English Hindi October 24, 2020

ਦੁੱਖ ਸੁੱਖ ਪਰਦੇਸਾਂ ਦੇ

ਪਿਛਲੇ 24 ਘੰਟਿਆਂ ਦੌਰਾਨ ਰਿਕਾਰਡ 49,310 ਨਵੇਂ ਮਾਮਲੇ, 740 ਲੋਕਾਂ ਦੀ ਮੌਤ

July 24, 2020 10:39 AM

- ਅਮਰੀਕਾ 'ਚ ਕੋਰੋਨਾ ਵਾਇਰਸ ਕਾਰਨ ਹਰ ਘੰਟੇ ਔਸਤਨ 2, 600 ਤੋਂ ਜ਼ਿਆਦਾ ਲੋਕ ਕੋਰੋਨਾ ਟੈਸਟ ਵਿਚ ਪਾਜ਼ੇਟਿਵ ਪਾਏ ਜਾ ਰਹੇ ਹਨ

ਨਵੀਂ ਦਿੱਲੀ, 24 ਜੁਲਾਈ
ਕੇਂਦਰੀ ਸਿਹਤ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਰਿਕਾਰਡ 49, 310 ਨਵੇਂ ਮਾਮਲੇ ਸਾਹਮਣੇ ਆਏ ਹਨ। ਨਾਲ ਹੀ ਇਸ ਦੌਰਾਨ 740 ਲੋਕਾਂ ਦੀ ਮੌਤ ਵੀ ਹੋਈ ਹੈ। ਦੇਸ਼ 'ਚ ਕੋਰੋਨਾ ਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 12 ਲੱਖ 87 ਹਜ਼ਾਰ 945 ਹੋ ਗਈ ਹੈ। ਇਸ ਨਾਲ 8 ਲੱਖ 17 ਹਜ਼ਾਰ 209 ਲੋਕ ਪੂਰੀ ਤਰ੍ਹਾਂ ਨਾਲ ਠੀਕ ਹੋ ਗਏ ਹਨ, ਜਦਕਿ 4 ਲੱਖ 40 ਹਜ਼ਾਰ 135 ਇਲਾਜ ਅਧੀਨ ਹਨ। ਦੇਸ਼ਭਰ 'ਚ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਹੁਣ ਤਕ 30, 601 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਇਕ ਦਿਨ 'ਚ 34, 601 ਮਰੀਜ਼ ਠੀਕ ਹੋ ਕੇ ਆਪਣੇ ਘਰ ਜਾ ਚੁੱਕੇ ਹਨ। ਹੁਣ ਤਕ ਡੇਢ ਕਰੋੜ ਤੋਂ ਜ਼ਿਆਦਾ ਕੋਰੋਨਾ ਜਾਂਚ ਕੀਤੀ ਜਾ ਚੁੱਕੀ ਹੈ।

 ਅਮਰੀਕਾ 'ਚ ਕੋਰੋਨਾ ਵਾਇਰਸ ਕਾਰਨ ਹਰ ਘੰਟੇ ਔਸਤਨ 2, 600 ਤੋਂ ਜ਼ਿਆਦਾ ਲੋਕ ਕੋਰੋਨਾ ਟੈਸਟ ਵਿਚ ਪਾਜ਼ੇਟਿਵ ਪਾਏ ਜਾ ਰਹੇ ਹਨ। ਅਮਰੀਕਾ ਵਿਚ ਹੁਣ ਤਕ ਕੁਲ 41 ਲੱਖ ਤੋਂ ਜ਼ਿਆਦਾ ਲੋਕ ਇਨਫੈਕਟਿਡ ਹੋ ਚੁੱਕੇ ਹਨ। 19 ਲੱਖ 40 ਹਜ਼ਾਰ ਤੋਂ ਜ਼ਿਆਦਾ ਤੰਦਰੁਸਤ ਹੋ ਗਏ ਹਨ। 20 ਲੱਖ ਤੋਂ ਜ਼ਿਆਦਾ ਸਰਗਰਮ ਮਾਮਲੇ ਹਨ। ਲਗਾਤਾਰ ਦੂਜੇ ਦਿਨ ਇਕ ਹਜ਼ਾਰ ਤੋਂ ਜ਼ਿਆਦਾ ਪੀੜਤਾਂ ਦੀ ਮੌਤ ਨਾਲ ਮਰਨ ਵਾਲਿਆਂ ਦੀ ਗਿਣਤੀ ਇਕ ਲੱਖ 46 ਹਜ਼ਾਰ ਹੋ ਗਈ ਹੈ।

ਸਮਾਚਾਰ ਏਜੰਸੀ ਰਾਇਟਰ ਮੁਤਾਬਕ, ਅਮਰੀਕਾ ਵਿਚ ਵੀਰਵਾਰ ਨੂੰ ਇਨਫੈਕਟਿਡ ਲੋਕਾਂ ਦਾ ਅੰਕੜਾ 41 ਲੱਖ ਤੋਂ ਪਾਰ ਪਹੁੰਚ ਗਿਆ। ਪ੍ਰਤੀ ਘੰਟੇ ਔਸਤਨ 2, 600 ਨਵੇਂ ਮਾਮਲਿਆਂ ਦੀ ਦਰ ਨਾਲ ਇਨਫੈਕਟਿਡ ਵੱਧ ਰਹੇ ਹਨ। ਅਮਰੀਕਾ ਵਿਚ ਬੀਤੀ 21 ਜਨਵਰੀ ਨੂੰ ਪਹਿਲਾ ਮਾਮਲਾ ਮਿਲਿਆ ਸੀ। ਇਸ ਤੋਂ ਬਾਅਦ 98 ਦਿਨਾਂ ਵਿਚ ਇਹ ਅੰਕੜਾ 20 ਲੱਖ ਹੋ ਗਿਆ ਸੀ। ਇਸ ਤੋਂ ਬਾਅਦ 27 ਦਿਨਾਂ ਵਿਚ 10 ਲੱਖ ਨਵੇਂ ਮਾਮਲੇ ਜੁੜਨ ਨਾਲ ਕੁਲ ਅੰਕੜਾ 30 ਲੱਖ ਦੇ ਪੱਧਰ 'ਤੇ ਪਹੁੰਚ ਗਿਆ ਸੀ, ਜਦਕਿ ਮਹਿਜ਼ 16 ਦਿਨਾਂ ਵਿਚ ਇਨਫੈਕਟਿਡ ਲੋਕਾਂ ਦੀ ਕੁਲ ਗਿਣਤੀ 40 ਲੱਖ ਤੋਂ ਜ਼ਿਆਦਾ ਹੋ ਗਈ। ਇਸ ਮਿਆਦ ਵਿਚ ਪ੍ਰਤੀ ਮਿੰਟ ਔਸਤਨ 43 ਨਵੇਂ ਮਾਮਲੇ ਪਾਏ ਗਏ। ਅਮਰੀਕਾ ਵਿਚ ਫਲੋਰੀਡਾ, ਟੈਕਸਾਸ ਅਤੇ ਕੈਲੀਫੋਰਨੀਆ ਮਹਾਮਾਰੀ ਦੇ ਨਵੇਂ ਕੇਂਦਰ ਬਣ ਗਏ ਹਨ। ਇਨ੍ਹਾਂ ਤਿੰਨਾਂ ਸੂਬਿਆਂ ਵਿਚ ਸਾਢੇ ਤਿੰਨ ਲੱਖ ਤੋਂ ਜ਼ਿਆਦਾ ਇਨਫੈਕਟਿਡ ਪਾਏ ਜਾ ਚੁੱਕੇ ਹਨ। ਅਮਰੀਕਾ ਦੇ 50 ਸੂਬਿਆਂ 'ਚੋਂ 40 ਵਿਚ ਇਨਫੈਕਸ਼ਨ ਤੇਜ਼ ਰਫ਼ਤਾਰ ਨਾਲ ਵੱਧ ਰਿਹਾ ਹੈ। ਹਾਲਾਂਕਿ ਇਨਫੈਕਸ਼ਨ ਦਾ ਕੇਂਦਰ ਰਹੇ ਨਿਊਯਾਰਕ ਸੂਬੇ ਵਿਚ ਗਿਰਾਵਟ ਦੇਖੀ ਜਾ ਰਹੀ ਹੈ।

ਬ੍ਰਾਜ਼ੀਲ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ਵਿਚ ਬੀਤੇ 24 ਘੰਟੇ ਦੌਰਾਨ ਕਰੀਬ 68 ਹਜ਼ਾਰ ਨਵੇਂ ਮਾਮਲੇ ਪਾਏ ਗਏ ਹਨ। ਇਸ ਤੋਂ ਪਹਿਲਾਂ ਬੀਤੀ 19 ਜੂਨ ਨੂੰ ਇਕ ਦਿਨ ਵਿਚ ਸਭ ਤੋਂ ਜ਼ਿਆਦਾ 54 ਹਜ਼ਾਰ 771 ਨਵੇਂ ਇਨਫੈਕਟਿਡ ਪਾਏ ਗਏ ਸਨ। ਇਸ ਲੈਟਿਨ ਅਮਰੀਕੀ ਦੇਸ਼ ਵਿਚ ਹੁਣ ਤਕ ਕੁਲ 22 ਲੱਖ 30 ਹਜ਼ਾਰ ਤੋਂ ਜ਼ਿਆਦਾ ਪੀੜਤ ਪਾਏ ਗਏ ਹਨ, ਜਦਕਿ 82 ਹਜ਼ਾਰ ਤੋਂ ਜ਼ਿਆਦਾ ਪੀੜਤ ਦਮ ਤੋੜ ਚੁੱਕੇ ਹਨ। ਇਧਰ, ਰਾਸ਼ਟਰਪਤੀ ਜੇਰ ਬੋਲਸੋਨਾਰੋ ਖ਼ੁਦ ਵੀ ਕੋਰੋਨਾ ਤੋਂ ਉਭਰ ਨਹੀਂ ਪਾਏ ਹਨ। ਉਨ੍ਹਾਂ ਦਾ ਕੋਰੋਨਾ ਟੈਸਟ ਤੀਜੇ ਵਾਰ ਪਾਜ਼ੇਟਿਵ ਪਾਇਆ ਗਿਆ ਹੈ।

ਰੂਸ 'ਚ 5, 848 ਨਵੇਂ ਇਨਫੈਕਟਿਡ ਪਾਏ ਜਾਣ ਨਾਲ ਇਨਫੈਕਟਿਡ ਲੋਕਾਂ ਦਾ ਕੁਲ ਅੰਕੜਾ ਅੱਠ ਲੱਖ ਦੇ ਕਰੀਬ ਪੁੱਜ ਗਿਆ ਹੈ। ਇਸ ਦੇਸ਼ ਵਿਚ ਹੁਣ ਤਕ ਸੱਤ ਲੱਖ 95 ਹਜ਼ਾਰ ਮਾਮਲੇ ਮਿਲ ਚੁੱਕੇ ਹਨ। ਇਨ੍ਹਾਂ ਵਿਚੋਂ ਪੰਜ ਲੱਖ 80 ਹਜ਼ਾਰ ਠੀਕ ਵੀ ਹੋ ਗਏ ਹਨ, ਜਦਕਿ ਬੀਤੇ 24 ਘੰਟੇ ਵਿਚ 147 ਪੀੜਤਾਂ ਦੀ ਮੌਤ ਨਾਲ ਮਰਨ ਵਾਲਿਆਂ ਦੀ ਗਿਣਤੀ 12 ਹਜ਼ਾਰ 892 ਹੋ ਗਈ ਹੈ।

ਮੈਕਸੀਕੋ : ਰਾਸ਼ਟਰਪਤੀ ਏਂਦ੍ਰੇਸ ਮੈਨੁਅਲ ਨੇ ਮਾਸਕ ਪਾਉਣ ਤੋਂ ਇਨਕਾਰ ਕਰ ਦਿੱਤਾ। ਇਸ ਦੇਸ਼ ਵਿਚ ਹੁਣ ਤਕ ਤਿੰਨ ਲੱਖ 60 ਹਜ਼ਾਰ ਤੋਂ ਜ਼ਿਆਦਾ ਲੋਕ ਇਨਫੈਕਟਿਡ ਪਾਏ ਗਏ ਹਨ।

ਦੱਖਣੀ ਅਫਰੀਕਾ : ਬੀਤੇ 24 ਘੰਟੇ ਵਿਚ 572 ਪੀੜਤਾਂ ਦੀ ਮੌਤ ਨਾਲ ਮਰਨ ਵਾਲਿਆਂ ਦੀ ਗਿਣਤੀ 5, 940 ਹੋ ਗਈ ਹੈ। ਹੁਣ ਤਕ ਕਰੀਬ ਚਾਰ ਲੱਖ ਪੀੜਤ ਮਿਲੇ ਹਨ।

ਜਾਪਾਨ : ਦੂਜੇ ਦੌਰ ਦੀ ਮਹਾਮਾਰੀ ਦੇ ਖ਼ਤਰੇ ਵਿਚਾਲੇ ਟੋਕੀਓ ਵਿਚ 366 ਨਵੇਂ ਕੇਸ ਮਿਲੇ ਹਨ। ਰੋਕਥਾਮ ਦੀ ਕੋਸ਼ਿਸ਼ ਵਿਚ ਚਾਰ ਦਿਨ ਦੇ ਹਫ਼ਤੇ ਦਾ ਐਲਾਨ ਹੋਇਆ ਹੈ।

ਦੱਖਣੀ ਕੋਰੀਆ : 59 ਨਵੇਂ ਇਨਫੈਕਟਿਡ ਮਿਲਣ ਨਾਲ ਪੀੜਤਾਂ ਦਾ ਕੁਲ ਅੰਕੜਾ 13 ਹਜ਼ਾਰ 938 ਹੋ ਗਿਆ ਹੈ। ਇਨ੍ਹਾਂ 'ਚੋਂ 12 ਹਜ਼ਾਰ 758 ਮਰੀਜ਼ ਉਭਰ ਵੀ ਚੁੱਕੇ ਹਨ।

ਪਾਕਿਸਤਾਨ : ਸਮਾਰਟ ਲਾਕਡਾਊਨ ਕਾਰਨ ਇਨਫੈਕਸ਼ਨ 'ਚ ਕਮੀ ਦੇ ਦਾਅਵੇ ਦੌਰਾਨ 1, 763 ਨਵੇਂ ਕੇਸ ਮਿਲਣ ਨਾਲ ਪੀੜਤਾਂ ਦੀ ਗਿਣਤੀ ਦੋ ਲੱਖ 69 ਹਜ਼ਾਰ ਹੋ ਗਈ।

ਆਸਟ੍ਰੇਲੀਆ : ਦੇਸ਼ ਭਰ 'ਚ ਮਿਲੇ 423 ਨਵੇਂ ਮਾਮਲਿਆਂ 'ਚੋਂ 400 ਰੋਗੀ ਵਿਕਟੋਰੀਆ ਸੂਬੇ 'ਚ ਪਾਏ ਗਏ ਹਨ। ਇਸ ਸੂਬੇ 'ਚ ਦੂਜੇ ਦੌਰ ਦੀ ਮਹਾਮਾਰੀ ਦਾ ਖ਼ਤਰਾ ਵਧ ਗਿਆ ਹੈ।

ਚੀਨ : ਉੱਤਰ ਪੱਛਮੀ ਸ਼ਿਨਜਿਆਂਗ ਸੂਬੇ 'ਚ ਲਗਾਤਾਰ ਇਨਫੈਕਸ਼ਨ ਵਧ ਰਿਹਾ ਹੈ। ਇਸ ਸੂਬੇ 'ਚ 18 ਨਵੇਂ ਪੀੜਤ ਪਾਏ ਗਏ ਹਨ। ਹੁਣ ਤਕ ਕੁਲ 50 ਤੋਂ ਵੱਧ ਇਨਫੈਕਟਿਡ ਮਿਲੇ ਹਨ।

ਆਇਰਲੈਂਡ : ਅਮਰੀਕਾ ਤੇ ਬਰਤਾਨੀਆ ਨੂੰ ਛੱਡ ਕੇ 15 ਦੇਸ਼ਾਂ ਤੋਂ ਆਉਣ ਵਾਲੇ ਨਾਗਰਿਕਾਂ ਨੂੰ 14 ਦਿਨਾਂ ਦੇ ਜ਼ਰੂੂਰੀ ਕੁਆਰੰਟਾਈਨ ਨਿਯਮ ਤੋਂ ਰਾਹਤ ਦਿੱਤੀ ਜਾਵੇਗੀ।

Have something to say? Post your comment