English Hindi October 22, 2020

ਦੁੱਖ ਸੁੱਖ ਪਰਦੇਸਾਂ ਦੇ

ਰਿਪਬਲਿਕਨ ਪਾਰਟੀ ਵੱਲੋਂ ਟਰੰਪ ਰਾਸ਼ਟਰਪਤੀ ਅਤੇ ਮਾਈਕ ਪੈਂਸ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਮੁੜ ਉਮੀਦਵਾਰ ਨਾਮਜ਼ਦ

August 25, 2020 09:11 AM

ਚਾਰਲਟ (ਅਮਰੀਕਾ), 24 ਅਗਸਤ
ਰਿਪਬਲਿਕਨ ਪਾਰਟੀ ਦੇ ਡੈਲੀਗੇਟਾਂ ਨੇ ਇਥੇ ਸ਼ੁਰੂ ਹੋਈ ਕਨਵੈਨਸ਼ਨ ਵਿੱਚ ਡੋਨਲਡ ਟਰੰਪ ਨੂੰ ਰਾਸ਼ਟਰਪਤੀ ਅਤੇ ਮਾਈਕ ਪੈਂਸ ਨੂੰ ਊਪ ਰਾਸ਼ਟਰਪਤੀ ਦੇ ਅਹੁਦੇ ਲਈ ਰਸਮੀ ਤੌਰ 'ਤੇ ਮੁੜ ਉਮੀਦਵਾਰ ਨਾਮਜ਼ਦ ਕਰ ਲਿਆ ਹੈ। ਰਿਪਬਲਿਕਨ ਡੈਲੀਗੇਟਾਂ ਦੀ ਕਨਵੈਨਸ਼ਨ ਦੌਰਾਨ ਅਮਰੀਕੀ ਲੋਕਾਂ ਨੂੰ ਯਕੀਨ ਦਿਵਾਇਆ ਜਾਵੇਗਾ ਕਿ ਟਰੰਪ ਦੂਜੀ ਵਾਰ ਰਾਸ਼ਟਰਪਤੀ ਚੁਣੇ ਜਾਣ ਦੇ ਕਾਬਿਲ ਹਨ। ਵੀਰਵਾਰ ਨੂੰ ਟਰੰਪ ਪਾਰਟੀ ਦੀ ਨਾਮਜਦਗੀ ਨੂੰ ਸਵੀਕਾਰ ਕਰਨ ਦਾ ਰਸਮੀ ਐਲਾਨ ਕਰਨਗੇ।

ਕਰੋਨਾਵਾਇਰਸ ਮਹਾਮਾਰੀ ਦੇ ਬਾਵਜੂਦ ਡੈਲੀਗੇਟ ਚਾਰਲਟ ਕਨਵੈਨਸ਼ਨ ਸੈਂਟਰ 'ਚ ਇਕੱਠੇ ਹੋਣਗੇ ਪਰ ਉਹ ਸਮਾਜਿਕ ਦੂਰੀ ਦੇ ਪਾਲਣ ਦੇ ਨਾਲ ਨਾਲ ਚਿਹਰੇ 'ਤੇ ਮਾਸਕ ਵੀ ਲਗਾ ਕੇ ਰੱਖਣਗੇ। ਇਸ ਦੇ ਉਲਟ ਡੈਮੋਕਰੈਟਾਂ ਨੇ ਜੋਅ ਬਾਇਡਨ ਨੂੰ ਰਾਸ਼ਟਰਪਤੀ ਚੋਣ ਲੜਨ ਦੀ ਪ੍ਰਵਾਨਗੀ ਦੇਣ ਸਮੇਂ ਵੀਡੀਓ ਕਾਨਫਰੰਸਿੰਗ ਰਾਹੀਂ ਹਾਜ਼ਰੀ ਲਵਾਈ ਸੀ ਅਤੇ ਵੱਡੇ ਇਕੱਠ ਕਰਨ ਤੋਂ ਗੁਰੇਜ਼ ਕੀਤਾ ਸੀ।

ਟਰੰਪ ਲਈ ਇਹ ਕਨਵੈਨਸ਼ਨ ਅਹਿਮ ਹੈ ਕਿਉਂਕਿ ਸ਼ੁਰੂਆਤੀ ਰੁਝਾਨਾਂ 'ਚ ਉਹ ਅਜੇ ਆਪਣੇ ਵਿਰੋਧੀ ਬਾਇਡਨ ਤੋਂ ਪਿੱਛੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਸਾਥੀਆਂ ਦਾ ਮੰਨਣਾ ਹੈ ਕਿ ਕਨਵੈਨਸ਼ਨ ਨਾਲ ਟਰੰਪ ਪ੍ਰਤੀ ਵੋਟਰਾਂ 'ਚ ਮਾਹੌਲ ਬਣ ਜਾਵੇਗਾ।
-ਏਪੀ

Have something to say? Post your comment