English Hindi October 24, 2020

ਦੁੱਖ ਸੁੱਖ ਪਰਦੇਸਾਂ ਦੇ

ਡੋਨਾਲਡ ਟਰੰਪ ਨੇ ਪਹਿਲੀ ਵਾਰ ਪਹਿਨਿਆ ਮਾਸਕ

July 12, 2020 09:12 AM

ਵਾਸ਼ਿੰਗਟਨ, 11 ਜੁਲਾਈ
ਅਮਰੀਕਾ 'ਚ ਕੋਰੋਨਾ ਦੇ ਪ੍ਰਕੋਪ ਦੇ ਚੱਲਦੇ 1.34 ਲੱਖ ਲੋਕਾਂ ਦੀ ਮੌਤ ਤੋਂ ਬਾਅਦ ਆਖਿਰਕਾਰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਮਾਸਕ ਪਾ ਲਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ, ਕੋਰੋਨਾ ਟਾਸਕ ਫੌਰਸ ਅਪਡੇਟ ਤੇ ਰੈਲੀ ਤੇ ਜਨ ਸਭਾਵਾਂ 'ਚ ਟਰੰਪ ਨੂੰ ਕਦੇ ਫੇਸ ਮਾਸਕ ਪਹਿਨੇ ਨਹੀਂ ਦੇਖਿਆ ਗਿਆ।

ਏਐੱਨਆਈ ਅਨੁਸਾਰ ਸ਼ਨੀਵਾਰ ਨੂੰ ਉਹ ਪਹਿਲੀ ਵਾਰ ਆਪਣਾ ਮੂੰਹ ਤੇ ਨੱਕ ਢੱਕੇ ਹੋਏ ਨਜ਼ਰ ਆਏ। ਜ਼ਿਕਰਯੋਗ ਹੈ ਕਿ ਕਈ ਮਹੀਨਿਆਂ ਤੋਂ ਟਰੰਪ ਫੇਸ ਮਾਸਕ ਲਗਾਉਣ ਤੋਂ ਇਨਕਾਰ ਕਰਦੇ ਰਹੇ ਹਨ ਪਰ ਹੁਣ ਉਨ੍ਹਾਂ ਨੂੰ ਵੀ ਮਾਸਕ ਲਾਉਣਾ ਪਾਇਆ ਹੈ। ਕੱਲ੍ਹ ਉਹ ਜ਼ਖ਼ਮੀ ਫ਼ੌਜੀ ਨੂੰ ਦੇਖਣ ਲਈ ਵੌਲਟਰ ਰੀਡ ਗਏ ਸਨ, ਜਿੱਥੇ ਟਰੰਪ ਕਾਲੇ ਰੰਗ ਦਾ ਮਾਸਕ ਪਹਿਨੇ ਹੋਏ ਨਜ਼ਰ ਆਏ।

ਮਾਸਕ ਪਹਿਨਣ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਨੇ ਮੀਡੀਆ ਨੂੰ ਕਿਹਾ, 'ਜਦੋਂ ਤੁਸੀਂ ਹਸਪਤਾਲ 'ਚ ਹੁੰਦੇ ਹੋ ਖ਼ਾਸ ਕਰਕੇ ਉਦੋਂ ਜਦੋਂ ਤੁਸੀਂ ਲੋਕਾਂ ਨਾਲ ਗੱਲ ਕਰ ਰਹੇ ਹੋ ਜੋ ਅਪਰੇਸ਼ਨ ਟੇਬਲ ਤੋਂ ਆਏ ਹਨ ਤਾਂ ਮਾਸਕ ਪਾਉਣਾ ਚੰਗਾ ਹੁੰਦਾ ਹੈ। ਮੈਂ ਕਦੇ ਮਾਸਕ ਦਾ ਵਿਰੋਧ ਨਹੀਂ ਕੀਤਾ ਹੈ ਪਰ ਮੇਰਾ ਮੰਨਣਾ ਹੈ ਕਿ ਸਹੀ ਸਮੇਂ 'ਤੇ ਸਥਾਨ 'ਤੇ ਇਸ ਦਾ ਪ੍ਰਯੋਗ ਕਰਨਾ ਚਾਹੀਦਾ ਹੈ।

Have something to say? Post your comment