English Hindi October 22, 2020

ਦੁੱਖ ਸੁੱਖ ਪਰਦੇਸਾਂ ਦੇ

ਵੰਦੇ ਭਾਰਤ ਮਿਸ਼ਨ ਦਾ 6ਵਾਂ ਦੌਰ 1 ਸਤੰਬਰ ਤੋਂ, ਟੋਰਾਂਟੋ ਤੋਂ 17 ਅਤੇ ਵੈਨਕੂਵਰ ਸ਼ਹਿਰ ਤੋਂ 13 ਉਡਾਣਾਂ

August 17, 2020 10:29 AM

ਨਵੀਂ ਦਿੱਲੀ, 16 ਅਗਸਤ
ਵਿਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਸ਼ੁਰੂ ਕੀਤੇ ਗਏ ਵੰਦੇ ਭਾਰਤ ਮਿਸ਼ਨ ਦਾ 6ਵਾਂ ਦੌਰ 1 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ।ਸ਼ਹਿਰੀ ਹਵਾਬਾਜ਼ੀ ਮੰਤਰਾਲਾ ਅਨੁਸਾਰ, ਵੰਦੇ ਭਾਰਤ ਮਿਸ਼ਨ ਦੇ 6ਵੇਂ ਪੜਾਅ 'ਚ ਸਰਕਾਰੀ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆਂ ਦੀਆਂ 31 ਉਡਾਣਾਂ ਹੁਣ ਤੱਕ ਨਿਸ਼ਚਿਤ ਹੋ ਚੁੱਕੀਆਂ ਹਨ।

ਕੈਨੇਡਾ ਦੇ ਟੋਰਾਂਟੋ ਸ਼ਹਿਰ ਤੋਂ 17 ਤੇ ਵੈਨਕੂਵਰ ਸ਼ਹਿਰ ਤੋਂ 13 ਉਡਾਣਾਂ ਅਤੇ ਚੀਨ ਦੇ ਸੰਘਾਈ ਤੋਂ ਇਕ ਉਡਾਣ ਹੋਵੇਗੀ। ਇਨ੍ਹਾਂ ਸਭ ਉਡਾਣਾਂ ਦੀ ਲੈਂਡਿੰਗ ਦਿੱਲੀ ਹੋਵੇਗੀ।

ਵੰਦੇ ਭਾਰਤ ਮਿਸ਼ਨ ਦੀ ਸ਼ੁਰੂਆਤ 6 ਮਈ ਨੂੰ ਕੀਤੀ ਗਈ ਸੀ। ਮੌਜੂਦਾ ਸਮੇਂ ਇਸ ਦਾ ਪੰਜਵਾਂ ਪੜਾਅ ਜਾਰੀ ਹੈ। ਇਸ ਮਿਸ਼ਨ ਤਹਿਤ 15 ਅਗਸਤ ਤੱਕ ਏਅਰ ਇੰਡੀਆ ਅਤੇ ਉਸ ਦੀ ਇਕਾਈ ਏਅਰ ਇੰਡੀਆ ਐਕਸਪ੍ਰੈੱਸ ਦੀਆਂ 1, 825 ਉਡਾਣਾਂ 'ਚ 3, 36, 436 ਲੋਕਾਂ ਨੂੰ ਲਿਆਂਦਾ ਜਾ ਚੁੱਕਾ ਹੈ। ਚਾਰਟਡ ਜਹਾਜ਼ਾਂ 'ਚ ਹੁਣ ਤੱਕ 5, 98, 504 ਲੋਕ ਦੇਸ਼ ਵਾਪਸ ਪਹੁੰਚ ਚੁੱਕੇ ਹਨ। ਕੋਵਿਡ-19 ਕਾਰਨ ਕੌਮਾਂਤਰੀ ਉਡਾਣਾਂ ਬੰਦ ਹੋਣ ਤੋਂ ਬਾਅਦ ਹੁਣ ਤੱਕ 10, 64, 201 ਭਾਰਤੀ ਸਵਦੇਸ਼ ਵਾਪਸ ਆਏ ਹਨ।
-ਏਜੰਸੀਆਂ

Have something to say? Post your comment