English Hindi October 26, 2020

ਦੁੱਖ ਸੁੱਖ ਪਰਦੇਸਾਂ ਦੇ

ਬੋਇੰਗ ਨੇ ਭਾਰਤ ਨੂੰ ਸਾਰੇ 22 ਅਪਾਚੇ ਅਤੇ 15 ਚਿਨੂਕ ਹੈਲੀਕਾਪਟਰ ਸੌਂਪੇ

July 10, 2020 08:44 PM

ਨਵੀਂ ਦਿੱਲੀ, 10 ਜੁਲਾਈ

ਅਮਰੀਕੀ ਏਅਰੋਸਪੇਸ ਕੰਪਨੀ ਬੋਇੰਗ ਨੇ ਪਿਛਲੇ ਮਹੀਨੇ 22 ਅਪਾਚੇ ਲੜਾਕੂ ਹੈਲੀਕਾਪਟਰਾਂ 'ਚੋਂ ਆਖਰੀ ਪੰਜ ਹੈਲੀਕਾਪਟਰ ਭਾਰਤੀ ਹਵਾਈ ਸੈਨਾ ਨੂੰ ਸੌਂਪ ਦਿੱਤੇ ਹਨ। ਇਹ ਬੇੜਾ ਹੁਣ ਅਸਲ ਕੰਟਰੋਲ ਰੇਖਾ ਨੇੜੇ ਅਹਿਮ ਹਵਾਈ ਟਿਕਾਣਿਆਂ 'ਤੇ ਤਾਇਨਾਤ ਜੰਗੀ ਜਹਾਜ਼ਾਂ ਦਾ ਹਿੱਸਾ ਬਣ ਗਿਆ ਹੈ।

ਬੋਇੰਗ ਕੰਪਨੀ ਦੇ ਇਕ ਬੁਲਾਰੇ ਨੇ ਕਿਹਾ ਕਿ ਉਸ ਨੇ ਸਾਰੇ 22 ਅਪਾਚੇ ਤੇ 15 ਚਿਨੂਕ ਹੈਲੀਕਾਪਟਰ ਭਾਰਤੀ ਹਵਾਈ ਸੈਨਾ ਨੂੰ ਮੁਹੱਈਆ ਕਰ ਦਿੱਤੇ ਹਨ ਤੇ ਊਹ ਭਾਰਤੀ ਹਥਿਆਰਬੰਦ ਦਸਤਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਭਾਰਤ ਨੇ ਸਤੰਬਰ 2015 'ਚ ਹਵਾਈ ਸੈਨਾ ਲਈ 22 ਅਪਾਚੇ ਤੇ 15 ਚਿਨੂਕ ਹੈਲੀਕਾਪਟਰਾਂ ਦੀ ਖਰੀਦ ਸਬੰਧੀ ਬੋਇੰਗ ਨਾਲ ਕਰਾਰ ਕੀਤਾ ਸੀ।

-ਪੀਟੀਆਈ

Have something to say? Post your comment