੱਭਿਆਚਾਰ, ਭਾਸ਼ਾ ਅਤੇ ਸੱਭਿਅਤਾ 'ਤੇ ਆਧਾਰਿਤ ਸੰਬੰਧਾਂ ਦੇ ਮਹੱਤਵ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਅਫਗਾਨਿਸਤਾਨ 'ਚ ਸ਼ਾਂਤੀ ਅਤੇ ਸੁਰੱਖਿਆ ਸਮੇਤ ਖੇਤਰੀ ਸੁਰੱਖਿਆ ਮੁੱਦਿਆਂ 'ਤੇ ਗੱਲਬਾਤ ਦੇ ਨਾਲ-ਨਾਲ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਪਾਵਾਂ 'ਤੇ ਚਰਚਾ ਕੀਤੀ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕਰ ਕੇ ਕਿਹਾ ਕਿ ਤਹਿਰਾਨ ਵਿਚ ਈਰਾਨੀ ਰੱਖਿਆ ਮੰਤਰੀ ਬ੍ਰਿਗੇਡੀਅਰ ਜਨਰਲ ਅਮੀਰ ਹਾਤਮੀ ਨਾਲ ਬਹੁਤ ਸਫਲ ਬੈਠਕ ਹੋਈ। ਦੋਹਾਂ ਦੇਸ਼ਾਂ ਵਿਚਾਲੇ ਖੇਤਰੀ ਸੁਰੱਖਿਆ ਦੇ ਮੁੱਦੇ 'ਤੇ ਵੀ ਚਰਚਾ ਹੋਈ, ਜਿਸ ਵਿਚ ਅਫਗਾਨਿਸਤਾਨ ਵਿਚ ਸ਼ਾਂਤੀ ਅਤੇ ਸਥਿਤਰਤਾ ਬਹਾਲ ਕਰਨ ਦਾ ਮੁੱਦਾ ਵੀ ਸ਼ਾਮਲ ਸੀ। ਰੂਸ ਤੋਂ ਈਰਾਨ ਰਵਾਨਾ ਹੋਣ ਤੋਂ ਪਹਿਲਾਂ ਰਾਜਨਾਥ ਸਿੰਘ ਨੇ ਕਜ਼ਾਕਿਸਤਾਨ, ਤਜ਼ਾਕਿਸਤਾਨ ਅਤੇ ਉਜ਼ਬੇਕਿਸਤਾਨ ਦੇ ਰੱਖਿਆ ਮੰਤਰੀਆਂ ਨਾਲ ਦੁਵੱਲੀ ਬੈਠਕ ਕੀਤੀ ਸੀ। - ਏਜੰਸੀ

Have something to say? Post your comment