English Hindi October 24, 2020

ਦੁੱਖ ਸੁੱਖ ਪਰਦੇਸਾਂ ਦੇ

ਬਰੈਂਪਟਨ ਵਿੱਚ ਪੰਜ ਸ਼ੱਕੀ ਪੰਜਾਬੀ ਪੁਲੀਸ ਨੇ ਹਥਿਆਰਾਂ ਸਣੇ ਹਿਰਾਸਤ ਵਿੱਚ ਲਏ

August 20, 2020 12:32 PM

ਬਰੈਂਪਟਨ, 20 ਅਗਸਤ
ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿਚ ਪੁਲੀਸ ਨੇ 5 ਪੰਜਾਬੀਆਂ ਨੂੰ ਹਥਿਆਰਾਂ ਸਣੇ ਹਿਰਾਸਤ ਵਿਚ ਲਿਆ ਹੈ। ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਸਬੰਧਤ ਨਾਗਰਿਕ ਨੇ 15 ਅਗਸਤ ਨੂੰ ਫੋਨ ਕਰਕੇ ਦੱਸਿਆ ਕਿ ਬ੍ਰਾਮਾਲਿਆ ਆਰਡੀ ਅਤੇ ਸੈਂਡਲਵੁੱਡ ਪਕਵੀ ਦੇ ਖੇਤਰ ਵਿਚ ਇਕ ਪਲਾਜ਼ਮਾ ਦੀ ਪਾਰਕਿੰਗ ਵਿਚ ਇਕ ਵਾਹਨ ਵਿਚ ਹਥਿਆਰਾਂ ਸਣੇ ਕੁਝ ਲੋਕਾਂ ਨੂੰ ਦੇਖਿਆ ਗਿਆ।

16 ਅਗਸਤ ਨੂੰ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿੱਥੋਂ ਇਨ੍ਹਾਂ ਨੂੰ ਫੜਿਆ ਗਿਆ ਹੈ, ਉੱਥੇ ਕੁਝ ਖਾਲਿਸਤਾਨੀ ਜਥੇਬੰਦੀਆਂ ਵੀ ਪ੍ਰਦਰਸ਼ਨੲ ਕਰਨ ਲਈ ਇਕੱਠੀਆਂ ਹੋਈਆਂ ਸਨ। ਇਨ੍ਹਾਂ 'ਤੇ ਸਿੱਖਸ ਫਾਰ ਜਸਟਿਸ ਨਾਲ ਸਬੰਧਤ ਹੋਣ ਦਾ ਦੋਸ਼ ਵੀ ਲਗਾਇਆ ਜਾ ਰਿਹਾ ਹੈ।

ਪੁਲੀਸ ਨੂੰ ਮਿਲੀ ਜਾਣਕਾਰੀ ਮੁਤਾਬਕ ਉੱਥੇ 2 ਵਾਹਨਾਂ ਵਿਚ 8 ਲੋਕ ਪੁੱਜੇ ਸਨ ਤੇ ਸਾਰਿਆਂ ਕੋਲ ਬੰਦੂਕਾਂ ਤੇ ਹੋਰ ਹਥਿਆਰ ਸਨ। ਪੁਲੀਸ ਦੇ ਪੁੱਜਣ 'ਤੇ 3 ਲੋਕ ਫਰਾਰ ਹੋ ਗਏ ਜਦਕਿ 5 ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ, ਜਿਨ੍ਹਾਂ ਵਿਚ ਜਾਰਜਟਾਊਨ ਦੇ ਸਿਮਰਜੀਤ ਸਿੰਘ (23), ਅਰੁਣਦੀਪ ਸੂਦ (40), ਮਨਪ੍ਰੀਤ ਸਿੰਘ (21), ਸ਼ਿਵਮਪ੍ਰੀਤ ਸਿੰਘ, ਮਹਿਕਦੀਪ ਮਾਨ (22) ਦੇ ਨਾਮ ਸ਼ਾਮਲ ਹਨ।
- ਏਜੰਸੀ

Have something to say? Post your comment