English Hindi October 22, 2020

ਦੁੱਖ ਸੁੱਖ ਪਰਦੇਸਾਂ ਦੇ

ਪਤਨੀ ਨੂੰ ਛੱਡ ਪਰਵਾਸੀ ਭਾਰਤੀ ਪਤੀ ਅਮਰੀਕਾ ਨੱਸਿਆ

July 12, 2020 05:50 PM

➡ਪਤਨੀ ਨੇ ਲਾਏ ਪਤੀ 'ਤੇ ਸੰਗੀਨ ਦੋਸ਼;
➡ਪੁਲੀਸ ਨੇ ਮਾਮਲਾ ਦਰਜ ਕਰਕੇ ਤਫ਼ਤੀਸ਼ ਅਰੰਭੀ

ਭਾਰਤ ਭੂਸ਼ਨ ਆਜ਼ਾਦ
ਕੋਟਕਪੂਰਾ 12 ਜੁਲਾਈ

ਇਥੇ ਇਕ ਪਤਨੀ ਨੇ ਆਪਣੇ ਪਰਵਾਸੀ ਭਾਰਤੀ ਪਤੀ ਤੇ ਗ਼ੈਰ-ਕੁਦਰਤੀ ਢੰਗ ਨਾਲ ਉਸ ਨਾਲ ਸਰੀਰਕ ਸਬੰਧ ਬਣਾਉਣ, ਮਾਪਿਆਂ ਦੀ ਜਾਇਦਾਦ ਆਪਣੇ ਨਾਂ ਕਰਵਾਉਣ ਲਈ ਦਬਾਅ ਪਾਉਣ ਤੇ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਇੰਟਰਨੈੱਟ ਤੇ ਅਪਲੋਡ ਕਰਕੇ ਉਸਨੂੰ ਬਦਨਾਮ ਕਰਨ ਦੇ ਮਾਮਲੇ 'ਚ ਕੋਟਕਪੂਰਾ ਸ਼ਹਿਰੀ ਪੁਲੀਸ ਨੇ 498-ਏ, (ਦਾਜ ਲਿਆਉਣ ਮਜ਼ਬੂਰ) 377 (ਗ਼ੈਰ-ਕੁਦਰਤੀ ਢੰਗ ਨਾਲ ਸੈਕਸ ਕਰਨ) , 354-ਸੀ (ਛੇੜਛਾੜ ਕਰਨਾ) , 506 (ਧਮਕਾਉਣਾ) ਆਈਪੀਸੀ ਅਤੇ 67 ਆਈਟੀ ਐਕਟ 2000 (ਇੰਟਰਨੈੱਟ ਤੇ ਸਮੱਗਰੀ ਅਪਲੋਡ ਕਰਨਾ) ਤਹਿਤ ਮੁਕੱਦਮਾ ਦਰਜ ਕਰਵਾਇਆ ਹੈ।

ਜਾਂਚ ਅਧਿਕਾਰੀ ਇੰਸਪੈਕਟਰ ਗੁਰਮੀਤ ਸਿੰਘ ਅਨੁਸਾਰ ਇਥੇ ਪੁਰਾਣਾ ਸ਼ਹਿਰ ਦੀ ਵਸਨੀਕ ਇਕ ਔਰਤ ਨੇ ਪੁਲੀਸ ਨੂੰ ਦੱਸਿਆ ਕਿ ਉਸਦੀ ਇਕਲੌਤੀ ਕੁੜੀ ਦਾ ਵਿਆਹ ਹਰਪਰੀਤ ਸਿੰਘ ਚਹਿਲ ਵਾਸੀ ਠੱਠਾ ਦਲੇਲ ਸਿੰਘ ਵਾਲਾ (ਫਿਰੋਜਪੁਰ) ਜੋ ਅਮਰੀਕਾ ਤੋਂ ਆਇਆ ਸੀ, ਨਾਲ 2018 'ਚ ਸੰਪੰਨ ਹੋਇਆ ਸੀ। ਪੀੜਤ ਔਰਤ ਅਨੁਸਾਰ ਉਸਦੇ ਇਹੋ ਇਕੱਲੀ ਕੁੜੀ ਹੈ। ਉਸਦੀ ਲੜਕੀ ਦਾ ਪਤੀ ਉਸਦੀ ਸਾਰੀ ਜਾਇਦਾਦ ਆਪਣੇ ਨਾਂ ਕਰਵਾਉਣ ਦਬਾਅ ਪਾ ਰਿਹਾ ਸੀ। ਜਦ ਲੜਕੀ ਨੇ ਅਜਿਹਾ ਕਰਨ ਤੋਂ ਇਨਕਾਰ ਦਿੱਤਾ ਤਾਂ ਉਹ ਉਸਦੀ ਲੜਕੀ ਨੂੰ ਮਾਨਸਿਕ ਤੇ ਸਰੀਰਕ ਤੌਰ ਤੇ ਪਰੇਸ਼ਾਨ ਕਰਨ ਲੱਗ ਪਿਆ। ਇਸ ਦੌਰਾਨ ਪਤੀ ਨੇ ਉਸਦੀ ਲੜਕੀ ਦੀਆਂ ਕੁਝ ਅਸ਼ਲੀਲ ਵੀਡੀਓ ਬਣਾ ਕੇ ਪਹਿਲਾਂ ਉਸ ਨੂੰ ਧਮਕਾਇਆ ਤੇ ਜਦ ਉਹ ਆਪਣੇ ਮਨਸੂਬਿਆਂ ਸਫ਼ਲ ਨਹੀਂ ਹੋਇਆ ਤਦ ਉਸਨੇ ਉਹ ਵੀਡੀਓ ਇੰਟਰਨੈੱਟ ਤੇ ਅਪਲੋਡ ਕਰਕੇ ਬਦਨਾਮ ਕੀਤਾ।

ਪੀੜਤਾ ਅਨੁਸਾਰ ਹਰਪਰੀਤ ਉਸਦੀ ਲੜਕੀ ਨੂੰ ਇਕ ਦਿਨ ਅਚਾਨਕ ਛੱਡ ਕੇ ਅਮਰੀਕਾ ਭੱਜ ਗਿਆ। ਉਪਰੰਤ ਉਹ ਕਈ ਵਾਰ ਲੜਕੀ ਦੇ ਸਹੁਰਿਆਂ ਕੋਲ ਗਏ। ਲੇਕਿਨ ਉਹਨਾਂ ਨੇ ਲੜਕੀ ਨੂੰ ਰੱਖਣ ਤੋਂ ਸਾਫ ਇਨਕਾਰ ਕਰ ਦਿੱਤਾ। ਉੱਚ ਅਧਿਕਾਰੀਆਂ ਦੇ ਦਖਲ ਤੇ ਮੁਲਜ਼ਮ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਪੁਲੀਸ ਜਾਂਚ ਕਰਨ ਵਿਚ ਜੁਟ ਗਈ ਹੈ। ਪੁਲੀਸ ਅਨੁਸਾਰ ਮੁੰਡੇ ਦੇ ਇੰਡੀਆਂ 'ਚ ਰਹਿੰਦੇ ਰਿਸ਼ਤੇਦਾਰਾਂ ਨਾਲ ਪੁੱਛਗਿੱਛ ਚੱਲ ਰਹੀ ਹੈ ਤੇ ਵਿਦੇਸ਼ ਮੰਤਰਾਲੇ ਦੀ ਮਦਦ ਨਾਲ ਮੁੰਡੇ ਨੂੰ ਭਾਰਤ ਲਿਆਉਣ ਲਈ ਕਾਰਵਾਈ ਵੀ ਅਰੰਭੀ ਜਾਵੇਗੀ।

Have something to say? Post your comment