English Hindi October 21, 2020

ਦੁੱਖ ਸੁੱਖ ਪਰਦੇਸਾਂ ਦੇ

ਹਾਫਿਜ਼ ਸਈਦ ਦੇ ਤਿੰਨ ਕਰੀਬੀਆਂ ਨੂੰ 16 ਸਾਲ ਕੈਦ ਦੀ ਸਜ਼ਾ

August 29, 2020 09:13 AM

ਲਾਹੌਰ, 28 ਅਗਸਤ
ਪਾਕਿਸਤਾਨ ਦੀ ਇਕ ਅੱਤਵਾਦ ਵਿਰੋਧੀ ਅਦਾਲਤ ਨੇ ਅੱਤਵਾਦੀ ਸਰਗਰਮੀਆਂ ਲਈ ਧਨ ਜੁਟਾਉਣ ਦੇ ਮਾਮਲੇ ਵਿਚ ਜਮਾਤ- ਉਦ- ਦਾਵਾ ਦੇ ਤਿੰਨ ਸੀਨੀਅਰ ਨੇਤਾਵਾਂ ਨੂੰ 16 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਹ ਤਿੰਨੋਂ 2008 ਦੇ ਮੁੰਬਈ ਹਮਲਿਆਂ ਦੇ ਸਾਜ਼ਿਸ਼ਕਰਤਾ ਹਾਫਿਜ਼ ਸਈਦ ਦੇ ਨੇੜਕੇ ਸਹਿਯੋਗੀ ਹਨ।

ਕੁਝ ਹਫਤੇ ਪਹਿਲਾਂ ਜਮਾਨਤ 'ਤੇ ਰਿਹਾਅ ਹੋਏ ਹਾਫਿਜ਼ ਅਬਦੁਲ ਰਹਿਮਾਨ ਮੱਕੀ ਤੇ ਹਾਫਿਜ਼ ਅਬਦੁਸ ਸਲਾਮ ਉਨ੍ਹਾਂ ਤਿੰਨਾਂ ਲੋਕਾਂ ਵਿਚ ਸਾਮਲ ਹਨ, ਜਿਨ੍ਹਾਂ ਨੂੰ ਲਾਹੌਰ ਦੀ ਅੱਤਵਾਦ ਰੋਕੂ ਅਦਾਲਤ ਨੇ ਅੱਤਵਾਦੀ ਵਿੱਤ ਪੋਸ਼ਣ ਦੇ ਇਕ ਹੋਰ ਮਾਮਲੇ ਵਿਚ ਸਜ਼ਾ ਸੁਣਾਈ ਹੈ। ਦੋਸ਼ੀਆਂ ਦੀ ਮੌਜੂਦਗੀ ਵਿਚ ਅਦਾਲਤ ਵਲੋਂ ਫੈਸਲਾ ਸੁਣਾਏ ਜਾਣ ਤੋਂ ਬਾਅਦ ਇਕ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਏ.ਟੀ.ਸੀ. ਨੇ ਜ਼ਫਰ ਇਕਬਾਲ ਤੇ ਹਾਫਿਜ਼ ਅਬਦੁਸ ਸਲਾਮ ਬਿਨ ਮੁਹੰਮਦ ਨੂੰ ਅੱਤਵਾਦੀ ਵਿੱਤ ਪੋਸ਼ਣ ਦੇ ਇਕ ਹੋਰ ਮਾਮਲੇ ਵਿਚ ਸਾਢੇ 16 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਸਾਰਿਆਂ 'ਤੇ ਡੇਢ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਹਾਫਿਜ਼ ਸਈਦ ਦੇ ਰਿਸ਼ਤੇਦਾਰ ਹਾਫਿਜ਼ ਅਬਦੁਲ ਰਹਿਮਾਨ ਮੱਕੀ ਨੂੰ ਵੀ ਇਸੇ ਮਾਮਲੇ ਵਿਚ ਡੇਢ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ 'ਤੇ 20 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।

ਉਨ੍ਹਾਂ ਕਿਹਾ ਕਿ ਅਦਾਲਤ ਵਿਚ ਸੁਣਵਾਈ ਦੌਰਾਨ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਸਨ। ਏ.ਟੀ.ਸੀ. ਦੇ ਜੱਜ ਏਜਾਜ਼ ਅਹਿਮਦ ਬੁੱਟਰ ਨੇ ਇਹ ਫੈਸਲਾ ਸੁਣਾਇਆ।
- ਏਜੰਸੀਆਂ

Have something to say? Post your comment