English Hindi October 22, 2020

ਦੁੱਖ ਸੁੱਖ ਪਰਦੇਸਾਂ ਦੇ

ਕਰਤਾਰਪੁਰ ਲਾਂਘਾ ਪ੍ਰਾਜੈਕਟ ਤਹਿਤ ਪੁੱਲ ਦੇ ਇਕ ਹਿੱਸੇ ਦੀ ਊਸਾਰੀ ਸਬੰਧੀ ਹੋਈ ਭਾਰਤ - ਪਾਕਿ ਮੀਟਿੰਗ

August 28, 2020 10:36 AM

ਗਰੋਆ ਟਾਈਮਜ਼ ਸਰਵਿਸ
ਚੰਡੀਗੜ, 27 ਅਗਸਤ

ਭਾਰਤ-ਪਾਕਿਸਤਾਨ ਦੇ ਤਕਨੀਕੀ ਮਾਹਿਰਾਂ ਦੀ ਕਰਤਾਰਪੁਰ ਲਾਂਘਾ ਪ੍ਰਾਜੈਕਟ ਤਹਿਤ ਪੁੱਲ ਦੇ ਇਕ ਹਿੱਸੇ ਦੀ ਊਸਾਰੀ ਨੂੰ ਲੈ ਕੇ ਅੱਜ ਅਹਿਮ ਮੀਟਿੰਗ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ 'ਤੇ ਭਾਰਤ ਵਾਲੇ ਪਾਸੇ ਹੋਈ। ਲਾਂਘਾ ਖੁੱਲ੍ਹਣ ਮਗਰੋਂ ਦੋਵਾਂ ਮੁਲਕਾਂ ਦੇ ਅਧਿਕਾਰੀਆਂ ਦੀ ਇਸ ਪਲੇਠੀ ਮੀਟਿੰਗ ਵਿੱਚ ਪਾਕਿ ਦੇ ਚਾਰ ਤਕਨੀਕੀ ਮਾਹਿਰ ਸ਼ਾਮਲ ਹੋਏ, ਜਿਸ ਦੀ ਅਗਵਾਈ ਮੁਰਾਦ ਨੌਸ਼ਾਦ ਨੇ ਕੀਤੀ। ਭਾਰਤ ਵੱਲੋਂ ਲੈਂਡ ਪੋਰਟ ਅਥਾਰਿਟੀ ਦੇ ਅਧਿਕਾਰੀ ਜਤਿੰਦਰ ਸਿੰਘ, ਐੱਨਐੱਚਏਆਈ ਦੇ ਇਸ਼ਾਂਤ ਖੁਰਾਣਾ ਤੇ ਬੀਐੱਸਐੱਫ ਦੇ ਅਧਿਕਾਰੀ ਸ਼ਾਮਲ ਹੋਏ। ਮੀਟਿੰਗ ਦੌਰਾਨ ਪਾਕਿਸਤਾਨ ਨੇ ਆਪਣੇ ਹਿੱਸੇ ਦਾ ਪੁੱਲ ਬਣਾਉਣ ਦੀ ਸਹਿਮਤੀ ਦਿੱਤੀ, ਪਰ ਉਸਾਰੀ ਮੁਕੰਮਲ ਕਰਨ ਬਾਰੇ ਕੋਈ ਨਿਰਧਾਰਿਤ ਤਰੀਕ ਨਹੀਂ ਦੱਸੀ।

ਹੜ੍ਹਾਂ ਦੇ ਖਤਰੇ ਦੇ ਟਾਕਰੇ ਲਈ ਪਾਕਿਸਤਾਨ ਵੱਲੋਂ 260 ਤੋਂ 300 ਮੀਟਰ ਤੱਕ ਪੁੱਲ ਉਸਾਰਿਆ ਜਾਣਾ ਹੈ, ਜਦੋਂਕਿ ਭਾਰਤ ਨੇ ਆਪਣੇ ਹਿੱਸੇ ਦਾ ਪੁੱਲ ਪਹਿਲਾਂ ਹੀ ਬਣਾ ਲਿਆ ਹੈ। ਪਾਕਿਸਤਾਨ ਵਾਲੇ ਪਾਸੇ ਰਾਵੀ ਉਪਰ ਤਾਂ ਪੁੱਲ ਬਣਾਇਆ ਗਿਆ ਹੈ, ਪਰ ਲਾਂਘੇ ਵਾਲੀ ਥਾਂ ਤੋਂ ਜ਼ੀਰੋ ਲਾਈਨ ਤੱਕ ਅਜੇ ਪੁੱਲ ਬਣਾਉਣਾ ਬਾਕੀ ਹੈ| ਮੀਟਿੰਗ ਵਿੱਚ ਹਾਜ਼ਰ ਸਿਗਲ ਇੰਡੀਆ ਲਿਮਟਿਡ ਦੇ ਊਪ ਪ੍ਰਧਾਨ ਜਤਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਦੇਸ਼ਾਂ ਦੇ ਤਕਨੀਕੀ ਮਾਹਿਰਾਂ ਵਿਚਾਲੇ ਪੁਲ ਦੇ ਨਿਰਮਾਣ, ਇਸ ਦੇ ਸਰਵੇ ਅਤੇ ਲੈਵਲ ਤੋਂ ਇਲਾਵਾ ਹੋਰ ਕੋਈ ਗੱਲਬਾਤ ਨਹੀਂ ਹੋਈ| ਉਨ੍ਹਾਂ ਦੱਸਿਆ ਕਿ ਭਾਰਤੀ ਨੈਸ਼ਨਲ ਹਾਈਵੇਅ ਅਥਾਰਿਟੀ ਨੇ ਪਾਕਿ ਦੇ ਤਕਨੀਕੀ ਮਾਹਿਰਾਂ ਦੀ ਟੀਮ ਨੂੰ ਭਾਰਤ ਵੱਲੋਂ ਉਸਾਰੇ ਗਏ ਪੁਲ ਦੀ ਡਰਾਇੰਗ/ਨਕਸ਼ਾ ਦਿਖਾਇਆ ਹੈ|

Have something to say? Post your comment