English Hindi October 22, 2020

ਦੁੱਖ ਸੁੱਖ ਪਰਦੇਸਾਂ ਦੇ

ਅਕਾਲ ਤਖਤ ਵੱਲੋਂ ਢੱਡਰੀਆਂ ਵਾਲੇ ਨੂੰ ਪੇਸ਼ ਹੋ ਕੇ ਗਲਤ ਬਿਆਨੀਆਂ ਲਈ ਮਾਫੀ ਮੰਗਣ ਦਾ ਆਦੇਸ਼

August 24, 2020 03:51 PM

- ਜਦੋਂ ਤੱਕ ਮਾਫੀ ਨਾ ਮੰਗਣ, ਸਿੱਖਾਂ ਨੂੰ ਉਨਾਂ ਦੇ ਸਮਾਗਮ ਨਾ ਕਰਾਉਣ ਦਾ ਹੁਕਮ

ਜਗਤਾਰ ਸਿੰਘ ਛਿੱਤ
ਅੰਮ੍ਰਿਤਸਰ, 24 ਅਗਸਤ
ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਵਿਚ ਪੰਥ ਨਾਲ ਸੰਬੰਧਤ ਕਈ ਮਸਲੇ ਵਿਚਾਰੇ ਗਏ। ਇਸ ਇਕੱਤਰਤਾ ਵਿਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਸੰਬੰਧੀ ਵੱਡਾ ਫ਼ੈਸਲਾ ਲਿਆ ਗਿਆ ਹੈ।

ਅਕਾਲ ਤਖਤ ਵੱਲੋਂ ਢੱਡਰੀਆਂ ਵਾਲੇ ਨੂੰ ਪੇਸ਼ ਹੋ ਕੇ ਗਲਤ ਬਿਆਨਿਆ ਲਈ ਮਾਫੀ ਮੰਗਣ ਦਾ ਆਦੇਸ਼ ਦਿੱਤਾ ਗਿਆ ਹੈ। ਇਹ ਵੀ ਹੁਕਮ ਹੈ ਕਿ ਜਦੋਂ ਤੱਕ ਢੱਡਰੀਆਂ ਵਾਲੇ ਮਾਫੀ ਨਾ ਮੰਗਣ, ਸਿੱਖ ਉਨਾਂ ਦੇ ਸਮਾਗਮ ਨਾ ਕਰਾਉਣ। ਦਾ

ਸ੍ਰੀ ਅਕਾਲ ਤਖਤ ਸਾਹਿਬ ਵਲੋਂ ਜਾਰੀ ਪ੍ਰੈਸ ਬਿਆਨ ਵਿਚ ਆਖਿਆ ਗਿਆ ਹੈ ਕਿ ਭਾਈ ਰਣਜੀਤ ਸਿਘ ਢੱਡਰੀਆਂਵਾਲੇ ਵਲੋਂ ਬੋਲੇ ਕਥਨਾਂ ਦੇ ਸੰਬੰਧ ਵਿਚ ਪੜਤਾਲ ਲਈ ਬਣਾਈ ਵਿਦਵਾਨਾਂ ਦੀ ਸਬ-ਕਮੇਟੀ ਦੀ ਰਿਪੋਰਟ ਪੁੱਜ ਗਈ ਹੈ। ਇਸ ਰਿਪੋਰਟ ਅਨੁਸਾਰ ਢੱਡਰੀਆਂਵਾਲੇ ਨੇ ਗੁਰਮਤਿ ਪ੍ਰਤੀ ਕੁਝ ਗ਼ਲਤ ਬਿਆਨੀਆਂ ਕੀਤੀਆਂ ਹਨ ਅਤੇ ਇਹ ਇਨ੍ਹਾਂ ਕਥਨਾ ਸੰਬੰਧੀ ਸਪੱਸ਼ਟੀਕਰਨ ਦੇਣ ਤੋਂ ਵੀ ਇਨਕਾਰੀ ਹੋਇਆ ਹੈ।

ਇਸ ਸੰਬੰਧੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਵਿਚ ਵਿਚਾਰ ਕਰਨ ਉਪਰੰਤ ਫ਼ੈਸਲਾ ਹੋਇਆ ਹੈ ਕਿ ਗੁਰੂ ਗ੍ਰੰਥ-ਗੁਰੂ ਗ੍ਰੰਥ ਨੂੰ ਸਮਰਪਿਤ ਤੇ ਪ੍ਰੰਪਰਾਵਾਂ ਦੀ ਰਾਖੀ ਲਈ ਵਚਨਬੱਧ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ, ਸੰਸਥਾਵਾਂ ਅਤੇ ਗੁਰਦੁਆਰਾ ਪ੍ਰਬੰਧਕਾਂ ਨੂੰ ਆਦੇਸ਼ ਦਿੱਤਾ ਜਾਂਦਾ ਹੈ ਕਿ ਜਦੋਂ ਤਕ ਢੱਡਰੀਆਂਵਾਲਾ ਆਪਣੇ ਗ਼ਲਤ ਬਿਆਨਾਂ ਲਈ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋ ਕੇ ਮੁਆਫ਼ੀ ਨਹੀਂ ਮੰਗਦਾ ਉਦੋਂ ਤਕ ਇਸ ਦੇ ਸਮਾਗਮ ਨਾ ਕਰਵਾਏ ਜਾਣ।

ਇੰਨਾ ਹੀ ਨਹੀਂ, ਪੰਜ ਸਿੰਘ ਸਾਹਿਬਾਨਾਂ ਨੇ ਚਿਤਾਵਨੀ ਦਿੰਦੇ ਹੋਏ ਆਖਿਆ ਹੈ ਕਿ ਜੇਕਰ ਕੋਈ ਢੱਡਰੀਆਂਵਾਲੇ ਦਾ ਸਮਾਗਮ ਕਰਵਾਉਂਦਾ ਹੈ ਤਾਂ ਅਣਸੁਖਾਵੀਂ ਘਟਨਾ ਲਈ ਉਹ ਖ਼ੁਦ ਜ਼ਿੰਮੇਵਾਰ ਹੋਵੇਗਾ। ਸਿੰਘ ਸਾਹਿਬਾਨਾਂ ਨੇ ਸਿੱਖ ਸੰਗਤ ਨੂੰ ਆਖਿਆ ਹੈ ਕਿ ਨਾ ਤਾਂ ਢੱਡਰੀਆਂਵਾਲੇ ਨੂੰ ਸੁਣਿਆ ਜਾਵੇ ਅਤੇ ਨਾ ਹੀ ਇਸ ਦੀਆਂ ਵੀਡੀਓ ਆਦਿ ਅੱਗੇ ਸਾਂਝੀਆਂ ਕੀਤੀਆਂ ਜਾਣ। ਜੇਕਰ ਅਜੇ ਵੀ ਇਹ ਬਾਜ਼ ਨਾ ਆਇਆ ਤਾਂ ਇਸ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

Have something to say? Post your comment